ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 708
ਅੰਗ 708Preparing audio…
0:00 0:00
LINE 01
ਕਾਮਕ੍ਰੋਧਿਅਹੰਕਾਰਿਫਿਰਹਿਦੇਵਾਨਿਆ
(ਇਸ ਵਾਸਤੇ ਇਹਨਾਂ ਦੀ ਖ਼ਾਤਰ) ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਝੱਲੇ ਹੋਏ ਫਿਰਦੇ ਹਨ,
Engrossed in sexual desire, anger and egotism, he wanders around insane.
काम क्रोधि अहंकारि फिरहि देवानिआ ॥
LINE 02
ਸਿਰਿਲਗਾਜਮਡੰਡੁਤਾਪਛੁਤਾਨਿਆ
ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ।
When the Messenger of Death hits him on the head with his club, then he regrets and repents.
सिरि लगा जम डंडु ता पछुतानिआ ॥
LINE 03
ਬਿਨੁਪੂਰੇਗੁਰਦੇਵਫਿਰੈਸੈਤਾਨਿਆ॥੯॥
(ਹੇ ਭਾਈ! ਮਨੁੱਖ) ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ ॥੯॥
Without the Perfect, Divine Guru, he roams around like Satan. ||9||
बिनु पूरे गुरदेव फिरै सैतानिआ ॥९॥
LINE 04
ਸਲੋਕ
Shalok:
सलोक ॥
LINE 05
ਰਾਜਕਪਟੰਰੂਪਕਪਟੰਧਨਕਪਟੰਕੁਲਗਰਬਤਹ
ਹੇ ਨਾਨਕ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ।
Power is fraudulent, beauty is fraudulent, and wealth is fraudulent, as is pride of ancestry.
राज कपटं रूप कपटं धन कपटं कुल गरबतह ॥
LINE 06
ਸੰਚੰਤਿਬਿਖਿਆਛਲੰਛਿਦ੍ਰੰਨਾਨਕਬਿਨੁਹਰਿਸੰਗਿਚਾਲਤੇ॥੧॥
ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥
One may gather poison through deception and fraud, O Nanak, but without the Lord, nothing shall go along with him in the end. ||1||
संचंति बिखिआ छलं छिद्रं नानक बिनु हरि संगि न चालते ॥१॥
LINE 07
ਪੇਖੰਦੜੋਕੀਭੁਲੁਤੁੰਮਾਦਿਸਮੁਸੋਹਣਾ
ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ?
Beholding the bitter melon, he is deceived, since it appears so pretty
पेखंदड़ो की भुलु तुंमा दिसमु सोहणा ॥
LINE 08
ਅਢੁਲਹੰਦੜੋਮੁਲੁਨਾਨਕਸਾਥਿਜੁਲਈਮਾਇਆ॥੨॥
ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥
But it is not worth even a shell, O Nanak; the riches of Maya will not go along with anyone. ||2||
अढु न लहंदड़ो मुलु नानक साथि न जुलई माइआ ॥२॥
LINE 09
ਪਉੜੀ
Pauree:
पउड़ी ॥
LINE 10
ਚਲਦਿਆਨਾਲਿਚਲੈਸੋਕਿਉਸੰਜੀਐ
ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ,
It shall not go along with you when you depart - why do you bother to collect it?
चलदिआ नालि न चलै सो किउ संजीऐ ॥
LINE 11
ਤਿਸਕਾਕਹੁਕਿਆਜਤਨੁਜਿਸਤੇਵੰਜੀਐ
ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ?
Tell me, why do you try so hard to acquire that which you must leave behind in the end?
तिस का कहु किआ जतनु जिस ते वंजीऐ ॥
LINE 12
ਹਰਿਬਿਸਰਿਐਕਿਉਤ੍ਰਿਪਤਾਵੈਨਾਮਨੁਰੰਜੀਐ
ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ।
Forgetting the Lord, how can you be satisfied? Your mind cannot be pleased.
हरि बिसरिऐ किउ त्रिपतावै ना मनु रंजीऐ ॥
LINE 13
ਪ੍ਰਭੂਛੋਡਿਅਨਲਾਗੈਨਰਕਿਸਮੰਜੀਐ
ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ।
One who forsakes God, and attaches himself to another, shall be immersed in hell.
प्रभू छोडि अन लागै नरकि समंजीऐ ॥
LINE 14
ਹੋਹੁਕ੍ਰਿਪਾਲਦਇਆਲਨਾਨਕਭਉਭੰਜੀਐ॥੧੦॥
ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥
Be kind and compassionate to Nanak, O Lord, and dispel his fear. ||10||
होहु क्रिपाल दइआल नानक भउ भंजीऐ ॥१०॥
LINE 15
ਸਲੋਕ
Shalok:
सलोक ॥
LINE 16
ਨਚਰਾਜਸੁਖਮਿਸਟੰਨਚਭੋਗਰਸਮਿਸਟੰਨਚਮਿਸਟੰਸੁਖਮਾਇਆ
ਨਾਹ ਹੀ ਰਾਜ ਦੇ ਸੁਖ, ਨਾਹ ਹੀ ਭੋਗਾਂ ਦੇ ਚਸਕੇ ਅਤੇ ਨਾਹ ਹੀ ਮਾਇਆ ਦੀਆਂ ਮੌਜਾਂ-ਇਹ ਕੋਈ ਭੀ ਸੁਆਦਲੇ ਨਹੀਂ ਹਨ,
Princely pleasures are not sweet; sensual enjoyments are not sweet; the pleasures of Maya are not sweet.
नच राज सुख मिसटं नच भोग रस मिसटं नच मिसटं सुख माइआ ॥
LINE 17
ਮਿਸਟੰਸਾਧਸੰਗਿਹਰਿਨਾਨਕਦਾਸਮਿਸਟੰਪ੍ਰਭਦਰਸਨੰ॥੧॥
ਹੇ ਨਾਨਕ! ਸਤਸੰਗ ਵਿਚੋਂ (ਮਿਲਿਆ) ਪ੍ਰਭੂ ਦਾ ਨਾਮ ਮਿੱਠਾ ਹੈ ਤੇ ਸੇਵਕਾਂ ਨੂੰ ਪ੍ਰਭੂ ਦਾ ਦੀਦਾਰ ਮਿੱਠਾ ਲੱਗਦਾ ਹੈ ॥੧॥
The Saadh Sangat, the Company of the Holy, is sweet, O slave Nanak; the Blessed Vision of God's Darshan is sweet. ||1||
मिसटं साधसंगि हरि नानक दास मिसटं प्रभ दरसनं ॥१॥
LINE 18
ਲਗੜਾਸੋਨੇਹੁਮੰਨਮਝਾਹੂਰਤਿਆ
ਜਿਸ ਮਨੁੱਖ ਨੂੰ ਉਹ ਪਿਆਰ ਲੱਗ ਜਾਏ ਜਿਸ ਨਾਲ ਅੰਦਰੋਂ ਮਨ (ਪ੍ਰਭੂ ਦੇ ਨਾਲ) ਰੰਗਿਆ ਜਾਏ,
I have enshrined that love which drenches my soul.
लगड़ा सो नेहु मंन मझाहू रतिआ ॥
LINE 19
ਵਿਧੜੋਸਚਥੋਕਿਨਾਨਕਮਿਠੜਾਸੋਧਣੀ॥੨॥
ਤੇ ਜਿਸ ਦਾ ਮਨ ਸੱਚੇ ਨਾਮ-ਰੂਪ ਪਦਾਰਥ (ਭਾਵ, ਮੋਤੀ) ਨਾਲ ਪ੍ਰੋਤਾ ਜਾਏ, ਹੇ ਨਾਨਕ! ਉਸ ਮਨੁੱਖ ਨੂੰ ਮਾਲਕ ਪ੍ਰਭੂ ਪਿਆਰਾ ਲੱਗਦਾ ਹੈ ॥੨॥
I have been pierced by the Truth, O Nanak; the Master seems so sweet to me. ||2||
विधड़ो सच थोकि नानक मिठड़ा सो धणी ॥२॥
LINE 20
ਪਉੜੀ
Pauree:
पउड़ी ॥
LINE 21
ਹਰਿਬਿਨੁਕਛੂਲਾਗਈਭਗਤਨਕਉਮੀਠਾ
ਪਰਮਾਤਮਾ (ਦੇ ਨਾਮ) ਤੋਂ ਬਿਨਾ ਭਗਤਾਂ ਨੂੰ ਹੋਰ ਕੋਈ ਚੀਜ਼ ਮਿੱਠੀ ਨਹੀਂ ਲੱਗਦੀ।
Nothing seems sweet to His devotees, except the Lord.
हरि बिनु कछू न लागई भगतन कउ मीठा ॥
LINE 22
ਆਨਸੁਆਦਸਭਿਫੀਕਿਆਕਰਿਨਿਰਨਉਡੀਠਾ
ਉਹਨਾਂ ਨੇ ਖੋਜ ਕੇ ਵੇਖ ਲਿਆ ਹੈ ਕਿ (ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਫਿੱਕੇ ਹਨ।
All other tastes are bland and insipid; I have tested them and seen them.
आन सुआद सभि फीकिआ करि निरनउ डीठा ॥
LINE 23
ਅਗਿਆਨੁਭਰਮੁਦੁਖੁਕਟਿਆਗੁਰਭਏਬਸੀਠਾ
ਸਤਿਗੁਰੂ (ਉਹਨਾਂ ਵਾਸਤੇ) ਵਕੀਲ ਬਣਿਆ ਤੇ (ਪ੍ਰਭੂ ਨੂੰ ਮਿਲਣ ਕਰ ਕੇ ਉਹਨਾਂ ਦਾ) ਅਗਿਆਨ ਭਟਕਣਾ ਤੇ ਦੁੱਖ ਸਭ ਕੁਝ ਦੂਰ ਹੋ ਗਿਆ ਹੈ।
Ignorance, doubt and suffering are dispelled, when the Guru becomes one's advocate.
अगिआनु भरमु दुखु कटिआ गुर भए बसीठा ॥
LINE 24
ਚਰਨਕਮਲਮਨੁਬੇਧਿਆਜਿਉਰੰਗੁਮਜੀਠਾ
ਜਿਵੇਂ ਮਜੀਠ ਨਾਲ (ਕੱਪੜੇ ਤੇ ਪੱਕਾ) ਰੰਗ ਚੜ੍ਹਦਾ ਹੈ, ਤਿਵੇਂ ਉਹਨਾਂ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਪੱਕੀ ਤਰ੍ਹਾਂ) ਵਿੱਝ ਜਾਂਦਾ ਹੈ।
The Lord's lotus feet have pierced my mind, and I am dyed in the deep crimson color of His Love.
चरन कमल मनु बेधिआ जिउ रंगु मजीठा ॥
LINE 25
ਜੀਉਪ੍ਰਾਣਤਨੁਮਨੁਪ੍ਰਭੂਬਿਨਸੇਸਭਿਝੂਠਾ॥੧੧॥
ਪ੍ਰਭੂ ਹੀ ਉਹਨਾਂ ਦੀ ਜਿੰਦ ਪ੍ਰਾਣ ਹੈ ਤੇ ਤਨ ਮਨ ਹੈ, ਹੋਰ ਨਾਸਵੰਤ ਪਿਆਰ ਉਹਨਾਂ ਦੇ ਅੰਦਰੋਂ ਨਾਸ ਹੋ ਗਏ ਹਨ ॥੧੧॥
My soul, breath of life, body and mind belong to God; all falsehood has left me. ||11||
जीउ प्राण तनु मनु प्रभू बिनसे सभि झूठा ॥११॥
LINE 26
ਸਲੋਕ
Shalok:
सलोक ॥
LINE 27
ਤਿਅਕਤਜਲੰਨਹਜੀਵਮੀਨੰਨਹਤਿਆਗਿਚਾਤ੍ਰਿਕਮੇਘਮੰਡਲਹ
ਪਾਣੀ ਨੂੰ ਛੱਡ ਕੇ ਮੱਛੀ ਜੀਊ ਨਹੀਂ ਸਕਦੀ, ਬੱਦਲਾਂ ਦੇ ਦੇਸ ਨੂੰ ਛੱਡ ਕੇ ਪਪੀਹਾ ਨਹੀਂ ਜੀਊ ਸਕਦਾ,
Leaving the water, the fish cannot live; the rainbird cannot live without the raindrops from the clouds.
तिअकत जलं नह जीव मीनं नह तिआगि चात्रिक मेघ मंडलह ॥
LINE 28
ਬਾਣਬੇਧੰਚਕੁਰੰਕਨਾਦੰਅਲਿਬੰਧਨਕੁਸਮਬਾਸਨਹ
ਹਰਨ ਰਾਗ ਦੇ ਤੀਰ ਨਾਲ ਵਿੰਨ੍ਹਿਆ ਜਾਂਦਾ ਹੈ ਤੇ ਫੁੱਲਾਂ ਦੀ ਸੁਗੰਧੀ ਭੌਰੇ ਦੇ ਬੱਝਣ ਦਾ ਕਾਰਨ ਬਣ ਜਾਂਦੀ ਹੈ।
The deer is enticed by the sound of the hunter's bell, and shot through with the arrow; the bumble bee is entangled in the fragrance of the flowers.
बाण बेधंच कुरंक नादं अलि बंधन कुसम बासनह ॥
LINE 29
ਚਰਨਕਮਲਰਚੰਤਿਸੰਤਹਨਾਨਕਆਨਰੁਚਤੇ॥੧॥
ਇਸੇ ਤਰ੍ਹਾਂ, ਹੇ ਨਾਨਕ! ਸੰਤ ਪ੍ਰਭੂ ਦੇ ਚਰਨ ਕਮਲਾਂ ਵਿਚ ਮਸਤ ਰਹਿੰਦੇ ਹਨ, ਪ੍ਰਭੂ-ਚਰਨਾਂ ਤੋਂ ਬਿਨਾ ਉਹਨਾਂ ਨੂੰ ਹੋਰ ਕੁਝ ਨਹੀਂ ਭਾਉਂਦਾ ॥੧॥
The Saints are entranced by the Lord's lotus feet; O Nanak, they desire nothing else. ||1||
चरन कमल रचंति संतह नानक आन न रुचते ॥१॥
LINE 30
ਮੁਖੁਡੇਖਾਊਪਲਕਛਡਿਆਨਡੇਊਚਿਤੁ
ਜੇ ਇਕ ਪਲਕ ਮਾਤ੍ਰ ਹੀ ਮੈਂ ਤੇਰਾ ਮੁਖ ਵੇਖ ਲਵਾਂ, ਤਾਂ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਪਾਸੇ ਚਿੱਤ (ਦੀ ਪ੍ਰੀਤ) ਨਾਹ ਜੋੜਾਂ।
Show me Your face, for even an instant, Lord, and I will not give my consciousness to any other.
मुखु डेखाऊ पलक छडि आन न डेऊ चितु ॥
LINE 31
ਜੀਵਣਸੰਗਮੁਤਿਸੁਧਣੀਹਰਿਨਾਨਕਸੰਤਾਂਮਿਤੁ॥੨॥
ਹੇ ਨਾਨਕ! ਜੀਊਣ ਦਾ ਜੋੜ ਉਸ ਮਾਲਕ-ਪ੍ਰਭੂ ਨਾਲ ਹੀ ਹੋ ਸਕਦਾ ਹੈ, ਉਹ ਪ੍ਰਭੂ ਸੰਤਾਂ ਦਾ ਮਿੱਤਰ ਹੈ ॥੨॥
My life is with the Lord Master, O Nanak, the Friend of the Saints. ||2||
जीवण संगमु तिसु धणी हरि नानक संतां मितु ॥२॥
LINE 32
ਪਉੜੀ
Pauree:
पउड़ी ॥
LINE 33
ਜਿਉਮਛੁਲੀਬਿਨੁਪਾਣੀਐਕਿਉਜੀਵਣੁਪਾਵੈ
ਜਿਵੇਂ ਮੱਛੀ ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ,
How can the fish live without water?
जिउ मछुली बिनु पाणीऐ किउ जीवणु पावै ॥
LINE 34
ਬੂੰਦਵਿਹੂਣਾਚਾਤ੍ਰਿਕੋਕਿਉਕਰਿਤ੍ਰਿਪਤਾਵੈ
ਜਿਵੇਂ ਮੀਂਹ ਦੀ ਕਣੀ ਤੋਂ ਬਿਨਾ ਪਪੀਹਾ ਰੱਜ ਨਹੀਂ ਸਕਦਾ,
Without the raindrops, how can the rainbird be satisfied?
बूंद विहूणा चात्रिको किउ करि त्रिपतावै ॥
LINE 35
ਨਾਦਕੁਰੰਕਹਿਬੇਧਿਆਸਨਮੁਖਉਠਿਧਾਵੈ
ਜਿਵੇਂ, (ਘੰਡੇਹੇੜੇ ਦੀ) ਆਵਾਜ਼ ਹਰਨ ਨੂੰ ਮੋਹ ਲੈਂਦੀ ਹੈ, ਉਹ ਓਧਰ ਹੀ ਉੱਠ ਦੌੜਦਾ ਹੈ,
The deer, entranced by the sound of the hunter's bell, runs straight to him;
नाद कुरंकहि बेधिआ सनमुख उठि धावै ॥
LINE 36
ਭਵਰੁਲੋਭੀਕੁਸਮਬਾਸੁਕਾਮਿਲਿਆਪੁਬੰਧਾਵੈ
ਜਿਵੇਂ, ਭੌਰਾ ਫੁੱਲ ਦੀ ਸੁਗੰਧੀ ਦਾ ਆਸ਼ਕ ਹੁੰਦਾ ਹੈ, (ਫੁੱਲ ਨਾਲ) ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ।
the bumble bee is greedy for the flower's fragrance; finding it, he traps himself in it.
भवरु लोभी कुसम बासु का मिलि आपु बंधावै ॥
LINE 37
ਤਿਉਸੰਤਜਨਾਹਰਿਪ੍ਰੀਤਿਹੈਦੇਖਿਦਰਸੁਅਘਾਵੈ॥੧੨॥
ਤਿਵੇਂ, ਸੰਤਾਂ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ, ਪ੍ਰਭੂ ਦਾ ਦੀਦਾਰ ਕਰ ਕੇ ਉਹ ਰੱਜ ਜਾਂਦੇ ਹਨ ॥੧੨॥
Just so, the humble Saints love the Lord; beholding the Blessed Vision of His Darshan, they are satisfied and satiated. ||12||
तिउ संत जना हरि प्रीति है देखि दरसु अघावै ॥१२॥
LINE 38
ਸਲੋਕ
Shalok:
सलोक ॥
LINE 39
ਚਿਤਵੰਤਿਚਰਨਕਮਲੰਸਾਸਿਸਾਸਿਅਰਾਧਨਹ
ਜੋ ਮਨੁੱਖ ਪ੍ਰਭੂ ਦੇ ਚਰਨ ਕਮਲਾਂ ਦਾ ਧਿਆਨ ਧਰਦੇ ਹਨ ਤੇ ਸੁਆਸ ਸੁਆਸ ਉਸ ਦਾ ਸਿਮਰਨ ਕਰਦੇ ਹਨ,
They contemplate the Lord's lotus feet; they worship and adore Him with each and every breath.
चितवंति चरन कमलं सासि सासि अराधनह ॥
LINE 40
ਨਹਬਿਸਰੰਤਿਨਾਮਅਚੁਤਨਾਨਕਆਸਪੂਰਨਪਰਮੇਸੁਰਹ॥੧॥
ਜੋ ਅਬਿਨਾਸੀ ਪ੍ਰਭੂ ਦਾ ਨਾਮ ਕਦੇ ਭੁਲਾਉਂਦੇ ਨਹੀਂ, ਹੇ ਨਾਨਕ! ਪਰਮੇਸਰ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ॥੧॥
They do not forget the Name of the imperishable Lord; O Nanak, the Transcendent Lord fulfills their hopes. ||1||
नह बिसरंति नाम अचुत नानक आस पूरन परमेसुरह ॥१॥
LINE 41
ਸੀਤੜਾਮੰਨਮੰਝਾਹਿਪਲਕਥੀਵੈਬਾਹਰਾ
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪ੍ਰਭੂ (ਸਦਾ) ਪ੍ਰੋਤਾ ਰਹਿੰਦਾ ਹੈ, ਜਿਨ੍ਹਾਂ ਤੋਂ ਇਕ ਖਿਨ ਲਈ ਭੀ ਜੁਦਾ ਨਹੀਂ ਹੁੰਦਾ,
He is woven into the fabric of my mind; He is not outside of it, even for an instant.
सीतड़ा मंन मंझाहि पलक न थीवै बाहरा ॥
LINE 42
ਨਾਨਕਆਸੜੀਨਿਬਾਹਿਸਦਾਪੇਖੰਦੋਸਚੁਧਣੀ॥੨॥
ਹੇ ਨਾਨਕ! ਉਹਨਾਂ ਦੀਆਂ ਉਹ ਸੱਚਾ ਮਾਲਕ ਆਸਾਂ ਪੂਰੀਆਂ ਕਰਦਾ ਹੈ ਤੇ ਸਦਾ ਉਹਨਾਂ ਦੀ ਸੰਭਾਲ ਕਰਦਾ ਹੈ ॥੨॥
O Nanak, the True Lord and Master fulfills my hopes, and always watches over me. ||2||
नानक आसड़ी निबाहि सदा पेखंदो सचु धणी ॥२॥
LINE 43
ਪਉੜੀ
Pauree:
पउड़ी ॥
LINE 44
ਆਸਾਵੰਤੀਆਸਗੁਸਾਈਪੂਰੀਐ
ਹੇ ਧਰਤੀ ਦੇ ਖਸਮ! ਮੈਂ ਆਸਵੰਤ ਦੀ ਆਸ ਪੂਰੀ ਕਰ,
My hopes rest in You, O Lord of the universe; please, fulfill them.
आसावंती आस गुसाई पूरीऐ ॥
LINE 45
ਮਿਲਿਗੋਪਾਲਗੋਬਿੰਦਕਬਹੂਝੂਰੀਐ
ਹੇ ਧਰਤੀ ਦੇ ਰੱਖਕ! ਹੇ ਗੋਬਿੰਦ! ਮੈਨੂੰ ਮਿਲ, ਤਾਕਿ ਮੈਂ ਕਦੇ ਤੌਖ਼ਲੇ ਨਾਹ ਕਰਾਂ।
Meeting with the Lord of the world, the Lord of the universe, I shall never grieve.
मिलि गोपाल गोबिंद न कबहू झूरीऐ ॥
LINE 46
ਦੇਹੁਦਰਸੁਮਨਿਚਾਉਲਹਿਜਾਹਿਵਿਸੂਰੀਐ
ਮੇਰੇ ਮਨ ਵਿਚ ਖਿੱਚ ਹੈ, ਮੈਨੂੰ ਦੀਦਾਰ ਦੇਹ ਤੇ ਮੇਰੇ ਝੋਰੇ ਮਿਟ ਜਾਣ।
Grant me the Blessed Vision of Your Darshan, the desire of my mind, and my worries shall be over.
देहु दरसु मनि चाउ लहि जाहि विसूरीऐ ॥
ਅੰਗ 708 Santhya practice
0:00 / 0:00