ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 515
ਅੰਗ 515Preparing audio…
0:00 0:00
LINE 01
ਵਾਹੁਵਾਹੁਤਿਸਨੋਆਖੀਐਜਿਸਭਮਹਿਰਹਿਆਸਮਾਇ
ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਭ ਵਿੱਚ ਸਮਾਇਆ ਹੋਇਆ ਹੈ।
Chant Waaho! Waaho! to the Lord, who is permeating and pervading in all.
वाहु वाहु तिस नो आखीऐ जि सभ महि रहिआ समाइ ॥
LINE 02
ਵਾਹੁਵਾਹੁਤਿਸਨੋਆਖੀਐਜਿਦੇਦਾਰਿਜਕੁਸਬਾਹਿ
ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਾਰੇ ਜੀਵਾਂ ਵਿਚ ਵਿਆਪਕ ਹੈ ਤੇ ਜੋ ਸਭ ਨੂੰ ਰਿਜ਼ਕ ਅਪੜਾਉਂਦਾ ਹੈ,
Chant Waaho! Waaho! to the Lord, who is the Giver of sustenance to all.
वाहु वाहु तिस नो आखीऐ जि देदा रिजकु सबाहि ॥
LINE 03
ਨਾਨਕਵਾਹੁਵਾਹੁਇਕੋਕਰਿਸਾਲਾਹੀਐਜਿਸਤਿਗੁਰਦੀਆਦਿਖਾਇ॥੧॥
ਹੇ ਨਾਨਕ! ਉਸ ਨੂੰ ਲਾ-ਸ਼ਰੀਕ ਜਾਣ ਕੇ ਉਸ ਦੀ ਵਡਿਆਈ ਕਰੀਏ; ਉਸ ਦਾ ਦਰਸਨ ਸਤਿਗੁਰੂ ਹੀ ਕਰਾਉਂਦਾ ਹੈ ॥੧॥
O Nanak, Waaho! Waaho! - praise the One Lord, revealed by the True Guru. ||1||
नानक वाहु वाहु इको करि सालाहीऐ जि सतिगुर दीआ दिखाइ ॥१॥
LINE 04
ਮਃ
Third Mahalaa:
मः ३ ॥
LINE 05
ਵਾਹੁਵਾਹੁਗੁਰਮੁਖਸਦਾਕਰਹਿਮਨਮੁਖਮਰਹਿਬਿਖੁਖਾਇ
ਜੋ ਮਨੁੱਖ ਗੁਰੂ ਦੇ ਸਨਮੁਖ ਹਨ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ; ਪਰ, ਆਪ-ਹੁਦਰੇ ਮਨੁੱਖ ਮਾਇਆ-ਰੂਪ ਜ਼ਹਿਰ ਖਾ ਕੇ ਮਰਦੇ ਹਨ।
Waaho! Waaho! The Gurmukhs praise the Lord continually, while the self-willed manmukhs eat poison and die.
वाहु वाहु गुरमुख सदा करहि मनमुख मरहि बिखु खाइ ॥
LINE 06
ਓਨਾਵਾਹੁਵਾਹੁਭਾਵਈਦੁਖੇਦੁਖਿਵਿਹਾਇ
ਉਹਨਾਂ ਨੂੰ ਸਿਫ਼ਤ-ਸਾਲਾਹ ਚੰਗੀ ਨਹੀਂ ਲੱਗਦੀ, ਇਸ ਵਾਸਤੇ ਉਹਨਾਂ ਦੀ ਸਾਰੀ ਉਮਰ ਦੁੱਖ ਵਿਚ ਹੀ ਬੀਤਦੀ ਹੈ।
They have no love for the Lord's Praises, and they pass their lives in misery.
ओना वाहु वाहु न भावई दुखे दुखि विहाइ ॥
LINE 07
ਗੁਰਮੁਖਿਅੰਮ੍ਰਿਤੁਪੀਵਣਾਵਾਹੁਵਾਹੁਕਰਹਿਲਿਵਲਾਇ
ਗੁਰਮੁਖਾਂ ਦਾ ਜਲ-ਪਾਨ ਹੀ ਨਾਮ-ਅੰਮ੍ਰਿਤ ਹੈ (ਭਾਵ, ਗੁਰਮੁਖਾਂ ਲਈ ਨਾਮ-ਅੰਮ੍ਰਿਤ ਜੀਵਨ ਦਾ ਆਸਰਾ ਹੈ), ਉਹ ਸੁਰਤਿ ਜੋੜ ਕੇ ਸਿਫ਼ਤ ਕਰਦੇ ਹਨ।
The Gurmukhs drink in the Ambrosial Nectar, and they center their consciousness on the Lord's Praises.
गुरमुखि अंम्रितु पीवणा वाहु वाहु करहि लिव लाइ ॥
LINE 08
ਨਾਨਕਵਾਹੁਵਾਹੁਕਰਹਿਸੇਜਨਨਿਰਮਲੇਤ੍ਰਿਭਵਣਸੋਝੀਪਾਇ॥੨॥
ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ ਉਹ ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਨੂੰ ਤਿੰਨਾਂ ਭਵਨਾਂ (ਵਿਚ ਵਿਆਪਕ ਪ੍ਰਭੂ ਦੀ) ਸੂਝ ਪੈ ਜਾਂਦੀ ਹੈ ॥੨॥
O Nanak, those who chant Waaho! Waaho! are immaculate and pure; they obtain the knowledge of the three worlds. ||2||
नानक वाहु वाहु करहि से जन निरमले त्रिभवण सोझी पाइ ॥२॥
LINE 09
ਪਉੜੀ
Pauree:
पउड़ी ॥
LINE 10
ਹਰਿਕੈਭਾਣੈਗੁਰੁਮਿਲੈਸੇਵਾਭਗਤਿਬਨੀਜੈ
ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤੇ (ਉਸ ਵਾਸਤੇ) ਪ੍ਰਭੂ ਦੇ ਸਿਮਰਨ ਤੇ ਭਗਤੀ (ਦੀ ਜੁਗਤ) ਬਣਦੀ ਹੈ,
By the Lord's Will, one meets the Guru, serves Him, and worships the Lord.
हरि कै भाणै गुरु मिलै सेवा भगति बनीजै ॥
LINE 11
ਹਰਿਕੈਭਾਣੈਹਰਿਮਨਿਵਸੈਸਹਜੇਰਸੁਪੀਜੈ
ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ ਪ੍ਰਭੂ ਮਨ ਵਿਚ ਆ ਕੇ ਵੱਸਦਾ ਹੈ ਤੇ ਅਡੋਲ ਅਵਸਥਾ ਵਿਚ (ਟਿਕਿਆਂ) ਨਾਮ-ਰਸ ਪੀਵੀਦਾ ਹੈ,
By the Lord's Will, the Lord comes to dwell in the mind, and one easily drinks in the sublime essence of the Lord.
हरि कै भाणै हरि मनि वसै सहजे रसु पीजै ॥
LINE 12
ਹਰਿਕੈਭਾਣੈਸੁਖੁਪਾਈਐਹਰਿਲਾਹਾਨਿਤਲੀਜੈ
ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ (ਆਤਮਾ ਨੂੰ) ਸੁਖ ਮਿਲਦਾ ਹੈ ਤੇ (ਜੀਵ-ਵਪਾਰੀ ਨੂੰ) ਸਦਾ ਨਾਮ-ਰੂਪ ਦਾ ਨਫ਼ਾ ਮਿਲਦਾ ਹੈ,
By the Lord's Will, one finds peace, and continually earns the Lord's Profit.
हरि कै भाणै सुखु पाईऐ हरि लाहा नित लीजै ॥
LINE 13
ਹਰਿਕੈਤਖਤਿਬਹਾਲੀਐਨਿਜਘਰਿਸਦਾਵਸੀਜੈ
ਇਸ ਤਰ੍ਹਾਂ ਵਾਹਿਗੁਰੂ ਦੇ (ਨਾਮ ਦੇ) ਰਾਜ-ਸਿੰਘਾਸਣ ਉਤੇ ਬੈਠਣ ਨਾਲ, ਪ੍ਰਭੂ ਹਮੇਸ਼ਾਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ।
He is seated on the Lord's throne, and he dwells continually in the home of his own being.
हरि कै तखति बहालीऐ निज घरि सदा वसीजै ॥
LINE 14
ਹਰਿਕਾਭਾਣਾਤਿਨੀਮੰਨਿਆਜਿਨਾਗੁਰੂਮਿਲੀਜੈ॥੧੬॥
ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦੇ ਹਨ ॥੧੬॥
He alone surrenders to the Lord's Will, who meets the Guru. ||16||
हरि का भाणा तिनी मंनिआ जिना गुरू मिलीजै ॥१६॥
LINE 15
ਸਲੋਕੁਮਃ
Shalok, Third Mahalaa:
सलोकु मः ३ ॥
LINE 16
ਵਾਹੁਵਾਹੁਸੇਜਨਸਦਾਕਰਹਿਜਿਨੑਕਉਆਪੇਦੇਇਬੁਝਾਇ
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸੁਮੱਤ ਬਖ਼ਸ਼ਦਾ ਹੈ ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ,
Waaho! Waaho! Those humble beings ever praise the Lord, unto whom the Lord Himself grants understanding.
वाहु वाहु से जन सदा करहि जिन कउ आपे देइ बुझाइ ॥
LINE 17
ਵਾਹੁਵਾਹੁਕਰਤਿਆਮਨੁਨਿਰਮਲੁਹੋਵੈਹਉਮੈਵਿਚਹੁਜਾਇ
ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਮਨ ਪਵਿਤ੍ਰ ਹੁੰਦਾ ਹੈ ਤੇ ਮਨ ਵਿਚੋਂ ਹਉਮੈ ਦੂਰ ਹੁੰਦੀ ਹੈ।
Chanting Waaho! Waaho!, the mind is purified, and egotism departs from within.
वाहु वाहु करतिआ मनु निरमलु होवै हउमै विचहु जाइ ॥
LINE 18
ਵਾਹੁਵਾਹੁਗੁਰਸਿਖੁਜੋਨਿਤਕਰੇਸੋਮਨਚਿੰਦਿਆਫਲੁਪਾਇ
ਜੋ ਭੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮਨ-ਇੱਛਤ ਫਲ ਮਿਲਦਾ ਹੈ।
The Gurmukh who continually chants Waaho! Waaho! attains the fruits of his heart's desires.
वाहु वाहु गुरसिखु जो नित करे सो मन चिंदिआ फलु पाइ ॥
LINE 19
ਵਾਹੁਵਾਹੁਕਰਹਿਸੇਜਨਸੋਹਣੇਹਰਿਤਿਨੑਕੈਸੰਗਿਮਿਲਾਇ
ਜੋ ਸਿਫ਼ਤ-ਸਾਲਾਹ ਕਰਦੇ ਹਨ, ਉਹ ਸੋਹਣੇ ਦਾਸ ਪ੍ਰਭੂ ਦਾ ਮਿਲਾਪ ਕਰ ਲੈਂਦੇ ਹਨ।
Beauteous are those humble beings who chant Waaho! Waaho! O Lord, let me join them!
वाहु वाहु करहि से जन सोहणे हरि तिन कै संगि मिलाइ ॥
LINE 20
ਵਾਹੁਵਾਹੁਹਿਰਦੈਉਚਰਾਮੁਖਹੁਭੀਵਾਹੁਵਾਹੁਕਰੇਉ
ਜੋ ਹਿਰਦੇ ਵਿੱਚ ਸਿਫ਼ਤ-ਸਾਲਾਹ ਕਰਦੇ ਹਨ, ਉਹਨ੍ਹਾਂ ਦੇ ਮੂਹੋਂ ਵੀ ਸਿਫਤ-ਸਲਾਹ ਹੀ ਨਿਲਦੀ ਹੈ।
Within my heart, I chant Waaho! Waaho!, and with my mouth, Waaho! Waaho!
वाहु वाहु हिरदै उचरा मुखहु भी वाहु वाहु करेउ ॥
LINE 21
ਨਾਨਕਵਾਹੁਵਾਹੁਜੋਕਰਹਿਹਉਤਨੁਮਨੁਤਿਨੑਕਉਦੇਉ॥੧॥
ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਆਪਣਾ ਤਨ ਮਨ ਉਹਨਾਂ ਅੱਗੇ ਭੇਟ ਕਰ ਦਿਆਂ ॥੧॥
O Nanak, those who chant Waaho! Waaho! - unto them I dedicate my body and mind. ||1||
नानक वाहु वाहु जो करहि हउ तनु मनु तिन कउ देउ ॥१॥
LINE 22
ਮਃ
Third Mahalaa:
मः ३ ॥
LINE 23
ਵਾਹੁਵਾਹੁਸਾਹਿਬੁਸਚੁਹੈਅੰਮ੍ਰਿਤੁਜਾਕਾਨਾਉ
ਜਿਸ ਮਾਲਕ ਪ੍ਰਭੂ ਦਾ ਨਾਮ (ਜੀਵਾਂ ਨੂੰ) ਆਤਮਕ ਬਲ ਦੇਣ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ ਉਸੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਰੂਪ ਹੈ।
Waaho! Waaho! is the True Lord Master; His Name is Ambrosial Nectar.
वाहु वाहु साहिबु सचु है अंम्रितु जा का नाउ ॥
LINE 24
ਜਿਨਿਸੇਵਿਆਤਿਨਿਫਲੁਪਾਇਆਹਉਤਿਨਬਲਿਹਾਰੈਜਾਉ
ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਸਿਮਰਿਆ ਹੈ ਉਸ ਉਸ ਨੇ (ਨਾਮ-ਅੰਮ੍ਰਿਤ) ਫਲ ਪ੍ਰਾਪਤ ਕਰ ਲਿਆ ਹੈ, ਮੈਂ ਅਜੇਹੇ ਗੁਰਮੁਖਾਂ ਤੋਂ ਸਦਕੇ ਹਾਂ।
Those who serve the Lord are blessed with the fruit; I am a sacrifice to them.
जिनि सेविआ तिनि फलु पाइआ हउ तिन बलिहारै जाउ ॥
LINE 25
ਵਾਹੁਵਾਹੁਗੁਣੀਨਿਧਾਨੁਹੈਜਿਸਨੋਦੇਇਸੁਖਾਇ
ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ ਉਸ ਦਾ ਹੀ ਰੂਪ ਹੈ, ਪ੍ਰਭੂ ਜਿਸ ਨੂੰ ਇਹ ਖ਼ਜ਼ਾਨਾ ਬਖ਼ਸ਼ਦਾ ਹੈ ਉਹ ਇਸ ਨੂੰ ਵਰਤਦਾ ਹੈ।
Waaho! Waaho! is the treasure of virtue; he alone tastes it, who is so blessed.
वाहु वाहु गुणी निधानु है जिस नो देइ सु खाइ ॥
LINE 26
ਵਾਹੁਵਾਹੁਜਲਿਥਲਿਭਰਪੂਰੁਹੈਗੁਰਮੁਖਿਪਾਇਆਜਾਇ
ਸਿਫ਼ਤ ਦਾ ਮਾਲਕ ਪ੍ਰਭੂ ਪਾਣੀ ਵਿਚ ਧਰਤੀ ਉਤੇ ਹਰ ਥਾਂ ਵਿਆਪਕ ਹੈ, ਗੁਰੂ ਦੇ ਰਾਹ ਤੇ ਤੁਰਦਿਆਂ ਉਹ ਪ੍ਰਭੂ ਮਿਲਦਾ ਹੈ।
Waaho! Waaho! The Lord is pervading and permeating the oceans and the land; the Gurmukh attains Him.
वाहु वाहु जलि थलि भरपूरु है गुरमुखि पाइआ जाइ ॥
LINE 27
ਵਾਹੁਵਾਹੁਗੁਰਸਿਖਨਿਤਸਭਕਰਹੁਗੁਰਪੂਰੇਵਾਹੁਵਾਹੁਭਾਵੈ
ਹੇ ਗੁਰ-ਸਿੱਖੋ! ਸਾਰੇ ਸਦਾ ਪ੍ਰਭੂ ਦੇ ਗੁਣ ਗਾਵੋ, ਪੂਰੇ ਗੁਰੂ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਮਿੱਠੀ ਲੱਗਦੀ ਹੈ।
Waaho! Waaho! Let all the Gursikhs continually praise Him. Waaho! Waaho! The Perfect Guru is pleased with His Praises.
वाहु वाहु गुरसिख नित सभ करहु गुर पूरे वाहु वाहु भावै ॥
LINE 28
ਨਾਨਕਵਾਹੁਵਾਹੁਜੋਮਨਿਚਿਤਿਕਰੇਤਿਸੁਜਮਕੰਕਰੁਨੇੜਿਆਵੈ॥੨॥
ਹੇ ਨਾਨਕ! ਜੋ ਮਨੁੱਖ ਇਕ-ਮਨ ਹੋ ਕੇ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੨॥
O Nanak, one who chants Waaho! Waaho! with his heart and mind - the Messenger of Death does not approach him. ||2||
नानक वाहु वाहु जो मनि चिति करे तिसु जमकंकरु नेड़ि न आवै ॥२॥
LINE 29
ਪਉੜੀ
Pauree:
पउड़ी ॥
LINE 30
ਹਰਿਜੀਉਸਚਾਸਚੁਹੈਸਚੀਗੁਰਬਾਣੀ
ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੀ ਬਾਣੀ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਹੈ,
The Dear Lord is the Truest of the True; True is the Word of the Guru's Bani.
हरि जीउ सचा सचु है सची गुरबाणी ॥
LINE 31
ਸਤਿਗੁਰਤੇਸਚੁਪਛਾਣੀਐਸਚਿਸਹਜਿਸਮਾਣੀ
ਗੁਰੂ ਦੀ ਰਾਹੀਂ ਉਸ ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਸਦਾ-ਥਿਰ ਅਡੋਲ ਅਵਸਥਾ ਵਿਚ ਟਿਕ ਸਕੀਦਾ ਹੈ।
Through the True Guru, the Truth is realized, and one is easily absorbed in the True Lord.
सतिगुर ते सचु पछाणीऐ सचि सहजि समाणी ॥
LINE 32
ਅਨਦਿਨੁਜਾਗਹਿਨਾਸਵਹਿਜਾਗਤਰੈਣਿਵਿਹਾਣੀ
ਉਹ ਹਰ ਵੇਲੇ ਸੁਚੇਤ ਰਹਿੰਦੇ ਹਨ, (ਮਾਇਆ ਦੇ ਮੋਹ ਵਿਚ) ਨਹੀਂ ਸਉਂਦੇ, ਉਹਨਾਂ ਦੀ ਜ਼ਿੰਦਗੀ-ਰੂਪ ਸਾਰੀ ਰਾਤ ਸੁਚੇਤ ਰਹਿ ਕੇ ਗੁਜ਼ਰਦੀ ਹੈ,
Night and day, they remain awake, and do not sleep; in wakefulness, the night of their lives passes.
अनदिनु जागहि ना सवहि जागत रैणि विहाणी ॥
LINE 33
ਗੁਰਮਤੀਹਰਿਰਸੁਚਾਖਿਆਸੇਪੁੰਨਪਰਾਣੀ
ਤੇ ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਰਸ ਚੱਖਿਆ ਹੈ।
Those who taste the sublime essence of the Lord, through the Guru's Teachings, are the most worthy persons.
गुरमती हरि रसु चाखिआ से पुंन पराणी ॥
LINE 34
ਬਿਨੁਗੁਰਕਿਨੈਪਾਇਓਪਚਿਮੁਏਅਜਾਣੀ॥੧੭॥
ਪਰ, ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ, ਅੰਞਾਣ ਲੋਕ (ਮਾਇਆ ਦੇ ਮੋਹ ਵਿਚ) ਖਪ ਖਪ ਕੇ ਦੁਖੀ ਹੁੰਦੇ ਹਨ ॥੧੭॥
Without the Guru, no one has obtained the Lord; the ignorant rot away and die. ||17||
बिनु गुर किनै न पाइओ पचि मुए अजाणी ॥१७॥
LINE 35
ਸਲੋਕੁਮਃ
Shalok, Third Mahalaa:
सलोकु मः ३ ॥
LINE 36
ਵਾਹੁਵਾਹੁਬਾਣੀਨਿਰੰਕਾਰਹੈਤਿਸੁਜੇਵਡੁਅਵਰੁਕੋਇ
ਪ੍ਰਭੂ ਦੀ ਸਿਫ਼ਤ-ਸਾਲਾਹ ਉਸੇ ਦਾ ਰੂਪ ਹੈ, ਜੋ ਆਕਾਰ-ਰਹਿਤ ਹੈ ਤੇ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
Waaho! Waaho! is the Bani, the Word, of the Formless Lord. There is no other as great as He is.
वाहु वाहु बाणी निरंकार है तिसु जेवडु अवरु न कोइ ॥
LINE 37
ਵਾਹੁਵਾਹੁਅਗਮਅਥਾਹੁਹੈਵਾਹੁਵਾਹੁਸਚਾਸੋਇ
ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਉਹ ਸਿਫ਼ਤ-ਸਾਲਾਹ ਦੇ ਲਾਇਕ ਸਦਾ-ਥਿਰ ਹੈ।
Waaho! Waaho! The Lord is unfathomable and inaccessible. Waaho! Waaho! He is the True One.
वाहु वाहु अगम अथाहु है वाहु वाहु सचा सोइ ॥
LINE 38
ਵਾਹੁਵਾਹੁਵੇਪਰਵਾਹੁਹੈਵਾਹੁਵਾਹੁਕਰੇਸੁਹੋਇ
ਉਹ ਸਿਫ਼ਤ-ਸਾਲਾਹ ਦੇ ਲਾਇਕ ਬੇਪਰਵਾਹ ਹੈ। ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਜੋ ਕਰਦਾ ਹੈ ਉਹੀ ਹੁੰਦਾ ਹੈ।
Waaho! Waaho! He is the self-existent Lord. Waaho! Waaho! As He wills, so it comes to pass.
वाहु वाहु वेपरवाहु है वाहु वाहु करे सु होइ ॥
LINE 39
ਵਾਹੁਵਾਹੁਅੰਮ੍ਰਿਤਨਾਮੁਹੈਗੁਰਮੁਖਿਪਾਵੈਕੋਇ
ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ।
Waaho! Waaho! is the Ambrosial Nectar of the Naam, the Name of the Lord, obtained by the Gurmukh.
वाहु वाहु अंम्रित नामु है गुरमुखि पावै कोइ ॥
LINE 40
ਵਾਹੁਵਾਹੁਕਰਮੀਪਾਈਐਆਪਿਦਇਆਕਰਿਦੇਇ
ਸਿਫ਼ਤ-ਸਾਲਾਹ ਦੀ ਦਾਤ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ।
Waaho! Waaho! This is realized by His Grace, as He Himself grants His Grace.
वाहु वाहु करमी पाईऐ आपि दइआ करि देइ ॥
ਅੰਗ 515 Santhya practice
0:00 / 0:00