ਦੂਖਰੋਗਭਏਗਤੁਤਨਤੇਮਨੁਨਿਰਮਲੁਹਰਿਹਰਿਗੁਣਗਾਇ॥
(ਹੇ ਮਾਂ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਮੇਰਾ ਮਨ ਪਵਿੱਤਰ ਹੋ ਗਿਆ ਹੈ, ਮੇਰੇ ਸਰੀਰ ਤੋਂ ਸਾਰੇ ਦੁੱਖ ਤੇ ਰੋਗ ਦੂਰ ਹੋ ਗਏ ਹਨ।
Pain and disease have left my body, and my mind has become pure; I sing the Glorious Praises of the Lord, Har, Har.
दूख रोग भए गतु तन ते मनु निरमलु हरि हरि गुण गाइ ॥
ਭਏਅਨੰਦਮਿਲਿਸਾਧੂਸੰਗਿਅਬਮੇਰਾਮਨੁਕਤਹੀਨਜਾਇ॥੧॥
ਗੁਰੂ ਦੀ ਸੰਗਤ ਵਿਚ ਮਿਲ ਕੇ ਮੇਰੇ ਅੰਦਰ ਆਨੰਦ ਹੀ ਆਨੰਦ ਬਣਿਆ ਪਿਆ ਹੈ। ਹੁਣ ਮੇਰਾ ਮਨ ਕਿਸੇ ਭੀ ਪਾਸੇ ਨਹੀਂ ਭਟਕਦਾ ॥੧॥
I am in bliss, meeting with the Saadh Sangat, the Company of the Holy, and now, my mind does not go wandering. ||1||
भए अनंद मिलि साधू संगि अब मेरा मनु कत ही न जाइ ॥१॥
ਤਪਤਿਬੁਝੀਗੁਰਸਬਦੀਮਾਇ॥
ਹੇ ਮਾਂ! ਗੁਰੂ ਦੇ ਸਬਦ ਦੀ ਬਰਕਤਿ ਨਾਲ (ਮੇਰੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ ਹੈ।
My burning desires are quenched, through the Word of the Guru's Shabad, O mother.
तपति बुझी गुर सबदी माइ ॥
ਬਿਨਸਿਗਇਓਤਾਪਸਭਸਹਸਾਗੁਰੁਸੀਤਲੁਮਿਲਿਓਸਹਜਿਸੁਭਾਇ॥੧॥ਰਹਾਉ॥
ਮੇਰੇ ਸਾਰੇ ਦੁੱਖ ਕਲੇਸ਼ ਤੇ ਸਹਮ ਨਾਸ ਹੋ ਗਏ ਹਨ। ਆਤਮਕ ਠੰਡ ਦੇਣ ਵਾਲਾ ਗੁਰੂ ਮੈਨੂੰ ਮਿਲ ਪਿਆ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਹਾਂ, ਹੁਣ ਮੈਂ ਪ੍ਰਭੂ-ਪ੍ਰੇਮ ਵਿਚ ਮਗਨ ਹਾਂ ॥੧॥ ਰਹਾਉ ॥
The fever of doubt has been totally eliminated; meeting the Guru, I am cooled and soothed, with intuitive ease. ||1||Pause||
बिनसि गइओ ताप सभ सहसा गुरु सीतलु मिलिओ सहजि सुभाइ ॥१॥ रहाउ ॥
ਧਾਵਤਰਹੇਏਕੁਇਕੁਬੂਝਿਆਆਇਬਸੇਅਬਨਿਹਚਲੁਥਾਇ॥
(ਹੇ ਮਾਂ!) ਜਦੋਂ ਦੀ ਮੈਂ ਸਿਰਫ਼ ਇਕ ਪਰਮਾਤਮਾ ਨਾਲ ਸਾਂਝ ਪਾਈ ਹੈ ਮੇਰੀਆਂ ਸਾਰੀਆ ਭਟਕਣਾਂ ਮੁੱਕ ਗਈਆਂ ਹਨ, ਹੁਣ ਮੈਂ ਅਡੋਲ-ਚਿੱਤ ਹੋ ਕੇ ਪ੍ਰਭੂ ਚਰਨਾਂ ਵਿਚ ਆ ਟਿਕਿਆ ਹਾਂ।
My wandering has ended, since I have realized the One and Only Lord; now, I have come to dwell in the eternal place.
धावत रहे एकु इकु बूझिआ आइ बसे अब निहचलु थाइ ॥
ਜਗਤੁਉਧਾਰਨਸੰਤਤੁਮਾਰੇਦਰਸਨੁਪੇਖਤਰਹੇਅਘਾਇ॥੨॥
(ਹੇ ਪ੍ਰਭੂ!) ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਤੇਰੇ ਸੰਤ ਜਨਾਂ ਦਾ ਦਰਸ਼ਨ ਕਰ ਕੇ ਮੇਰੀ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ ॥੨॥
Your Saints are the Saving Grace of the world; beholding the Blessed Vision of their Darshan, I remain satisfied. ||2||
जगतु उधारन संत तुमारे दरसनु पेखत रहे अघाइ ॥२॥
ਜਨਮਦੋਖਪਰੇਮੇਰੇਪਾਛੈਅਬਪਕਰੇਨਿਹਚਲੁਸਾਧੂਪਾਇ॥
(ਹੇ ਮਾਂ!) ਹੁਣ ਮੈਂ ਅਡੋਲ-ਚਿੱਤ ਹੋ ਕੇ ਗੁਰੂ ਦੇ ਪੈਰ ਫੜ ਲਏ ਹਨ, ਮੇਰੇ ਅਨੇਕਾਂ ਜਨਮਾਂ ਦੇ ਪਾਪ ਮੇਰੀ ਖ਼ਲਾਸੀ ਕਰ ਗਏ ਹਨ।
I have left behind the sins of countless incarnations, now that I have grasped the feet of the eternal Holy Guru.
जनम दोख परे मेरे पाछै अब पकरे निहचलु साधू पाइ ॥
ਸਹਜਧੁਨਿਗਾਵੈਮੰਗਲਮਨੂਆਅਬਤਾਕਉਫੁਨਿਕਾਲੁਨਖਾਇ॥੩॥
ਮੇਰਾ ਮਨ ਆਤਮਕ ਅਡੋਲਤਾ ਦੀ ਸੁਰ ਵਿਚ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਹੁਣ ਇਸ ਮਨ ਨੂੰ ਕਦੇ ਆਤਮਕ ਮੌਤ ਹੜੱਪ ਨਹੀਂ ਕਰਦੀ ॥੩॥
My mind sings the celestial melody of bliss, and death shall no longer consume it. ||3||
सहज धुनि गावै मंगल मनूआ अब ता कउ फुनि कालु न खाइ ॥३॥
ਕਰਨਕਾਰਨਸਮਰਥਹਮਾਰੇਸੁਖਦਾਈਮੇਰੇਹਰਿਹਰਿਰਾਇ॥
ਹੇ ਮੇਰੇ ਪ੍ਰਭੂ ਪਾਤਸ਼ਾਹ! ਹੇ ਸੁਖਾਂ ਦੇ ਬਖ਼ਸ਼ਣ ਵਾਲੇ! ਹੇ ਸਭ ਕੁਝ ਕਰਨ ਤੇ ਕਰਾਣ ਦੀ ਸ਼ਕਤੀ ਰੱਖਣ ਵਾਲੇ!
My Lord, the Cause of all causes, is All-powerful, the Giver of peace; He is my Lord, my Lord King.
करन कारन समरथ हमारे सुखदाई मेरे हरि हरि राइ ॥
ਨਾਮੁਤੇਰਾਜਪਿਜੀਵੈਨਾਨਕੁਓਤਿਪੋਤਿਮੇਰੈਸੰਗਿਸਹਾਇ॥੪॥੯॥
(ਤੇਰਾ ਦਾਸ) ਨਾਨਕ ਤੇਰਾ ਨਾਮ ਯਾਦ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹੈ, ਤੂੰ ਮੇਰੇ ਨਾਲ (ਇਉਂ ਹਰ ਵੇਲੇ ਦਾ) ਸਾਥੀ ਹੈਂ, (ਜਿਵੇਂ) ਤਾਣੇ ਪੇਟੇ ਵਿਚ (ਸੂਤਰ ਮਿਲਿਆ ਹੋਇਆ ਹੁੰਦਾ ਹੈ) ॥੪॥੯॥
Nanak lives by chanting Your Name, O Lord; You are my helper, with me, through and through. ||4||9||
नामु तेरा जपि जीवै नानकु ओति पोति मेरै संगि सहाइ ॥४॥९॥
ਆਸਾਮਹਲਾ੫॥
Aasaa, Fifth Mahalaa:
आसा महला ५ ॥
ਅਰੜਾਵੈਬਿਲਲਾਵੈਨਿੰਦਕੁ॥
(ਹੇ ਭਾਈ! ਭਗਤ ਜਨਾਂ ਦੀ) ਨਿੰਦਾ ਕਰਨ ਵਾਲਾ (ਆਪਣੇ ਅੰਦਰ) ਬੜਾ ਦੁੱਖੀ ਹੁੰਦਾ ਰਹਿੰਦਾ ਹੈ ਬੜਾ ਵਿਲਕਦਾ ਹੈ।
The slanderer cries out and bewails.
अरड़ावै बिललावै निंदकु ॥
ਪਾਰਬ੍ਰਹਮੁਪਰਮੇਸਰੁਬਿਸਰਿਆਅਪਣਾਕੀਤਾਪਾਵੈਨਿੰਦਕੁ॥੧॥ਰਹਾਉ॥
(ਨਿੰਦਾ ਵਿਚ ਫਸੇ ਹੋਏ ਉਸ ਨੂੰ) ਪਾਰਬ੍ਰਹਮ ਪਰਮਾਤਮਾ ਭੁੱਲਿਆ ਹੁੰਦਾ ਹੈ, (ਇਸ ਕਰਕੇ) ਨਿੰਦਾ ਕਰਨ ਵਾਲਾ ਮਨੁੱਖ (ਗੁਰਮੁਖਾਂ ਦੀ) ਕੀਤੀ ਨਿੰਦਾ ਦਾ (ਦੁੱਖ-ਰੂਪ) ਫਲ ਭੋਗਦਾ ਰਹਿੰਦਾ ਹੈ ॥੧॥ ਰਹਾਉ ॥
He has forgotten the Supreme Lord, the Transcendent Lord; the slanderer reaps the rewards of his own actions. ||1||Pause||
पारब्रहमु परमेसरु बिसरिआ अपणा कीता पावै निंदकु ॥१॥ रहाउ ॥
ਜੇਕੋਈਉਸਕਾਸੰਗੀਹੋਵੈਨਾਲੇਲਏਸਿਧਾਵੈ॥
(ਹੇ ਭਾਈ!) ਜੇ ਕੋਈ ਮਨੁੱਖ ਉਸ ਨਿੰਦਕ ਦਾ ਸਾਥੀ ਬਣੇ (ਨਿੰਦਕ ਨਾਲ ਮੇਲ-ਜੋਲ ਰੱਖਣਾ ਸ਼ੁਰੂ ਕਰੇ, ਤਾਂ ਨਿੰਦਕ) ਉਸ ਨੂੰ ਭੀ ਆਪਣੇ ਨਾਲ ਲੈ ਤੁਰਦਾ ਹੈ (ਨਿੰਦਾ ਕਰਨ ਦੀ ਵਾਦੀ ਪਾ ਦੇਂਦਾ ਹੈ)।
If someone is his companion, then he shall be taken along with him.
जे कोई उस का संगी होवै नाले लए सिधावै ॥
ਅਣਹੋਦਾਅਜਗਰੁਭਾਰੁਉਠਾਏਨਿੰਦਕੁਅਗਨੀਮਾਹਿਜਲਾਵੈ॥੧॥
ਨਿੰਦਕ (ਨਿੰਦਾ ਦਾ) ਮਨੋ-ਕਲਪਤ ਹੀ ਬੇਅੰਤ ਭਾਰ (ਆਪਣੇ ਸਿਰ ਉਤੇ) ਚੁੱਕੀ ਫਿਰਦਾ ਹੈ, ਤੇ ਆਪਣੇ ਆਪ ਨੂੰ ਨਿੰਦਾ ਦੀ ਅੱਗ ਵਿਚ ਸਾੜਦਾ ਰਹਿੰਦਾ ਹੈ ॥੧॥
Like the dragon, the slanderer carries his huge, useless loads, and burns in his own fire. ||1||
अणहोदा अजगरु भारु उठाए निंदकु अगनी माहि जलावै ॥१॥
ਪਰਮੇਸਰਕੈਦੁਆਰੈਜਿਹੋਇਬਿਤੀਤੈਸੁਨਾਨਕੁਆਖਿਸੁਣਾਵੈ॥
(ਹੇ ਭਾਈ! ਆਤਮਕ ਜੀਵਨ ਬਾਰੇ) ਜੇਹੜਾ ਨਿਯਮ ਪਰਮਾਤਮਾ ਦੇ ਦਰ ਤੇ ਸਦਾ ਵਰਤਦਾ ਹੈ, ਨਾਨਕ ਉਹ ਨਿਯਮ (ਤੁਹਾਨੂੰ) ਖੋਲ੍ਹ ਕੇ ਸੁਣਾਂਦਾ ਹੈ (ਕਿ ਭਗਤ) ਜਨਾਂ ਦਾ ਨਿੰਦਕ ਤਾਂ ਨਿੰਦਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ,
Nanak proclaims and announces what happens at the Door of the Transcendent Lord.
परमेसर कै दुआरै जि होइ बितीतै सु नानकु आखि सुणावै ॥
ਭਗਤਜਨਾਕਉਸਦਾਅਨੰਦੁਹੈਹਰਿਕੀਰਤਨੁਗਾਇਬਿਗਸਾਵੈ॥੨॥੧੦॥
(ਪਰ) ਭਗਤ ਜਨਾਂ ਨੂੰ (ਭਗਤੀ ਦਾ ਸਦਕਾ) ਸਦਾ ਆਨੰਦ ਪ੍ਰਾਪਤ ਰਹਿੰਦਾ ਹੈ। ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਖ਼ੁਸ਼ ਰਹਿੰਦਾ ਹੈ ॥੨॥੧੦॥
The humble devotees of the Lord are forever in bliss; singing the Kirtan of the Lord's Praises, they blossom forth. ||2||10||
भगत जना कउ सदा अनंदु है हरि कीरतनु गाइ बिगसावै ॥२॥१०॥
ਆਸਾਮਹਲਾ੫॥
Aasaa, Fifth Mahalaa:
आसा महला ५ ॥
ਜਉਮੈਕੀਓਸਗਲਸੀਗਾਰਾ॥
ਜੇ ਮੈਂ ਹਰੇਕ ਕਿਸਮ ਦਾ ਸਿੰਗਾਰ ਕੀਤਾ,
Even though I totally decorated myself,
जउ मै कीओ सगल सीगारा ॥
ਤਉਭੀਮੇਰਾਮਨੁਨਪਤੀਆਰਾ॥
ਤਾਂ ਭੀ ਮੇਰਾ ਮਨ ਸੰਤੁਸ਼ਟ ਨਾਹ ਹੋਇਆ।
still, my mind was not satisfied.
तउ भी मेरा मनु न पतीआरा ॥
ਅਨਿਕਸੁਗੰਧਤਤਨਮਹਿਲਾਵਉ॥
ਜੇ ਮੈਂ ਆਪਣੇ ਸਰੀਰ ਉਤੇ ਅਨੇਕਾਂ ਸੁਗੰਧੀਆਂ ਵਰਤਦੀ ਹਾਂ,
I applied various scented oils to my body,
अनिक सुगंधत तन महि लावउ ॥
ਓਹੁਸੁਖੁਤਿਲੁਸਮਾਨਿਨਹੀਪਾਵਉ॥
ਤਾਂ ਭੀ ਮੈਂ ਤਿਲ ਜਿਤਨਾ ਭੀ ਉਹ ਸੁਖ ਨਹੀਂ ਹਾਸਲ ਕਰ ਸਕਦੀ (ਜੋ ਸੁਖ ਪਿਆਰੇ ਪ੍ਰਭੂ-ਪਤੀ ਦੇ ਦਰਸ਼ਨ ਤੋਂ ਮਿਲਦਾ ਹੈ)।
and yet, I did not obtain even a tiny bit of pleasure from this.
ओहु सुखु तिलु समानि नही पावउ ॥
ਮਨਮਹਿਚਿਤਵਉਐਸੀਆਸਾਈ॥
ਹੇ ਮੇਰੀ ਮਾਂ! ਹੁਣ ਮੈਂ ਇਹੋ ਜਿਹੀਆਂ ਆਸਾਂ ਹੀ ਬਣਾਂਦੀ ਰਹਿੰਦੀ ਹਾਂ,
Within my mind, I hold such a desire,
मन महि चितवउ ऐसी आसाई ॥
ਪ੍ਰਿਅਦੇਖਤਜੀਵਉਮੇਰੀਮਾਈ॥੧॥
(ਕਿ ਕਿਵੇਂ ਪ੍ਰਭੂ-ਪਤੀ ਮਿਲੇ), ਪਿਆਰੇ ਪ੍ਰਭੂ-ਪਤੀ ਦਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ ॥੧॥
that I may live only to behold my Beloved, O my mother. ||1||
प्रिअ देखत जीवउ मेरी माई ॥१॥
ਮਾਈਕਹਾਕਰਉਇਹੁਮਨੁਨਧੀਰੈ॥
ਹੇ ਮਾਂ! ਮੈਂ ਕੀਹ ਕਰਾਂ? (ਪਿਆਰੇ ਤੋਂ ਬਿਨਾ) ਮੇਰਾ ਮਨ ਖਲੋਂਦਾ ਨਹੀਂ।
O mother, what should I do? This mind cannot rest.
माई कहा करउ इहु मनु न धीरै ॥
ਪ੍ਰਿਅਪ੍ਰੀਤਮਬੈਰਾਗੁਹਿਰੈ॥੧॥ਰਹਾਉ॥
ਪਿਆਰੇ ਪ੍ਰੀਤਮ ਦਾ ਪ੍ਰੇਮ ਖਿੱਚ ਪਾ ਰਿਹਾ ਹੈ ॥੧॥ ਰਹਾਉ ॥
It is bewitched by the tender love of my Beloved. ||1||Pause||
प्रिअ प्रीतम बैरागु हिरै ॥१॥ रहाउ ॥
ਬਸਤ੍ਰਬਿਭੂਖਨਸੁਖਬਹੁਤਬਿਸੇਖੈ॥
(ਸੋਹਣੇ) ਕੱਪੜੇ, ਗਹਣੇ, ਉਚੇਚੇ ਅਨੇਕਾਂ ਸੁਖ-
Garments, ornaments, and such exquisite pleasures
बसत्र बिभूखन सुख बहुत बिसेखै ॥
ਓਇਭੀਜਾਨਉਕਿਤੈਨਲੇਖੈ॥
ਮੈਂ ਸਮਝਦੀ ਹਾਂ ਕਿ ਉਹ ਸਾਰੇ ਭੀ (ਪ੍ਰਭੂ-ਪਤੀ ਤੋਂ ਬਿਨਾ) ਕਿਸੇ ਕੰਮ ਨਹੀਂ।
I look upon these as of no account.
ओइ भी जानउ कितै न लेखै ॥
ਪਤਿਸੋਭਾਅਰੁਮਾਨੁਮਹਤੁ॥
ਇੱਜ਼ਤ, ਸੋਭਾ, ਆਦਰ, ਵਡਿਆਈ (ਭੀ ਮਿਲ ਜਾਏ),
Likewise, honor, fame, dignity and greatness,
पति सोभा अरु मानु महतु ॥
ਆਗਿਆਕਾਰੀਸਗਲਜਗਤੁ॥
ਸਾਰਾ ਜਗਤ ਮੇਰੀ ਆਗਿਆ ਵਿਚ ਤੁਰਨ ਲੱਗ ਪਏ,
obedience by the whole world,
आगिआकारी सगल जगतु ॥
ਗ੍ਰਿਹੁਐਸਾਹੈਸੁੰਦਰਲਾਲ॥
ਬੜਾ ਸੋਹਣਾ ਤੇ ਕੀਮਤੀ ਘਰ (ਰਹਿਣ ਵਾਸਤੇ ਮਿਲਿਆ ਹੋਵੇ, ਤਾਂ ਭੀ)
and a household as beautiful as a jewel.
ग्रिहु ऐसा है सुंदर लाल ॥
ਪ੍ਰਭਭਾਵਾਤਾਸਦਾਨਿਹਾਲ॥੨॥
ਤਦੋਂ ਹੀ ਮੈਂ ਸਦਾ ਲਈ ਖ਼ੁਸ਼ ਰਹਿ ਸਕਦੀ ਹਾਂ ਜੇ ਪ੍ਰਭੂ-ਪਤੀ ਨੂੰ ਪਿਆਰੀ ਲੱਗਾਂ ॥੨॥
If I am pleasing to God's Will, then I shall be blessed, and forever in bliss. ||2||
प्रभ भावा ता सदा निहाल ॥२॥
ਬਿੰਜਨਭੋਜਨਅਨਿਕਪਰਕਾਰ॥
(ਹੇ ਮਾਂ!) ਜੇ ਅਨੇਕਾਂ ਕਿਸਮ ਦੇ ਸੁਆਦਲੇ ਖਾਣੇ ਮਿਲ ਜਾਣ,
With foods and delicacies of so many different kinds,
बिंजन भोजन अनिक परकार ॥
ਰੰਗਤਮਾਸੇਬਹੁਤੁਬਿਸਥਾਰ॥
ਜੇ ਬਹੁਤ ਤਰ੍ਹਾਂ ਦੇ ਰੰਗ ਤਮਾਸ਼ੇ (ਵੇਖਣ ਨੂੰ ਹੋਣ),
and such abundant pleasures and entertainments,
रंग तमासे बहुतु बिसथार ॥
ਰਾਜਮਿਲਖਅਰੁਬਹੁਤੁਫੁਰਮਾਇਸਿ॥
ਜੇ ਰਾਜ ਮਿਲ ਜਾਏ, ਭੁਇਂ ਦੀ ਮਾਲਕੀ ਹੋ ਜਾਏ ਅਤੇ ਬਹੁਤ ਹਕੂਮਤ ਮਿਲ ਜਾਏ,
power and property and absolute command
राज मिलख अरु बहुतु फुरमाइसि ॥
ਮਨੁਨਹੀਧ੍ਰਾਪੈਤ੍ਰਿਸਨਾਨਜਾਇਸਿ॥
ਤਾਂ ਭੀ ਇਹ ਮਨ ਕਦੇ ਰੱਜਦਾ ਨਹੀਂ, ਇਸ ਦੀ ਤ੍ਰਿਸ਼ਨਾ ਮੁੱਕਦੀ ਨਹੀਂ।
with these, the mind is not satisfied, and its thirst is not quenched.
मनु नही ध्रापै त्रिसना न जाइसि ॥
ਬਿਨੁਮਿਲਬੇਇਹੁਦਿਨੁਨਬਿਹਾਵੈ॥
(ਇਹ ਸਭ ਕੁਝ ਹੁੰਦਿਆਂ ਭੀ, ਹੇ ਮਾਂ! ਪ੍ਰਭੂ-ਪਤੀ ਨੂੰ) ਮਿਲਣ ਤੋਂ ਬਿਨਾ ਮੇਰਾ ਇਹ ਦਿਨ (ਸੁਖ ਨਾਲ) ਨਹੀਂ ਲੰਘਦਾ।
Without meeting Him, this day does not pass.
बिनु मिलबे इहु दिनु न बिहावै ॥
ਮਿਲੈਪ੍ਰਭੂਤਾਸਭਸੁਖਪਾਵੈ॥੩॥
ਜਦੋਂ (ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਮਿਲ ਪਏ ਤਾਂ ਉਹ (ਮਾਨੋ) ਸਾਰੇ ਸੁਖ ਹਾਸਲ ਕਰ ਲੈਂਦੀ ਹੈ ॥੩॥
Meeting God, I find peace. ||3||
मिलै प्रभू ता सभ सुख पावै ॥३॥
ਖੋਜਤਖੋਜਤਸੁਨੀਇਹਸੋਇ॥
ਭਾਲ ਕਰਦਿਆਂ ਕਰਦਿਆਂ (ਹੇ ਮਾਂ!) ਮੈਂ ਇਹ ਖ਼ਬਰ ਸੁਣ ਲਈ,
By searching and seeking, I have heard this news,
खोजत खोजत सुनी इह सोइ ॥
ਸਾਧਸੰਗਤਿਬਿਨੁਤਰਿਓਨਕੋਇ॥
ਕਿ ਸਾਧ ਸੰਗਤਿ ਤੋਂ ਬਿਨਾ (ਤ੍ਰਿਸ਼ਨਾ ਦੇ ਹੜ੍ਹ ਤੋਂ) ਕੋਈ ਜੀਵ ਕਦੇ ਪਾਰ ਨਹੀਂ ਲੰਘ ਸਕਿਆ।
that without the Saadh Sangat, the Company of the Holy, no one swims across.
साधसंगति बिनु तरिओ न कोइ ॥
ਜਿਸੁਮਸਤਕਿਭਾਗੁਤਿਨਿਸਤਿਗੁਰੁਪਾਇਆ॥
ਜਿਸ ਦੇ ਮੱਥੇ ਉਤੇ ਚੰਗਾ ਭਾਗ ਜਾਗਿਆ ਉਸ ਨੇ ਗੁਰੂ ਲੱਭ ਲਿਆ,
One who has this good destiny written upon his forehead, finds the True Guru.
जिसु मसतकि भागु तिनि सतिगुरु पाइआ ॥
ਪੂਰੀਆਸਾਮਨੁਤ੍ਰਿਪਤਾਇਆ॥
ਉਸ ਦੀ ਹਰੇਕ ਆਸ ਪੂਰੀ ਹੋ ਗਈ,
His hopes are fulfilled, and his mind is satisfied.
पूरी आसा मनु त्रिपताइआ ॥
ਪ੍ਰਭਮਿਲਿਆਤਾਚੂਕੀਡੰਝਾ॥
ਉਸ ਦਾ ਮਨ ਰੱਜ ਗਿਆ।
When one meets God, then his thirst is quenched.
प्रभ मिलिआ ता चूकी डंझा ॥
ਨਾਨਕਲਧਾਮਨਤਨਮੰਝਾ॥੪॥੧੧॥
ਹੇ ਨਾਨਕ! ਜਦੋਂ ਜੀਵ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਨੂੰ ਮਿਲ ਪਿਆ ਉਸ ਦੀ (ਅੰਦਰਲੀ ਤ੍ਰਿਸ਼ਨਾ ਦੀ) ਭੜਕੀ ਮੁੱਕ ਗਈ, ਉਸ ਨੇ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਵੱਸਦਾ) ਪ੍ਰਭੂ ਲੱਭ ਲਿਆ ॥੪॥੧੧॥
Nanak has found the Lord, within his mind and body. ||4||11||
नानक लधा मन तन मंझा ॥४॥११॥
ਆਸਾਮਹਲਾ੫ਪੰਚਪਦੇ₃॥
Aasaa, Fifth Mahalaa, Panch-Padas:
आसा महला ५ पंचपदे₃ ॥