ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 99
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੀਇਸਮਾਲੀਤਾਸਭੁਦੁਖੁਲਥਾ
(ਉਸ ਦੀ ਮਿਹਰ ਨਾਲ) ਜਦੋਂ ਮੈਂ (ਪਰਮਾਤਮਾ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ।
When I dwell upon Him in my soul, all my sorrows depart.
जीइ समाली ता सभु दुखु लथा ॥
LINE 02
ਚਿੰਤਾਰੋਗੁਗਈਹਉਪੀੜਾਆਪਿਕਰੇਪ੍ਰਤਿਪਾਲਾਜੀਉ॥॥
(ਮੇਰੇ ਅੰਦਰੋਂ) ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ, ਮੇਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ (ਚਿੰਤਾ ਹਉਮੈ ਆਦਿਕ ਤੋਂ) ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ ॥੨॥
The sickness of anxiety and the disease of ego are cured; He Himself cherishes me. ||2||
चिंता रोगु गई हउ पीड़ा आपि करे प्रतिपाला जीउ ॥२॥
LINE 03
ਬਾਰਿਕਵਾਂਗੀਹਉਸਭਕਿਛੁਮੰਗਾ
(ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਰ ਤੋਂ) ਮੈਂ ਅੰਞਾਣੇ ਬਾਲ ਵਾਂਗ ਹਰੇਕ ਚੀਜ਼ ਮੰਗਦਾ ਹਾਂ।
Like a child, I ask for everything.
बारिक वांगी हउ सभ किछु मंगा ॥
LINE 04
ਦੇਦੇਤੋਟਿਨਾਹੀਪ੍ਰਭਰੰਗਾ
ਉਹ ਸਦਾ ਮੈਨੂੰ (ਮੇਰੀਆਂ ਮੂੰਹ ਮੰਗੀਆਂ ਚੀਜ਼ਾਂ) ਦੇਂਦਾ ਰਹਿੰਦਾ ਹੈ, ਤੇ ਪ੍ਰਭੂ ਦੀਆਂ ਦਿੱਤੀਆਂ ਚੀਜ਼ਾਂ ਵਲੋਂ ਮੈਨੂੰ ਕਦੇ ਟੋਟ ਨਹੀਂ ਆਉਂਦੀ।
God is Bountiful and Beautiful; He never comes up empty.
देदे तोटि नाही प्रभ रंगा ॥
LINE 05
ਪੈਰੀਪੈਪੈਬਹੁਤੁਮਨਾਈਦੀਨਦਇਆਲਗੋਪਾਲਾਜੀਉ॥॥
ਉਹ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਦੇ ਜੀਵਾਂ ਦੀ ਪਾਲਨਾ ਕਰਨ ਵਾਲਾ ਹੈ, ਮੈਂ ਉਸ ਦੇ ਚਰਨਾਂ ਤੇ ਢਹਿ ਢਹਿ ਕੇ ਸਦਾ ਉਸ ਨੂੰ ਮਨਾਂਦਾ ਰਹਿੰਦਾ ਹਾਂ ॥੩॥
Again and again, I fall at His Feet. He is Merciful to the meek, the Sustainer of the World. ||3||
पैरी पै पै बहुतु मनाई दीन दइआल गोपाला जीउ ॥३॥
LINE 06
ਹਉਬਲਿਹਾਰੀਸਤਿਗੁਰਪੂਰੇ
ਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ।
I am a sacrifice to the Perfect True Guru,
हउ बलिहारी सतिगुर पूरे ॥
LINE 07
ਜਿਨਿਬੰਧਨਕਾਟੇਸਗਲੇਮੇਰੇ
ਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ।
who has shattered all my bonds.
जिनि बंधन काटे सगले मेरे ॥
LINE 08
ਹਿਰਦੈਨਾਮੁਦੇਨਿਰਮਲਕੀਏਨਾਨਕਰੰਗਿਰਸਾਲਾਜੀਉ੪੮੧੫॥॥॥॥
ਹੇ ਨਾਨਕ! ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ ॥੪॥੮॥੧੫॥
With the Naam, the Name of the Lord, in my heart, I have been purified. O Nanak, His Love has imbued me with nectar. ||4||8||15||
हिरदै नामु दे निरमल कीए नानक रंगि रसाला जीउ ॥४॥८॥१५॥
LINE 09
ਮਾਝਮਹਲਾ
Maajh, Fifth Mahalaa:
माझ महला ५ ॥
LINE 10
ਲਾਲਗੋਪਾਲਦਇਆਲਰੰਗੀਲੇ
ਹੇ ਪਿਆਰੇ ਪ੍ਰਭੂ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਦਇਆ ਦੇ ਘਰ! ਹੇ ਆਨੰਦ ਦੇ ਸੋਮੇ!
O my Love, Sustainer of the World, Merciful, Loving Lord,
लाल गोपाल दइआल रंगीले ॥
LINE 11
ਗਹਿਰਗੰਭੀਰਬੇਅੰਤਗੋਵਿੰਦੇ
ਹੇ ਡੂੰਘੇ ਤੇ ਵੱਡੇ ਜਿਗਰ ਵਾਲੇ! ਹੇ ਬੇਅੰਤ ਗੋਬਿੰਦ!
Profoundly Deep, Infinite Lord of the Universe,
गहिर गंभीर बेअंत गोविंदे ॥
LINE 12
ਊਚਅਥਾਹਬੇਅੰਤਸੁਆਮੀਸਿਮਰਿਸਿਮਰਿਹਉਜੀਵਾਂਜੀਉ॥॥
ਹੇ ਸਭ ਤੋਂ ਉੱਚੇ ਅਥਾਹ ਤੇ ਬੇਅੰਤ ਪ੍ਰਭੂ! ਹੇ ਸੁਆਮੀ! (ਤੇਰੀ ਮਿਹਰ ਨਾਲ ਤੇਰਾ ਨਾਮ) ਸਿਮਰ ਸਿਮਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥
Highest of the High, Unfathomable, Infinite Lord and Master: continually remembering You in deep meditation, I live. ||1||
ऊच अथाह बेअंत सुआमी सिमरि सिमरि हउ जीवां जीउ ॥१॥
LINE 13
ਦੁਖਭੰਜਨਨਿਧਾਨਅਮੋਲੇ
ਹੇ (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ! ਹੇ ਕੀਮਤੀ ਪਦਾਰਥਾਂ ਦੇ ਖ਼ਜ਼ਾਨੇ!
O Destroyer of pain, Priceless Treasure,
दुख भंजन निधान अमोले ॥
LINE 14
ਨਿਰਭਉਨਿਰਵੈਰਅਥਾਹਅਤੋਲੇ
ਹੇ ਨਿਡਰ ਨਿਰਵੈਰ ਅਥਾਹ ਤੇ ਅਤੋਲ ਪ੍ਰਭੂ!
Fearless, free of hate, Unfathomable, Immeasurable,
निरभउ निरवैर अथाह अतोले ॥
LINE 15
ਅਕਾਲਮੂਰਤਿਅਜੂਨੀਸੰਭੌਮਨਸਿਮਰਤਠੰਢਾਥੀਵਾਂਜੀਉ॥॥
ਤੇਰੀ ਹਸਤੀ ਮੌਤ ਤੋਂ ਰਹਿਤ ਹੈ, ਤੂੰ ਜੂਨਾਂ ਵਿਚ ਨਹੀਂ ਆਉਂਦਾ, ਤੇ ਆਪਣੇ ਆਪ ਤੋਂ ਹੀ ਪਰਗਟ ਹੁੰਦਾ ਹੈਂ। (ਤੇਰਾ ਨਾਮ) ਮਨ ਵਿਚ ਸਿਮਰ ਸਿਮਰ ਕੇ ਮੈਂ ਸ਼ਾਂਤ ਚਿੱਤ ਹੋ ਜਾਂਦਾ ਹਾਂ ॥੨॥
of Undying Form, Unborn, Self-illumined: remembering You in meditation, my mind is filled with a deep and profound peace. ||2||
अकाल मूरति अजूनी संभौ मन सिमरत ठंढा थीवां जीउ ॥२॥
LINE 16
ਸਦਾਸੰਗੀਹਰਿਰੰਗਗੋਪਾਲਾ
ਪਰਮਾਤਮਾ (ਆਪਣੀ) ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਸਦਾ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ, ਤੇ ਸਭ ਸੁਖ ਦੇਣ ਵਾਲਾ ਹੈ।
The Joyous Lord, the Sustainer of the World, is my constant Companion.
सदा संगी हरि रंग गोपाला ॥
LINE 17
ਊਚਨੀਚਕਰੇਪ੍ਰਤਿਪਾਲਾ
(ਜਗਤ ਵਿਚ) ਉੱਚੇ ਅਖਵਾਣ ਵਾਲੇ ਤੇ ਨੀਵੇਂ ਅਖਵਾਣ ਵਾਲੇ ਸਭ ਜੀਵਾਂ ਦੀ ਪਾਲਣਾ ਕਰਦਾ ਹੈ।
He cherishes the high and the low.
ऊच नीच करे प्रतिपाला ॥
LINE 18
ਨਾਮੁਰਸਾਇਣੁਮਨੁਤ੍ਰਿਪਤਾਇਣੁਗੁਰਮੁਖਿਅੰਮ੍ਰਿਤੁਪੀਵਾਂਜੀਉ॥॥
ਪਰਮਾਤਮਾ ਦਾ ਨਾਮ ਸਭ ਰਸਾਂ ਦਾ ਸੋਮਾ ਹੈ (ਜੀਵਾਂ ਦੇ) ਮਨ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਤ੍ਰਿਪਤ ਕਰਨ ਵਾਲਾ ਹੈ। ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲੇ ਉਸ ਨਾਮ ਰਸ ਨੂੰ ਮੈਂ ਪੀਂਦਾ ਰਹਿੰਦਾ ਹਾਂ ॥੩॥
The Nectar of the Name satisfies my mind. As Gurmukh, I drink in the Ambrosial Nectar. ||3||
नामु रसाइणु मनु त्रिपताइणु गुरमुखि अंम्रितु पीवां जीउ ॥३॥
LINE 19
ਦੁਖਿਸੁਖਿਪਿਆਰੇਤੁਧੁਧਿਆਈ
ਹੇ ਪਿਆਰੇ ਪ੍ਰਭੂ! ਦੁੱਖ ਵਿਚ (ਫਸਿਆ ਪਿਆ ਹੋਵਾਂ, ਚਾਹੇ) ਸੁਖ ਵਿਚ (ਵੱਸ ਰਿਹਾ ਹੋਵਾਂ) ਮੈਂ ਸਦਾ ਤੈਨੂੰ ਹੀ ਧਿਆਉਂਦਾ ਹਾਂ। (ਤੇਰਾ ਹੀ ਧਿਆਨ ਧਰਦਾ ਹਾਂ।)
In suffering and in comfort, I meditate on You, O Beloved.
दुखि सुखि पिआरे तुधु धिआई ॥
LINE 20
ਏਹਸੁਮਤਿਗੁਰੂਤੇਪਾਈ
ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਤੋਂ ਲਈ ਹੈ।
I have obtained this sublime understanding from the Guru.
एह सुमति गुरू ते पाई ॥
LINE 21
ਨਾਨਕਕੀਧਰਤੂੰਹੈਠਾਕੁਰਹਰਿਰੰਗਿਪਾਰਿਪਰੀਵਾਂਜੀਉ੪੯੧੬॥॥॥॥
ਹੇ ਸਭ ਦੇ ਪਾਲਣਹਾਰ! ਨਾਨਕ ਦਾ ਆਸਰਾ ਤੂੰ ਹੀ ਹੈਂ। (ਹੇ ਭਾਈ!) ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਲੀਨ ਹੋ ਕੇ ਹੀ) ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ॥੪॥੯॥੧੬॥
You are Nanak's Support, O my Lord and Master; through Your Love, I swim across to the other side. ||4||9||16||
नानक की धर तूंहै ठाकुर हरि रंगि पारि परीवां जीउ ॥४॥९॥१६॥
LINE 22
ਮਾਝਮਹਲਾ
Maajh, Fifth Mahalaa:
माझ महला ५ ॥
LINE 23
ਧੰਨੁਸੁਵੇਲਾਜਿਤੁਮੈਸਤਿਗੁਰੁਮਿਲਿਆ
(ਮੇਰੇ ਭਾ ਦਾ) ਉਹ ਵੇਲਾ ਭਾਗਾਂ ਵਾਲਾ (ਸਾਬਤ ਹੋਇਆ) ਜਿਸ ਵੇਲੇ ਮੈਨੂੰ ਸਤਿਗੁਰੂ ਮਿਲ ਪਿਆ।
Blessed is that time when I meet the True Guru.
धंनु सु वेला जितु मै सतिगुरु मिलिआ ॥
LINE 24
ਸਫਲੁਦਰਸਨੁਨੇਤ੍ਰਪੇਖਤਤਰਿਆ
(ਗੁਰੂ ਦਾ) ਦਰਸਨ (ਮੇਰੇ ਵਾਸਤੇ) ਫਲ-ਦਾਇਕ ਹੋ ਗਿਆ (ਕਿਉਂਕਿ ਇਹਨਾਂ) ਅੱਖਾਂ ਨਾਲ (ਗੁਰੂ ਦਾ) ਦਰਸਨ ਕਰਦਿਆਂ (ਹੀ) ਮੈਂ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਗਿਆ।
Gazing upon the Fruitful Vision of His Darshan, I have been saved.
सफलु दरसनु नेत्र पेखत तरिआ ॥
LINE 25
ਧੰਨੁਮੂਰਤਚਸੇਪਲਘੜੀਆਧੰਨਿਸੁਓਇਸੰਜੋਗਾਜੀਉ॥॥
(ਸੋ ਮੇਰੇ ਵਾਸਤੇ) ਉਹ ਮੁਹੂਰਤ ਉਹ ਚਸੇ ਉਹ ਪਲ ਘੜੀਆਂ ਉਹ (ਗੁਰੂ-) ਮਿਲਾਪ ਦੇ ਸਮੇ ਸਾਰੇ ਹੀ ਭਾਗਾਂ ਵਾਲੇ ਹਨ ॥੧॥
Blessed are the hours, the minutes and the seconds-blessed is that Union with Him. ||1||
धंनु मूरत चसे पल घड़ीआ धंनि सु ओइ संजोगा जीउ ॥१॥
LINE 26
ਉਦਮੁਕਰਤਮਨੁਨਿਰਮਲੁਹੋਆ
(ਗੁਰੂ ਦੀ ਦੱਸੀ ਸਿਮਰਨ-ਕਾਰ ਵਾਸਤੇ) ਉੱਦਮ ਕਰਦਿਆਂ (ਮੇਰਾ) ਮਨ ਪਵਿਤ੍ਰ ਹੋ ਗਿਆ ਹੈ।
Making the effort, my mind has become pure.
उदमु करत मनु निरमलु होआ ॥
LINE 27
ਹਰਿਮਾਰਗਿਚਲਤਭ੍ਰਮੁਸਗਲਾਖੋਇਆ
(ਗੁਰੂ ਦੀ ਰਾਹੀਂ) ਪ੍ਰਭੂ ਦੇ ਰਸਤੇ ਉੱਤੇ ਤੁਰਦਿਆਂ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ।
Walking on the Lord's Path, my doubts have all been cast out.
हरि मारगि चलत भ्रमु सगला खोइआ ॥
LINE 28
ਨਾਮੁਨਿਧਾਨੁਸਤਿਗੁਰੂਸੁਣਾਇਆਮਿਟਿਗਏਸਗਲੇਰੋਗਾਜੀਉ॥॥
ਗੁਰੂ ਨੇ ਮੈਨੂੰ (ਸਾਰੇ ਗੁਣਾਂ ਦਾ) ਖ਼ਜ਼ਾਨਾ ਪ੍ਰਭੂ ਦਾ ਨਾਮ ਸੁਣਾ ਦਿੱਤਾ ਹੈ (ਉਸ ਦੀ ਬਰਕਤਿ ਨਾਲ) ਮੇਰੇ ਸਾਰੇ (ਮਾਨਸਿਕ) ਰੋਗ ਦੂਰ ਹੋ ਗਏ ਹਨ ॥੨॥
The True Guru has inspired me to hear the Treasure of the Naam; all my illness has been dispelled. ||2||
नामु निधानु सतिगुरू सुणाइआ मिटि गए सगले रोगा जीउ ॥२॥
LINE 29
ਅੰਤਰਿਬਾਹਰਿਤੇਰੀਬਾਣੀ
(ਮੈਨੂੰ) ਅੰਦਰ ਬਾਹਰ (ਸਭ ਜੀਵਾਂ ਵਿਚ) ਤੇਰਾ ਹੀ ਬਾਣੀ ਸੁਣਾਈ ਦੇ ਰਹੀ ਹੈ (ਹਰੇਕ ਵਿਚ ਤੂੰ ਹੀ ਬੋਲਦਾ ਪ੍ਰਤੀਤ ਹੋ ਰਿਹਾ ਹੈਂ।
The Word of Your Bani is inside and outside as well.
अंतरि बाहरि तेरी बाणी ॥
LINE 30
ਤੁਧੁਆਪਿਕਥੀਤੈਆਪਿਵਖਾਣੀ
ਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ ਵਿਚ) ਤੂੰ ਆਪ ਹੀ ਕਥਨ ਕਰ ਰਿਹਾ ਹੈਂ, ਤੂੰ ਆਪ ਹੀ ਵਖਿਆਨ ਕਰ ਰਿਹਾ ਹੈਂ।
You Yourself chant it, and You Yourself speak it.
तुधु आपि कथी तै आपि वखाणी ॥
LINE 31
ਗੁਰਿਕਹਿਆਸਭੁਏਕੋਏਕੋਅਵਰੁਕੋਈਹੋਇਗਾਜੀਉ॥॥
(ਹੇ ਪ੍ਰਭੂ!) ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ ਇਕ ਤੂੰ ਹੀ ਤੂੰ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਭੀ (ਨਾਹ ਹੋਇਆ, ਨਾਹ ਹੈ ਤੇ) ਨਾਹ ਹੋਵੇਗਾ ॥੩॥
The Guru has said that He is One-All is the One. There shall never be any other. ||3||
गुरि कहिआ सभु एको एको अवरु न कोई होइगा जीउ ॥३॥
LINE 32
ਅੰਮ੍ਰਿਤਰਸੁਹਰਿਗੁਰਤੇਪੀਆ
ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਮੈਨੂੰ ਗੁਰੂ ਪਾਸੋਂ ਪ੍ਰਾਪਤ ਹੋਇਆ ਹੈ।
I drink in the Lord's Ambrosial Essence from the Guru;
अंम्रित रसु हरि गुर ते पीआ ॥
LINE 33
ਹਰਿਪੈਨਣੁਨਾਮੁਭੋਜਨੁਥੀਆ
ਹੁਣ ਪਰਮਾਤਮਾ ਦਾ ਨਾਮ ਹੀ ਮੇਰਾ ਖਾਣ-ਪੀਣ ਹੈ ਤੇ ਨਾਮ ਹੀ ਮੇਰਾ ਹੰਢਾਣ ਹੈ।
the Lord's Name has become my clothing and food.
हरि पैनणु नामु भोजनु थीआ ॥
LINE 34
ਨਾਮਿਰੰਗਨਾਮਿਚੋਜਤਮਾਸੇਨਾਉਨਾਨਕਕੀਨੇਭੋਗਾਜੀਉ੪੧੦੧੭॥॥॥॥
ਹੇ ਨਾਨਕ! (ਆਖ-) ਪ੍ਰਭੂ-ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੀਆਂ ਖ਼ੁਸ਼ੀਆਂ ਹਨ, ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ-ਤਮਾਸ਼ੇ ਹਨ, ਪ੍ਰਭੂ-ਨਾਮ ਹੀ ਮੇਰੇ ਵਾਸਤੇ ਦੁਨੀਆ ਦੇ ਭੋਗ-ਬਿਲਾਸ ਹੈ ॥੪॥੧੦॥੧੭॥
The Name is my delight, the Name is my play and entertainment. O Nanak, I have made the Name my enjoyment. ||4||10||17||
नामि रंग नामि चोज तमासे नाउ नानक कीने भोगा जीउ ॥४॥१०॥१७॥
LINE 35
ਮਾਝਮਹਲਾ
Maajh, Fifth Mahalaa:
माझ महला ५ ॥
LINE 36
ਸਗਲਸੰਤਨਪਹਿਵਸਤੁਇਕਮਾਂਗਉ
(ਹੇ ਪ੍ਰਭੂ!) ਤੇਰਾ ਭਜਨ ਕਰਨ ਵਾਲੇ ਸਾਰੇ ਬੰਦਿਆਂ ਤੋਂ ਮੈਂ ਤੇਰਾ ਨਾਮ-ਪਦਾਰਥ ਹੀ ਮੰਗਦਾ ਹਾਂ,
I beg of all the Saints: please, give me the merchandise.
सगल संतन पहि वसतु इक मांगउ ॥
LINE 37
ਕਰਉਬਿਨੰਤੀਮਾਨੁਤਿਆਗਉ
ਤੇ (ਉਹਨਾਂ ਅੱਗੇ) ਬੇਨਤੀ ਕਰਦਾ ਹਾਂ (ਕਿ ਕਿਸੇ ਤਰ੍ਹਾਂ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਸਕਾਂ।
I offer my prayers-I have forsaken my pride.
करउ बिनंती मानु तिआगउ ॥
LINE 38
ਵਾਰਿਵਾਰਿਜਾਈਲਖਵਰੀਆਦੇਹੁਸੰਤਨਕੀਧੂਰਾਜੀਉ॥॥
ਹੇ ਪ੍ਰਭੂ! ਮੈਂ ਲੱਖਾਂ ਵਾਰ (ਤੇਰੇ ਸੰਤਾਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੧॥
I am a sacrifice, hundreds of thousands of times a sacrifice, and I pray: please, give me the dust of the feet of the Saints. ||1||
वारि वारि जाई लख वरीआ देहु संतन की धूरा जीउ ॥१॥
LINE 39
ਤੁਮਦਾਤੇਤੁਮਪੁਰਖਬਿਧਾਤੇ
ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੇ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ।
You are the Giver, You are the Architect of Destiny.
तुम दाते तुम पुरख बिधाते ॥
LINE 40
ਤੁਮਸਮਰਥਸਦਾਸੁਖਦਾਤੇ
ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਸਾਰੇ ਸੁਖ ਦੇਣ ਵਾਲਾ ਹੈਂ।
You are All-powerful, the Giver of Eternal Peace.
तुम समरथ सदा सुखदाते ॥
LINE 41
ਸਭਕੋਤੁਮਹੀਤੇਵਰਸਾਵੈਅਉਸਰੁਕਰਹੁਹਮਾਰਾਪੂਰਾਜੀਉ॥॥
ਹਰੇਕ ਜੀਵ ਤੇਰੇ ਪਾਸੋਂ ਹੀ ਮੁਰਾਦਾਂ ਪਾਂਦਾ ਹੈ (ਮੈਂ ਭੀ ਤੇਰੇ ਪਾਸੋਂ ਇਹ ਮੰਗ ਮੰਗਦਾ ਹਾਂ ਕਿ ਆਪਣੇ ਨਾਮ ਦੀ ਦਾਤ ਦੇ ਕੇ) ਮੇਰਾ ਮਨੁੱਖਾ ਜਨਮ ਦਾ ਸਮਾ ਕਾਮਯਾਬ ਕਰ ॥੨॥
You bless everyone. Please bring my life to fulfillment. ||2||
सभ को तुम ही ते वरसावै अउसरु करहु हमारा पूरा जीउ ॥२॥
LINE 42
ਦਰਸਨਿਤੇਰੈਭਵਨਪੁਨੀਤਾ
ਹੇ ਪ੍ਰਭੂ! (ਜਿਨ੍ਹਾਂ ਬੰਦਿਆਂ ਨੇ) ਤੇਰੇ ਦਰਸਨ (ਦੀ ਬਰਕਤਿ) ਨਾਲ ਆਪਣੇ ਸਰੀਰ-ਨਗਰ ਪਵਿਤ੍ਰ ਕਰ ਲਏ ਹਨ।
The body-temple is sanctified by the Blessed Vision of Your Darshan,
दरसनि तेरै भवन पुनीता ॥
LINE 43
ਆਤਮਗੜੁਬਿਖਮੁਤਿਨਾਹੀਜੀਤਾ
ਉਹਨਾਂ ਨੇ ਹੀ ਇਸ ਔਖੇ ਮਨ-ਕਿਲ੍ਹੇ ਨੂੰ ਵੱਸ ਵਿਚ ਕੀਤਾ ਹੈ।
and thus, the impregnable fort of the soul is conquered.
आतम गड़ु बिखमु तिना ही जीता ॥
LINE 44
ਤੁਮਦਾਤੇਤੁਮਪੁਰਖਬਿਧਾਤੇਤੁਧੁਜੇਵਡੁਅਵਰੁਸੂਰਾਜੀਉ॥॥
ਹੇ ਪ੍ਰਭੂ! ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੂੰ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਸੂਰਮਾ ਨਹੀਂ ਹੈ ॥੩॥
You are the Giver, You are the Architect of Destiny. There is no other warrior as great as You. ||3||
तुम दाते तुम पुरख बिधाते तुधु जेवडु अवरु न सूरा जीउ ॥३॥