ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1227
ਅੰਗ 1227Preparing audio…
0:00 0:00
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਮਾਈਰੀਮਾਤੀਚਰਣਸਮੂਹ
ਹੇ (ਮੇਰੀ) ਮਾਂ! ਮੈਂ ਤਾਂ ਪ੍ਰਭੂ ਦੇ ਚਰਨਾਂ ਵਿਚ ਪੂਰਨ ਤੌਰ ਤੇ ਮਸਤ ਰਹਿੰਦੀ ਹਾਂ।
O mother, I am totally intoxicated with the Lord's Feet.
माई री माती चरण समूह ॥
LINE 03
ਏਕਸੁਬਿਨੁਹਉਆਨਜਾਨਉਦੁਤੀਆਭਾਉਸਭਲੂਹ॥੧॥ਰਹਾਉ
ਉਸ ਇੱਕ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਜਾਣਦੀ-ਪਛਾਣਦੀ ਹੀ ਨਹੀਂ, (ਆਪਣੇ ਅੰਦਰੋਂ) ਹੋਰ ਦਾ ਪਿਆਰ ਮੈਂ ਸਾਰਾ ਸਾੜ ਚੁਕੀ ਹਾਂ ॥੧॥ ਰਹਾਉ ॥
I know of none other than the Lord. I have totally burnt off my sense of duality. ||1||Pause||
एकसु बिनु हउ आन न जानउ दुतीआ भाउ सभ लूह ॥१॥ रहाउ ॥
LINE 04
ਤਿਆਗਿਗੋੁਪਾਲਅਵਰਜੋਕਰਣਾਤੇਬਿਖਿਆਕੇਖੂਹ
ਹੇ ਮਾਂ! ਪ੍ਰਭੂ ਨੂੰ ਭੁਲਾ ਕੇ ਹੋਰ ਜਿਹੜੇ ਜਿਹੜੇ ਕੰਮ ਕਰੀਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਦੇ ਖੂਹ ਵਿਚ ਸੁੱਟਦੇ ਹਨ।
To abandon the Lord of the World, and become involved with anything else, is to fall into the pit of corruption.
तिआगि गुोपाल अवर जो करणा ते बिखिआ के खूह ॥
LINE 05
ਦਰਸਪਿਆਸਮੇਰਾਮਨੁਮੋਹਿਓਕਾਢੀਨਰਕਤੇਧੂਹ॥੧॥
ਹੇ ਮਾਂ! ਮੇਰਾ ਮਨ ਤਾਂ ਗੋਪਾਲ ਦੇ ਦਰਸਨ ਦੀ ਤਾਂਘ ਵਿਚ ਮਗਨ ਰਹਿੰਦਾ ਹੈ। ਮੈਨੂੰ ਉਸ ਨੇ ਨਰਕਾਂ ਤੋ ਖਿੱਚ ਕੇ ਕੱਢ ਲਿਆ ਹੈ ॥੧॥
My mind is enticed, thirsty for the Blessed Vision of His Darshan. He has lifted me up and out of hell. ||1||
दरस पिआस मेरा मनु मोहिओ काढी नरक ते धूह ॥१॥
LINE 06
ਸੰਤਪ੍ਰਸਾਦਿਮਿਲਿਓਸੁਖਦਾਤਾਬਿਨਸੀਹਉਮੈਹੂਹ
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਾਰੇ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦਾ ਰੌਲਾ ਮੁੱਕ ਜਾਂਦਾ ਹੈ।
By the Grace of the Saints, I have met the Lord, the Giver of peace; the noise of egotism has been stilled.
संत प्रसादि मिलिओ सुखदाता बिनसी हउमै हूह ॥
LINE 07
ਰਾਮਰੰਗਿਰਾਤੇਦਾਸਨਾਨਕਮਉਲਿਓਮਨੁਤਨੁਜੂਹ॥੨॥੯੫॥੧੧੮॥
ਹੇ ਦਾਸ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ (ਇਉਂ) ਹਰਾ-ਭਰਾ ਹੋ ਜਾਂਦਾ ਹੈ (ਜਿਵੇਂ ਮੀਂਹ ਪੈਣ ਨਾਲ) ਜੂਹ (ਘਾਹ ਨਾਲ ਹਰੀ ਹੋ ਜਾਂਦੀ ਹੈ) ॥੨॥੯੫॥੧੧੮॥
Slave Nanak is imbued with the Love of the Lord; the forests of his mind and body have blossomed forth. ||2||95||118||
राम रंगि राते दास नानक मउलिओ मनु तनु जूह ॥२॥९५॥११८॥
LINE 08
ਸਾਰਗਮਹਲਾ
Saarang, Fifth Mahalaa:
सारग महला ५ ॥
LINE 09
ਬਿਨਸੇਕਾਚਕੇਬਿਉਹਾਰ
ਕੱਚ (-ਸਮਾਨ ਮਾਇਆ ਦੀ ਖ਼ਾਤਰ) ਸਾਰੀਆਂ ਦੌੜਾਂ-ਭੱਜਾਂ ਵਿਅਰਥ ਜਾਂਦੀਆਂ ਹਨ।
The false dealings are finished.
बिनसे काच के बिउहार ॥
LINE 10
ਰਾਮਭਜੁਮਿਲਿਸਾਧਸੰਗਤਿਇਹੈਜਗਮਹਿਸਾਰ॥੧॥ਰਹਾਉ
ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਜਗਤ ਵਿਚ ਇਹੀ ਕੰਮ ਸ੍ਰੇਸ਼ਟ ਹੈ ॥੧॥ ਰਹਾਉ ॥
Join the Saadh Sangat, the Company of the Holy, and meditate, vibrate on the Lord. This is the most excellent thing in the world. ||1||Pause||
राम भजु मिलि साधसंगति इहै जग महि सार ॥१॥ रहाउ ॥
LINE 11
ਈਤਊਤਡੋਲਿਕਤਹੂਨਾਮੁਹਿਰਦੈਧਾਰਿ
ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖ (ਇਸ ਦੀ ਬਰਕਤਿ ਨਾਲ) ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਨਹੀਂ ਡੋਲੇਂਗਾ।
Here and hereafter, you shall never waver; enshrine the Naam, the Name of the Lord, within your heart.
ईत ऊत न डोलि कतहू नामु हिरदै धारि ॥
LINE 12
ਗੁਰਚਰਨਬੋਹਿਥਮਿਲਿਓਭਾਗੀਉਤਰਿਓਸੰਸਾਰ॥੧॥
ਜਿਸ ਮਨੁੱਖ ਨੂੰ ਕਿਸਮਤ ਨਾਲ ਗੁਰੂ ਦੇ ਚਰਨਾਂ ਦਾ ਜਹਾਜ਼ ਮਿਲ ਜਾਂਦਾ ਹੈ, ਉਹ ਸੰਸਾਰ (ਸਮੁੰਦਰ) ਤੋਂ ਪਾਰ ਲੰਘ ਜਾਂਦਾ ਹੈ ॥੧॥
The boat of the Guru's Feet is found by great good fortune; it shall carry you across the world-ocean. ||1||
गुर चरन बोहिथ मिलिओ भागी उतरिओ संसार ॥१॥
LINE 13
ਜਲਿਥਲਿਮਹੀਅਲਿਪੂਰਿਰਹਿਓਸਰਬਨਾਥਅਪਾਰ
ਜਿਹੜਾ ਪ੍ਰਭੂ ਜਲ ਵਿਚ ਥਲ ਵਿਚ ਆਕਾਸ਼ ਵਿਚ ਭਰਪੂਰ ਹੈ, ਜੋ ਸਭ ਜੀਵਾਂ ਦਾ ਖਸਮ ਹੈ, ਜੋ, ਬੇਅੰਤ ਹੈ,
The Infinite Lord is totally permeating and pervading the water, the land and the sky.
जलि थलि महीअलि पूरि रहिओ सरब नाथ अपार ॥
LINE 14
ਹਰਿਨਾਮੁਅੰਮ੍ਰਿਤੁਪੀਉਨਾਨਕਆਨਰਸਸਭਿਖਾਰ॥੨॥੯੬॥੧੧੯॥
ਹੇ ਨਾਨਕ! ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਿਹਾ ਕਰ, (ਹਰਿ-ਨਾਮ-ਜਲ ਦੇ ਟਾਕਰੇ ਤੇ) ਹੋਰ ਸਾਰੇ ਰਸ ਕੌੜੇ ਹਨ ॥੨॥੯੬॥੧੧੯॥
Drink in the Ambrosial Nectar of the Lord's Name; O Nanak, all other tastes are bitter. ||2||96||119||
हरि नामु अंम्रितु पीउ नानक आन रस सभि खार ॥२॥९६॥११९॥
LINE 15
ਸਾਰਗਮਹਲਾ
Saarang, Fifth Mahalaa:
सारग महला ५ ॥
LINE 16
ਤਾਤੇਕਰਣਪਲਾਹਕਰੇ
ਇਸ (ਮਾਇਆ) ਵਾਸਤੇ (ਮਨੁੱਖ ਸਦਾ ਹੀ) ਤਰਸ-ਭਰੇ ਕੀਰਨੇ ਕਰਦਾ ਰਹਿੰਦਾ ਹੈ,
You whine and cry
ता ते करण पलाह करे ॥
LINE 17
ਮਹਾਬਿਕਾਰਮੋਹਮਦਮਾਤੌਸਿਮਰਤਨਾਹਿਹਰੇ॥੧॥ਰਹਾਉ
ਮਨੁੱਖ ਮੋਹ ਹਉਮੈ (ਆਦਿਕ) ਵੱਡੇ ਵੱਡੇ ਵਿਕਾਰਾਂ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ॥੧॥ ਰਹਾਉ ॥
- you are intoxicated with the great corruption of attachment and pride, but you do not remember the Lord in meditation. ||1||Pause||
महा बिकार मोह मद मातौ सिमरत नाहि हरे ॥१॥ रहाउ ॥
LINE 18
ਸਾਧਸੰਗਿਜਪਤੇਨਾਰਾਇਣਤਿਨਕੇਦੋਖਜਰੇ
ਜਿਹੜੇ ਮਨੁੱਖ ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ, ਉਹਨਾਂ ਦੇ (ਅੰਦਰੋਂ ਸਾਰੇ) ਪਾਪ ਸੜ ਜਾਂਦੇ ਹਨ।
Those who meditate on the Lord in the Saadh Sangat, the Company of the Holy - the guilt of their mistakes is burnt away.
साधसंगि जपते नाराइण तिन के दोख जरे ॥
LINE 19
ਸਫਲਦੇਹਧੰਨਿਓਇਜਨਮੇਪ੍ਰਭਕੈਸੰਗਿਰਲੇ॥੧॥
ਜਿਹੜੇ ਮਨੁੱਖ ਪ੍ਰਭੂ ਦੇ ਨਾਲ (ਦੇ ਚਰਨਾਂ ਵਿਚ) ਜੁੜੇ ਰਹਿੰਦੇ ਹਨ, ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਜਨਮ ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ ॥੧॥
Fruitful is the body, and blessed is the birth of those who merge with God. ||1||
सफल देह धंनि ओइ जनमे प्रभ कै संगि रले ॥१॥
LINE 20
ਚਾਰਿਪਦਾਰਥਅਸਟਦਸਾਸਿਧਿਸਭਊਪਰਿਸਾਧਭਲੇ
(ਧਰਮ, ਅਰਥ, ਕਾਮ, ਮੋਖ-ਇਹ) ਚਾਰ ਪਦਾਰਥ ਅਤੇ ਅਠਾਰਾਂ ਸਿੱਧੀਆਂ (ਲੋਕ ਇਹਨਾਂ ਦੀ ਖ਼ਾਤਰ ਤਰਲੇ ਲੈਂਦੇ ਹਨ, ਪਰ ਇਹਨਾਂ) ਸਭਨਾਂ ਤੋਂ ਸੰਤ ਜਨ ਸ੍ਰੇਸ਼ਟ ਹਨ।
The four great blessings, and the eighteen supernatural spiritual powers - above all these are the Holy Saints.
चारि पदारथ असट दसा सिधि सभ ऊपरि साध भले ॥
LINE 21
ਨਾਨਕਦਾਸਧੂਰਿਜਨਬਾਂਛੈਉਧਰਹਿਲਾਗਿਪਲੇ॥੨॥੯੭॥੧੨੦॥
ਦਾਸ ਨਾਨਕ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਨਿੱਤ) ਮੰਗਦਾ ਹੈ। (ਸੰਤ ਜਨਾਂ ਦੇ) ਲੜ ਲੱਗ ਕੇ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥੯੭॥੧੨੦॥
Slave Nanak longs for the dust of the feet of the humble; attached to the hem of His robe, he is saved. ||2||97||120||
नानक दास धूरि जन बांछै उधरहि लागि पले ॥२॥९७॥१२०॥
LINE 22
ਸਾਰਗਮਹਲਾ
Saarang, Fifth Mahalaa:
सारग महला ५ ॥
LINE 23
ਹਰਿਕੇਨਾਮਕੇਜਨਕਾਂਖੀ
ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦੇ ਚਾਹਵਾਨ ਰਹਿੰਦੇ ਹਨ।
The Lord's humble servants yearn for the Lord's Name.
हरि के नाम के जन कांखी ॥
LINE 24
ਮਨਿਤਨਿਬਚਨਿਏਹੀਸੁਖੁਚਾਹਤਪ੍ਰਭਦਰਸੁਦੇਖਹਿਕਬਆਖੀ॥੧॥ਰਹਾਉ
ਆਪਣੇ ਮਨ ਦੀ ਰਾਹੀਂ, ਤਨ ਦੀ ਰਾਹੀਂ ਬਚਨ ਦੀ ਰਾਹੀਂ ਉਹ ਸਦਾ ਇਹੀ ਸੁਖ ਲੋੜਦੇ ਹਨ ਕਿ ਕਦੋਂ ਆਪਣੀਆਂ ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰਾਂਗੇ ॥੧॥ ਰਹਾਉ ॥
In thought, word and deed, they long for this peace, to gaze with their eyes upon the Blessed Vision of God's Darshan. ||1||Pause||
मनि तनि बचनि एही सुखु चाहत प्रभ दरसु देखहि कब आखी ॥१॥ रहाउ ॥
LINE 25
ਤੂਬੇਅੰਤੁਪਾਰਬ੍ਰਹਮਸੁਆਮੀਗਤਿਤੇਰੀਜਾਇਲਾਖੀ
ਹੇ ਪਾਰਬ੍ਰਹਮ! ਹੇ ਮਾਲਕ-ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਕਿਹੋ ਜਿਹਾ ਹੈਂ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।
You are Endless, O God, my Supreme Lord and Master; Your state cannot be known.
तू बेअंतु पारब्रहम सुआमी गति तेरी जाइ न लाखी ॥
LINE 26
ਚਰਨਕਮਲਪ੍ਰੀਤਿਮਨੁਬੇਧਿਆਕਰਿਸਰਬਸੁਅੰਤਰਿਰਾਖੀ॥੧॥
(ਪਰ ਤੇਰੇ ਸੰਤ ਜਨਾਂ ਦਾ) ਮਨ ਤੇਰੇ ਸੋਹਣੇ ਚਰਨਾਂ ਦੀ ਪ੍ਰੀਤ ਵਿਚ ਪ੍ਰੋਇਆ ਰਹਿੰਦਾ ਹੈ। ਇਸ ਪ੍ਰੀਤ ਨੂੰ ਹੀ ਉਹ (ਜਗਤ ਦਾ) ਸਾਰਾ ਧਨ-ਪਦਾਰਥ ਸਮਝ ਕੇ ਆਪਣੇ ਅੰਦਰ ਟਿਕਾਈ ਰੱਖਦੇ ਹਨ ॥੧॥
My mind is pierced through by the Love of Your Lotus Feet; this is everything to me - I enshrine it deep within my being. ||1||
चरन कमल प्रीति मनु बेधिआ करि सरबसु अंतरि राखी ॥१॥
LINE 27
ਬੇਦਪੁਰਾਨਸਿਮ੍ਰਿਤਿਸਾਧੂਜਨਇਹਬਾਣੀਰਸਨਾਭਾਖੀ
ਵੇਦ ਪੁਰਾਣ ਸਿੰਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ ਦਾ ਪਾਠ) ਸੰਤ ਜਨ, ਆਪਣੀ ਜੀਭ ਨਾਲ ਇਹੀ ਸਿਫ਼ਤ-ਸਾਲਾਹ ਦੀ ਬਾਣੀ ਹੀ ਉਚਾਰਦੇ ਹਨ।
In the Vedas, the Puraanas and the Simritees, the humble and the Holy chant this Bani with their tongues.
बेद पुरान सिम्रिति साधू जन इह बाणी रसना भाखी ॥
LINE 28
ਜਪਿਰਾਮਨਾਮੁਨਾਨਕਨਿਸਤਰੀਐਹੋਰੁਦੁਤੀਆਬਿਰਥੀਸਾਖੀ॥੨॥੯੮॥੧੨੧॥
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਇਸ ਤੋਂ ਬਿਨਾ ਕੋਈ ਹੋਰ ਦੂਜੀ ਗੱਲ ਵਿਅਰਥ ਹੈ ॥੨॥੯੮॥੧੨੧॥
Chanting the Lord's Name, O Nanak, I am emancipated; other teachings of duality are useless. ||2||98||121||
जपि राम नामु नानक निसतरीऐ होरु दुतीआ बिरथी साखी ॥२॥९८॥१२१॥
LINE 29
ਸਾਰਗਮਹਲਾ
Saarang, Fifth Mahalaa:
सारग महला ५ ॥
LINE 30
ਮਾਖੀਰਾਮਕੀਤੂਮਾਖੀ
ਹੇ ਮਾਇਆ! ਤੂੰ ਮੱਖੀ ਹੈਂ, ਪਰਮਾਤਮਾ ਦੀ ਪੈਦਾ ਕੀਤੀ ਹੋਈ ਮੱਖੀ (ਦੇ ਸੁਭਾਵ ਵਾਲੀ)।
A fly! You are just a fly, created by the Lord.
माखी राम की तू माखी ॥
LINE 31
ਜਹਦੁਰਗੰਧਤਹਾਤੂਬੈਸਹਿਮਹਾਬਿਖਿਆਮਦਚਾਖੀ॥੧॥ਰਹਾਉ
(ਜਿਵੇਂ ਮੱਖੀ ਸਦਾ ਗੰਦ ਉਤੇ ਬੈਠਦੀ ਹੈ, ਤਿਵੇਂ) ਜਿੱਥੇ ਵਿਕਾਰਾਂ ਦੀ ਬੋ ਹੁੰਦੀ ਹੈ ਤੂੰ ਉਥੇ ਬੈਠਦੀ ਹੈਂ, ਤੂੰ ਸਦਾ ਵਿਕਾਰਾਂ ਦਾ ਨਸ਼ਾ ਹੀ ਚੱਖਦੀ ਰਹਿੰਦੀ ਹੈਂ ॥੧॥ ਰਹਾਉ ॥
Wherever it stinks, you land there; you suck in the most toxic stench. ||1||Pause||
जह दुरगंध तहा तू बैसहि महा बिखिआ मद चाखी ॥१॥ रहाउ ॥
LINE 32
ਕਿਤਹਿਅਸਥਾਨਿਤੂਟਿਕਨੁਪਾਵਹਿਇਹਬਿਧਿਦੇਖੀਆਖੀ
ਹੇ ਮਾਇਆ! ਅਸਾਂ ਆਪਣੀ ਅੱਖੀਂ ਤੇਰਾ ਇਹ ਹਾਲ ਵੇਖਿਆ ਹੈ ਕਿ ਤੂੰ ਕਿਸੇ ਭੀ ਇੱਕ ਥਾਂ ਤੇ ਟਿਕਦੀ ਨਹੀਂ ਹੈਂ।
You don't stay put anywhere; I have seen this with my eyes.
कितहि असथानि तू टिकनु न पावहि इह बिधि देखी आखी ॥
LINE 33
ਸੰਤਾਬਿਨੁਤੈਕੋਇਛਾਡਿਆਸੰਤਪਰੇਗੋਬਿਦਕੀਪਾਖੀ॥੧॥
ਸੰਤਾਂ ਤੋਂ ਬਿਨਾ ਤੂੰ ਕਿਸੇ ਨੂੰ (ਖ਼ੁਆਰ ਕਰਨੋਂ) ਛੱਡਿਆ ਨਹੀਂ (ਉਹ ਭੀ ਇਸ ਵਾਸਤੇ ਬਚਦੇ ਹਨ ਕਿ) ਸੰਤ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੧॥
You have not spared anyone, except the Saints - the Saints are on the side of the Lord of the Universe. ||1||
संता बिनु तै कोइ न छाडिआ संत परे गोबिद की पाखी ॥१॥
LINE 34
ਜੀਅਜੰਤਸਗਲੇਤੈਮੋਹੇਬਿਨੁਸੰਤਾਕਿਨੈਲਾਖੀ
ਹੇ ਮਾਇਆ! (ਜਗਤ ਦੇ ਸਾਰੇ ਹੀ) ਜੀਵ ਤੂੰ ਆਪਣੇ ਵੱਸ ਵਿਚ ਕੀਤੇ ਹੋਏ ਹਨ, ਸੰਤਾਂ ਤੋਂ ਬਿਨਾ ਕਿਸੇ ਭੀ ਹੋਰ ਨੇ ਇਹ ਗੱਲ ਨਹੀਂ ਸਮਝੀ।
You have enticed all beings and creatures; no one knows You, except the Saints.
जीअ जंत सगले तै मोहे बिनु संता किनै न लाखी ॥
LINE 35
ਨਾਨਕਦਾਸੁਹਰਿਕੀਰਤਨਿਰਾਤਾਸਬਦੁਸੁਰਤਿਸਚੁਸਾਖੀ॥੨॥੯੯॥੧੨੨॥
ਹੇ ਨਾਨਕ! ਪਰਮਾਤਮਾ ਦਾ ਸੰਤ ਪਰਮਾਤਮਾ ਦੀ ਸਿਫ਼ਤ-ਸਾਲਾਹ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਸੰਤ (ਗੁਰੂ ਦੇ) ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ ਸਦਾ-ਥਿਰ ਪ੍ਰਭੂ ਦਾ ਦਰਸ਼ਨ ਕਰਦਾ ਰਹਿੰਦਾ ਹੈ ॥੨॥੯੯॥੧੨੨॥
Slave Nanak is imbued with the Kirtan of the Lord's Praises. Focusing his consciousness on the Word of the Shabad, he realizes the Presence of the True Lord. ||2||99||122||
नानक दासु हरि कीरतनि राता सबदु सुरति सचु साखी ॥२॥९९॥१२२॥
LINE 36
ਸਾਰਗਮਹਲਾ
Saarang, Fifth Mahalaa:
सारग महला ५ ॥
LINE 37
ਮਾਈਰੀਕਾਟੀਜਮਕੀਫਾਸ
ਹੇ ਮਾਂ! ਪਰਮਾਤਮਾ ਦਾ ਨਾਮ ਜਪਦਿਆਂ (ਜਿਨ੍ਹਾਂ ਵਡ-ਭਾਗੀਆਂ ਦੀ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ,
O mother, the noose of Death has been cut away.
माई री काटी जम की फास ॥
LINE 38
ਹਰਿਹਰਿਜਪਤਸਰਬਸੁਖਪਾਏਬੀਚੇਗ੍ਰਸਤਉਦਾਸ॥੧॥ਰਹਾਉ
ਉਹਨਾਂ ਸਾਰੇ ਸੁਖ ਮਾਣ ਲਏ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਦੇ ਮੋਹ ਤੋਂ) ਉਪਰਾਮ ਰਹਿੰਦੇ ਹਨ ॥੧॥ ਰਹਾਉ ॥
Chanting the Name of the Lord, Har, Har, I have found total peace. I remain unattached in the midst of my household. ||1||Pause||
हरि हरि जपत सरब सुख पाए बीचे ग्रसत उदास ॥१॥ रहाउ ॥
ਅੰਗ 1227 Santhya practice
0:00 / 0:00