ਜਿਤੁਧਨੋਸਾਲਾਹੇਸੁਸਭੁਕਿਛੁਪਾਵੈਜਿਸਨੋਕਿਰਪਾਨਿਰੰਜਨਕੇਰੀ॥
ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ਤੇ ਜਿਸ ਉਤੇ ਮਾਇਆ-ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ।
One who praises You obtains everything; You bestow Your Mercy upon him, O Immaculate Lord.
जि तुध नो सालाहे सु सभु किछु पावै जिस नो किरपा निरंजन केरी ॥
ਸੋਈਸਾਹੁਸਚਾਵਣਜਾਰਾਜਿਨਿਵਖਰੁਲਦਿਆਹਰਿਨਾਮੁਧਨੁਤੇਰੀ॥
(ਸਮਝੋ) ਉਹੀ ਸ਼ਾਹੂਕਾਰ ਹੈ ਤੇ ਸੱਚਾ ਵਣਜਾਰਾ ਹੈ ਜਿਸ ਨੇ ਤੇਰਾ ਨਾਮ (ਰੂਪ) ਧਨ ਵੱਖਰ ਲਦਿਆ ਹੈ।
He alone is a true banker and trader, who loads the merchandise of the wealth of Your Name, O Lord.
सोई साहु सचा वणजारा जिनि वखरु लदिआ हरि नामु धनु तेरी ॥
ਸਭਿਤਿਸੈਨੋਸਾਲਾਹਿਹੁਸੰਤਹੁਜਿਨਿਦੂਜੇਭਾਵਕੀਮਾਰਿਵਿਡਾਰੀਢੇਰੀ॥੧੬॥
ਹੇ ਸੰਤ ਜਨੋ! ਸਾਰੇ ਉਸੇ ਦੀ ਸਿਫ਼ਤ-ਸਾਲਾਹ ਕਰੋ ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦਾ ਟਿੱਬਾ (ਮਨ ਵਿਚੋਂ) ਢਾਹ ਕੇ ਕੱਢ ਦਿੱਤਾ ਹੈ ॥੧੬॥
O Saints, let everyone praise the Lord, who has destroyed the pile of the love of duality. ||16||
सभि तिसै नो सालाहिहु संतहु जिनि दूजे भाव की मारि विडारी ढेरी ॥१६॥
ਸਲੋਕ॥
Shalok:
सलोक ॥
ਕਬੀਰਾਮਰਤਾਮਰਤਾਜਗੁਮੁਆਮਰਿਭਿਨਜਾਨੈਕੋਇ॥
ਹੇ ਕਬੀਰ! (ਉਂਞ ਤਾਂ) ਮਰਦਾ ਮਰਦਾ ਸਾਰਾ ਸੰਸਾਰ ਮਰ ਹੀ ਰਿਹਾ ਹੈ, ਪਰ ਕਿਸੇ ਨੇ ਵੀ (ਸੱਚੇ) ਮਰਨ ਦੀ ਜਾਚ ਨਹੀਂ ਸਿੱਖੀ।
Kabeer, the world is dying - dying to death, but no one knows how to truly die.
कबीरा मरता मरता जगु मुआ मरि भि न जानै कोइ ॥
ਐਸੀਮਰਨੀਜੋਮਰੈਬਹੁਰਿਨਮਰਨਾਹੋਇ॥੧॥
ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ, ਉਸ ਨੂੰ ਫਿਰ ਮਰਨਾ ਨਹੀਂ ਪੈਂਦਾ ॥੧॥
Whoever dies, let him die such a death, that he does not have to die again. ||1||
ऐसी मरनी जो मरै बहुरि न मरना होइ ॥१॥
ਮਃ੩॥
Third Mahalaa:
मः ३ ॥
ਕਿਆਜਾਣਾਕਿਵਮਰਹਗੇਕੈਸਾਮਰਣਾਹੋਇ॥
ਮੈਨੂੰ ਤਾਂ ਇਹ ਪਤਾ ਨਹੀਂ ਕਿ (ਸੱਚਾ) ਮਰਨਾ ਕੀਹ ਹੁੰਦਾ ਹੈ ਤੇ ਸਾਨੂੰ ਕਿਵੇਂ ਮਰਨਾ ਚਾਹੀਦਾ ਹੈ,
What do I know? How will I die? What sort of death will it be?
किआ जाणा किव मरहगे कैसा मरणा होइ ॥
ਜੇਕਰਿਸਾਹਿਬੁਮਨਹੁਨਵੀਸਰੈਤਾਸਹਿਲਾਮਰਣਾਹੋਇ॥
ਜੇ ਮਾਲਕ ਮਨੋਂ ਨਾ ਵਿਸਾਰਿਆ ਜਾਏ, ਤਾਂ ਸੁਖੱਲਾ ਮਰਨਾ ਹੁੰਦਾ ਹੈ (ਭਾਵ, ਮਨੁੱਖ ਸੌਖਾ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ)।
If I do not forget the Lord Master from my mind, then my death will be easy.
जे करि साहिबु मनहु न वीसरै ता सहिला मरणा होइ ॥
ਮਰਣੈਤੇਜਗਤੁਡਰੈਜੀਵਿਆਲੋੜੈਸਭੁਕੋਇ॥
ਮਰਨ ਤੋਂ ਸਾਰਾ ਸੰਸਾਰ ਡਰਦਾ ਹੈ ਤੇ ਹਰ ਕੋਈ ਜੀਊਣਾ ਚਾਹੁੰਦਾ ਹੈ।
The world is terrified of death; everyone longs to live.
मरणै ते जगतु डरै जीविआ लोड़ै सभु कोइ ॥
ਗੁਰਪਰਸਾਦੀਜੀਵਤੁਮਰੈਹੁਕਮੈਬੂਝੈਸੋਇ॥
ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, ਹਉਮੇ ਮਾਰ ਦੇਂਦਾ ਹੈ), ਉਹ ਹਰੀ ਦੀ ਰਜ਼ਾ ਨੂੰ ਸਮਝਦਾ ਹੈ।
By Guru's Grace, one who dies while yet alive, understands the Lord's Will.
गुर परसादी जीवतु मरै हुकमै बूझै सोइ ॥
ਨਾਨਕਐਸੀਮਰਨੀਜੋਮਰੈਤਾਸਦਜੀਵਣੁਹੋਇ॥੨॥
ਹੇ ਨਾਨਕ! ਇਸ ਤਰ੍ਹਾਂ ਦੀ ਮੌਤ ਜੋ ਮਰਦਾ ਹੈ, (ਭਾਵ, ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ਉਸ ਨੂੰ ਅਟੱਲ ਜੀਵਨ ਮਿਲ ਜਾਂਦਾ ਹੈ ॥੨॥
O Nanak, one who dies such a death, lives forever. ||2||
नानक ऐसी मरनी जो मरै ता सद जीवणु होइ ॥२॥
ਪਉੜੀ॥
Pauree:
पउड़ी ॥
ਜਾਆਪਿਕ੍ਰਿਪਾਲੁਹੋਵੈਹਰਿਸੁਆਮੀਤਾਆਪਣਾਂਨਾਉਹਰਿਆਪਿਜਪਾਵੈ॥
ਜਦੋਂ ਹਰੀ ਸੁਆਮੀ ਆਪ ਮੇਹਰਵਾਨ ਹੁੰਦਾ ਹੈ ਤਾਂ ਆਪਣਾ ਨਾਮ (ਜੀਵਾਂ ਪਾਸੋਂ) ਆਪ ਜਪਾਉਂਦਾ ਹੈ।
When the Lord Master Himself becomes merciful, the Lord Himself causes His Name to be chanted.
जा आपि क्रिपालु होवै हरि सुआमी ता आपणां नाउ हरि आपि जपावै ॥
ਆਪੇਸਤਿਗੁਰੁਮੇਲਿਸੁਖੁਦੇਵੈਆਪਣਾਂਸੇਵਕੁਆਪਿਹਰਿਭਾਵੈ॥
ਆਪਣਾ ਸੇਵਕ ਹਰੀ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਆਪ ਹੀ ਸਤਿਗੁਰੂ ਮਿਲਾ ਕੇ ਸੁਖ ਬਖ਼ਸ਼ਦਾ ਹੈ।
He Himself causes us to meet the True Guru, and blesses us with peace. His servant is pleasing to the Lord.
आपे सतिगुरु मेलि सुखु देवै आपणां सेवकु आपि हरि भावै ॥
ਆਪਣਿਆਸੇਵਕਾਕੀਆਪਿਪੈਜਰਖੈਆਪਣਿਆਭਗਤਾਕੀਪੈਰੀਪਾਵੈ॥
ਪ੍ਰਭੂ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ ਤੇ ਆਪਣੇ ਭਗਤਾਂ ਦੀ ਚਰਨੀਂ ਲਿਆ ਪਾਂਦਾ ਹੈ।
He Himself preserves the honor of His servants; He causes others to fall at the feet of His devotees.
आपणिआ सेवका की आपि पैज रखै आपणिआ भगता की पैरी पावै ॥
ਧਰਮਰਾਇਹੈਹਰਿਕਾਕੀਆਹਰਿਜਨਸੇਵਕਨੇੜਿਨਆਵੈ॥
ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ।
The Righteous Judge of Dharma is a creation of the Lord; he does not approach the humble servant of the Lord.
धरम राइ है हरि का कीआ हरि जन सेवक नेड़ि न आवै ॥
ਜੋਹਰਿਕਾਪਿਆਰਾਸੋਸਭਨਾਕਾਪਿਆਰਾਹੋਰਕੇਤੀਝਖਿਝਖਿਆਵੈਜਾਵੈ॥੧੭॥
ਜੋ ਮਨੁੱਖ ਪ੍ਰਭੂ ਦਾ ਪਿਆਰਾ ਹੈ ਉਹ ਸਭ ਦਾ ਪਿਆਰਾ ਹੈ ਤੇ ਹੋਰ ਬਥੇਰੀ ਸ੍ਰਿਸ਼ਟੀ ਖਪ ਖਪ ਕੇ ਜੰਮਦੀ ਮਰਦੀ ਹੈ ॥੧੭॥
One who is dear to the Lord, is dear to all; so many others come and go in vain. ||17||
जो हरि का पिआरा सो सभना का पिआरा होर केती झखि झखि आवै जावै ॥१७॥
ਸਲੋਕਮਃ੩॥
Shalok, Third Mahalaa:
सलोक मः ३ ॥
ਰਾਮੁਰਾਮੁਕਰਤਾਸਭੁਜਗੁਫਿਰੈਰਾਮੁਨਪਾਇਆਜਾਇ॥
ਸਾਰਾ ਸੰਸਾਰ 'ਰਾਮ, ਰਾਮ' ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ 'ਰਾਮ' (ਪ੍ਰਭੂ) ਲੱਭਿਆ ਨਹੀਂ ਜਾਂਦਾ।
The entire world roams around, chanting, "Raam, Raam, Lord, Lord", but the Lord cannot be obtained like this.
रामु रामु करता सभु जगु फिरै रामु न पाइआ जाइ ॥
ਅਗਮੁਅਗੋਚਰੁਅਤਿਵਡਾਅਤੁਲੁਨਤੁਲਿਆਜਾਇ॥
ਪ੍ਰਭੂ ਅਪਹੁੰਚ ਹੈ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਵੱਡਾ ਹੈ ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ।
He is inaccessible, unfathomable and so very great; He is unweighable, and cannot be weighed.
अगमु अगोचरु अति वडा अतुलु न तुलिआ जाइ ॥
ਕੀਮਤਿਕਿਨੈਨਪਾਈਆਕਿਤੈਨਲਇਆਜਾਇ॥
ਕਿਸੇ ਨੇ ਉਸ ਦੀ ਕੀਮਤ ਨਹੀਂ ਪਾਈ ਤੇ ਕਿਸੇ ਥਾਂ ਤੋਂ (ਮੁੱਲ ਦੇ ਕੇ) ਲਿਆ ਭੀ ਨਹੀਂ ਜਾਂਦਾ।
No one can evaluate Him; He cannot be purchased at any price.
कीमति किनै न पाईआ कितै न लइआ जाइ ॥
ਗੁਰਕੈਸਬਦਿਭੇਦਿਆਇਨਬਿਧਿਵਸਿਆਮਨਿਆਇ॥
(ਪਰ) ਜੇ ਗੁਰੂ ਦੇ ਸ਼ਬਦ ਨਾਲ (ਮਨ) ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਪ੍ਰਭੂ ਮਨ ਵਿਚ ਆ ਵੱਸਦਾ ਹੈ।
Through the Word of the Guru's Shabad, His mystery is known; in this way, He comes to dwell in the mind.
गुर कै सबदि भेदिआ इन बिधि वसिआ मनि आइ ॥
ਨਾਨਕਆਪਿਅਮੇਉਹੈਗੁਰਕਿਰਪਾਤੇਰਹਿਆਸਮਾਇ॥
ਹੇ ਨਾਨਕ! ਪ੍ਰਭੂ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰ ਸਤਿਗੁਰੂ ਦੀ ਕਿਰਪਾ ਨਾਲ (ਸਮਝ ਪੈਂਦੀ ਹੈ ਕਿ ਉਹ ਸ੍ਰਿਸ਼ਟੀ ਵਿਚ) ਵਿਆਪਕ ਹੈ।
O Nanak, He Himself is infinite; by Guru's Grace, He is known to be permeating and pervading everywhere.
नानक आपि अमेउ है गुर किरपा ते रहिआ समाइ ॥
ਆਪੇਮਿਲਿਆਮਿਲਿਰਹਿਆਆਪੇਮਿਲਿਆਆਇ॥੧॥
ਪ੍ਰਭੂ ਆਪ ਹੀ ਹਰ ਥਾਂ ਮਿਲਿਆ ਹੋਇਆ ਹੈ ਤੇ ਆਪ ਹੀ ਆ ਕੇ (ਜੀਵ ਨੂੰ) ਪਰਗਟ ਹੁੰਦਾ ਹੈ ॥੧॥
He Himself comes to blend, and having blended, remains blended. ||1||
आपे मिलिआ मिलि रहिआ आपे मिलिआ आइ ॥१॥
ਮਃ੩॥
Third Mahalaa:
मः ३ ॥
ਏਮਨਇਹੁਧਨੁਨਾਮੁਹੈਜਿਤੁਸਦਾਸਦਾਸੁਖੁਹੋਇ॥
ਹੇ ਮਨ! ਐਸਾ ਧਨ ਕੇਵਲ 'ਨਾਮ' ਹੀ ਹੈ, ਜਿਸ ਨਾਲ ਸਦਾ ਲਈ ਸੁਖ ਮਿਲਦਾ ਹੈ।
O my soul, this is the wealth of the Naam; through it, comes peace, forever and ever.
ए मन इहु धनु नामु है जितु सदा सदा सुखु होइ ॥
ਤੋਟਾਮੂਲਿਨਆਵਈਲਾਹਾਸਦਹੀਹੋਇ॥
ਏਹ ਧਨ ਕਦੀ ਨਹੀਂ ਘਟਦਾ, ਇਸ ਦਾ ਸਦਾ ਲਾਭ ਹੀ ਲਾਭ ਹੈ।
It never brings any loss; through it, one earns profits forever.
तोटा मूलि न आवई लाहा सद ही होइ ॥
ਖਾਧੈਖਰਚਿਐਤੋਟਿਨਆਵਈਸਦਾਸਦਾਓਹੁਦੇਇ॥
ਖਾਣ ਨਾਲ ਤੇ ਖ਼ਰਚਣ ਨਾਲ ਭੀ ਇਸ ਦੀ ਘਾਟ ਨਹੀਂ ਪੈਂਦੀ, (ਕਿਉਂਕਿ) ਉਹ ਪ੍ਰਭੂ ਸਦਾ ਹੀ (ਇਹ ਧਨ) ਦੇਈ ਜਾਂਦਾ ਹੈ।
Eating and spending it, it never decreases; He continues to give, forever and ever.
खाधै खरचिऐ तोटि न आवई सदा सदा ओहु देइ ॥
ਸਹਸਾਮੂਲਿਨਹੋਵਈਹਾਣਤਕਦੇਨਹੋਇ॥
ਕਦੇ (ਇਸ ਧਨ ਸੰਬੰਧੀ) ਕੋਈ ਚਿੰਤਾ ਨਹੀਂ ਹੁੰਦੀ ਤੇ (ਅੱਗੇ ਦਰਗਾਹ ਵਿਚ) ਸ਼ਰਮਿੰਦਗੀ ਨਹੀਂ ਉਠਾਣੀ ਪੈਂਦੀ।
One who has no skepticism at all never suffers humiliation.
सहसा मूलि न होवई हाणत कदे न होइ ॥
ਨਾਨਕਗੁਰਮੁਖਿਪਾਈਐਜਾਕਉਨਦਰਿਕਰੇਇ॥੨॥
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਸਤਿਗੁਰੂ ਦੇ ਸਨਮੁਖ ਹੋਇਆਂ ਹੀ (ਇਹ ਧਨ) ਲੱਭਦਾ ਹੈ ॥੨॥
O Nanak, the Gurmukh obtains the Name of the Lord, when the Lord bestows His Glance of Grace. ||2||
नानक गुरमुखि पाईऐ जा कउ नदरि करेइ ॥२॥
ਪਉੜੀ॥
Pauree:
पउड़ी ॥
ਆਪੇਸਭਘਟਅੰਦਰੇਆਪੇਹੀਬਾਹਰਿ॥
ਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ,
He Himself is deep within all hearts, and He Himself is outside them.
आपे सभ घट अंदरे आपे ही बाहरि ॥
ਆਪੇਗੁਪਤੁਵਰਤਦਾਆਪੇਹੀਜਾਹਰਿ॥
ਆਪ ਹੀ (ਸਭ ਵਿਚ) ਲੁਕਿਆ ਹੋਇਆ ਹੈ ਤੇ ਆਪੇ ਪ੍ਰਤੱਖ ਹੁੰਦਾ ਹੈ।
He Himself is prevailing unmanifest, and He Himself is manifest.
आपे गुपतु वरतदा आपे ही जाहरि ॥
ਜੁਗਛਤੀਹਗੁਬਾਰੁਕਰਿਵਰਤਿਆਸੁੰਨਾਹਰਿ॥
ਯੱਤੀ ਜੁਗਾਂ ਤਕ ਉਸ ਨੇ ਘੁੱਪ ਹਨੇਰਾ ਪੈਦਾ ਕਰ ਕੇ ਆਪ ਸੁੰਨ (ਅਫੁਰ) ਹਾਲਤ ਵਿਚ ਪਰਵੇਸ਼ ਕੀਤਾ।
For thirty-six ages, He created the darkness, abiding in the void.
जुग छतीह गुबारु करि वरतिआ सुंनाहरि ॥
ਓਥੈਵੇਦਪੁਰਾਨਨਸਾਸਤਾਆਪੇਹਰਿਨਰਹਰਿ॥
ਉਸ ਵੇਲੇ ਕੋਈ ਵੇਦ ਪੁਰਾਨ ਜਾਂ ਸ਼ਾਸਤ੍ਰ ਨਹੀਂ ਸੀ, ਕੇਵਲ ਪ੍ਰਭੂ ਆਪ ਹੀ ਆਪ ਸੀ।
There were no Vedas, Puraanas or Shaastras there; only the Lord Himself existed.
ओथै वेद पुरान न सासता आपे हरि नरहरि ॥
ਬੈਠਾਤਾੜੀਲਾਇਆਪਿਸਭਦੂਹੀਬਾਹਰਿ॥
(ਫਿਰ ਰਚਨਾ ਨੂੰ ਰਚ ਕੇ ਵੀ) ਪ੍ਰਭੂ ਸਭ ਤੋਂ ਵੱਖਰਾ ਸਮਾਧੀ ਲਾ ਕੇ ਬੈਠਾ ਹੋਇਆ ਹੈ (ਭਾਵ, ਮਾਇਆ ਦੀ ਰਚਨਾ ਰਚ ਕੇ ਭੀ ਇਸ ਮਾਇਆ ਦੇ ਪ੍ਰਭਾਵ ਤੋਂ ਆਪ ਨਿਰਲੇਪ ਹੈ)।
He Himself sat in the absolute trance, withdrawn from everything.
बैठा ताड़ी लाइ आपि सभ दू ही बाहरि ॥
ਆਪਣੀਮਿਤਿਆਪਿਜਾਣਦਾਆਪੇਹੀਗਉਹਰੁ॥੧੮॥
ਪ੍ਰਭੂ ਆਪ ਹੀ (ਮਾਨੋ) ਡੂੰਘਾ ਸਮੁੰਦਰ ਹੈ ਤੇ ਇਹ ਗੱਲ ਉਹ ਆਪ ਹੀ ਜਾਣਦਾ ਹੈ ਕਿ ਉਹ ਕਿਤਨਾ ਵੱਡਾ ਹੈ ॥੧੮॥
Only He Himself knows His state; He Himself is the unfathomable ocean. ||18||
आपणी मिति आपि जाणदा आपे ही गउहरु ॥१८॥
ਸਲੋਕਮਃ੩॥
Shalok, Third Mahalaa:
सलोक मः ३ ॥
ਹਉਮੈਵਿਚਿਜਗਤੁਮੁਆਮਰਦੋਮਰਦਾਜਾਇ॥
ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ।
In egotism, the world is dead; it dies and dies, again and again.
हउमै विचि जगतु मुआ मरदो मरदा जाइ ॥