ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 72
ਅੰਗ 72Preparing audio…
0:00 0:00
LINE 01
ਸੁਰਿਨਰਮੁਨਿਜਨਲੋਚਦੇਸੋਸਤਿਗੁਰਿਦੀਆਬੁਝਾਇਜੀਉ॥੪॥
(ਜਿਸ ਨਾਮ-ਪਦਾਰਥ ਨੂੰ) ਦੇਵਤੇ ਮਨੁੱਖ ਮੋਨਧਾਰੀ ਲੋਕ ਤਰਸਦੇ ਆ ਰਹੇ ਹਨ ਉਹ (ਪਦਾਰਥ) ਸਤਿਗੁਰੂ ਨੇ ਸਮਝਾ ਦਿੱਤਾ ਹੈ ॥੪॥
The angelic beings and the silent sages long for Him; the True Guru has given me this understanding. ||4||
सुरि नर मुनि जन लोचदे सो सतिगुरि दीआ बुझाइ जीउ ॥४॥
LINE 02
ਸਤਿਸੰਗਤਿਕੈਸੀਜਾਣੀਐ
ਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ?
How is the Society of the Saints to be known?
सतिसंगति कैसी जाणीऐ ॥
LINE 03
ਜਿਥੈਏਕੋਨਾਮੁਵਖਾਣੀਐ
(ਸਤਸੰਗਤਿ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ।
There, the Name of the One Lord is chanted.
जिथै एको नामु वखाणीऐ ॥
LINE 04
ਏਕੋਨਾਮੁਹੁਕਮੁਹੈਨਾਨਕਸਤਿਗੁਰਿਦੀਆਬੁਝਾਇਜੀਉ॥੫॥
ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ ॥੫॥
The One Name is the Lord's Command; O Nanak, the True Guru has given me this understanding. ||5||
एको नामु हुकमु है नानक सतिगुरि दीआ बुझाइ जीउ ॥५॥
LINE 05
ਇਹੁਜਗਤੁਭਰਮਿਭੁਲਾਇਆ
ਇਹ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ।
This world has been deluded by doubt.
इहु जगतु भरमि भुलाइआ ॥
LINE 06
ਆਪਹੁਤੁਧੁਖੁਆਇਆ
(ਪਰ ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਤੂੰ ਆਪ ਹੀ (ਜਗਤ ਨੂੰ) ਆਪਣੇ ਆਪ ਤੋਂ ਵਿਛੋੜਿਆ ਹੋਇਆ ਹੈ।
You Yourself, Lord, have led it astray.
आपहु तुधु खुआइआ ॥
LINE 07
ਪਰਤਾਪੁਲਗਾਦੋਹਾਗਣੀਭਾਗਜਿਨਾਕੇਨਾਹਿਜੀਉ॥੬॥
ਜਿਨ੍ਹਾਂ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਚੰਗੇ ਭਾਗ ਨਹੀਂ ਹਨ, ਉਹਨਾਂ ਨੂੰ (ਮਾਇਆ ਦੇ ਮੋਹ ਵਿਚ ਫਸਣ ਦੇ ਕਾਰਨ ਆਤਮਕ) ਦੁੱਖ ਲੱਗਾ ਹੋਇਆ ਹੈ ॥੬॥
The discarded soul-brides suffer in terrible agony; they have no luck at all. ||6||
परतापु लगा दोहागणी भाग जिना के नाहि जीउ ॥६॥
LINE 08
ਦੋਹਾਗਣੀਕਿਆਨੀਸਾਣੀਆ
ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ?
What are the signs of the discarded brides?
दोहागणी किआ नीसाणीआ ॥
LINE 09
ਖਸਮਹੁਘੁਥੀਆਫਿਰਹਿਨਿਮਾਣੀਆ
(ਮੰਦ-ਭਾਗਣ, ਜੀਵ-ਇਸਤ੍ਰੀਆਂ ਉਹ ਹਨ) ਜੇਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ।
They miss their Husband Lord, and they wander around in dishonor.
खसमहु घुथीआ फिरहि निमाणीआ ॥
LINE 10
ਮੈਲੇਵੇਸਤਿਨਾਕਾਮਣੀਦੁਖੀਰੈਣਿਵਿਹਾਇਜੀਉ॥੭॥
ਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ॥੭॥
The clothes of those brides are filthy-they pass their life-night in agony. ||7||
मैले वेस तिना कामणी दुखी रैणि विहाइ जीउ ॥७॥
LINE 11
ਸੋਹਾਗਣੀਕਿਆਕਰਮੁਕਮਾਇਆ
ਜੇਹੜੀਆਂ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਅਖਵਾਂਦੀਆਂ ਹਨ ਉਹਨਾਂ ਕੇਹੜਾ (ਚੰਗਾ ਕੰਮ) ਕੀਤਾ ਹੋਇਆ ਹੈ?
What actions have the happy soul-brides performed?
सोहागणी किआ करमु कमाइआ ॥
LINE 12
ਪੂਰਬਿਲਿਖਿਆਫਲੁਪਾਇਆ
ਉਹਨਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ।
They have obtained the fruit of their pre-ordained destiny.
पूरबि लिखिआ फलु पाइआ ॥
LINE 13
ਨਦਰਿਕਰੇਕੈਆਪਣੀਆਪੇਲਏਮਿਲਾਇਜੀਉ॥੮॥
ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥
Casting His Glance of Grace, the Lord unites them with Himself. ||8||
नदरि करे कै आपणी आपे लए मिलाइ जीउ ॥८॥
LINE 14
ਹੁਕਮੁਜਿਨਾਨੋਮਨਾਇਆ
ਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ,
Those, whom God causes to abide by His Will,
हुकमु जिना नो मनाइआ ॥
LINE 15
ਤਿਨਅੰਤਰਿਸਬਦੁਵਸਾਇਆ
ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦੀਆਂ ਹਨ।
have the Shabad of His Word abiding deep within.
तिन अंतरि सबदु वसाइआ ॥
LINE 16
ਸਹੀਆਸੇਸੋਹਾਗਣੀਜਿਨਸਹਨਾਲਿਪਿਆਰੁਜੀਉ॥੯॥
ਉਹੀ ਜੀਵ-ਸਹੇਲੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ ॥੯॥
They are the true soul-brides, who embrace love for their Husband Lord. ||9||
सहीआ से सोहागणी जिन सह नालि पिआरु जीउ ॥९॥
LINE 17
ਜਿਨਾਭਾਣੇਕਾਰਸੁਆਇਆ
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਦਾ ਆਨੰਦ ਆ ਜਾਂਦਾ ਹੈ,
Those who take pleasure in God's Will
जिना भाणे का रसु आइआ ॥
LINE 18
ਤਿਨਵਿਚਹੁਭਰਮੁਚੁਕਾਇਆ
ਉਹ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ (ਪਰ ਇਹ ਮਿਹਰ ਸਤਿਗੁਰੂ ਦੀ ਹੀ ਹੈ)।
remove doubt from within.
तिन विचहु भरमु चुकाइआ ॥
LINE 19
ਨਾਨਕਸਤਿਗੁਰੁਐਸਾਜਾਣੀਐਜੋਸਭਸੈਲਏਮਿਲਾਇਜੀਉ॥੧੦॥
ਹੇ ਨਾਨਕ! ਗੁਰੂ ਅਜੇਹਾ (ਦਿਆਲ) ਹੈ ਕਿ ਉਹ (ਸਰਨ ਆਏ) ਸਭ ਜੀਵਾਂ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੧੦॥
O Nanak, know Him as the True Guru, who unites all with the Lord. ||10||
नानक सतिगुरु ऐसा जाणीऐ जो सभसै लए मिलाइ जीउ ॥१०॥
LINE 20
ਸਤਿਗੁਰਿਮਿਲਿਐਫਲੁਪਾਇਆ
ਉਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ,
Meeting with the True Guru, they receive the fruits of their destiny,
सतिगुरि मिलिऐ फलु पाइआ ॥
LINE 21
ਜਿਨਿਵਿਚਹੁਅਹਕਰਣੁਚੁਕਾਇਆ
ਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ।
and egotism is driven out from within.
जिनि विचहु अहकरणु चुकाइआ ॥
LINE 22
ਦੁਰਮਤਿਕਾਦੁਖੁਕਟਿਆਭਾਗੁਬੈਠਾਮਸਤਕਿਆਇਜੀਉ॥੧੧॥
ਉਸ ਮਨੁੱਖ ਦੇ ਅੰਦਰੋਂ ਭੈੜੀ ਮਤਿ ਦਾ ਦੁੱਖ ਕੱਟਿਆ ਜਾਂਦਾ ਹੈ, ਉਸ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ॥੧੧॥
The pain of evil-mindedness is eliminated; good fortune comes and shines radiantly from their foreheads. ||11||
दुरमति का दुखु कटिआ भागु बैठा मसतकि आइ जीउ ॥११॥
LINE 23
ਅੰਮ੍ਰਿਤੁਤੇਰੀਬਾਣੀਆ
(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ (ਮਾਨੋ) ਆਤਮਕ ਜੀਵਨ ਦੇਣ ਵਾਲਾ ਜਲ ਹੈ,
The Bani of Your Word is Ambrosial Nectar.
अंम्रितु तेरी बाणीआ ॥
LINE 24
ਤੇਰਿਆਭਗਤਾਰਿਦੈਸਮਾਣੀਆ
ਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿਚ (ਹਰ ਵੇਲੇ) ਟਿਕੀ ਰਹਿੰਦੀ ਹੈ।
It permeates the hearts of Your devotees.
तेरिआ भगता रिदै समाणीआ ॥
LINE 25
ਸੁਖਸੇਵਾਅੰਦਰਿਰਖਿਐਆਪਣੀਨਦਰਿਕਰਹਿਨਿਸਤਾਰਿਜੀਉ॥੧੨॥
ਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈਂ ॥੧੨॥
Serving You, peace is obtained; granting Your Mercy, You bestow salvation. ||12||
सुख सेवा अंदरि रखिऐ आपणी नदरि करहि निसतारि जीउ ॥१२॥
LINE 26
ਸਤਿਗੁਰੁਮਿਲਿਆਜਾਣੀਐ
ਤਦੋਂ (ਕਿਸੇ ਵਡਭਾਗੀ ਨੂੰ) ਗੁਰੂ ਮਿਲਿਆ ਸਮਝਣਾ ਚਾਹੀਦਾ ਹੈ,
Meeting with the True Guru, one comes to know;
सतिगुरु मिलिआ जाणीऐ ॥
LINE 27
ਜਿਤੁਮਿਲਿਐਨਾਮੁਵਖਾਣੀਐ
ਜੇ ਗੁਰੂ ਦੇ ਮਿਲਣ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾਏ।
by this meeting, one comes to chant the Name.
जितु मिलिऐ नामु वखाणीऐ ॥
LINE 28
ਸਤਿਗੁਰਬਾਝੁਪਾਇਓਸਭਥਕੀਕਰਮਕਮਾਇਜੀਉ॥੧੩॥
ਗੁਰੂ ਦੀ ਸਰਨ ਪੈਣ ਤੋਂ ਬਿਨਾ (ਪਰਮਾਤਮਾ ਦਾ ਨਾਮ) ਨਹੀਂ ਮਿਲਦਾ, (ਗੁਰੂ ਦਾ ਆਸਰਾ ਛੱਡ ਕੇ) ਸਾਰੀ ਦੁਨੀਆ (ਤੀਰਥ ਵਰਤ ਆਦਿਕ ਹੋਰ ਹੋਰ ਮਿਥੇ ਹੋਏ ਧਾਰਮਿਕ) ਕੰਮ ਕਰ ਕੇ ਖਪ ਜਾਂਦੀ ਹੈ ॥੧੩॥
Without the True Guru, God is not found; all have grown weary of performing religious rituals. ||13||
सतिगुर बाझु न पाइओ सभ थकी करम कमाइ जीउ ॥१३॥
LINE 29
ਹਉਸਤਿਗੁਰਵਿਟਹੁਘੁਮਾਇਆ
ਮੈਂ (ਤਾਂ) ਗੁਰੂ ਤੋਂ ਕੁਰਬਾਨ ਹਾਂ,
I am a sacrifice to the True Guru;
हउ सतिगुर विटहु घुमाइआ ॥
LINE 30
ਜਿਨਿਭ੍ਰਮਿਭੁਲਾਮਾਰਗਿਪਾਇਆ
ਜਿਸ ਨੇ ਭਟਕਣਾ ਵਿਚ ਕੁਰਾਹੇ ਪਏ ਜੀਵ ਨੂੰ ਸਹੀ ਜੀਵਨ-ਰਾਹ ਤੇ ਪਾਇਆ ਹੈ।
I was wandering in doubt, and He has set me on the right path.
जिनि भ्रमि भुला मारगि पाइआ ॥
LINE 31
ਨਦਰਿਕਰੇਜੇਆਪਣੀਆਪੇਲਏਰਲਾਇਜੀਉ॥੧੪॥
ਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ, ਤਾਂ ਉਹ ਆਪ ਹੀ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੪॥
If the Lord casts His Glance of Grace, He unites us with Himself. ||14||
नदरि करे जे आपणी आपे लए रलाइ जीउ ॥१४॥
LINE 32
ਤੂੰਸਭਨਾਮਾਹਿਸਮਾਇਆ
(ਹੇ ਪ੍ਰਭੂ!) ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।
You, Lord, are pervading in all,
तूं सभना माहि समाइआ ॥
LINE 33
ਤਿਨਿਕਰਤੈਆਪੁਲੁਕਾਇਆ
(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਉਸ ਕਰਤਾਰ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ।
and yet, the Creator keeps Himself concealed.
तिनि करतै आपु लुकाइआ ॥
LINE 34
ਨਾਨਕਗੁਰਮੁਖਿਪਰਗਟੁਹੋਇਆਜਾਕਉਜੋਤਿਧਰੀਕਰਤਾਰਿਜੀਉ॥੧੫॥
ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਕਰਤਾਰ ਨੇ ਆਪਣੀ ਜੋਤਿ ਪਰਗਟ ਕੀਤੀ ਹੈ, ਉਸ ਦੇ ਅੰਦਰ ਕਰਤਾਰ ਪਰਗਟ ਹੋ ਜਾਂਦਾ ਹੈ ॥੧੫॥
O Nanak, the Creator is revealed to the Gurmukh, within whom He has infused His Light. ||15||
नानक गुरमुखि परगटु होइआ जा कउ जोति धरी करतारि जीउ ॥१५॥
LINE 35
ਆਪੇਖਸਮਿਨਿਵਾਜਿਆ
ਖਸਮ-ਪ੍ਰਭੂ ਨੇ (ਆਪਣੇ ਸੇਵਕ ਨੂੰ) ਆਪ ਹੀ ਵਡਿਆਈ ਦਿੱਤੀ ਹੈ,
The Master Himself bestows honor.
आपे खसमि निवाजिआ ॥
LINE 36
ਜੀਉਪਿੰਡੁਦੇਸਾਜਿਆ
ਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ।
He creates and bestows body and soul.
जीउ पिंडु दे साजिआ ॥
LINE 37
ਆਪਣੇਸੇਵਕਕੀਪੈਜਰਖੀਆਦੁਇਕਰਮਸਤਕਿਧਾਰਿਜੀਉ॥੧੬॥
ਆਪਣੇ ਦੋਵੇਂ ਹੱਥ ਸੇਵਕ ਦੇ ਸਿਰ ਉੱਤੇ ਰੱਖ ਕੇ ਖਸਮ-ਪ੍ਰਭੂ ਨੇ ਆਪ ਹੀ ਉਸ ਦੀ ਲਾਜ ਰੱਖੀ ਹੈ (ਤੇ ਉਸ ਨੂੰ ਵਿਕਾਰਾਂ ਤੋਂ ਬਚਾਇਆ ਹੈ) ॥੧੬॥
He Himself preserves the honor of His servants; He places both His Hands upon their foreheads. ||16||
आपणे सेवक की पैज रखीआ दुइ कर मसतकि धारि जीउ ॥१६॥
LINE 38
ਸਭਿਸੰਜਮਰਹੇਸਿਆਣਪਾ
ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਰੇ ਜਤਨ ਤੇ ਇਹੋ ਜਿਹੀਆਂ ਹੋਰ ਸਾਰੀਆਂ ਸਿਆਣਪਾਂ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ।
All strict rituals are just clever contrivances.
सभि संजम रहे सिआणपा ॥
LINE 39
ਮੇਰਾਪ੍ਰਭੁਸਭੁਕਿਛੁਜਾਣਦਾ
ਪਿਆਰਾ ਪ੍ਰਭੂ ਸੇਵਕ ਦੀ ਹਰੇਕ ਲੋੜ ਆਪ ਜਾਣਦਾ ਹੈ।
My God knows everything.
मेरा प्रभु सभु किछु जाणदा ॥
LINE 40
ਪ੍ਰਗਟੁਪ੍ਰਤਾਪੁਵਰਤਾਇਓਸਭੁਲੋਕੁਕਰੈਜੈਕਾਰੁਜੀਉ॥੧੭॥
ਪਰਮਾਤਮਾ ਆਪਣੇ ਸੇਵਕ ਦਾ ਤੇਜ-ਪ੍ਰਤਾਪ ਪਰਗਟ ਕਰ ਦੇਂਦਾ ਹੈ, ਸਾਰਾ ਜਗਤ ਉਸ ਦੀ ਜੈ-ਜੈਕਾਰ ਕਰਦਾ ਹੈ ॥੧੭॥
He has made His Glory manifest, and all people celebrate Him. ||17||
प्रगटु प्रतापु वरताइओ सभु लोकु करै जैकारु जीउ ॥१७॥
LINE 41
ਮੇਰੇਗੁਣਅਵਗਨਬੀਚਾਰਿਆ
ਪ੍ਰਭੂ ਨੇ ਨਾਹ ਮੇਰੇ ਗੁਣਾਂ ਦਾ ਖ਼ਿਆਲ ਕੀਤਾ ਹੈ, ਨਾਹ ਮੇਰੇ ਔਗੁਣਾਂ ਦੀ ਪਰਵਾਹ ਕੀਤੀ ਹੈ,
He has not considered my merits and demerits;
मेरे गुण अवगन न बीचारिआ ॥
LINE 42
ਪ੍ਰਭਿਅਪਣਾਬਿਰਦੁਸਮਾਰਿਆ
ਪ੍ਰਭੂ ਨੇ ਤਾਂ ਸਿਰਫ਼ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਹੀ ਚੇਤੇ ਰੱਖਿਆ ਹੈ।
this is God's Own Nature.
प्रभि अपणा बिरदु समारिआ ॥
LINE 43
ਕੰਠਿਲਾਇਕੈਰਖਿਓਨੁਲਗੈਤਤੀਵਾਉਜੀਉ॥੧੮॥
ਉਸ ਨੇ ਮੈਨੂੰ ਆਪਣੇ ਗਲ ਨਾਲ ਲਾ ਕੇ (ਵਿਕਾਰਾਂ ਵਲੋਂ) ਬਚਾ ਲਿਆ ਹੈ, ਕੋਈ ਦੁੱਖ-ਵਿਕਾਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ ॥੧੮॥
Hugging me close in His Embrace, He protects me, and now, even the hot wind does not touch me. ||18||
कंठि लाइ कै रखिओनु लगै न तती वाउ जीउ ॥१८॥
LINE 44
ਮੈਮਨਿਤਨਿਪ੍ਰਭੂਧਿਆਇਆ
ਮੈਂ ਆਪਣੇ ਮਨ ਵਿਚ ਪ੍ਰਭੂ ਨੂੰ ਸਿਮਰਿਆ ਹੈ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਧਿਆਇਆ ਹੈ।
Within my mind and body, I meditate on God.
मै मनि तनि प्रभू धिआइआ ॥
LINE 45
ਜੀਇਇਛਿਅੜਾਫਲੁਪਾਇਆ
ਮੈਨੂੰ ਉਹ ਨਾਮ-ਫਲ ਮਿਲ ਗਿਆ ਹੈ, ਜਿਸ ਦੀ ਮੈਂ ਸਦਾ ਆਪਣੇ ਜੀ ਵਿਚ ਇੱਛਾ ਕਰਿਆ ਕਰਦਾ ਸਾਂ।
I have obtained the fruits of my soul's desire.
जीइ इछिअड़ा फलु पाइआ ॥
LINE 46
ਸਾਹਪਾਤਿਸਾਹਸਿਰਿਖਸਮੁਤੂੰਜਪਿਨਾਨਕਜੀਵੈਨਾਉਜੀਉ॥੧੯॥
ਹੇ ਪ੍ਰਭੂ! ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ, ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਮਾਲਕ ਹੈਂ। ਹੇ ਨਾਨਕ! (ਵਡਭਾਗੀ ਮਨੁੱਖ) ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧੯॥
You are the Supreme Lord and Master, above the heads of kings. Nanak lives by chanting Your Name. ||19||
साह पातिसाह सिरि खसमु तूं जपि नानक जीवै नाउ जीउ ॥१९॥
ਅੰਗ 72 Santhya practice
0:00 / 0:00