ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 519
ਅੰਗ 519Preparing audio…
0:00 0:00
LINE 01
ਸਭੁਕਿਛੁਜਾਣੈਜਾਣੁਬੁਝਿਵੀਚਾਰਦਾ
ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ,
The Knower knows everything; He understands and contemplates.
सभु किछु जाणै जाणु बुझि वीचारदा ॥
LINE 02
ਅਨਿਕਰੂਪਖਿਨਮਾਹਿਕੁਦਰਤਿਧਾਰਦਾ
ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ,
By His creative power, He assumes numerous forms in an instant.
अनिक रूप खिन माहि कुदरति धारदा ॥
LINE 03
ਜਿਸਨੋਲਾਇਸਚਿਤਿਸਹਿਉਧਾਰਦਾ
ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
One whom the Lord attaches to the Truth is redeemed.
जिस नो लाइ सचि तिसहि उधारदा ॥
LINE 04
ਜਿਸਦੈਹੋਵੈਵਲਿਸੁਕਦੇਹਾਰਦਾ
ਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਨੂੰ ਕਾਬੂ ਕਰਨ ਦੀ ਬਾਜ਼ੀ) ਕਦੇ ਹਾਰਦਾ ਨਹੀਂ,
One who has God on his side is never conquered.
जिस दै होवै वलि सु कदे न हारदा ॥
LINE 05
ਸਦਾਅਭਗੁਦੀਬਾਣੁਹੈਹਉਤਿਸੁਨਮਸਕਾਰਦਾ॥੪॥
ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ॥੪॥
His Court is eternal and imperishable; I humbly bow to Him. ||4||
सदा अभगु दीबाणु है हउ तिसु नमसकारदा ॥४॥
LINE 06
ਸਲੋਕਮਃ
Shalok, Fifth Mahalaa:
सलोक मः ५ ॥
LINE 07
ਕਾਮੁਕ੍ਰੋਧੁਲੋਭੁਛੋਡੀਐਦੀਜੈਅਗਨਿਜਲਾਇ
ਹੇ ਨਾਨਕ! ਕਾਮ ਕ੍ਰੋਧ ਤੇ ਲੋਭ (ਆਦਿਕ ਵਿਕਾਰ) ਛੱਡ ਦੇਣੇ ਚਾਹੀਦੇ ਹਨ, (ਇਹਨਾਂ ਨੂੰ) ਅੱਗ ਵਿਚ ਸਾੜ ਦੇਈਏ,
Renounce sexual desire, anger and greed, and burn them in the fire.
कामु क्रोधु लोभु छोडीऐ दीजै अगनि जलाइ ॥
LINE 08
ਜੀਵਦਿਆਨਿਤਜਾਪੀਐਨਾਨਕਸਾਚਾਨਾਉ॥੧॥
ਜਦ ਤਕ ਜੀਊਂਦੇ ਹਾਂ (ਪ੍ਰਭੂ ਦਾ) ਸੱਚਾ ਨਾਮ ਸਦਾ ਸਿਮਰਦੇ ਰਹੀਏ ॥੧॥
As long as you are alive, O Nanak, meditate continually on the True Name. ||1||
जीवदिआ नित जापीऐ नानक साचा नाउ ॥१॥
LINE 09
ਮਃ
Fifth Mahalaa:
मः ५ ॥
LINE 10
ਸਿਮਰਤਸਿਮਰਤਪ੍ਰਭੁਆਪਣਾਸਭਫਲਪਾਏਆਹਿ
ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਸਾਰੇ ਫਲ ਹਾਸਲ ਹੋ ਜਾਂਦੇ ਹਨ (ਭਾਵ, ਜਗਤ ਵਾਲੀਆਂ ਸਾਰੀਆਂ ਵਾਸ਼ਨਾ ਮੁੱਕ ਜਾਂਦੀਆਂ ਹਨ)
Meditating, meditating in remembrance on my God, I have obtained all the fruits.
सिमरत सिमरत प्रभु आपणा सभ फल पाए आहि ॥
LINE 11
ਨਾਨਕਨਾਮੁਅਰਾਧਿਆਗੁਰਪੂਰੈਦੀਆਮਿਲਾਇ॥੨॥
ਹੇ ਨਾਨਕ! ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਿਆ ਹੈ, ਗੁਰੂ ਨੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ ॥੨॥
O Nanak, I worship the Naam, the Name of the Lord; the Perfect Guru has united me with the Lord. ||2||
नानक नामु अराधिआ गुर पूरै दीआ मिलाइ ॥२॥
LINE 12
ਪਉੜੀ
Pauree:
पउड़ी ॥
LINE 13
ਸੋਮੁਕਤਾਸੰਸਾਰਿਜਿਗੁਰਿਉਪਦੇਸਿਆ
ਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਜਗਤ ਵਿਚ (ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੈ;
One who has been instructed by the Guru is liberated in this world.
सो मुकता संसारि जि गुरि उपदेसिआ ॥
LINE 14
ਤਿਸਕੀਗਈਬਲਾਇਮਿਟੇਅੰਦੇਸਿਆ
ਉਸ ਦੀ ਬਿਪਤਾ ਦੂਰ ਹੋ ਜਾਂਦੀ ਹੈ, ਉਸ ਦੇ ਫ਼ਿਕਰ ਮਿਟ ਜਾਂਦੇ ਹਨ;
He avoids disaster, and his anxiety is dispelled.
तिस की गई बलाइ मिटे अंदेसिआ ॥
LINE 15
ਤਿਸਕਾਦਰਸਨੁਦੇਖਿਜਗਤੁਨਿਹਾਲੁਹੋਇ
ਉਸ ਦਾ ਦਰਸ਼ਨ ਕਰ ਕੇ (ਸਾਰਾ) ਜਗਤ ਨਿਹਾਲ ਹੋ ਜਾਂਦਾ ਹੈ,
Beholding the blessed vision of his Darshan, the world is over-joyed.
तिस का दरसनु देखि जगतु निहालु होइ ॥
LINE 16
ਜਨਕੈਸੰਗਿਨਿਹਾਲੁਪਾਪਾਮੈਲੁਧੋਇ
ਉਸ ਜਨ ਦੀ ਸੰਗਤ ਵਿਚ ਜੀਵ ਪਾਪਾਂ ਦੀ ਮੈਲ ਧੋ ਕੇ ਨਿਹਾਲ ਹੁੰਦਾ ਹੈ;
In the company of the Lord's humble servants, the world is over-joyed, and the filth of sin is washed away.
जन कै संगि निहालु पापा मैलु धोइ ॥
LINE 17
ਅੰਮ੍ਰਿਤੁਸਾਚਾਨਾਉਓਥੈਜਾਪੀਐ
ਉਸ ਦੀ ਸੰਗਤ ਵਿਚ ਅਮਰ ਕਰਨ ਵਾਲਾ ਸੱਚਾ ਨਾਮ ਸਿਮਰੀਦਾ ਹੈ।
There, they meditate on the Ambrosial Nectar of the True Name.
अंम्रितु साचा नाउ ओथै जापीऐ ॥
LINE 18
ਮਨਕਉਹੋਇਸੰਤੋਖੁਭੁਖਾਧ੍ਰਾਪੀਐ
ਤ੍ਰਿਸ਼ਨਾ ਦਾ ਮਾਰਿਆ ਬੰਦਾ ਭੀ ਓਥੇ ਰੱਜ ਜਾਂਦਾ ਹੈ, ਉਸ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ।
The mind becomes content, and its hunger is satisfied.
मन कउ होइ संतोखु भुखा ध्रापीऐ ॥
LINE 19
ਜਿਸੁਘਟਿਵਸਿਆਨਾਉਤਿਸੁਬੰਧਨਕਾਟੀਐ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ਉਸ ਦੇ (ਮਾਇਆ ਵਾਲੇ) ਬੰਧਨ ਕੱਟੇ ਜਾਂਦੇ ਹਨ।
One whose heart is filled with the Name, has his bonds cut away.
जिसु घटि वसिआ नाउ तिसु बंधन काटीऐ ॥
LINE 20
ਗੁਰਪਰਸਾਦਿਕਿਨੈਵਿਰਲੈਹਰਿਧਨੁਖਾਟੀਐ॥੫॥
ਪਰ, ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਨਾਮ-ਧਨ ਖੱਟਿਆ ਹੈ ॥੫॥
By Guru's Grace, some rare person earns the wealth of the Lord's Name. ||5||
गुर परसादि किनै विरलै हरि धनु खाटीऐ ॥५॥
LINE 21
ਸਲੋਕਮਃ
Shalok, Fifth Mahalaa:
सलोक मः ५ ॥
LINE 22
ਮਨਮਹਿਚਿਤਵਉਚਿਤਵਨੀਉਦਮੁਕਰਉਉਠਿਨੀਤ
ਮੈਂ ਆਪਣੇ ਮਨ ਵਿਚ (ਇਹ) ਸੋਚਦਾ ਹਾਂ ਕਿ ਨਿੱਤ (ਸਵੇਰੇ) ਉੱਠ ਕੇ ਉੱਦਮ ਕਰਾਂ।
Within my mind, I think thoughts of always rising early, and making the effort.
मन महि चितवउ चितवनी उदमु करउ उठि नीत ॥
LINE 23
ਹਰਿਕੀਰਤਨਕਾਆਹਰੋਹਰਿਦੇਹੁਨਾਨਕਕੇਮੀਤ॥੧॥
ਹੇ ਨਾਨਕ ਦੇ ਮਿਤ੍ਰ! ਮੈਨੂੰ ਆਪਣੀ ਸਿਫ਼ਤ-ਸਾਲਾਹ ਦਾ ਆਹਰ ਬਖ਼ਸ਼ ॥੧॥
O Lord, my Friend, please bless Nanak with the habit of singing the Kirtan of the Lord's Praises. ||1||
हरि कीरतन का आहरो हरि देहु नानक के मीत ॥१॥
LINE 24
ਮਃ
Fifth Mahalaa:
मः ५ ॥
LINE 25
ਦ੍ਰਿਸਟਿਧਾਰਿਪ੍ਰਭਿਰਾਖਿਆਮਨੁਤਨੁਰਤਾਮੂਲਿ
ਜਿਨ੍ਹਾਂ ਨੂੰ ਪ੍ਰਭੂ ਨੇ ਮੇਹਰ ਦੀ ਨਜ਼ਰ ਕਰ ਕੇ ਰੱਖ ਲਿਆ ਹੈ ਉਹਨਾਂ ਦਾ ਮਨ ਤੇ ਤਨ ਪ੍ਰਭੂ ਵਿਚ ਰੱਤਾ ਰਹਿੰਦਾ ਹੈ,
Casting His Glance of Grace, God has saved me; my mind and body are imbued with the Primal Being.
द्रिसटि धारि प्रभि राखिआ मनु तनु रता मूलि ॥
LINE 26
ਨਾਨਕਜੋਪ੍ਰਭਭਾਣੀਆਮਰਉਵਿਚਾਰੀਸੂਲਿ॥੨॥
ਹੇ ਨਾਨਕ! (ਇਹ ਹਾਲਤ ਹੈ ਉਨ੍ਹਾਂ ਦੀ) ਜੋ (ਜੀਵ-ਇਸਤ੍ਰੀਆਂ) ਪ੍ਰਭੂ ਨੂੰ ਭਾ ਗਈਆਂ ਹਨ। ਪਰ ਮੈਂ ਅਭਾਗਣ ਦੁਖ ਵਿਚ ਮਰ ਰਹੀ ਹਾਂ (ਹੇ ਪ੍ਰਭੂ! ਮੇਰੇ ਤੇ ਕਿਰਪਾ ਕਰ) ॥੨॥
O Nanak, those who are pleasing to God, have their cries of suffering taken away. ||2||
नानक जो प्रभ भाणीआ मरउ विचारी सूलि ॥२॥
LINE 27
ਪਉੜੀ
Pauree:
पउड़ी ॥
LINE 28
ਜੀਅਕੀਬਿਰਥਾਹੋਇਸੁਗੁਰਪਹਿਅਰਦਾਸਿਕਰਿ
ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ!
When your soul is feeling sad, offer your prayers to the Guru.
जीअ की बिरथा होइ सु गुर पहि अरदासि करि ॥
LINE 29
ਛੋਡਿਸਿਆਣਪਸਗਲਮਨੁਤਨੁਅਰਪਿਧਰਿ
ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ!
Renounce all your cleverness, and dedicate your mind and body to Him.
छोडि सिआणप सगल मनु तनु अरपि धरि ॥
LINE 30
ਪੂਜਹੁਗੁਰਕੇਪੈਰਦੁਰਮਤਿਜਾਇਜਰਿ
ਸਤਿਗੁਰੂ ਦੇ ਪੈਰ ਪੂਜ! (ਭਾਵ, ਗੁਰੂ ਦਾ ਆਸਰਾ ਲੈ, ਇਸ ਤਰ੍ਹਾਂ) ਭੈੜੀ ਮੱਤ (ਰੂਪ 'ਬਿਰਥਾ') ਸੜ ਜਾਂਦੀ ਹੈ।
Worship the Feet of the Guru, and your evil-mindedness shall be burnt away.
पूजहु गुर के पैर दुरमति जाइ जरि ॥
LINE 31
ਸਾਧਜਨਾਕੈਸੰਗਿਭਵਜਲੁਬਿਖਮੁਤਰਿ
ਗੁਰਮੁਖਾਂ ਦੀ ਸੰਗਤ ਵਿਚ ਇਹ ਔਖਾ ਸੰਸਾਰ-ਸਮੁੰਦਰ ਤਰ ਜਾਈਦਾ ਹੈ।
Joining the Saadh Sangat, the Company of the Holy, you shall cross over the terrifying and difficult world-ocean.
साध जना कै संगि भवजलु बिखमु तरि ॥
LINE 32
ਸੇਵਹੁਸਤਿਗੁਰਦੇਵਅਗੈਮਰਹੁਡਰਿ
ਗੁਰੂ ਦੇ ਦੱਸੇ ਰਾਹ ਤੇ ਤੁਰੋ, ਪਰਲੋਕ ਵਿਚ ਡਰ ਡਰ ਨਹੀਂ ਮਰੋਗੇ।
Serve the True Guru, and in the world hereafter, you shall not die of fear.
सेवहु सतिगुर देव अगै न मरहु डरि ॥
LINE 33
ਖਿਨਮਹਿਕਰੇਨਿਹਾਲੁਊਣੇਸੁਭਰਭਰਿ
ਗੁਰੂ (ਗੁਣਾਂ ਤੋਂ) ਸੱਖਣੇ ਬੰਦਿਆਂ ਨੂੰ (ਗੁਣਾਂ ਨਾਲ) ਨਕਾ-ਨਕ ਭਰ ਕੇ ਇਕ ਪਲਕ ਵਿਚ ਨਿਹਾਲ ਕਰ ਦੇਂਦਾ ਹੈ।
In an instant, he shall make you happy, and the empty vessel shall be filled to overflowing.
खिन महि करे निहालु ऊणे सुभर भरि ॥
LINE 34
ਮਨਕਉਹੋਇਸੰਤੋਖੁਧਿਆਈਐਸਦਾਹਰਿ
(ਗੁਰੂ ਦੀ ਰਾਹੀਂ ਜੇ) ਸਦਾ ਪ੍ਰਭੂ ਨੂੰ ਸਿਮਰੀਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ।
The mind becomes content, meditating forever on the Lord.
मन कउ होइ संतोखु धिआईऐ सदा हरि ॥
LINE 35
ਸੋਲਗਾਸਤਿਗੁਰਸੇਵਜਾਕਉਕਰਮੁਧੁਰਿ॥੬॥
ਪਰ, ਗੁਰੂ ਦੀ ਦੱਸੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਉਤੇ ਧੁਰੋਂ ਬਖ਼ਸ਼ਸ਼ ਹੋਵੇ ॥੬॥
He alone dedicates himself to the Guru's service, unto whom the Lord has granted His Grace. ||6||
सो लगा सतिगुर सेव जा कउ करमु धुरि ॥६॥
LINE 36
ਸਲੋਕਮਃ
Shalok, Fifth Mahalaa:
सलोक मः ५ ॥
LINE 37
ਲਗੜੀਸੁਥਾਨਿਜੋੜਣਹਾਰੈਜੋੜੀਆ
(ਮੇਰੀ ਪ੍ਰੀਤ) ਚੰਗੇ ਟਿਕਾਣੇ ਤੇ (ਭਾਵ, ਪਿਆਰੇ ਪ੍ਰਭੂ ਦੇ ਚਰਨਾਂ ਵਿਚ) ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨਹਾਰ ਪ੍ਰਭੂ ਨੇ ਆਪ ਜੋੜੀ ਹੈ,
I am attached to the right place; the Uniter has united me.
लगड़ी सुथानि जोड़णहारै जोड़ीआ ॥
LINE 38
ਨਾਨਕਲਹਰੀਲਖਸੈਆਨਡੁਬਣਦੇਇਮਾਪਿਰੀ॥੧॥
ਹੇ ਨਾਨਕ! (ਜਗਤ ਵਿਚ) ਸੈਂਕੜੇ ਤੇ ਲੱਖਾਂ ਹੋਰ ਹੋਰ (ਭਾਵ, ਵਿਕਾਰਾਂ ਦੀਆਂ) ਲਹਿਰਾਂ (ਚੱਲ ਰਹੀਆਂ) ਹਨ, ਪਰ, ਮੇਰਾ ਪਿਆਰਾ (ਮੈਨੂੰ ਇਹਨਾਂ ਲਹਿਰਾਂ ਵਿਚ) ਡੁੱਬਣ ਨਹੀਂ ਦੇਂਦਾ ॥੧॥
O Nanak, there are hundreds and thousands of waves, but my Husband Lord does not let me drown. ||1||
नानक लहरी लख सै आन डुबण देइ न मा पिरी ॥१॥
LINE 39
ਮਃ
Fifth Mahalaa:
मः ५ ॥
LINE 40
ਬਨਿਭੀਹਾਵਲੈਹਿਕੁਸਾਥੀਲਧਮੁਦੁਖਹਰਤਾਹਰਿਨਾਮਾ
(ਸੰਸਾਰ ਰੂਪ ਇਸ) ਡਰਾਉਣੇ ਜੰਗਲ ਵਿਚ ਮੈਨੂੰ ਹਰਿ-ਨਾਮ ਰੂਪ ਇਕੋ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ,
In the dreadful wilderness, I have found the one and only companion; the Name of the Lord is the Destroyer of distress.
बनि भीहावलै हिकु साथी लधमु दुख हरता हरि नामा ॥
LINE 41
ਬਲਿਬਲਿਜਾਈਸੰਤਪਿਆਰੇਨਾਨਕਪੂਰਨਕਾਮਾਂ॥੨॥
ਹੇ ਨਾਨਕ! ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ (ਜਿਸ ਦੀ ਮਿਹਰ ਨਾਲ ਮੇਰਾ ਇਹ) ਕੰਮ ਸਿਰੇ ਚੜ੍ਹਿਆ ਹੈ ॥੨॥
I am a sacrifice, a sacrifice to the Beloved Saints, O Nanak; through them, my affairs have been brought to fulfillment. ||2||
बलि बलि जाई संत पिआरे नानक पूरन कामां ॥२॥
LINE 42
ਪਉੜੀ
Pauree:
पउड़ी ॥
LINE 43
ਪਾਈਅਨਿਸਭਿਨਿਧਾਨਤੇਰੈਰੰਗਿਰਤਿਆ
(ਹੇ ਪ੍ਰਭੂ!) ਜੇ ਤੇਰੇ (ਪਿਆਰ ਦੇ) ਰੰਗ ਵਿਚ ਰੰਗੇ ਜਾਈਏ ਤਾਂ, ਮਾਨੋ, ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ।
All treasures are obtained, when we are attuned to Your Love.
पाईअनि सभि निधान तेरै रंगि रतिआ ॥
LINE 44
ਹੋਵੀਪਛੋਤਾਉਤੁਧਨੋਜਪਤਿਆ
ਤੈਨੂੰ ਸਿਮਰਦਿਆਂ (ਕਿਸੇ ਗੱਲੇ) ਪਛੁਤਾਉਣਾ ਨਹੀਂ ਪੈਂਦਾ (ਭਾਵ, ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕੀਦਾ ਜਿਸ ਕਰਕੇ ਪਛਤਾਉਣਾ ਪਏ)।
One does not have to suffer regret and repentance, when he meditates on You.
न होवी पछोताउ तुध नो जपतिआ ॥
LINE 45
ਪਹੁਚਿਸਕੈਕੋਇਤੇਰੀਟੇਕਜਨ
ਜਿਨ੍ਹਾਂ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
No one can equal Your humble servant, who has Your Support.
पहुचि न सकै कोइ तेरी टेक जन ॥
LINE 46
ਗੁਰਪੂਰੇਵਾਹੁਵਾਹੁਸੁਖਲਹਾਚਿਤਾਰਿਮਨ
ਹੇ ਮਨ! ਪੂਰੇ ਗੁਰੂ ਨੂੰ ਸ਼ਾਬਾਸ਼ੇ (ਆਖ, ਜਿਸ ਦੀ ਰਾਹੀਂ 'ਨਾਮ') ਚਿਤਾਰ ਕੇ ਸੁਖ ਮਿਲਦਾ ਹੈ।
Waaho! Waaho! How wonderful is the Perfect Guru! Cherishing Him in my mind, I obtain peace.
गुर पूरे वाहु वाहु सुख लहा चितारि मन ॥
LINE 47
ਗੁਰਪਹਿਸਿਫਤਿਭੰਡਾਰੁਕਰਮੀਪਾਈਐ
ਸਿਫ਼ਤ-ਸਾਲਾਹ ਦਾ ਖ਼ਜ਼ਾਨਾ ਸਤਿਗੁਰੂ ਦੇ ਪਾਸ ਹੀ ਹੈ, ਤੇ ਮਿਲਦਾ ਹੈ ਪਰਮਾਤਮਾ ਦੀ ਕਿਰਪਾ ਨਾਲ।
The treasure of the Lord's Praise comes from the Guru; by His Mercy, it is obtained.
गुर पहि सिफति भंडारु करमी पाईऐ ॥
LINE 48
ਸਤਿਗੁਰਨਦਰਿਨਿਹਾਲਬਹੁੜਿਧਾਈਐ
ਜੇ ਸਤਿਗੁਰੂ ਮੇਹਰ ਦੀ ਨਜ਼ਰ ਨਾਲ ਤੱਕੇ ਤਾਂ ਮੁੜ ਮੁੜ ਨਹੀਂ ਭਟਕੀਦਾ।
When the True Guru bestows His Glance of Grace, one does not wander any more.
सतिगुर नदरि निहाल बहुड़ि न धाईऐ ॥
LINE 49
ਰਖੈਆਪਿਦਇਆਲੁਕਰਿਦਾਸਾਆਪਣੇ
ਦਇਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ (ਇਸ ਭਟਕਣਾ ਤੋਂ) ਬਚਾਂਦਾ ਹੈ।
The Merciful Lord preserves him - He makes him His own slave.
रखै आपि दइआलु करि दासा आपणे ॥
LINE 50
ਹਰਿਹਰਿਹਰਿਹਰਿਨਾਮੁਜੀਵਾਸੁਣਿਸੁਣੇ॥੭॥
ਮੈਂ ਭੀ ਉਸੇ ਪ੍ਰਭੂ ਦਾ ਨਾਮ ਸੁਣ ਸੁਣ ਕੇ ਜੀਊ ਰਿਹਾ ਹਾਂ ॥੭॥
Listening, hearing the Name of the Lord, Har, Har, Har, Har, I live. ||7||
हरि हरि हरि हरि नामु जीवा सुणि सुणे ॥७॥
ਅੰਗ 519 Santhya practice
0:00 / 0:00