ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 559
ਅੰਗ 559Preparing audio…
0:00 0:00
LINE 01
ਵਡਹੰਸੁਮਹਲਾ
Wadahans, Third Mahalaa:
वडहंसु महला ३ ॥
LINE 02
ਮਾਇਆਮੋਹੁਗੁਬਾਰੁਹੈਗੁਰਬਿਨੁਗਿਆਨੁਹੋਈ
ਮਾਇਆ ਦਾ ਮੋਹ (ਮਾਨੋ) ਘੁੱਪ ਹਨੇਰਾ ਹੈ ਤੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ।
Emotional attachment to Maya is darkness; without the Guru, there is no wisdom.
माइआ मोहु गुबारु है गुर बिनु गिआनु न होई ॥
LINE 03
ਸਬਦਿਲਗੇਤਿਨਬੁਝਿਆਦੂਜੈਪਰਜਵਿਗੋਈ॥੧॥
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਸੂਝ ਪੈ ਜਾਂਦੀ ਹੈ, (ਨਹੀਂ ਤਾਂ) ਮਾਇਆ ਦੇ ਮੋਹ ਵਿਚ ਫਸ ਕੇ ਸ੍ਰਿਸ਼ਟੀ ਖ਼ੁਆਰ ਹੁੰਦੀ ਰਹਿੰਦੀ ਹੈ ॥੧॥
Those who are attached to the Word of the Shabad understand; duality has ruined the people. ||1||
सबदि लगे तिन बुझिआ दूजै परज विगोई ॥१॥
LINE 04
ਮਨਮੇਰੇਗੁਰਮਤਿਕਰਣੀਸਾਰੁ
ਹੇ ਮੇਰੇ ਮਨ! ਗੁਰੂ ਦੀ ਮੱਤ ਲੈ ਕੇ ਜੀਵਨ-ਚਾਲ ਚੱਲ।
O my mind, under Guru's Instruction, do good deeds.
मन मेरे गुरमति करणी सारु ॥
LINE 05
ਸਦਾਸਦਾਹਰਿਪ੍ਰਭੁਰਵਹਿਤਾਪਾਵਹਿਮੋਖਦੁਆਰੁ॥੧॥ਰਹਾਉ
ਜੇ ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਸਤਾ ਲੱਭ ਲਏਂਗਾ ॥੧॥ ਰਹਾਉ ॥
Dwell forever and ever upon the Lord God, and you shall find the gate of salvation. ||1||Pause||
सदा सदा हरि प्रभु रवहि ता पावहि मोख दुआरु ॥१॥ रहाउ ॥
LINE 06
ਗੁਣਾਕਾਨਿਧਾਨੁਏਕੁਹੈਆਪੇਦੇਇਤਾਕੋਪਾਏ
ਇਕ ਹਰਿ-ਨਾਮ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਪਰ ਇਸ ਖ਼ਜ਼ਾਨੇ ਨੂੰ ਤਦੋਂ ਹੀ ਕੋਈ ਮਨੁੱਖ ਹਾਸਲ ਕਰਦਾ ਹੈ ਜਦੋਂ ਪ੍ਰਭੂ ਆਪ ਹੀ ਇਹ ਖ਼ਜ਼ਾਨਾ ਦੇਂਦਾ ਹੈ।
The Lord alone is the treasure of virtue; He Himself gives, and then one receives.
गुणा का निधानु एकु है आपे देइ ता को पाए ॥
LINE 07
ਬਿਨੁਨਾਵੈਸਭਵਿਛੁੜੀਗੁਰਕੈਸਬਦਿਮਿਲਾਏ॥੨॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸ੍ਰਿਸ਼ਟੀ ਪਰਮਾਤਮਾ ਤੋਂ ਵਿਛੁੜੀ ਰਹਿੰਦੀ ਹੈ, ਪਰ, ਗੁਰੂ ਦੇ ਸ਼ਬਦ ਵਿਚ ਜੋੜ ਕੇ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੨॥
Without the Name, all are separated from the Lord; through the Word of the Guru's Shabad, one meets the Lord. ||2||
बिनु नावै सभ विछुड़ी गुर कै सबदि मिलाए ॥२॥
LINE 08
ਮੇਰੀਮੇਰੀਕਰਦੇਘਟਿਗਏਤਿਨਾਹਥਿਕਿਹੁਆਇਆ
ਮਾਇਆ ਦੀ ਅਪਣੱਤ ਦੀਆਂ ਗੱਲਾਂ ਕਰ ਕਰ ਕੇ ਜੀਵ ਆਤਮਕ ਜੀਵਨ ਵਿਚ ਕਮਜ਼ੋਰ ਹੁੰਦੇ ਰਹਿੰਦੇ ਹਨ (ਆਤਮਕ ਜੀਵਨ ਦੇ ਸਰਮਾਏ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ।
Acting in ego, they lose, and nothing comes into their hands.
मेरी मेरी करदे घटि गए तिना हथि किहु न आइआ ॥
LINE 09
ਸਤਿਗੁਰਿਮਿਲਿਐਸਚਿਮਿਲੇਸਚਿਨਾਮਿਸਮਾਇਆ॥੩॥
ਪਰ, ਜੇ ਗੁਰੂ ਮਿਲ ਪਏ ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ ਤੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੩॥
Meeting the True Guru, they find Truth, and merge into the True Name. ||3||
सतिगुरि मिलिऐ सचि मिले सचि नामि समाइआ ॥३॥
LINE 10
ਆਸਾਮਨਸਾਏਹੁਸਰੀਰੁਹੈਅੰਤਰਿਜੋਤਿਜਗਾਏ
ਮਨੁੱਖ ਦਾ ਇਹ ਸਰੀਰ ਆਸਾ ਅਤੇ ਮਨਸਾ (ਨਾਲ ਬੱਝਾ ਰਹਿੰਦਾ) ਹੈ, (ਗੁਰੂ ਇਸ ਦੇ) ਅੰਦਰ ਆਤਮਕ ਜੀਵਨ ਦੀ ਰੌਸ਼ਨੀ ਪੈਦਾ ਕਰਦਾ ਹੈ।
Hope and desire abide in this body, but the Lord's Light shines within as well.
आसा मनसा एहु सरीरु है अंतरि जोति जगाए ॥
LINE 11
ਨਾਨਕਮਨਮੁਖਿਬੰਧੁਹੈਗੁਰਮੁਖਿਮੁਕਤਿਕਰਾਏ॥੪॥੩॥
ਹੇ ਨਾਨਕ! ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੇ ਰਾਹ ਵਿਚ (ਆਸਾ ਮਨਸਾ ਦੀ) ਰੋਕ ਪਈ ਰਹਿੰਦੀ ਹੈ, ਪਰ, ਗੁਰੂ ਦੀ ਸਰਨ ਪਏ ਮਨੁੱਖ ਨੂੰ ਖ਼ਲਾਸੀ ਮਿਲ ਜਾਂਦੀ ਹੈ ॥੪॥੩॥
O Nanak, the self-willed manmukhs remain in bondage; the Gurmukhs are liberated. ||4||3||
नानक मनमुखि बंधु है गुरमुखि मुकति कराए ॥४॥३॥
LINE 12
ਵਡਹੰਸੁਮਹਲਾ
Wadahans, Third Mahalaa:
वडहंसु महला ३ ॥
LINE 13
ਸੋਹਾਗਣੀਸਦਾਮੁਖੁਉਜਲਾਗੁਰਕੈਸਹਜਿਸੁਭਾਇ
ਪ੍ਰਭੂ-ਪਤੀ ਨੂੰ ਸਿਰ ਉੱਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ ਜੀਵ-ਇਸਤ੍ਰੀਆਂ ਦਾ ਮੂੰਹ ਸਦਾ ਰੌਸ਼ਨ ਰਹਿੰਦਾ ਹੈ ਤੇ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਟਿਕੀਆਂ ਰਹਿੰਦੀਆਂ ਹਨ।
The faces of the happy soul-brides are radiant forever; through the Guru, they are peacefully poised.
सोहागणी सदा मुखु उजला गुर कै सहजि सुभाइ ॥
LINE 14
ਸਦਾਪਿਰੁਰਾਵਹਿਆਪਣਾਵਿਚਹੁਆਪੁਗਵਾਇ॥੧॥
ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਸੰਭਾਲ ਰੱਖਦੀਆਂ ਹਨ ॥੧॥
They enjoy their Husband Lord constantly, eradicating their ego from within. ||1||
सदा पिरु रावहि आपणा विचहु आपु गवाइ ॥१॥
LINE 15
ਮੇਰੇਮਨਤੂਹਰਿਹਰਿਨਾਮੁਧਿਆਇ
ਹੇ ਮੇਰੇ ਮਨ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ।
O my mind, meditate on the Name of the Lord, Har, Har.
मेरे मन तू हरि हरि नामु धिआइ ॥
LINE 16
ਸਤਿਗੁਰਿਮੋਕਉਹਰਿਦੀਆਬੁਝਾਇ॥੧॥ਰਹਾਉ
ਗੁਰੂ ਨੇ ਮੈਨੂੰ ਹਰਿ-ਨਾਮ (ਸਿਮਰਨ) ਦੀ ਸੂਝ ਦੇ ਦਿੱਤੀ ਹੈ ॥੧॥ ਰਹਾਉ ॥
The True Guru has led me to understand the Lord. ||1||Pause||
सतिगुरि मो कउ हरि दीआ बुझाइ ॥१॥ रहाउ ॥
LINE 17
ਦੋਹਾਗਣੀਖਰੀਆਬਿਲਲਾਦੀਆਤਿਨਾਮਹਲੁਪਾਇ
ਪਰ ਛੁੱਟੜ ਜੀਵ-ਇਸਤ੍ਰੀਆਂ ਬਹੁਤ ਦੁਖੀ ਰਹਿੰਦੀਆਂ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ।
The abandoned brides cry out in their suffering; they do not attain the Mansion of the Lord's Presence.
दोहागणी खरीआ बिललादीआ तिना महलु न पाइ ॥
LINE 18
ਦੂਜੈਭਾਇਕਰੂਪੀਦੂਖੁਪਾਵਹਿਆਗੈਜਾਇ॥੨॥
ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿਣ ਕਰ ਕੇ ਉਹ ਕੋਝੇ ਆਤਮਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ, ਪਰਲੋਕ ਵਿਚ ਜਾ ਕੇ ਭੀ ਉਹ ਦੁੱਖ ਹੀ ਸਹਾਰਦੀਆਂ ਹਨ ॥੨॥
In the love of duality, they appear so ugly; they suffer in pain as they go to the world beyond. ||2||
दूजै भाइ करूपी दूखु पावहि आगै जाइ ॥२॥
LINE 19
ਗੁਣਵੰਤੀਨਿਤਗੁਣਰਵੈਹਿਰਦੈਨਾਮੁਵਸਾਇ
ਗੁਣਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਪ੍ਰਭੂ-ਨਾਮ ਵਸਾ ਕੇ ਸਦਾ ਪ੍ਰਭੂ ਦੇ ਗੁਣ ਯਾਦ ਕਰਦੀ ਰਹਿੰਦੀ ਹੈ।
The virtuous soul-bride constantly chants the Glorious Praises of the Lord; she enshrines the Naam, the Name of the Lord, within her heart.
गुणवंती नित गुण रवै हिरदै नामु वसाइ ॥
LINE 20
ਅਉਗਣਵੰਤੀਕਾਮਣੀਦੁਖੁਲਾਗੈਬਿਲਲਾਇ॥੩॥
ਪਰ ਔਗੁਣਾਂ-ਭਰੀ ਜੀਵ-ਇਸਤ੍ਰੀ ਨੂੰ ਦੁੱਖ ਚੰਬੜਿਆ ਰਹਿੰਦਾ ਹੈ ਉਹ ਸਦਾ ਵਿਲਕਦੀ ਰਹਿੰਦੀ ਹੈ ॥੩॥
The unvirtuous woman suffers, and cries out in pain. ||3||
अउगणवंती कामणी दुखु लागै बिललाइ ॥३॥
LINE 21
ਸਭਨਾਕਾਭਤਾਰੁਏਕੁਹੈਸੁਆਮੀਕਹਣਾਕਿਛੂਜਾਇ
ਸਭਨਾਂ ਦਾ ਖਸਮ ਇਕ ਪਰਮਾਤਮਾ ਮਾਲਕ ਹੀ ਹੈ, ਪਰ ਕੁਝ ਕਿਹਾ ਨਹੀਂ ਜਾ ਸਕਦਾ (ਕਿਉਂ ਕੋਈ ਸੁਹਾਗਣਾਂ ਹਨ ਤੇ ਕੋਈ ਦੋਹਾਗਣਾਂ ਹਨ)।
The One Lord and Master is the Husband Lord of all; His Praises cannot be expressed.
सभना का भतारु एकु है सुआमी कहणा किछू न जाइ ॥
LINE 22
ਨਾਨਕਆਪੇਵੇਕਕੀਤਿਅਨੁਨਾਮੇਲਇਅਨੁਲਾਇ॥੪॥੪॥
ਹੇ ਨਾਨਕ! ਪ੍ਰਭੂ ਨੇ ਆਪ ਹੀ ਜੀਵਾਂ ਨੂੰ ਵਖ ਵਖ ਸੁਭਾਵ ਵਾਲੇ ਬਣਾ ਦਿੱਤਾ ਹੈ, ਉਸ ਨੇ ਆਪ ਹੀ ਜੀਵ ਆਪਣੇ ਨਾਮ ਵਿਚ ਜੋੜੇ ਹੋਏ ਹਨ ॥੪॥੪॥
O Nanak, He has separated some from Himself, while others are attached to His Name. ||4||4||
नानक आपे वेक कीतिअनु नामे लइअनु लाइ ॥४॥४॥
LINE 23
ਵਡਹੰਸੁਮਹਲਾ
Wadahans, Third Mahalaa:
वडहंसु महला ३ ॥
LINE 24
ਅੰਮ੍ਰਿਤਨਾਮੁਸਦਮੀਠਾਲਾਗਾਗੁਰਸਬਦੀਸਾਦੁਆਇਆ
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ ਹਰਿ-ਨਾਮ ਦਾ ਸੁਆਦ ਆਉਣ ਲੱਗ ਪਿਆ ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਮਿੱਠਾ ਲੱਗਣ ਲੱਗ ਪਿਆ।
The Ambrosial Nectar of the Naam is always sweet to me; through the Word of the Guru's Shabad, I come to taste it.
अंम्रित नामु सद मीठा लागा गुर सबदी सादु आइआ ॥
LINE 25
ਸਚੀਬਾਣੀਸਹਜਿਸਮਾਣੀਹਰਿਜੀਉਮਨਿਵਸਾਇਆ॥੧॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਅਡੋਲਤਾ ਵਿਚ ਉਸ ਦੀ ਲੀਨਤਾ ਹੋ ਗਈ ਤੇ ਉਸ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਪ੍ਰੋ ਲਿਆ ॥੧॥
Through the True Word of the Guru's Bani, I am merged in peace and poise; the Dear Lord is enshrined in the mind. ||1||
सची बाणी सहजि समाणी हरि जीउ मनि वसाइआ ॥१॥
LINE 26
ਹਰਿਕਰਿਕਿਰਪਾਸਤਿਗੁਰੂਮਿਲਾਇਆ
ਪਰਮਾਤਮਾ ਨੇ ਕਿਰਪਾ ਕਰ ਕੇ (ਜਿਸ ਮਨੁੱਖ ਨੂੰ) ਗੁਰੂ ਮਿਲਾ ਦਿੱਤਾ,
The Lord, showing His Mercy, has caused me to meet the True Guru.
हरि करि किरपा सतिगुरू मिलाइआ ॥
LINE 27
ਪੂਰੈਸਤਿਗੁਰਿਹਰਿਨਾਮੁਧਿਆਇਆ॥੧॥ਰਹਾਉ
ਉਸ ਨੇ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥ ਰਹਾਉ ॥
Through the Perfect True Guru, I meditate on the Name of the Lord. ||1||Pause||
पूरै सतिगुरि हरि नामु धिआइआ ॥१॥ रहाउ ॥
LINE 28
ਬ੍ਰਹਮੈਬੇਦਬਾਣੀਪਰਗਾਸੀਮਾਇਆਮੋਹਪਸਾਰਾ
(ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ।
Through Brahma, the hymns of the Vedas were revealed, but the love of Maya spread.
ब्रहमै बेद बाणी परगासी माइआ मोह पसारा ॥
LINE 29
ਮਹਾਦੇਉਗਿਆਨੀਵਰਤੈਘਰਿਆਪਣੈਤਾਮਸੁਬਹੁਤੁਅਹੰਕਾਰਾ॥੨॥
(ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿਚ ਮਸਤ ਰਹਿੰਦਾ ਹੈ, ਪਰ ਉਸ ਦੇ ਅੰਦਰ ਭੀ ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ ॥੨॥
The wise one, Shiva, remains absorbed in himself, but he is engrossed in dark passions and excessive egotism. ||2||
महादेउ गिआनी वरतै घरि आपणै तामसु बहुतु अहंकारा ॥२॥
LINE 30
ਕਿਸਨੁਸਦਾਅਵਤਾਰੀਰੂਧਾਕਿਤੁਲਗਿਤਰੈਸੰਸਾਰਾ
ਵਿਸ਼ਨੂ ਸਦਾ ਅਵਤਾਰ ਧਾਰਨ ਵਿਚ ਰੁੱਝਾ ਹੋਇਆ (ਦੱਸਿਆ ਜਾ ਰਿਹਾ) ਹੈ ਤਾਂ (ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ?
Vishnu is always busy reincarnating himself - who will save the world?
किसनु सदा अवतारी रूधा कितु लगि तरै संसारा ॥
LINE 31
ਗੁਰਮੁਖਿਗਿਆਨਿਰਤੇਜੁਗਅੰਤਰਿਚੂਕੈਮੋਹਗੁਬਾਰਾ॥੩॥
ਜੇਹੜੇ ਮਨੁੱਖ ਜਗਤ ਵਿਚ ਗੁਰੂ ਦੀ ਸਰਨ ਪੈ ਕੇ (ਗੁਰੂ ਤੋਂ ਮਿਲੇ ਆਤਮ) ਗਿਆਨ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ ॥੩॥
The Gurmukhs are imbued with spiritual wisdom in this age; they are rid of the darkness of emotional attachment. ||3||
गुरमुखि गिआनि रते जुग अंतरि चूकै मोह गुबारा ॥३॥
LINE 32
ਸਤਿਗੁਰਸੇਵਾਤੇਨਿਸਤਾਰਾਗੁਰਮੁਖਿਤਰੈਸੰਸਾਰਾ
ਗੁਰੂ ਦੀ ਦੱਸੀ ਸੇਵਾ-ਭਗਤੀ ਦੀ ਬਰਕਤਿ ਨਾਲ ਹੀ ਪਾਰ-ਉਤਾਰਾ ਹੁੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ।
Serving the True Guru, one is emancipated; the Gurmukh crosses over the world-ocean.
सतिगुर सेवा ते निसतारा गुरमुखि तरै संसारा ॥
LINE 33
ਸਾਚੈਨਾਇਰਤੇਬੈਰਾਗੀਪਾਇਨਿਮੋਖਦੁਆਰਾ॥੪॥
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦੇ ਹਨ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦੇ ਹਨ ॥੪॥
The detached renunciates are imbued with the True Name; they attain the gate of salvation. ||4||
साचै नाइ रते बैरागी पाइनि मोख दुआरा ॥४॥
LINE 34
ਏਕੋਸਚੁਵਰਤੈਸਭਅੰਤਰਿਸਭਨਾਕਰੇਪ੍ਰਤਿਪਾਲਾ
ਸਾਰੀ ਸ੍ਰਿਸ਼ਟੀ ਵਿਚ ਇਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ, ਸਭ ਜੀਵਾਂ ਦੀ ਪਾਲਣਾ ਕਰਦਾ ਹੈ।
The One True Lord is pervading and permeating everywhere; He cherishes everyone.
एको सचु वरतै सभ अंतरि सभना करे प्रतिपाला ॥
LINE 35
ਨਾਨਕਇਕਸੁਬਿਨੁਮੈਅਵਰੁਜਾਣਾਸਭਨਾਦੀਵਾਨੁਦਇਆਲਾ॥੫॥੫॥
ਹੇ ਨਾਨਕ! ਇੱਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ, ਉਹੀ ਦਇਆ ਦਾ ਘਰ ਪ੍ਰਭੂ ਸਭ ਜੀਵਾਂ ਦਾ ਆਸਰਾ-ਪਰਨਾ ਹੈ ॥੫॥੫॥
O Nanak, without the One Lord, I do not know any other; He is the Merciful Master of all. ||5||5||
नानक इकसु बिनु मै अवरु न जाणा सभना दीवानु दइआला ॥५॥५॥
LINE 36
ਵਡਹੰਸੁਮਹਲਾ
Wadahans, Third Mahalaa:
वडहंसु महला ३ ॥
LINE 37
ਗੁਰਮੁਖਿਸਚੁਸੰਜਮੁਤਤੁਗਿਆਨੁ
ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ-ਸਿਮਰਨਾ) ਹੀ ਇੰਦ੍ਰਿਆਂ ਨੂੰ ਵੱਸ ਕਰਨ ਦਾ ਸਹੀ ਜਤਨ ਹੈ ਤੇ ਆਤਮਕ ਜੀਵਨ ਦੀ ਸੂਝ ਦਾ ਮੂਲ ਹੈ।
The Gurmukh practices true self-discipline, and attains the essence of wisdom.
गुरमुखि सचु संजमु ततु गिआनु ॥
LINE 38
ਗੁਰਮੁਖਿਸਾਚੇਲਗੈਧਿਆਨੁ॥੧॥
ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੁੜੀ ਰਹਿੰਦੀ ਹੈ ॥੧॥
The Gurmukh meditates on the True Lord. ||1||
गुरमुखि साचे लगै धिआनु ॥१॥
ਅੰਗ 559 Santhya practice
0:00 / 0:00