ਦੇਵਗੰਧਾਰੀ॥
Dayv-Gandhaaree:
देवगंधारी ॥
ਮਾਈਸੁਨਤਸੋਚਭੈਡਰਤ॥
(ਖਸਮ-ਪ੍ਰਭੂ ਦੀ ਸਰਨ ਨਾਹ ਪੈਣ ਵਾਲੀਆਂ ਦੀ ਦਸ਼ਾ) ਸੁਣ ਕੇ ਮੈਨੂੰ ਸੋਚਾਂ ਫੁਰਦੀਆਂ ਹਨ, ਮੈਨੂੰ ਡਰ-ਸਹਮ ਵਾਪਰਦੇ ਹਨ, ਮੈਂ ਡਰਦੀ ਹਾਂ (ਕਿ ਕਿਤੇ ਮੇਰਾ ਭੀ ਇਹ ਹਾਲ ਨਾਹ ਹੋਵੇ)।
O mother, I hear of death, and think of it, and I am filled with fear.
माई सुनत सोच भै डरत ॥
ਮੇਰਤੇਰਤਜਉਅਭਿਮਾਨਾਸਰਨਿਸੁਆਮੀਕੀਪਰਤ॥੧॥ਰਹਾਉ॥
ਇਸ ਵਾਸਤੇ ਮੇਰੀ ਸਦਾ ਇਹ ਤਾਂਘ ਰਹਿੰਦੀ ਹੈ ਕਿ ਮਾਲਕ-ਪ੍ਰਭੂ ਦੀ ਸਰਨ ਪਈ ਰਹਿ ਕੇ ਮੈਂ (ਆਪਣੇ ਅੰਦਰੋਂ) ਮੇਰ-ਤੇਰ ਗਵਾ ਦਿਆਂ ਤੇ ਅਹੰਕਾਰ ਤਿਆਗ ਦਿਆਂ ॥੧॥ ਰਹਾਉ ॥
Renouncing 'mine and yours' and egotism, I have sought the Sanctuary of the Lord and Master. ||1||Pause||
मेर तेर तजउ अभिमाना सरनि सुआमी की परत ॥१॥ रहाउ ॥
ਜੋਜੋਕਹੈਸੋਈਭਲਮਾਨਉਨਾਹਿਨਕਾਬੋਲਕਰਤ॥
ਪ੍ਰਭੂ-ਪਤੀ ਜੇਹੜਾ ਜੇਹੜਾ ਹੁਕਮ ਕਰਦਾ ਹੈ, ਮੈਂ ਉਸੇ ਨੂੰ ਭਲਾ ਮੰਨਦੀ ਹਾਂ ਤੇ ਮੈਂ ਉਸ ਦੀ ਰਜ਼ਾ ਦੇ ਉਲਟ ਬੋਲ ਨਹੀਂ ਬੋਲਦੀ।
Whatever He says, I accept that as good. I do not say "No" to what He says.
जो जो कहै सोई भल मानउ नाहि न का बोल करत ॥
ਨਿਮਖਨਬਿਸਰਉਹੀਏਮੋਰੇਤੇਬਿਸਰਤਜਾਈਹਉਮਰਤ॥੧॥
(ਮੇਰੀ ਸਦਾ ਇਹ ਅਰਦਾਸ ਹੈ ਕਿ) ਅੱਖ ਝਮਕਣ ਦੇ ਸਮੇ ਲਈ ਭੀ ਉਹ ਪ੍ਰਭੂ-ਪਤੀ ਮੇਰੇ ਹਿਰਦੇ ਤੋਂ ਨਾਹ ਵਿਸਰੇ, (ਉਸ ਦੇ) ਭੁਲਾਇਆਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੧॥
Let me not forget Him, even for an instant; forgetting Him, I die. ||1||
निमख न बिसरउ हीए मोरे ते बिसरत जाई हउ मरत ॥१॥
ਸੁਖਦਾਈਪੂਰਨਪ੍ਰਭੁਕਰਤਾਮੇਰੀਬਹੁਤੁਇਆਨਪਜਰਤ॥
ਉਹ ਸਰਬ-ਵਿਆਪਕ ਕਰਤਾਰ ਪ੍ਰਭੂ (ਮੈਨੂੰ) ਸਾਰੇ ਸੁਖ ਦੇਣ ਵਾਲਾ ਹੈ, ਮੇਰੇ ਅੰਞਾਣਪੁਣੇ ਨੂੰ ਉਹ ਬਹੁਤ ਸਹਾਰਦਾ ਰਹਿੰਦਾ ਹੈ।
The Giver of peace, God, the Perfect Creator, endures my great ignorance.
सुखदाई पूरन प्रभु करता मेरी बहुतु इआनप जरत ॥
ਨਿਰਗੁਨਿਕਰੂਪਿਕੁਲਹੀਣਨਾਨਕਹਉਅਨਦਰੂਪਸੁਆਮੀਭਰਤ॥੨॥੩॥
ਹੇ ਨਾਨਕ! ਮੈਂ ਤਾਂ ਗੁਣ-ਹੀਨ ਹਾਂ, ਕੋਝੀ ਸ਼ਕਲ ਵਾਲੀ ਹਾਂ, ਮੇਰੀ ਕੁਲ ਭੀ ਉੱਚੀ ਨਹੀਂ ਹੈ; ਪਰ, ਮੇਰਾ ਖਸਮ-ਪ੍ਰਭੂ ਸਦਾ ਖਿੜੇ ਮੱਥੇ ਰਹਿਣ ਵਾਲਾ ਹੈ ॥੨॥੩॥
I am worthless, ugly and of low birth, O Nanak, but my Husband Lord is the embodiment of bliss. ||2||3||
निरगुनि करूपि कुलहीण नानक हउ अनद रूप सुआमी भरत ॥२॥३॥
ਦੇਵਗੰਧਾਰੀ॥
Dayv-Gandhaaree:
देवगंधारी ॥
ਮਨਹਰਿਕੀਰਤਿਕਰਿਸਦਹੂੰ॥
ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ।
O my mind, chant forever the Kirtan of the Lord's Praises.
मन हरि कीरति करि सदहूं ॥
ਗਾਵਤਸੁਨਤਜਪਤਉਧਾਰੈਬਰਨਅਬਰਨਾਸਭਹੂੰ॥੧॥ਰਹਾਉ॥
(ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਬਚਾ ਲੈਂਦਾ ਹੈ ਭਾਵੇਂ ਉਹ ਉੱਚੀ ਜਾਤ ਵਾਲੇ ਹੋਣ ਜਾਂ ਨੀਵੀਂ ਜਾਤਿ ਵਾਲੇ ॥੧॥ ਰਹਾਉ ॥
By singing, hearing and meditating on Him, all, whether of high or low status, are saved. ||1||Pause||
गावत सुनत जपत उधारै बरन अबरना सभहूं ॥१॥ रहाउ ॥
ਜਹਤੇਉਪਜਿਓਤਹੀਸਮਾਇਓਇਹਬਿਧਿਜਾਨੀਤਬਹੂੰ॥
(ਜਦੋਂ ਸਿਫ਼ਤ-ਸਾਲਾਹ ਕਰਦੇ ਰਹੀਏ) ਤਦੋਂ ਹੀ ਇਹ ਵਿਧੀ ਸਮਝ ਵਿਚ ਆਉਂਦੀ ਹੈ ਕਿ ਜਿਸ ਪ੍ਰਭੂ ਤੋਂ ਜੀਵ ਪੈਦਾ ਹੁੰਦਾ ਹੈ ਤੇ ਉਸੇ ਵਿਚ ਲੀਨ ਹੋ ਜਾਂਦਾ ਹੈ।
He is absorbed into the One from which he originated, when he understands the Way.
जह ते उपजिओ तही समाइओ इह बिधि जानी तबहूं ॥
ਜਹਾਜਹਾਇਹਦੇਹੀਧਾਰੀਰਹਨੁਨਪਾਇਓਕਬਹੂੰ॥੧॥
(ਹੇ ਮਨ!) ਜਿੱਥੇ ਜਿੱਥੇ ਭੀ ਪਰਮਾਤਮਾ ਨੇ ਸਰੀਰ-ਰਚਨਾ ਕੀਤੀ ਹੈ, ਕਦੇ ਭੀ ਕੋਈ ਸਦਾ ਇਥੇ ਟਿਕਿਆ ਨਹੀਂ ਰਹਿ ਸਕਦਾ ॥੧॥
Wherever this body was fashioned, it was not allowed to remain there. ||1||
जहा जहा इह देही धारी रहनु न पाइओ कबहूं ॥१॥
ਸੁਖੁਆਇਓਭੈਭਰਮਬਿਨਾਸੇਕ੍ਰਿਪਾਲਹੂਏਪ੍ਰਭਜਬਹੂ॥
ਜਦੋਂ ਪ੍ਰਭੂ ਦਇਆਵਾਨ ਹੁੰਦਾ ਹੈ (ਤਾਂ ਉਸ ਦੀ ਮੇਹਰ ਨਾਲ) ਆਨੰਦ (ਹਿਰਦੇ ਵਿਚ) ਆ ਵੱਸਦਾ ਹੈ ਤੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ।
Peace comes, and fear and doubt are dispelled, when God becomes Merciful.
सुखु आइओ भै भरम बिनासे क्रिपाल हूए प्रभ जबहू ॥
ਕਹੁਨਾਨਕਮੇਰੇਪੂਰੇਮਨੋਰਥਸਾਧਸੰਗਿਤਜਿਲਬਹੂੰ॥੨॥੪॥
ਨਾਨਕ ਆਖਦਾ ਹੈ- ਸਾਧ ਸੰਗਤ ਵਿਚ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਲਾਲਚ ਤਿਆਗ ਕੇ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ ਹਨ ॥੨॥੪॥
Says Nanak, my hopes have been fulfilled, renouncing my greed in the Saadh Sangat, the Company of the Holy. ||2||4||
कहु नानक मेरे पूरे मनोरथ साधसंगि तजि लबहूं ॥२॥४॥
ਦੇਵਗੰਧਾਰੀ॥
Dayv-Gandhaaree:
देवगंधारी ॥
ਮਨਜਿਉਅਪੁਨੇਪ੍ਰਭਭਾਵਉ॥
ਹੇ ਮੇਰੇ ਮਨ! ਮੈਂ ਆਪਣੇ ਉਸ ਪ੍ਰਭੂ ਨੂੰ ਚੰਗਾ ਲੱਗਣ ਲੱਗ ਪਵਾਂ!
O my mind, act as it pleases God.
मन जिउ अपुने प्रभ भावउ ॥
ਨੀਚਹੁਨੀਚੁਨੀਚੁਅਤਿਨਾਨੑਾਹੋਇਗਰੀਬੁਬੁਲਾਵਉ॥੧॥ਰਹਾਉ॥
ਭਾਵੇਂ ਮੈਂਨੂੰ ਨੀਵਿਆਂ ਤੋਂ ਨੀਵਾਂ ਹੋ ਕੇ, ਬਹੁਤ ਨੀਵਾਂ ਹੋ ਕੇ, ਨਿਮਾਣਾ ਹੋ ਕੇ, ਗ਼ਰੀਬ ਬਣ ਕੇ, ਉਸ ਪ੍ਰਭੂ ਅੱਗੇ ਅਰਜ਼ ਕਰਨੀ ਪਵੇ ॥੧॥ ਰਹਾਉ ॥
Become the lowest of the low, the very least of the tiny, and speak in utmost humility. ||1||Pause||
नीचहु नीचु नीचु अति नाना होइ गरीबु बुलावउ ॥१॥ रहाउ ॥
ਅਨਿਕਅਡੰਬਰਮਾਇਆਕੇਬਿਰਥੇਤਾਸਿਉਪ੍ਰੀਤਿਘਟਾਵਉ॥
ਮਾਇਆ ਦੇ ਇਹ ਅਨੇਕਾਂ ਖਿਲਾਰੇ ਵਿਅਰਥ ਹਨ ਜਿਨ੍ਹਾਂ ਕਾਰਨ ਮੈਂ ਪ੍ਰਭੂ ਨਾਲੋਂ ਆਪਣਾ ਪਿਆਰ ਘਟਾਈ ਜਾ ਰਿਹਾ ਹਾਂ।
The many ostentatious shows of Maya are useless; I withhold my love from these.
अनिक अडंबर माइआ के बिरथे ता सिउ प्रीति घटावउ ॥
ਜਿਉਅਪੁਨੋਸੁਆਮੀਸੁਖੁਮਾਨੈਤਾਮਹਿਸੋਭਾਪਾਵਉ॥੧॥
ਜਿਵੇਂ ਮੇਰਾ ਆਪਣਾ-ਮਾਲਕ ਪ੍ਰਭੂ ਸੁਖ ਮੰਨਦਾ ਹੈ, ਮੈਂ ਭੀ ਉਸੇ ਵਿਚ (ਸੁਖ ਮੰਨ ਕੇ) ਇੱਜ਼ਤ ਪ੍ਰਾਪਤ ਕਰਦਾ ਹਾਂ ॥੧॥
As something pleases my Lord and Master, in that I find my glory. ||1||
जिउ अपुनो सुआमी सुखु मानै ता महि सोभा पावउ ॥१॥
ਦਾਸਨਦਾਸਰੇਣੁਦਾਸਨਕੀਜਨਕੀਟਹਲਕਮਾਵਉ॥
ਮੈਂ ਆਪਣੇ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਪ੍ਰਭੂ ਦੇ ਸੇਵਕਾਂ ਦੀ ਸੇਵਾ ਕਰਦਾ ਹਾਂ।
I am the slave of His slaves; becoming the dust of the feet of his slaves, I serve His humble servants.
दासन दास रेणु दासन की जन की टहल कमावउ ॥
ਸਰਬਸੂਖਬਡਿਆਈਨਾਨਕਜੀਵਉਮੁਖਹੁਬੁਲਾਵਉ॥੨॥੫॥
ਹੇ ਨਾਨਕ! ਜਦੋਂ ਮੈਂ ਆਪਣੇ ਪ੍ਰਭੂ ਨੂੰ ਮੂੰਹ ਨਾਲ ਬੁਲਾਂਦਾ ਹਾਂ ਮੈਂ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ ॥੨॥੫॥
I obtain all peace and greatness, O Nanak, living to chant His Name with my mouth. ||2||5||
सरब सूख बडिआई नानक जीवउ मुखहु बुलावउ ॥२॥५॥
ਦੇਵਗੰਧਾਰੀ॥
Dayv-Gandhaaree:
देवगंधारी ॥
ਪ੍ਰਭਜੀਤਉਪ੍ਰਸਾਦਿਭ੍ਰਮੁਡਾਰਿਓ॥
ਹੇ ਪ੍ਰਭੂ ਜੀ! ਤੇਰੀ ਮੇਹਰ ਨਾਲ ਮੈਂ ਆਪਣੇ ਮਨ ਦੀ ਭਟਕਣਾ ਦੂਰ ਕਰ ਲਈ ਹੈ।
Dear God, by Your Grace, my doubts have been dispelled.
प्रभ जी तउ प्रसादि भ्रमु डारिओ ॥
ਤੁਮਰੀਕ੍ਰਿਪਾਤੇਸਭੁਕੋਅਪਨਾਮਨਮਹਿਇਹੈਬੀਚਾਰਿਓ॥੧॥ਰਹਾਉ॥
ਤੇਰੀ ਹੀ ਕਿਰਪਾ ਨਾਲ ਮੈਂ ਆਪਣੇ ਮਨ ਵਿਚ ਇਹ ਨਿਸ਼ਚਾ ਬਣਾ ਲਿਆ ਹੈ ਕਿ (ਤੇਰਾ ਪੈਦਾ ਕੀਤਾ ਹੋਇਆ) ਹਰੇਕ ਪ੍ਰਾਣੀ ਮੇਰਾ ਆਪਣਾ ਹੀ ਹੈ ॥੧॥ ਰਹਾਉ ॥
By Your Mercy, all are mine; I reflect upon this in my mind. ||1||Pause||
तुमरी क्रिपा ते सभु को अपना मन महि इहै बीचारिओ ॥१॥ रहाउ ॥
ਕੋਟਿਪਰਾਧਮਿਟੇਤੇਰੀਸੇਵਾਦਰਸਨਿਦੂਖੁਉਤਾਰਿਓ॥
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਕਰਨ ਨਾਲ ਮੇਰੇ ਕ੍ਰੋੜਾਂ ਹੀ ਪਾਪ ਮਿੱਟ ਗਏ ਹਨ ਤੇ ਤੇਰੇ ਦਰਸਨ ਨਾਲ ਮੈਂ ਦੁੱਖ ਲਾਹ ਲਿਆ ਹੈ।
Millions of sins are erased, by serving You; the Blessed Vision of Your Darshan drives away sorrow.
कोटि पराध मिटे तेरी सेवा दरसनि दूखु उतारिओ ॥
ਨਾਮੁਜਪਤਮਹਾਸੁਖੁਪਾਇਓਚਿੰਤਾਰੋਗੁਬਿਦਾਰਿਓ॥੧॥
ਤੇਰਾ ਨਾਮ ਜਪਦਿਆਂ ਮੈਂ ਬੜਾ ਆਨੰਦ ਮਾਣਿਆ ਹੈ, ਤੇ, ਚਿੰਤਾ ਰੋਗ (ਆਪਣੇ ਮਨ ਵਿਚੋਂ) ਦੂਰ ਕਰ ਲਿਆ ਹੈ ॥੧॥
Chanting Your Name, I have obtained supreme peace, and my anxieties and diseases have been cast out. ||1||
नामु जपत महा सुखु पाइओ चिंता रोगु बिदारिओ ॥१॥
ਕਾਮੁਕ੍ਰੋਧੁਲੋਭੁਝੂਠੁਨਿੰਦਾਸਾਧੂਸੰਗਿਬਿਸਾਰਿਓ॥
ਹੇ ਪ੍ਰਭੂ! ਗੁਰੂ ਦੀ ਸੰਗਤ ਵਿਚ ਟਿਕ ਕੇ ਮੈਂ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਨੂੰ (ਆਪਣੇ ਮਨ ਵਿਚੋਂ) ਭੁਲਾ ਹੀ ਲਿਆ ਹੈ।
Sexual desire, anger, greed, falsehood and slander are forgotten, in the Saadh Sangat, the Company of the Holy.
कामु क्रोधु लोभु झूठु निंदा साधू संगि बिसारिओ ॥
ਮਾਇਆਬੰਧਕਾਟੇਕਿਰਪਾਨਿਧਿਨਾਨਕਆਪਿਉਧਾਰਿਓ॥੨॥੬॥
ਹੇ ਨਾਨਕ! ਕਿਰਪਾ ਦੇ ਖ਼ਜ਼ਾਨੇ ਪ੍ਰਭੂ ਨੇ ਮੇਰੇ ਮਾਇਆ ਦੇ ਬੰਧਨ ਕੱਟ ਦਿੱਤੇ ਹਨ ਤੇ ਆਪ ਹੀ ਉਸ ਨੇ ਮੈਨੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ ਹੈ ॥੨॥੬॥
The ocean of mercy has cut away the bonds of Maya; O Nanak, He has saved me. ||2||6||
माइआ बंध काटे किरपा निधि नानक आपि उधारिओ ॥२॥६॥
ਦੇਵਗੰਧਾਰੀ॥
Dayv-Gandhaaree:
देवगंधारी ॥
ਮਨਸਗਲਸਿਆਨਪਰਹੀ॥
ਹੇ ਮੇਰੇ ਮਨ! ਉਸ ਦੀ (ਆਪਣੀ) ਸਾਰੀ ਚਤੁਰਾਈ ਮੁੱਕ ਜਾਂਦੀ ਹੈ,
All the cleverness of my mind is gone.
मन सगल सिआनप रही ॥
ਕਰਨਕਰਾਵਨਹਾਰਸੁਆਮੀਨਾਨਕਓਟਗਹੀ॥੧॥ਰਹਾਉ॥
ਜੋ ਮਨੁੱਖ ਸਭ ਕੁਝ ਕਰ ਸਕਣ ਤੇ ਸਭ ਕੁਝ (ਜੀਵਾਂ ਪਾਸੋਂ) ਕਰਾ ਸਕਣ ਵਾਲੇ ਪਰਮਾਤਮਾ ਮਾਲਕ ਦਾ ਆਸਰਾ ਲੈ ਲੈਂਦਾ ਹੈ, ਹੇ ਨਾਨਕ!॥੧॥ ਰਹਾਉ॥
The Lord and Master is the Doer, the Cause of causes; Nanak holds tight to His Support. ||1||Pause||
करन करावनहार सुआमी नानक ओट गही ॥१॥ रहाउ ॥
ਆਪੁਮੇਟਿਪਏਸਰਣਾਈਇਹਮਤਿਸਾਧੂਕਹੀ॥
ਜਿਨ੍ਹਾਂ ਨੇ ਗੁਰੂ ਦੀ ਦੱਸੀ ਹੋਈ ਇਹ (ਆਪਣੀ ਸਿਆਣਪ-ਚਤੁਰਾਈ ਛੱਡ ਦੇਣ ਵਾਲੀ) ਸਿੱਖਿਆ ਗ੍ਰਹਣ ਕੀਤੀ ਤੇ ਜੋ ਆਪਾ-ਭਾਵ ਮਿਟਾ ਕੇ ਪ੍ਰਭੂ ਦੀ ਸਰਨ ਆ ਪਏ,
Erasing my self-conceit, I have entered His Sanctuary; these are the Teachings spoken by the Holy Guru.
आपु मेटि पए सरणाई इह मति साधू कही ॥
ਪ੍ਰਭਕੀਆਗਿਆਮਾਨਿਸੁਖੁਪਾਇਆਭਰਮੁਅਧੇਰਾਲਹੀ॥੧॥
ਉਹਨਾਂ ਨੇ ਪ੍ਰਭੂ ਦੀ ਰਜ਼ਾ ਮੰਨ ਕੇ ਆਤਮਕ ਆਨੰਦ ਮਾਣਿਆ ਤੇ ਉਹਨਾਂ ਦੇ ਅੰਦਰੋਂ ਭਰਮ (-ਰੂਪ) ਹਨੇਰਾ ਦੂਰ ਹੋ ਗਿਆ ॥੧॥
Surrendering to the Will of God, I attain peace, and the darkness of doubt is dispelled. ||1||
प्रभ की आगिआ मानि सुखु पाइआ भरमु अधेरा लही ॥१॥
ਜਾਨਪ੍ਰਬੀਨਸੁਆਮੀਪ੍ਰਭਮੇਰੇਸਰਣਿਤੁਮਾਰੀਅਹੀ॥
ਹੇ ਸੁਜਾਨ ਤੇ ਸਿਆਣੇ ਮਾਲਕ! ਹੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
I know that You are all-wise, O God, my Lord and Master; I seek Your Sanctuary.
जान प्रबीन सुआमी प्रभ मेरे सरणि तुमारी अही ॥
ਖਿਨਮਹਿਥਾਪਿਉਥਾਪਨਹਾਰੇਕੁਦਰਤਿਕੀਮਨਪਹੀ॥੨॥੭॥
ਹੇ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲੇ ਪ੍ਰਭੂ! (ਕਿਸੇ ਪਾਸੋਂ) ਤੇਰੀ ਤਾਕਤ ਦਾ ਮੁੱਲ ਨਹੀਂ ਪੈ ਸਕਦਾ ॥੨॥੭॥
In an instant, You establish and disestablish; the value of Your Almighty Creative Power cannot be estimated. ||2||7||
खिन महि थापि उथापनहारे कुदरति कीम न पही ॥२॥७॥
ਦੇਵਗੰਧਾਰੀਮਹਲਾ੫॥
Dayv-Gandhaaree, Fifth Mahalaa:
देवगंधारी महला ५ ॥
ਹਰਿਪ੍ਰਾਨਪ੍ਰਭੂਸੁਖਦਾਤੇ॥
ਹੇ ਜਿੰਦ ਦੇਣ ਵਾਲੇ ਹਰੀ! ਹੇ ਸੁਖ ਦੇਣ ਵਾਲੇ ਪ੍ਰਭੂ!
The Lord God is my praanaa, my breath of life; He is the Giver of peace.
हरि प्रान प्रभू सुखदाते ॥
ਗੁਰਪ੍ਰਸਾਦਿਕਾਹੂਜਾਤੇ॥੧॥ਰਹਾਉ॥
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੀ ਰਾਹੀਂ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ॥੧॥ ਰਹਾਉ ॥
By Guru's Grace, only a few know Him. ||1||Pause||
गुर प्रसादि काहू जाते ॥१॥ रहाउ ॥
ਸੰਤਤੁਮਾਰੇਤੁਮਰੇਪ੍ਰੀਤਮਤਿਨਕਉਕਾਲਨਖਾਤੇ॥
ਹੇ ਪ੍ਰੀਤਮ ਪ੍ਰਭੂ! ਜੇਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ, ਆਤਮਕ ਮੌਤ ਉਹਨਾਂ ਦੇ ਸੁੱਚੇ ਜੀਵਨ ਨੂੰ ਮੁਕਾ ਨਹੀਂ ਸਕਦੀ।
Your Saints are Your Beloveds; death does not consume them.
संत तुमारे तुमरे प्रीतम तिन कउ काल न खाते ॥
ਰੰਗਿਤੁਮਾਰੈਲਾਲਭਏਹੈਰਾਮਨਾਮਰਸਿਮਾਤੇ॥੧॥
ਹੇ ਪ੍ਰਭੂ! ਉਹ ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਲਾਲ ਹੋਏ ਰਹਿੰਦੇ ਹਨ, ਉਹ ਤੇਰੇ ਨਾਮ-ਰਸ ਵਿਚ ਮਸਤ ਰਹਿੰਦੇ ਹਨ ॥੧॥
They are dyed in the deep crimson color of Your Love, and they are intoxicated with the sublime essence of the Lord's Name. ||1||
रंगि तुमारै लाल भए है राम नाम रसि माते ॥१॥