ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 530
ਅੰਗ 530Preparing audio…
0:00 0:00
LINE 01
ਮਹਾਕਿਲਬਿਖਕੋਟਿਦੋਖਰੋਗਾਪ੍ਰਭਦ੍ਰਿਸਟਿਤੁਹਾਰੀਹਾਤੇ
ਹੇ ਪ੍ਰਭੂ! (ਜੀਵਾਂ ਦੇ ਕੀਤੇ ਹੋਏ) ਵੱਡੇ ਵੱਡੇ ਪਾਪ, ਕ੍ਰੋੜਾਂ ਐਬ ਤੇ ਰੋਗ ਤੇਰੀ ਮੇਹਰ ਦੀ ਨਿਗਾਹ ਨਾਲ ਨਾਸ ਹੋ ਜਾਂਦੇ ਹਨ।
The greatest sins, and millions of pains and diseases are destroyed by Your Gracious Glance, O God.
महा किलबिख कोटि दोख रोगा प्रभ द्रिसटि तुहारी हाते ॥
LINE 02
ਸੋਵਤਜਾਗਿਹਰਿਹਰਿਹਰਿਗਾਇਆਨਾਨਕਗੁਰਚਰਨਪਰਾਤੇ॥੨॥੮॥
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਪੈਂਦੇ ਹਨ ਉਹ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ ॥੨॥੮॥
While sleeping and waking, Nanak sings the Lord's Name, Har, Har, Har; he falls at the Guru's feet. ||2||8||
सोवत जागि हरि हरि हरि गाइआ नानक गुर चरन पराते ॥२॥८॥
LINE 03
ਦੇਵਗੰਧਾਰੀ
Dayv-Gandhaaree, Fifth Mahalaa:
देवगंधारी ५ ॥
LINE 04
ਸੋਪ੍ਰਭੁਜਤਕਤਪੇਖਿਓਨੈਣੀ
ਉਸ ਪ੍ਰਭੂ ਨੂੰ ਮੈਂ (ਗੁਰੂ ਦੀ ਕਿਰਪਾ ਨਾਲ) ਹਰ ਥਾਂ ਆਪਣੀ ਅੱਖੀਂ ਵੇਖ ਲਿਆ ਹੈ,
I have seen that God with my eyes everywhere.
सो प्रभु जत कत पेखिओ नैणी ॥
LINE 05
ਸੁਖਦਾਈਜੀਅਨਕੋਦਾਤਾਅੰਮ੍ਰਿਤੁਜਾਕੀਬੈਣੀ॥੧॥ਰਹਾਉ
ਜੇਹੜਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਤੇ ਜਿਸ ਦੀ ਸਿਫ਼ਤ ਸਾਲਾਹ-ਭਰੇ ਗੁਰ-ਸ਼ਬਦਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ ॥੧॥ ਰਹਾਉ ॥
The Giver of peace, the Giver of souls, His Speech is Ambrosial Nectar. ||1||Pause||
सुखदाई जीअन को दाता अंम्रितु जा की बैणी ॥१॥ रहाउ ॥
LINE 06
ਅਗਿਆਨੁਅਧੇਰਾਸੰਤੀਕਾਟਿਆਜੀਅਦਾਨੁਗੁਰਦੈਣੀ
ਸੰਤ ਜਨਾਂ ਨੇ (ਮੇਰੇ ਅੰਦਰੋਂ) ਅਗਿਆਨ-ਹਨੇਰਾ ਕੱਟ ਦਿੱਤਾ ਹੈ, ਦੇਣਹਾਰ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖਸ਼ੀ ਹੈ।
The Saints dispel the darkness of ignorance; the Guru is the Giver of the gift of life.
अगिआनु अधेरा संती काटिआ जीअ दानु गुर दैणी ॥
LINE 07
ਕਰਿਕਿਰਪਾਕਰਿਲੀਨੋਅਪੁਨਾਜਲਤੇਸੀਤਲਹੋਣੀ॥੧॥
ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਆਪਣਾ (ਸੇਵਕ) ਬਣਾ ਲਿਆ ਹੈ (ਤ੍ਰਿਸ਼ਨਾ-ਅੱਗ ਵਿਚ) ਸੜ ਰਿਹਾ (ਸਾਂ, ਹੁਣ) ਮੈਂ ਸ਼ਾਂਤ-ਚਿੱਤ ਹੋ ਗਿਆ ਹਾਂ ॥੧॥
Granting His Grace, the Lord has made me His own; I was on fire, but now I am cooled. ||1||
करि किरपा करि लीनो अपुना जलते सीतल होणी ॥१॥
LINE 08
ਕਰਮੁਧਰਮੁਕਿਛੁਉਪਜਿਆਇਓਨਹਉਪਜੀਨਿਰਮਲਕਰਣੀ
(ਸ਼ਾਸਤ੍ਰਾਂ ਅਨੁਸਾਰ ਮਿਥਿਆ ਹੋਇਆ ਕੋਈ) ਧਾਰਮਿਕ ਕੰਮ ਮੈਥੋਂ ਹੋ ਨਹੀਂ ਸਕਿਆ, (ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਸਰੀਰਕ ਸੁੱਚਤਾ ਵਾਲਾ ਕੋਈ ਕੰਮ ਮੈਂ ਕਰ ਨਹੀਂ ਸਕਿਆ।
The karma of good deeds, and the Dharma of righteous faith, have not been produced in me, in the least; nor has pure conduct welled up in me.
करमु धरमु किछु उपजि न आइओ नह उपजी निरमल करणी ॥
LINE 09
ਛਾਡਿਸਿਆਨਪਸੰਜਮਨਾਨਕਲਾਗੋਗੁਰਕੀਚਰਣੀ॥੨॥੯॥
ਹੇ ਨਾਨਕ! ਆਪਣੀ ਚਤੁਰਾਈ ਤੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਯਤਨ ਛੱਡ ਕੇ ਮੈਂ ਗੁਰੂ ਦੀ ਚਰਨੀਂ ਆ ਪਿਆ ਹਾਂ ॥੨॥੯॥
Renouncing cleverness and self-mortification, O Nanak, I fall at the Guru's feet. ||2||9||
छाडि सिआनप संजम नानक लागो गुर की चरणी ॥२॥९॥
LINE 10
ਦੇਵਗੰਧਾਰੀ
Dayv-Gandhaaree, Fifth Mahalaa:
देवगंधारी ५ ॥
LINE 11
ਹਰਿਰਾਮਨਾਮੁਜਪਿਲਾਹਾ
ਪਰਮਾਤਮਾ ਦਾ ਨਾਮ ਜਪ ਜਪ ਕੇ ਮਨੁੱਖਾ ਜਨਮ ਦਾ ਲਾਭ ਖੱਟ!
Chant the Lord's Name, and earn the profit.
हरि राम नामु जपि लाहा ॥
LINE 12
ਗਤਿਪਾਵਹਿਸੁਖਸਹਜਅਨੰਦਾਕਾਟੇਜਮਕੇਫਾਹਾ॥੧॥ਰਹਾਉ
ਇੰਜ ਤੂੰ ਉੱਚੀ ਆਤਮਕ ਅਵਸਥਾ ਹਾਸਲ ਕਰ ਲਏਂਗਾ, ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇਂਗਾ ਤੇ ਤੇਰੀਆਂ (ਆਤਮਕ) ਮੌਤ ਦੀਆਂ ਫਾਹੀਆਂ ਕੱਟੀਆਂ ਜਾਣਗੀਆਂ ॥੧॥ ਰਹਾਉ ॥
You shall attain salvation, peace, poise and bliss, and the noose of Death shall be cut away. ||1||Pause||
गति पावहि सुख सहज अनंदा काटे जम के फाहा ॥१॥ रहाउ ॥
LINE 13
ਖੋਜਤਖੋਜਤਖੋਜਿਬੀਚਾਰਿਓਹਰਿਸੰਤਜਨਾਪਹਿਆਹਾ
ਭਾਲ ਕਰਦਿਆਂ ਕਰਦਿਆਂ ਮੈਂ ਇਸ ਵਿਚਾਰ ਤੇ ਪਹੁੰਚਿਆ ਹਾਂ ਕਿ (ਇਹ ਲਾਭ) ਪ੍ਰਭੂ ਦੇ ਸੰਤ ਜਨਾਂ ਦੇ ਕੋਲ ਹੈ,
Searching, searching, searching and reflecting, I have found that the Lord's Name is with the Saints.
खोजत खोजत खोजि बीचारिओ हरि संत जना पहि आहा ॥
LINE 14
ਤਿਨੑਾਪਰਾਪਤਿਏਹੁਨਿਧਾਨਾਜਿਨੑਕੈਕਰਮਿਲਿਖਾਹਾ॥੧॥
ਤੇ ਇਹ ਨਾਮ-ਖ਼ਜ਼ਾਨਾ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਹੈ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਹ ਹੈ ॥੧॥
They alone obtain this treasure, who have such pre-ordained destiny. ||1||
तिना परापति एहु निधाना जिन कै करमि लिखाहा ॥१॥
LINE 15
ਸੇਬਡਭਾਗੀਸੇਪਤਿਵੰਤੇਸੇਈਪੂਰੇਸਾਹਾ
ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ਉਹੀ ਇੱਜ਼ਤ ਵਾਲੇ ਹਨ, ਉਹੀ ਪੂਰੇ ਸ਼ਾਹ ਹਨ,
They are very fortunate and honorable; they are the perfect bankers.
से बडभागी से पतिवंते सेई पूरे साहा ॥
LINE 16
ਸੁੰਦਰਸੁਘੜਸਰੂਪਤੇਨਾਨਕਜਿਨੑਹਰਿਹਰਿਨਾਮੁਵਿਸਾਹਾ॥੨॥੧੦॥
ਉਹੀ ਸੋਹਣੇ ਹਨ, ਸੁਚੱਜੇ ਹਨ, ਸੋਹਣੇ ਰੂਪ ਵਾਲੇ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ-ਪਦਾਰਥ ਖ਼ਰੀਦਿਆ ਹੈ, ਹੇ ਨਾਨਕ!॥੨॥੧੦॥
They are beautiful, so very wise and handsome; O Nanak, purchase the Name of the Lord, Har, Har. ||2||10||
सुंदर सुघड़ सरूप ते नानक जिन हरि हरि नामु विसाहा ॥२॥१०॥
LINE 17
ਦੇਵਗੰਧਾਰੀ
Dayv-Gandhaaree, Fifth Mahalaa:
देवगंधारी ५ ॥
LINE 18
ਮਨਕਹਅਹੰਕਾਰਿਅਫਾਰਾ
ਹੇ ਮਨ! ਤੂੰ ਕਿਉਂ ਅਹੰਕਾਰ ਨਾਲ ਆਫਰਿਆ ਹੋਇਆ ਹੈਂ?
O mind, why are you so puffed up with egotism?
मन कह अहंकारि अफारा ॥
LINE 19
ਦੁਰਗੰਧਅਪਵਿਤ੍ਰਅਪਾਵਨਭੀਤਰਿਜੋਦੀਸੈਸੋਛਾਰਾ॥੧॥ਰਹਾਉ
(ਤੇਰੇ ਸਰੀਰ ਦੇ) ਅੰਦਰ ਬਦ-ਬੋ ਹੈ ਤੇ ਗੰਦ ਹੈ, ਤੇ, ਜੇਹੜਾ ਇਹ ਤੇਰਾ ਸਰੀਰ ਦਿੱਸ ਰਿਹਾ ਹੈ ਇਹ ਭੀ ਨਾਸਵੰਤ ਹੈ ॥੧॥ ਰਹਾਉ ॥
Whatever is seen in this foul, impure and filthy world, is only ashes. ||1||Pause||
दुरगंध अपवित्र अपावन भीतरि जो दीसै सो छारा ॥१॥ रहाउ ॥
LINE 20
ਜਿਨਿਕੀਆਤਿਸੁਸਿਮਰਿਪਰਾਨੀਜੀਉਪ੍ਰਾਨਜਿਨਿਧਾਰਾ
ਹੇ ਪ੍ਰਾਣੀ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਨੇ ਤੇਰੀ ਜਿੰਦ ਤੇਰੇ ਪ੍ਰਾਣਾਂ ਨੂੰ (ਸਰੀਰ ਦਾ) ਆਸਰਾ ਦਿੱਤਾ ਹੋਇਆ ਹੈ, ਉਸ ਦਾ ਸਿਮਰਨ ਕਰਿਆ ਕਰ।
Remember the One who created you, O mortal; He is the Support of your soul, and the breath of life.
जिनि कीआ तिसु सिमरि परानी जीउ प्रान जिनि धारा ॥
LINE 21
ਤਿਸਹਿਤਿਆਗਿਅਵਰਲਪਟਾਵਹਿਮਰਿਜਨਮਹਿਮੁਗਧਗਵਾਰਾ॥੧॥
ਹੇ ਮੂਰਖ! ਹੇ ਗੰਵਾਰ! ਤੂੰ ਉਸ ਪਰਮਾਤਮਾ ਨੂੰ ਭੁਲਾ ਕੇ ਹੋਰ ਪਦਾਰਥਾਂ ਨਾਲ ਚੰਬੜਿਆ ਰਹਿੰਦਾ ਹੈਂ, ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੧॥
One who forsakes Him, and attaches himself to another, dies to be reborn; he is such an ignorant fool! ||1||
तिसहि तिआगि अवर लपटावहि मरि जनमहि मुगध गवारा ॥१॥
LINE 22
ਅੰਧਗੁੰਗਪਿੰਗੁਲਮਤਿਹੀਨਾਪ੍ਰਭਰਾਖਹੁਰਾਖਨਹਾਰਾ
ਹੇ ਸਭ ਜੀਵਾਂ ਦੀ ਰਾਖੀ ਕਰਨ ਦੇ ਸਮਰੱਥ ਪ੍ਰਭੂ! (ਜੀਵ ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਪਏ ਹਨ, ਤੇਰੇ ਭਜਨ ਵਲੋਂ ਗੁੰਗੇ ਹੋ ਰਹੇ ਹਨ, ਤੇਰੇ ਰਸਤੇ ਤੁਰਨੋਂ ਲੂਲ੍ਹੇ ਹੋ ਚੁਕੇ ਹਨ, ਮੂਰਖ ਹੋ ਗਏ ਹਨ, ਇਹਨਾਂ ਨੂੰ ਤੂੰ ਆਪ (ਇਸ ਮੋਹ ਵਿਚੋਂ) ਬਚਾ ਲੈ।
I am blind, mute, crippled and totally lacking in understanding; O God, Preserver of all, please preserve me!
अंध गुंग पिंगुल मति हीना प्रभ राखहु राखनहारा ॥
LINE 23
ਕਰਨਕਰਾਵਨਹਾਰਸਮਰਥਾਕਿਆਨਾਨਕਜੰਤਬਿਚਾਰਾ॥੨॥੧੧॥
ਹੇ ਨਾਨਕ! (ਆਖ-) ਹੇ ਸਭ ਕੁਝ ਆਪ ਕਰ ਸਕਣ ਵਾਲੇ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ! ਇਹਨਾਂ ਜੀਵਾਂ ਦੇ ਵੱਸ ਕੁਝ ਭੀ ਨਹੀਂ (ਤੂੰ ਆਪ ਇਹਨਾਂ ਦੀ ਸਹਾਇਤਾ ਕਰ) ॥੨॥੧੧॥
The Creator, the Cause of causes is all-powerful; O Nanak, how helpless are His beings! ||2||11||
करन करावनहार समरथा किआ नानक जंत बिचारा ॥२॥११॥
LINE 24
ਦੇਵਗੰਧਾਰੀ
Dayv-Gandhaaree, Fifth Mahalaa:
देवगंधारी ५ ॥
LINE 25
ਸੋਪ੍ਰਭੁਨੇਰੈਹੂਤੇਨੇਰੈ
ਉਹ ਪਰਮਾਤਮਾ ਨੇੜੇ ਹੈ, ਨਾਲ ਹੀ ਵੱਸਦਾ ਹੈ।
God is the nearest of the near.
सो प्रभु नेरै हू ते नेरै ॥
LINE 26
ਸਿਮਰਿਧਿਆਇਗਾਇਗੁਨਗੋਬਿੰਦਦਿਨੁਰੈਨਿਸਾਝਸਵੇਰੈ॥੧॥ਰਹਾਉ
ਦਿਨ, ਰਾਤ, ਸ਼ਾਮ, ਸਵੇਰੇ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹੁ, ਪਰਮਾਤਮਾ ਦਾ ਨਾਮ ਸਿਮਰਦਾ ਰਹੁ ਤੇ ਪਰਮਾਤਮਾ ਦਾ ਧਿਆਨ ਧਰਦਾ ਰਹੁ ॥੧॥ ਰਹਾਉ ॥
Remember Him, meditate on Him, and sing the Glorious Praises of the Lord of the Universe, day and night, evening and morning. ||1||Pause||
सिमरि धिआइ गाइ गुन गोबिंद दिनु रैनि साझ सवेरै ॥१॥ रहाउ ॥
LINE 27
ਉਧਰੁਦੇਹਦੁਲਭਸਾਧੂਸੰਗਿਹਰਿਹਰਿਨਾਮੁਜਪੇਰੈ
ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਤੇ ਇੰਜ ਆਪਣੇ ਇਸ ਮਨੁੱਖਾ ਸਰੀਰ ਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣੋਂ) ਬਚਾ ਲੈ ਜੋ ਬੜੀ ਮੁਸ਼ਕਿਲ ਨਾਲ ਤੈਨੂੰ ਮਿਲਿਆ ਹੈ।
Redeem your body in the invaluable Saadh Sangat, the Company of the Holy, chanting the Name of the Lord, Har, Har.
उधरु देह दुलभ साधू संगि हरि हरि नामु जपेरै ॥
LINE 28
ਘਰੀਮੁਹਤੁਚਸਾਬਿਲੰਬਹੁਕਾਲੁਨਿਤਹਿਨਿਤਹੇਰੈ॥੧॥
ਮੌਤ ਤੈਨੂੰ ਹਰ ਵੇਲੇ ਸਦਾ ਤੱਕ ਰਹੀ ਹੈ, ਤੂੰ (ਨਾਮ ਸਿਮਰਨ ਵਿਚ) ਇਕ ਘੜੀ ਢਿੱਲ ਨਾਹ ਕਰ, ਅੱਧੀ ਘੜੀ ਭੀ ਦੇਰ ਨਾਹ ਕਰ, ਰਤਾ ਭੀ ਢਿੱਲ ਨਾਹ ਕਰ ॥੧॥
Do not delay for an instant, even for a moment. Death is keeping you constantly in his vision. ||1||
घरी न मुहतु न चसा बिलंबहु कालु नितहि नित हेरै ॥१॥
LINE 29
ਅੰਧਬਿਲਾਤੇਕਾਢਹੁਕਰਤੇਕਿਆਨਾਹੀਘਰਿਤੇਰੈ
(ਹੇ ਕਰਤਾਰ!) ਮੈਨੂੰ ਘੁੱਪ ਹਨੇਰੀ ਖੁੱਡ ਵਿਚੋਂ ਕੱਢ ਲੈ! ਤੇਰੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ।
Lift me up out of the dark dungeon, O Creator Lord; what is there which is not in Your home?
अंध बिला ते काढहु करते किआ नाही घरि तेरै ॥
LINE 30
ਨਾਮੁਅਧਾਰੁਦੀਜੈਨਾਨਕਕਉਆਨਦਸੂਖਘਨੇਰੈ॥੨॥੧੨॥ਛਕੇ
ਨਾਨਕ ਨੂੰ ਆਪਣਾ ਨਾਮ-ਆਸਰਾ ਦੇਹ, ਤੇਰੇ ਨਾਮ ਵਿਚ ਬੇਅੰਤ ਸੁਖ ਆਨੰਦ ਹਨ ॥੨॥੧੨॥ ਛੇ ਸ਼ਬਦਾਂ ਦੇ 2 ਸੰਗ੍ਰਹ।
Bless Nanak with the Support of Your Name, that he may find great happiness and peace. ||2||12|| Second Set of Six||
नामु अधारु दीजै नानक कउ आनद सूख घनेरै ॥२॥१२॥ छके २ ॥
LINE 31
ਦੇਵਗੰਧਾਰੀ
Dayv-Gandhaaree, Fifth Mahalaa:
देवगंधारी ५ ॥
LINE 32
ਮਨਗੁਰਮਿਲਿਨਾਮੁਅਰਾਧਿਓ
ਹੇ (ਮੇਰੇ) ਮਨ! ਜਿਸ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
O mind, meet with the Guru, and worship the Naam in adoration.
मन गुर मिलि नामु अराधिओ ॥
LINE 33
ਸੂਖਸਹਜਆਨੰਦਮੰਗਲਰਸਜੀਵਨਕਾਮੂਲੁਬਾਧਿਓ॥੧॥ਰਹਾਉ
ਉਸ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਤੇ ਖ਼ੁਸ਼ੀਆਂ ਵਾਲੀ ਜ਼ਿੰਦਗੀ ਦਾ ਮੁੱਢ ਬੰਨ੍ਹ ਲਿਆ ॥੧॥ ਰਹਾਉ ॥
You shall obtain peace, poise, bliss, joy and pleasure, and lay the foundation of eternal life. ||1||Pause||
सूख सहज आनंद मंगल रस जीवन का मूलु बाधिओ ॥१॥ रहाउ ॥
LINE 34
ਕਰਿਕਿਰਪਾਅਪੁਨਾਦਾਸੁਕੀਨੋਕਾਟੇਮਾਇਆਫਾਧਿਓ
ਹੇ ਮਨ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲਿਆ, ਉਸ ਦੇ ਮਾਇਆ ਦੇ ਮੋਹ ਵਾਲੇ ਬੰਧਨ ਕੱਟ ਦਿੱਤੇ।
Showing His Mercy, the Lord has made me His slave, and shattered the bonds of Maya.
करि किरपा अपुना दासु कीनो काटे माइआ फाधिओ ॥
LINE 35
ਭਾਉਭਗਤਿਗਾਇਗੁਣਗੋਬਿਦਜਮਕਾਮਾਰਗੁਸਾਧਿਓ॥੧॥
ਤੇ ਉਸ ਮਨੁੱਖ ਨੇ (ਪ੍ਰਭੂ-ਚਰਨਾਂ ਵਿਚ) ਪ੍ਰੇਮ (ਕਰ ਕੇ, ਪ੍ਰਭੂ ਦੀ) ਭਗਤੀ (ਕਰ ਕੇ) ਗੋਬਿੰਦ ਦੇ ਗੁਣ ਗਾ ਕੇ (ਆਤਮਕ) ਮੌਤ ਦੇ ਰਸਤੇ ਨੂੰ ਆਪਣੇ ਵੱਸ ਵਿਚ ਕਰ ਲਿਆ ॥੧॥
Through loving devotion, and singing the Glorious Praises of the Lord of the Universe, I have escaped the Path of Death. ||1||
भाउ भगति गाइ गुण गोबिद जम का मारगु साधिओ ॥१॥
LINE 36
ਭਇਓਅਨੁਗ੍ਰਹੁਮਿਟਿਓਮੋਰਚਾਅਮੋਲਪਦਾਰਥੁਲਾਧਿਓ
ਜਿਸ ਮਨੁੱਖ ਉਤੇ ਪਰਮਾਤਮਾ ਦੀ ਮੇਹਰ ਹੋਈ, ਉਸ (ਦੇ ਮਨ ਤੋਂ ਮਾਇਆ ਦੇ ਮੋਹ) ਦਾ ਜੰਗਾਲ ਲਹਿ ਗਿਆ, ਉਸ ਨੇ ਪਰਮਾਤਮਾ ਦਾ ਕੀਮਤੀ ਨਾਮ-ਪਦਾਰਥ ਲੱਭ ਲਿਆ।
When he became Merciful, the rust was removed, and I found the priceless treasure.
भइओ अनुग्रहु मिटिओ मोरचा अमोल पदारथु लाधिओ ॥
LINE 37
ਬਲਿਹਾਰੈਨਾਨਕਲਖਬੇਰਾਮੇਰੇਠਾਕੁਰਅਗਮਅਗਾਧਿਓ॥੨॥੧੩॥
ਹੇ ਨਾਨਕ! ਮੈਂ ਲਖ ਵਾਰੀ ਕੁਰਬਾਨ ਜਾਂਦਾ ਹਾਂ ਆਪਣੇ ਉਸ ਮਾਲਕ-ਪ੍ਰਭੂ ਤੋਂ ਜੋ (ਜੀਵਾਂ ਦੀ ਅਕਲ ਦੀ) ਪਹੁੰਚ ਤੋਂ ਪਰੇ ਹੈ, ਤੇ, ਜੋ ਅਥਾਹ (ਗੁਣਾਂ ਵਾਲਾ) ਹੈ ॥੨॥੧੩॥
O Nanak, I am a sacrifice, a hundred thousand times, to my unapproachable, unfathomable Lord and Master. ||2||13||
बलिहारै नानक लख बेरा मेरे ठाकुर अगम अगाधिओ ॥२॥१३॥
ਅੰਗ 530 Santhya practice
0:00 / 0:00