ਭਾਈਰੇਅਵਰੁਨਾਹੀਮੈਥਾਉ॥
ਹੇ ਭਾਈ! (ਨਾਮ ਖ਼ਜ਼ਾਨਾ ਹਾਸਲ ਕਰਨ ਲਈ) ਮੈਨੂੰ (ਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਦਿੱਸਦਾ।
O Siblings of Destiny, I have no other place to go.
भाई रे अवरु नाही मै थाउ ॥
ਮੈਧਨੁਨਾਮੁਨਿਧਾਨੁਹੈਗੁਰਿਦੀਆਬਲਿਜਾਉ॥੧॥ਰਹਾਉ॥
ਮੇਰੇ ਵਾਸਤੇ ਤਾਂ ਪ੍ਰਭੂ-ਨਾਮ ਹੀ ਧਨ ਹੈ, ਨਾਮ ਹੀ ਖ਼ਜ਼ਾਨਾ ਹੈ (ਇਹ ਖ਼ਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ) ਗੁਰੂ ਨੇ (ਹੀ) ਦਿੱਤਾ ਹੈ, ਮੈਂ ਗੁਰੂ ਤੋਂ ਕੁਰਬਾਨ ਹਾਂ ॥੧॥ ਰਹਾਉ ॥
The Guru has given me the Treasure of the Wealth of the Naam; I am a sacrifice to Him. ||1||Pause||
मै धनु नामु निधानु है गुरि दीआ बलि जाउ ॥१॥ रहाउ ॥
ਗੁਰਮਤਿਪਤਿਸਾਬਾਸਿਤਿਸੁਤਿਸਕੈਸੰਗਿਮਿਲਾਉ॥
ਸ਼ਾਬਾਸ਼ੇ ਉਸ (ਗੁਰੂ) ਤੋਂ ਜਿਸ ਗੁਰੂ ਦੀ ਮਤਿ ਮਿਲਿਆਂ ਇੱਜ਼ਤ ਮਿਲਦੀ ਹੈ। (ਪ੍ਰਭੂ ਮਿਹਰ ਕਰੇ) ਮੈਂ ਉਸ (ਗੁਰੂ) ਦੀ ਸੰਗਤਿ ਵਿਚ ਮਿਲਿਆ ਰਹਾਂ।
The Guru's Teachings bring honor. Blessed is He-may I meet and be with Him!
गुरमति पति साबासि तिसु तिस कै संगि मिलाउ ॥
ਤਿਸੁਬਿਨੁਘੜੀਨਜੀਵਊਬਿਨੁਨਾਵੈਮਰਿਜਾਉ॥
(ਨਾਮ ਦੀ ਦਾਤ ਦੇਣ ਵਾਲੇ) ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਭੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ।
Without Him, I cannot live, even for a moment. Without His Name, I die.
तिसु बिनु घड़ी न जीवऊ बिनु नावै मरि जाउ ॥
ਮੈਅੰਧੁਲੇਨਾਮੁਨਵੀਸਰੈਟੇਕਟਿਕੀਘਰਿਜਾਉ॥੨॥
(ਨਾਮ ਤੋਂ ਬਿਨਾ ਮੈਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹਾਂ, ਪ੍ਰਭੂ ਮਿਹਰ ਕਰੇ) ਮੈਨੂੰ ਅੰਨ੍ਹੇ ਨੂੰ ਉਸ ਦਾ ਨਾਮ ਨਾਹ ਭੁੱਲ ਜਾਏ, ਮੈਂ ਗੁਰੂ ਦਾ ਆਸਰਾ ਪਰਨਾ ਲੈ ਕੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹਾਂ ॥੨॥
I am blind-may I never forget the Naam! Under His Protection, I shall reach my true home. ||2||
मै अंधुले नामु न वीसरै टेक टिकी घरि जाउ ॥२॥
ਗੁਰੂਜਿਨਾਕਾਅੰਧੁਲਾਚੇਲੇਨਾਹੀਠਾਉ॥
(ਪਰ ਗੁਰੂ ਭੀ ਹੋਵੇ ਤਾਂ ਸੁਜਾਖਾ ਹੋਵੇ) ਜਿਨ੍ਹਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ।
Those chaylaas, those devotees, whose spiritual teacher is blind, shall not find their place of rest.
गुरू जिना का अंधुला चेले नाही ठाउ ॥
ਬਿਨੁਸਤਿਗੁਰਨਾਉਨਪਾਈਐਬਿਨੁਨਾਵੈਕਿਆਸੁਆਉ॥
(ਪੂਰੇ) ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾ ਹੋਰ ਕੋਈ (ਸੁਚੱਜਾ) ਜੀਵਨ-ਮਨੋਰਥ ਨਹੀਂ ਹੋ ਸਕਦਾ।
Without the True Guru, the Name is not obtained. Without the Name, what is the use of it all?
बिनु सतिगुर नाउ न पाईऐ बिनु नावै किआ सुआउ ॥
ਆਇਗਇਆਪਛੁਤਾਵਣਾਜਿਉਸੁੰਞੈਘਰਿਕਾਉ॥੩॥
ਨਾਮ ਤੋਂ ਵਾਂਜਿਆ ਮਨੁੱਖ ਦੁਨੀਆ ਵਿਚ ਆਇਆ ਤੇ ਤੁਰ ਗਿਆ, ਪਛਤਾਵਾ ਹੀ (ਨਾਲ ਲੈ ਗਿਆ, ਖਾਲੀ-ਹੱਥ ਹੀ ਜਗ ਤੋਂ ਗਿਆ) ਜਿਵੇਂ ਸੁੰਞੇ ਘਰ ਵਿਚ ਕਾਂ (ਆ ਕੇ ਖ਼ਾਲੀ ਜਾਂਦਾ ਹੈ) ॥੩॥
People come and go, regretting and repenting, like crows in a deserted house. ||3||
आइ गइआ पछुतावणा जिउ सुंञै घरि काउ ॥३॥
ਬਿਨੁਨਾਵੈਦੁਖੁਦੇਹੁਰੀਜਿਉਕਲਰਕੀਭੀਤਿ॥
ਨਾਮ ਸਿਮਰਨ ਤੋਂ ਬਿਨਾ ਸਰੀਰ ਨੂੰ (ਚਿੰਤਾ ਆਦਿਕ ਇਤਨਾ) ਦੁੱਖ ਵਿਆਪਦਾ ਹੈ (ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ) ਜਿਵੇਂ ਕਲਰ ਦੀ ਕੰਧ (ਕਿਰਦੀ ਰਹਿੰਦੀ ਹੈ)।
Without the Name, the body suffers in pain; it crumbles like a wall of sand.
बिनु नावै दुखु देहुरी जिउ कलर की भीति ॥
ਤਬਲਗੁਮਹਲੁਨਪਾਈਐਜਬਲਗੁਸਾਚੁਨਚੀਤਿ॥
ਇਸ ਨੂੰ ਕਿਰਨ ਤੋਂ ਬਚਾਣ ਲਈ) ਤਦ ਤਕ (ਪ੍ਰਭੂ ਦਾ) ਮਹਲ (-ਰੂਪ ਸਹਾਰਾ) ਨਹੀਂ ਮਿਲਦਾ, ਜਦ ਤਕ ਉਹ ਸਦਾ-ਥਿਰ ਪ੍ਰਭੂ (ਜੀਵ ਦੇ) ਚਿੱਤ ਵਿਚ ਨਹੀਂ ਆ ਵੱਸਦਾ।
As long as Truth does not enter into the consciousness, the Mansion of the Lord's Presence is not found.
तब लगु महलु न पाईऐ जब लगु साचु न चीति ॥
ਸਬਦਿਰਪੈਘਰੁਪਾਈਐਨਿਰਬਾਣੀਪਦੁਨੀਤਿ॥੪॥
ਜੇ ਗੁਰੂ ਦੇ ਸ਼ਬਦ ਵਿਚ ਮਨ ਰੰਗਿਆ ਜਾਏ, ਤਾਂ ਪ੍ਰਭੂ ਦੀ ਹਜ਼ੂਰੀ (ਦੀ ਓਟ) ਮਿਲ ਜਾਂਦੀ ਹੈ, ਤੇ ਉਹ ਆਤਮਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਜਿੱਥੇ ਕੋਈ ਵਾਸਨਾ ਨਹੀਂ ਪੋਹ ਸਕਦੀ ॥੪॥
Attuned to the Shabad, we enter our home, and obtain the Eternal State of Nirvaanaa. ||4||
सबदि रपै घरु पाईऐ निरबाणी पदु नीति ॥४॥
ਹਉਗੁਰਪੂਛਉਆਪਣੇਗੁਰਪੁਛਿਕਾਰਕਮਾਉ॥
(ਸੋ, ਹੇ ਭਾਈ! ਇਸ 'ਨਿਰਬਾਣ ਪਦ' ਦੀ ਪ੍ਰਾਪਤੀ ਵਾਸਤੇ) ਮੈਂ ਆਪਣੇ ਗੁਰੂ ਨੂੰ ਪੁੱਛਾਂਗੀ, ਗੁਰੂ ਨੂੰ ਪੁੱਛ ਕੇ (ਉਸ ਦੀ ਦੱਸੀ) ਕਾਰ ਕਰਾਂਗੀ।
I ask my Guru for His Advice, and I follow the Guru's Advice.
हउ गुर पूछउ आपणे गुर पुछि कार कमाउ ॥
ਸਬਦਿਸਲਾਹੀਮਨਿਵਸੈਹਉਮੈਦੁਖੁਜਲਿਜਾਉ॥
ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਗੀ, (ਭਲਾ ਕਿਤੇ ਪ੍ਰਭੂ ਮੇਰੇ) ਮਨ ਵਿਚ ਆ ਵੱਸੇ (ਪ੍ਰਭੂ ਦੀ ਮਿਹਰ ਹੋਵੇ, ਮੇਰਾ) ਹਉਮੈ ਦਾ ਦੁੱਖ ਸੜ ਜਾਏ।
With the Shabads of Praise abiding in the mind, the pain of egotism is burnt away.
सबदि सलाही मनि वसै हउमै दुखु जलि जाउ ॥
ਸਹਜੇਹੋਇਮਿਲਾਵੜਾਸਾਚੇਸਾਚਿਮਿਲਾਉ॥੫॥
ਸਹਜ ਅਵਸਥਾ ਵਿਚ ਟਿਕਿਆਂ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਵਿਚ ਮੇਰਾ ਸਦਾ ਲਈ ਮੇਲ ਹੋ ਜਾਏ ॥੫॥
We are intuitively united with Him, and we meet the Truest of the True. ||5||
सहजे होइ मिलावड़ा साचे साचि मिलाउ ॥५॥
ਸਬਦਿਰਤੇਸੇਨਿਰਮਲੇਤਜਿਕਾਮਕ੍ਰੋਧੁਅਹੰਕਾਰੁ॥
ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ ਉਹ ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰਾਂ) ਨੂੰ ਤਿਆਗ ਕੇ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ।
Those who are attuned to the Shabad are spotless and pure; they renounce sexual desire, anger, selfishness and conceit.
सबदि रते से निरमले तजि काम क्रोधु अहंकारु ॥
ਨਾਮੁਸਲਾਹਨਿਸਦਸਦਾਹਰਿਰਾਖਹਿਉਰਧਾਰਿ॥
ਉਹ ਸਦਾ ਪ੍ਰਭੂ ਦਾ ਨਾਮ ਸਲਾਹੁੰਦੇ ਹਨ, ਉਹ ਪਰਮਾਤਮਾ (ਦੀ ਯਾਦ) ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
They sing the Praises of the Naam, forever and ever; they keep the Lord enshrined within their hearts.
नामु सलाहनि सद सदा हरि राखहि उर धारि ॥
ਸੋਕਿਉਮਨਹੁਵਿਸਾਰੀਐਸਭਜੀਆਕਾਆਧਾਰੁ॥੬॥
(ਹੇ ਭਾਈ!) ਜੇਹੜਾ ਪ੍ਰਭੂ ਸਾਰੇ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ, ਉਸ ਨੂੰ ਕਦੇ ਭੀ ਮਨੋਂ ਭੁਲਾਣਾ ਨਹੀਂ ਚਾਹੀਦਾ ॥੬॥
How could we ever forget Him from our minds? He is the Support of all beings. ||6||
सो किउ मनहु विसारीऐ सभ जीआ का आधारु ॥६॥
ਸਬਦਿਮਰੈਸੋਮਰਿਰਹੈਫਿਰਿਮਰੈਨਦੂਜੀਵਾਰ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਮਰ ਜਾਂਦਾ ਹੈ ਉਹ (ਇਹ ਮਰਨੀ) ਮਰ ਕੇ ਇਸਥਿਰ ਹੋ ਜਾਂਦਾ ਹੈ (ਵਿਕਾਰਾਂ ਦੇ ਟਾਕਰੇ ਤੇ ਤਕੜਾ ਹੋ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਦੇ ਢਹੇ ਚੜ੍ਹ ਕੇ) ਮੁੜ ਕਦੇ ਆਤਮਕ ਮੌਤੇ ਨਹੀਂ ਮਰਦਾ।
One who dies in the Shabad is beyond death, and shall never die again.
सबदि मरै सो मरि रहै फिरि मरै न दूजी वार ॥
ਸਬਦੈਹੀਤੇਪਾਈਐਹਰਿਨਾਮੇਲਗੈਪਿਆਰੁ॥
(ਇਹ ਅਟੱਲ ਆਤਮਕ ਜੀਵਨ) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲਦਾ ਹੈ (ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਦਾ ਹੈ।
Through the Shabad, we find Him, and embrace love for the Name of the Lord.
सबदै ही ते पाईऐ हरि नामे लगै पिआरु ॥
ਬਿਨੁਸਬਦੈਜਗੁਭੂਲਾਫਿਰੈਮਰਿਜਨਮੈਵਾਰੋਵਾਰ॥੭॥
ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਜੀਵਨ-ਰਾਹ ਤੋਂ) ਖੁੰਝਿਆ ਹੋਇਆ ਭਟਕਦਾ ਹੈ, ਤੇ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥
Without the Shabad, the world is deceived; it dies and is reborn, over and over again. ||7||
बिनु सबदै जगु भूला फिरै मरि जनमै वारो वार ॥७॥
ਸਭਸਾਲਾਹੈਆਪਕਉਵਡਹੁਵਡੇਰੀਹੋਇ॥
ਸਾਰੀ ਦੁਨੀਆ ਆਪਣੇ ਆਪ ਨੂੰ ਸਾਲਾਹੁੰਦੀ ਹੈ ਕਿ ਸਾਡੀ ਵਧੀਕ ਤੋਂ ਵਧੀਕ ਵਡਿਆਈ-ਇੱਜ਼ਤ ਹੋਵੇ (ਆਪਣੇ ਆਪ ਦੀ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ।)
All praise themselves, and call themselves the greatest of the great.
सभ सालाहै आप कउ वडहु वडेरी होइ ॥
ਗੁਰਬਿਨੁਆਪੁਨਚੀਨੀਐਕਹੇਸੁਣੇਕਿਆਹੋਇ॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ, ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ।
Without the Guru, one's self cannot be known. By merely speaking and listening, what is accomplished?
गुर बिनु आपु न चीनीऐ कहे सुणे किआ होइ ॥
ਨਾਨਕਸਬਦਿਪਛਾਣੀਐਹਉਮੈਕਰੈਨਕੋਇ॥੮॥੮॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣਾ ਆਪ ਪਛਾਣਿਆ ਜਾ ਸਕਦਾ ਹੈ (ਜੇਹੜਾ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ) ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ ॥੮॥੮॥
O Nanak, one who realizes the Shabad does not act in egotism. ||8||8||
नानक सबदि पछाणीऐ हउमै करै न कोइ ॥८॥८॥
ਸਿਰੀਰਾਗੁਮਹਲਾ੧॥
Siree Raag, First Mahalaa:
सिरीरागु महला १ ॥
ਬਿਨੁਪਿਰਧਨਸੀਗਾਰੀਐਜੋਬਨੁਬਾਦਿਖੁਆਰੁ॥
(ਜੇ ਇਸਤ੍ਰੀ ਗਹਿਣਿਆਂ ਆਦਿਕ ਨਾਲ) ਆਪਣੇ ਆਪ ਨੂੰ ਸਜਾ ਲਏ, ਪਰ ਉਸ ਨੂੰ ਪਤੀ ਨਾਹ ਮਿਲੇ ਤਾਂ ਉਸ ਦੀ ਜੁਆਨੀ ਵਿਅਰਥ ਜਾਂਦੀ ਹੈ।
Without her Husband, the soul-bride's youth and ornaments are useless and wretched.
बिनु पिर धन सीगारीऐ जोबनु बादि खुआरु ॥
ਨਾਮਾਣੇਸੁਖਿਸੇਜੜੀਬਿਨੁਪਿਰਬਾਦਿਸੀਗਾਰੁ॥
ਉਸ ਦਾ ਆਤਮਾ ਭੀ ਦੁਖੀ ਹੁੰਦਾ ਹੈ, ਕਿਉਂਕਿ ਉਹ ਆਨੰਦ ਨਾਲ ਪਤੀ ਦੀ ਸੋਹਣੀ ਸੇਜ ਮਾਣ ਨਹੀਂ ਸਕਦੀ, ਪਤੀ-ਮਿਲਾਪ ਤੋਂ ਬਿਨਾ ਉਸ ਦਾ ਸਿੰਗਾਰ ਵਿਅਰਥ ਜਾਂਦਾ ਹੈ।
She does not enjoy the pleasure of His Bed; without her Husband, her ornaments are absurd.
ना माणे सुखि सेजड़ी बिनु पिर बादि सीगारु ॥
ਦੂਖੁਘਣੋਦੋਹਾਗਣੀਨਾਘਰਿਸੇਜਭਤਾਰੁ॥੧॥
ਉਸ ਭਾਗਹੀਣ ਇਸਤ੍ਰੀ ਨੂੰ ਬਹੁਤ ਦੁਖ ਵਿਆਪਦਾ ਹੈ, ਉਸ ਦੇ ਘਰ ਵਿਚ ਸੇਜ ਦਾ ਮਾਲਕ ਖਸਮ ਨਹੀਂ ਆਉਂਦਾ (ਜੀਵ-ਇਸਤ੍ਰੀ ਦੇ ਸਾਰੇ ਬਾਹਰ-ਮੁਖੀ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ, ਜੇ ਹਿਰਦੇ-ਸੇਜ ਦਾ ਮਾਲਕ ਪ੍ਰਭੂ ਹਿਰਦੇ ਵਿਚ ਪਰਗਟ ਨਾਹ ਹੋਵੇ) ॥੧॥
The discarded bride suffers terrible pain; her Husband does not come to the bed of her home. ||1||
दूखु घणो दोहागणी ना घरि सेज भतारु ॥१॥
ਮਨਰੇਰਾਮਜਪਹੁਸੁਖੁਹੋਇ॥
ਹੇ ਮਨ! ਪਰਮਾਤਮਾ ਦਾ ਨਾਮ ਸਿਮਰ, (ਤੈਨੂੰ) ਸੁਖ ਹੋਵੇਗਾ।
O mind, meditate on the Lord, and find peace.
मन रे राम जपहु सुखु होइ ॥
ਬਿਨੁਗੁਰਪ੍ਰੇਮੁਨਪਾਈਐਸਬਦਿਮਿਲੈਰੰਗੁਹੋਇ॥੧॥ਰਹਾਉ॥
(ਪਰ ਮਨ ਭੀ ਕੀਹ ਕਰੇ? ਜਿਸ ਨਾਲ ਪਿਆਰ ਨਾਹ ਹੋਵੇ, ਉਸ ਨੂੰ ਮੁੜ ਮੁੜ ਕਿਵੇਂ ਯਾਦ ਕੀਤਾ ਜਾਏ? ਪਰਮਾਤਮਾ ਨਾਲ ਇਹ) ਪਿਆਰ ਗੁਰੂ ਤੋਂ ਬਿਨਾ ਨਹੀਂ ਬਣ ਸਕਦਾ। ਜੇਹੜਾ ਮਨ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ॥੧॥ ਰਹਾਉ ॥
Without the Guru, love is not found. United with the Shabad, happiness is found. ||1||Pause||
बिनु गुर प्रेमु न पाईऐ सबदि मिलै रंगु होइ ॥१॥ रहाउ ॥
ਗੁਰਸੇਵਾਸੁਖੁਪਾਈਐਹਰਿਵਰੁਸਹਜਿਸੀਗਾਰੁ॥
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਪ੍ਰਭੂ-ਪਤੀ ਉਸੇ ਜੀਵ-ਇਸਤ੍ਰੀ ਨੂੰ ਮਿਲਦਾ ਹੈ ਜਿਸ ਨੇ ਅਡੋਲ ਆਤਮਕ ਅਵਸਥਾ ਵਿਚ (ਜੁੜ ਕੇ) ਆਪਣੇ ਆਪ ਨੂੰ ਸਿੰਗਾਰਿਆ ਹੈ।
Serving the Guru, she finds peace, and her Husband Lord adorns her with intuitive wisdom.
गुर सेवा सुखु पाईऐ हरि वरु सहजि सीगारु ॥
ਸਚਿਮਾਣੇਪਿਰਸੇਜੜੀਗੂੜਾਹੇਤੁਪਿਆਰੁ॥
ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਸੋਹਣੀ ਸੇਜ ਮਾਣ ਸਕਦੀ ਹੈ ਜੋ ਉਸ ਸਦਾ-ਥਿਰ ਪ੍ਰਭੂ ਵਿਚ (ਜੁੜੀ ਰਹਿੰਦੀ ਹੈ), ਜਿਸ ਦਾ ਪ੍ਰਭੂ-ਪਤੀ ਨਾਲ ਗੂੜ੍ਹਾ ਹਿਤ ਹੈ ਗੂੜ੍ਹਾ ਪਿਆਰ ਹੈ।
Truly, she enjoys the Bed of her Husband, through her deep love and affection.
सचि माणे पिर सेजड़ी गूड़ा हेतु पिआरु ॥
ਗੁਰਮੁਖਿਜਾਣਿਸਿਞਾਣੀਐਗੁਰਿਮੇਲੀਗੁਣਚਾਰੁ॥੨॥
ਗੁਰੂ ਦੇ ਮਨਮੁਖ ਰਹਿ ਕੇ ਹੀ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸਨੂੰ ਸਿੰਞਾਣਿਆ ਜਾ ਸਕਦਾ ਹੈ (ਭਾਵ, ਇਹ ਸਿੰਞਾਣ ਆਉਂਦੀ ਹੈ ਕਿ ਉਹ ਸਾਡਾ ਹੈ), ਉਹ ਸੁੰਦਰ ਗੁਣਾਂ ਦਾ ਮਾਲਕ ਪ੍ਰਭੂ (ਜਿਸ ਜੀਵ-ਇਸਤ੍ਰੀ ਨੂੰ ਮਿਲਾਇਆ ਹੈ) ਗੁਰੂ ਨੇ ਮਿਲਾਇਆ ਹੈ ॥੨॥
As Gurmukh, she comes to know Him. Meeting with the Guru, she maintains a virtuous lifestyle. ||2||
गुरमुखि जाणि सिञाणीऐ गुरि मेली गुण चारु ॥२॥
ਸਚਿਮਿਲਹੁਵਰਕਾਮਣੀਪਿਰਿਮੋਹੀਰੰਗੁਲਾਇ॥
ਹੇ ਪ੍ਰਭੂ-ਪਤੀ ਦੀ ਸੁੰਦਰ ਇਸਤ੍ਰੀ! ਉਸ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ (ਸਦਾ) ਮਿਲੀ ਰਹੁ। ਪਤੀ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਮਨ ਨੂੰ ਆਪਣੇ ਪਿਆਰ ਦਾ) ਰੰਗ ਚਾੜ੍ਹ ਕੇ (ਆਪਣੇ ਵਲ ਖਿੱਚ ਲਿਆ ਹੈ,
Through Truth, meet your Husband Lord, O soul-bride. Enchanted by your Husband, enshrine love for Him.
सचि मिलहु वर कामणी पिरि मोही रंगु लाइ ॥
ਮਨੁਤਨੁਸਾਚਿਵਿਗਸਿਆਕੀਮਤਿਕਹਣੁਨਜਾਇ॥
ਉਸਦਾ ਮਨ ਉਸਦਾ ਤਨ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜ ਪਿਆ ਹੈ (ਉਸਦਾ ਜੀਵਨ ਇਤਨਾ ਅਮੋਲਕ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ।
Your mind and body shall blossom forth in Truth. The value of this cannot be described.
मनु तनु साचि विगसिआ कीमति कहणु न जाइ ॥
ਹਰਿਵਰੁਘਰਿਸੋਹਾਗਣੀਨਿਰਮਲਸਾਚੈਨਾਇ॥੩॥
ਉਹ ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਹਰੀ ਦੇ ਨਾਮ ਵਿਚ (ਜੁੜ ਕੇ) ਪਵਿਤ੍ਰ ਆਤਮਾ ਹੋ ਜਾਂਦੀ ਹੈ, ਤੇ ਪ੍ਰਭੂ-ਪਤੀ ਨੂੰ ਆਪਣੇ (ਹਿਰਦੇ) ਘਰ ਵਿਚ (ਹੀ ਲੱਭ ਲੈਂਦੀ ਹੈ) ॥੩॥
The soul-bride finds her Husband Lord in the home of her own being; she is purified by the True Name. ||3||
हरि वरु घरि सोहागणी निरमल साचै नाइ ॥३॥
ਮਨਮਹਿਮਨੂਆਜੇਮਰੈਤਾਪਿਰੁਰਾਵੈਨਾਰਿ॥
ਜੇ (ਜੀਵ-ਇਸਤ੍ਰੀ ਦਾ) ਥੋੜ੍ਹ-ਵਿਤਾ ਮਨ (ਪ੍ਰਭੂ ਪਤੀ ਦੇ ਵਿਸ਼ਾਲ) ਮਨ ਵਿਚ (ਥੋੜ੍ਹ-ਵਿਤੇ ਸੁਭਾਅ ਵਲੋਂ) ਮਰ ਜਾਏ, ਤਾਂ ਪ੍ਰਭੂ ਪਤੀ ਉਸ ਜੀਵ-ਨਾਰ ਨੂੰ ਪਿਆਰ ਕਰਦਾ ਹੈ।
If the mind within the mind dies, then the Husband ravishes and enjoys His bride.
मन महि मनूआ जे मरै ता पिरु रावै नारि ॥
ਇਕਤੁਤਾਗੈਰਲਿਮਿਲੈਗਲਿਮੋਤੀਅਨਕਾਹਾਰੁ॥
ਜਿਵੇਂ ਇਕੋ ਧਾਗੇ ਵਿਚ ਪ੍ਰੋਤੇ ਹੋਏ ਮੋਤੀਆਂ ਦਾ ਹਾਰ ਗਲ ਵਿਚ ਪਾ ਲਈਦਾ ਹੈ, ਉਸੇ ਤਰ੍ਹਾਂ ਜੇ (ਜੀਵ-ਇਸਤ੍ਰੀ ਪ੍ਰਭੂ ਦੇ ਹੀ) ਇਕੋ ਸੁਰਤ ਧਾਗੇ ਵਿਚ ਇਕ ਮਿਕ ਹੋ ਕੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ।
They are woven into one texture, like pearls on a necklace around the neck.
इकतु तागै रलि मिलै गलि मोतीअन का हारु ॥
ਸੰਤਸਭਾਸੁਖੁਊਪਜੈਗੁਰਮੁਖਿਨਾਮਅਧਾਰੁ॥੪॥
ਪਰ ਇਹ ਆਤਮਕ ਆਨੰਦ ਸਤਸੰਗ ਵਿਚ ਟਿਕਿਆਂ ਹੀ ਮਿਲਦਾ ਹੈ, ਤੇ ਸਤਸੰਗ ਵਿਚ ਗੁਰੂ ਦੀ ਸਰਨ ਪੈ ਕੇ (ਮਨ ਨੂੰ) ਪ੍ਰਭੂ ਦੇ ਨਾਮ ਦਾ ਸਹਾਰਾ ਮਿਲਦਾ ਹੈ ॥੪॥
In the Society of the Saints, peace wells up; the Gurmukhs take the Support of the Naam. ||4||
संत सभा सुखु ऊपजै गुरमुखि नाम अधारु ॥४॥
ਖਿਨਮਹਿਉਪਜੈਖਿਨਿਖਪੈਖਿਨੁਆਵੈਖਿਨੁਜਾਇ॥
(ਜੇ ਮਨ ਨਾਮ ਤੋਂ ਵਾਂਜਿਆ ਰਹੇ, ਤਾਂ ਮਾਇਆ ਆਦਿਕ ਦੇ ਲਾਭ ਨਾਲ) ਇਕ ਖਿਨ ਵਿਚ ਹੀ (ਇਉਂ ਹੁੰਦਾ ਹੈ ਜਿਵੇਂ) ਜਿਊ ਪੈਂਦਾ ਹੈ, (ਤੇ ਮਾਇਆ ਆਦਿਕ ਦੀ ਘਾਟ ਨਾਲ) ਇਕ ਖਿਨ ਵਿਚ ਹੀ ਦੁਖੀ ਹੋ ਜਾਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਜੰਮ ਪੈਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਮਰ ਜਾਂਦਾ ਹੈ (ਭਾਵ, ਨਾਮ ਦੇ ਸਹਾਰੇ ਤੋਂ ਬਿਨਾ ਮਾਇਆ ਜੀਵ ਦੇ ਜੀਵਨ ਦਾ ਆਸਰਾ ਬਣ ਜਾਂਦੀ ਹੈ। ਜੇ ਮਾਇਆ ਆਵੇ ਤਾਂ ਉਤਸ਼ਾਹ, ਜੇ ਜਾਏ ਤਾਂ ਸਹਮ)।
In an instant, one is born, and in an instant, one dies. In an instant one comes, and in an instant one goes.
खिन महि उपजै खिनि खपै खिनु आवै खिनु जाइ ॥
ਸਬਦੁਪਛਾਣੈਰਵਿਰਹੈਨਾਤਿਸੁਕਾਲੁਸੰਤਾਇ॥
ਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ (ਪ੍ਰਭੂ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ਉਸ ਨੂੰ ਮੌਤ (ਦਾ ਡਰ) ਸਤਾ ਨਹੀਂ ਸਕਦਾ।
One who recognizes the Shabad merges into it, and is not afflicted by death.
सबदु पछाणै रवि रहै ना तिसु कालु संताइ ॥