ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 726
ਅੰਗ 726Preparing audio…
0:00 0:00
LINE 01
ਜੋਗੁਰਸਿਖਗੁਰੁਸੇਵਦੇਸੇਪੁੰਨਪਰਾਣੀ
ਹੇ ਭਾਈ! ਗੁਰੂ ਦੇ ਜੇਹੜੇ ਸਿੱਖ ਗੁਰੂ ਦੀ (ਦੱਸੀ) ਸੇਵਾ ਕਰਦੇ ਹਨ, ਉਹ ਭਾਗਾਂ ਵਾਲੇ ਹੋ ਗਏ ਹਨ।
Those Sikhs of the Guru, who serve the Guru, are the most blessed beings.
जो गुरसिख गुरु सेवदे से पुंन पराणी ॥
LINE 02
ਜਨੁਨਾਨਕੁਤਿਨਕਉਵਾਰਿਆਸਦਾਸਦਾਕੁਰਬਾਣੀ॥੧੦॥
ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਸਦਾ ਹੀ ਕੁਰਬਾਨ ਜਾਂਦਾ ਹੈ ॥੧੦॥
Servant Nanak is a sacrifice to them; He is forever and ever a sacrifice. ||10||
जनु नानकु तिन कउ वारिआ सदा सदा कुरबाणी ॥१०॥
LINE 03
ਗੁਰਮੁਖਿਸਖੀਸਹੇਲੀਆਸੇਆਪਿਹਰਿਭਾਈਆ
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤ-ਸੰਗੀ) ਸਹੇਲੀਆਂ (ਐਸੀਆਂ ਹੋ ਜਾਂਦੀਆਂ ਹਨ ਕਿ) ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ।
The Lord Himself is pleased with the Gurmukhs, the fellowship of the companions.
गुरमुखि सखी सहेलीआ से आपि हरि भाईआ ॥
LINE 04
ਹਰਿਦਰਗਹਪੈਨਾਈਆਹਰਿਆਪਿਗਲਿਲਾਈਆ॥੧੧॥
ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ (ਸਦਾ) ਲਾ ਲਿਆ ਹੈ ॥੧੧॥
In the Lord's Court, they are given robes of honor, and the Lord Himself hugs them close in His embrace. ||11||
हरि दरगह पैनाईआ हरि आपि गलि लाईआ ॥११॥
LINE 05
ਜੋਗੁਰਮੁਖਿਨਾਮੁਧਿਆਇਦੇਤਿਨਦਰਸਨੁਦੀਜੈ
ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਸਿਮਰਦੇ ਹਨ, ਉਹਨਾਂ ਦਾ ਮੈਨੂੰ ਦਰਸਨ ਬਖ਼ਸ਼।
Please bless me with the Blessed Vision of the Darshan of those Gurmukhs, who meditate on the Naam, the Name of the Lord.
जो गुरमुखि नामु धिआइदे तिन दरसनु दीजै ॥
LINE 06
ਹਮਤਿਨਕੇਚਰਣਪਖਾਲਦੇਧੂੜਿਘੋਲਿਘੋਲਿਪੀਜੈ॥੧੨॥
ਮੈਂ ਉਹਨਾਂ ਦੇ ਚਰਨ ਧੋਂਦਾ ਰਹਾਂ, ਤੇ, ਉਹਨਾਂ ਦੀ ਚਰਨ-ਧੂੜ ਘੋਲ ਘੋਲ ਕੇ ਪੀਂਦਾ ਰਹਾਂ ॥੧੨॥
I wash their feet, and drink in the dust of their feet, dissolved in the wash water. ||12||
हम तिन के चरण पखालदे धूड़ि घोलि घोलि पीजै ॥१२॥
LINE 07
ਪਾਨਸੁਪਾਰੀਖਾਤੀਆਮੁਖਿਬੀੜੀਆਲਾਈਆ
ਹੇ ਭਾਈ! ਜੇਹੜੀਆਂ ਜੀਵ-ਇਸਤ੍ਰੀਆਂ ਪਾਨ ਸੁਪਾਰੀ ਆਦਿਕ ਖਾਂਦੀਆਂ ਰਹਿੰਦੀਆਂ ਹਨ, ਮੂੰਹ ਵਿਚ ਪਾਨ ਚਬਾਂਦੀਆਂ ਰਹਿੰਦੀਆਂ ਹਨ (ਭਾਵ, ਸਦਾ ਪਦਾਰਥਾਂ ਦੇ ਭੋਗਾਂ ਵਿਚ ਮਸਤ ਹਨ),
Those who eat betel nuts and betel leaf and apply lipstick,
पान सुपारी खातीआ मुखि बीड़ीआ लाईआ ॥
LINE 08
ਹਰਿਹਰਿਕਦੇਚੇਤਿਓਜਮਿਪਕੜਿਚਲਾਈਆ॥੧੩॥
ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕਦੇ ਭੀ ਨਾਹ ਸਿਮਰਿਆ, ਉਹਨਾਂ ਨੂੰ ਮੌਤ (ਦੇ ਗੇੜ) ਨੇ ਫੜ ਕੇ (ਸਦਾ ਲਈ) ਅੱਗੇ ਲਾ ਲਿਆ (ਉਹ ਚੌਰਾਸੀ ਦੇ ਗੇੜ ਵਿਚ ਪੈ ਗਈਆਂ) ॥੧੩॥
but do not contemplate the Lord, Har, Har - the Messenger of Death will seize them and take them away. ||13||
हरि हरि कदे न चेतिओ जमि पकड़ि चलाईआ ॥१३॥
LINE 09
ਜਿਨਹਰਿਨਾਮਾਹਰਿਚੇਤਿਆਹਿਰਦੈਉਰਿਧਾਰੇ
ਹੇ ਭਾਈ! ਜਿਨ੍ਹਾਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦਾ ਨਾਮ ਸਿਮਰਿਆ,
The Messenger of Death does not even approach those who contemplate the Name of the Lord, Har, Har,
जिन हरि नामा हरि चेतिआ हिरदै उरि धारे ॥
LINE 10
ਤਿਨਜਮੁਨੇੜਿਆਵਈਗੁਰਸਿਖਗੁਰਪਿਆਰੇ॥੧੪॥
ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ (ਦਾ ਡਰ) ਨਹੀਂ ਆਉਂਦਾ ॥੧੪॥
and keep Him enshrined in their hearts. The Guru's Sikhs are the Guru's Beloveds. ||14||
तिन जमु नेड़ि न आवई गुरसिख गुर पिआरे ॥१४॥
LINE 11
ਹਰਿਕਾਨਾਮੁਨਿਧਾਨੁਹੈਕੋਈਗੁਰਮੁਖਿਜਾਣੈ
ਹੇ ਭਾਈ! ਪਰਮਾਤਮਾ ਦਾ ਨਾਮ ਖ਼ਜ਼ਾਨਾ ਹੈ, ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਨਾਮ ਨਾਲ) ਸਾਂਝ ਪਾਂਦਾ ਹੈ।
The Name of the Lord is a treasure, known only to the few Gurmukhs.
हरि का नामु निधानु है कोई गुरमुखि जाणै ॥
LINE 12
ਨਾਨਕਜਿਨਸਤਿਗੁਰੁਭੇਟਿਆਰੰਗਿਰਲੀਆਮਾਣੈ॥੧੫॥
ਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ (ਹਰੇਕ ਮਨੁੱਖ) ਹਰਿ-ਨਾਮ ਦੇ ਪ੍ਰੇਮ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੧੫॥
O Nanak, those who meet with the True Guru, enjoy peace and pleasure. ||15||
नानक जिन सतिगुरु भेटिआ रंगि रलीआ माणै ॥१५॥
LINE 13
ਸਤਿਗੁਰੁਦਾਤਾਆਖੀਐਤੁਸਿਕਰੇਪਸਾਓ
ਹੇ ਭਾਈ! ਗੁਰੂ ਨੂੰ (ਹੀ ਨਾਮ ਦੀ ਦਾਤਿ) ਦੇਣ ਵਾਲਾ ਆਖਣਾ ਚਾਹੀਦਾ ਹੈ। ਗੁਰੂ ਤ੍ਰੁੱਠ ਕੇ (ਨਾਮ ਦੇਣ ਦੀ) ਕਿਰਪਾ ਕਰਦਾ ਹੈ।
The True Guru is called the Giver; in His Mercy, He grants His Grace.
सतिगुरु दाता आखीऐ तुसि करे पसाओ ॥
LINE 14
ਹਉਗੁਰਵਿਟਹੁਸਦਵਾਰਿਆਜਿਨਿਦਿਤੜਾਨਾਓ॥੧੬॥
ਮੈਂ (ਤਾਂ) ਸਦਾ ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਦਿੱਤਾ ਹੈ ॥੧੬॥
I am forever a sacrifice to the Guru, who has blessed me with the Lord's Name. ||16||
हउ गुर विटहु सद वारिआ जिनि दितड़ा नाओ ॥१६॥
LINE 15
ਸੋਧੰਨੁਗੁਰੂਸਾਬਾਸਿਹੈਹਰਿਦੇਇਸਨੇਹਾ
ਹੇ ਭਾਈ! ਉਹ ਗੁਰੂ ਸਲਾਹੁਣ-ਜੋਗ ਹੈ, ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਜੇਹੜਾ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇਂਦਾ ਹੈ।
Blessed, very blessed is the Guru, who brings the Lord's message.
सो धंनु गुरू साबासि है हरि देइ सनेहा ॥
LINE 16
ਹਉਵੇਖਿਵੇਖਿਗੁਰੂਵਿਗਸਿਆਗੁਰਸਤਿਗੁਰਦੇਹਾ॥੧੭॥
ਮੈਂ (ਤਾਂ) ਗੁਰੂ ਨੂੰ ਵੇਖ ਵੇਖ ਕੇ ਗੁਰੂ ਦਾ (ਸੋਹਣਾ) ਸਰੀਰ ਵੇਖ ਕੇ ਖਿੜ ਰਿਹਾ ਹਾਂ ॥੧੭॥
I gaze upon the Guru, the Guru, the True Guru embodied, and I blossom forth in bliss. ||17||
हउ वेखि वेखि गुरू विगसिआ गुर सतिगुर देहा ॥१७॥
LINE 17
ਗੁਰਰਸਨਾਅੰਮ੍ਰਿਤੁਬੋਲਦੀਹਰਿਨਾਮਿਸੁਹਾਵੀ
ਹੇ ਭਾਈ! ਗੁਰੂ ਦੀ ਜੀਭ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦੀ ਹੈ, ਹਰਿ-ਨਾਮ (ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ।
The Guru's tongue recites Words of Ambrosial Nectar; He is adorned with the Lord's Name.
गुर रसना अंम्रितु बोलदी हरि नामि सुहावी ॥
LINE 18
ਜਿਨਸੁਣਿਸਿਖਾਗੁਰੁਮੰਨਿਆਤਿਨਾਭੁਖਸਭਜਾਵੀ॥੧੮॥
ਜਿਨ੍ਹਾਂ ਭੀ ਸਿੱਖਾਂ ਨੇ (ਗੁਰੂ ਦਾ ਉਪਦੇਸ਼) ਸੁਣ ਕੇ ਗੁਰੂ ਉੱਤੇ ਯਕੀਨ ਲਿਆਂਦਾ ਹੈ, ਉਹਨਾਂ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਗਈ ਹੈ ॥੧੮॥
Those Sikhs who hear and obey the Guru - all their desires depart. ||18||
जिन सुणि सिखा गुरु मंनिआ तिना भुख सभ जावी ॥१८॥
LINE 19
ਹਰਿਕਾਮਾਰਗੁਆਖੀਐਕਹੁਕਿਤੁਬਿਧਿਜਾਈਐ
ਹੇ ਭਾਈ! (ਹਰਿ-ਨਾਮ ਸਿਮਰਨ ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਕਿਹਾ ਜਾਂਦਾ ਹੈ। ਹੇ ਭਾਈ! ਦੱਸ, ਕਿਸ ਤਰੀਕੇ ਨਾਲ (ਇਸ ਰਸਤੇ ਉੱਤੇ) ਤੁਰ ਸਕੀਦਾ ਹੈ?
Some speak of the Lord's Path; tell me, how can I walk on it?
हरि का मारगु आखीऐ कहु कितु बिधि जाईऐ ॥
LINE 20
ਹਰਿਹਰਿਤੇਰਾਨਾਮੁਹੈਹਰਿਖਰਚੁਲੈਜਾਈਐ॥੧੯॥
ਹੇ ਪ੍ਰਭੂ! ਤੇਰਾ ਨਾਮ ਹੀ (ਰਸਤੇ ਦਾ) ਖ਼ਰਚ ਹੈ, ਇਹ ਖ਼ਰਚ ਪੱਲੇ ਬੰਨ੍ਹ ਕੇ (ਇਸ ਰਸਤੇ ਉੱਤੇ) ਤੁਰਨਾ ਚਾਹੀਦਾ ਹੈ ॥੧੯॥
O Lord, Har, Har, Your Name is my supplies; I will take it with me and set out. ||19||
हरि हरि तेरा नामु है हरि खरचु लै जाईऐ ॥१९॥
LINE 21
ਜਿਨਗੁਰਮੁਖਿਹਰਿਆਰਾਧਿਆਸੇਸਾਹਵਡਦਾਣੇ
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਉਹ ਵੱਡੇ ਸਿਆਣੇ ਸ਼ਾਹ ਬਣ ਗਏ ਹਨ।
Those Gurmukhs who worship and adore the Lord, are wealthy and very wise.
जिन गुरमुखि हरि आराधिआ से साह वड दाणे ॥
LINE 22
ਹਉਸਤਿਗੁਰਕਉਸਦਵਾਰਿਆਗੁਰਬਚਨਿਸਮਾਣੇ॥੨੦॥
ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੇ ਬਚਨ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ ॥੨੦॥
I am forever a sacrifice to the True Guru; I am absorbed in the Words of the Guru's Teachings. ||20||
हउ सतिगुर कउ सद वारिआ गुर बचनि समाणे ॥२०॥
LINE 23
ਤੂਠਾਕੁਰੁਤੂਸਾਹਿਬੋਤੂਹੈਮੇਰਾਮੀਰਾ
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਤੂੰ ਮੇਰਾ ਸਾਹਿਬ ਹੈਂ, ਤੂੰ ਹੀ ਮੇਰਾ ਪਾਤਿਸ਼ਾਹ ਹੈਂ।
You are the Master, my Lord and Master; You are my Ruler and King.
तू ठाकुरु तू साहिबो तूहै मेरा मीरा ॥
LINE 24
ਤੁਧੁਭਾਵੈਤੇਰੀਬੰਦਗੀਤੂਗੁਣੀਗਹੀਰਾ॥੨੧॥
ਜੇ ਤੈਨੂੰ ਪਸੰਦ ਆਵੇ, ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਦੀ ਹੈ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ ॥੨੧॥
If it is pleasing to Your Will, then I worship and serve You; You are the treasure of virtue. ||21||
तुधु भावै तेरी बंदगी तू गुणी गहीरा ॥२१॥
LINE 25
ਆਪੇਹਰਿਇਕਰੰਗੁਹੈਆਪੇਬਹੁਰੰਗੀ
(ਹੇ ਭਾਈ!) ਪਰਮਾਤਮਾ ਆਪ ਹੀ (ਨਿਰਗੁਣ ਸਰੂਪ ਵਿਚ) ਇਕੋ ਇਕ ਹਸਤੀ ਹੈ, ਤੇ, ਆਪ ਹੀ (ਸਰਗੁਣ ਸਰੂਪ ਵਿਚ) ਅਨੇਕਾਂ ਰੂਪਾਂ ਵਾਲਾ ਹੈ।
The Lord Himself is absolute; He is The One and Only; but He Himself is also manifested in many forms.
आपे हरि इक रंगु है आपे बहु रंगी ॥
LINE 26
ਜੋਤਿਸੁਭਾਵੈਨਾਨਕਾਸਾਈਗਲਚੰਗੀ॥੨੨॥੨॥
ਹੇ ਨਾਨਕ! (ਆਖ-) ਜੇਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ ॥੨੨॥੨॥
Whatever pleases Him, O Nanak, that alone is good. ||22||2||
जो तिसु भावै नानका साई गल चंगी ॥२२॥२॥
LINE 27
ਤਿਲੰਗਮਹਲਾਕਾਫੀ
ਰਾਗ ਤਿਲੰਗ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
Tilang, Ninth Mahalaa, Kaafee:
तिलंग महला ९ काफी ॥
LINE 28
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 29
ਚੇਤਨਾਹੈਤਉਚੇਤਿਲੈਨਿਸਿਦਿਨਮਹਿਪ੍ਰਾਨੀ
ਹੇ ਮਨੁੱਖ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਨਾ ਹੈ, ਤਾਂ ਦਿਨ ਰਾਤ ਇੱਕ ਕਰ ਕੇ ਸਿਮਰਨਾ ਸ਼ੁਰੂ ਕਰ ਦੇ,
If you are conscious, then be conscious of Him night and day, O mortal.
चेतना है तउ चेति लै निसि दिन महि प्रानी ॥
LINE 30
ਛਿਨੁਛਿਨੁਅਉਧਬਿਹਾਤੁਹੈਫੂਟੈਘਟਿਜਿਉਪਾਨੀ॥੧॥ਰਹਾਉ
(ਕਿਉਂਕਿ) ਜਿਵੇਂ ਤ੍ਰੇੜੇ ਹੋਏ ਘੜੇ ਵਿਚੋਂ ਪਾਣੀ (ਸਹਜੇ ਸਹਜੇ ਨਿਕਲਦਾ ਰਹਿੰਦਾ ਹੈ, ਤਿਵੇਂ ਹੀ) ਇਕ ਇਕ ਛਿਨ ਕਰ ਕੇ ਉਮਰ ਬੀਤਦੀ ਜਾ ਰਹੀ ਹੈ ॥੧॥ ਰਹਾਉ ॥
Each and every moment, your life is passing away, like water from a cracked pitcher. ||1||Pause||
छिनु छिनु अउध बिहातु है फूटै घटि जिउ पानी ॥१॥ रहाउ ॥
LINE 31
ਹਰਿਗੁਨਕਾਹਿਗਾਵਹੀਮੂਰਖਅਗਿਆਨਾ
ਹੇ ਮੂਰਖ! ਹੇ ਬੇ-ਸਮਝ! ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਕਿਉਂ ਨਹੀਂ ਗਾਂਦਾ?
Why do you not sing the Glorious Praises of the Lord, you ignorant fool?
हरि गुन काहि न गावही मूरख अगिआना ॥
LINE 32
ਝੂਠੈਲਾਲਚਿਲਾਗਿਕੈਨਹਿਮਰਨੁਪਛਾਨਾ॥੧॥
ਮਾਇਆ ਦੇ ਝੂਠੇ ਲਾਲਚ ਵਿਚ ਫਸ ਕੇ ਤੂੰ ਮੌਤ ਨੂੰ (ਭੀ) ਚੇਤੇ ਨਹੀਂ ਕਰਦਾ ॥੧॥
You are attached to false greed, and you do not even consider death. ||1||
झूठै लालचि लागि कै नहि मरनु पछाना ॥१॥
LINE 33
ਅਜਹੂਕਛੁਬਿਗਰਿਓਨਹੀਜਉਪ੍ਰਭਗੁਨਗਾਵੈ
ਪਰ, ਜੇ ਮਨੁੱਖ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦੇਵੇ (ਭਾਵੇਂ ਸਿਮਰਨ-ਹੀਨਤਾ ਵਿਚ ਕਿਤਨੀ ਭੀ ਉਮਰ ਗੁਜ਼ਰ ਚੁਕੀ ਹੋਵੇ) ਫਿਰ ਭੀ ਕੋਈ ਨੁਕਸਾਨ ਨਹੀਂ ਹੁੰਦਾ, (ਕਿਉਂਕਿ)
Even now, no harm has been done, if you will only sing God's Praises.
अजहू कछु बिगरिओ नही जउ प्रभ गुन गावै ॥
LINE 34
ਕਹੁਨਾਨਕਤਿਹਭਜਨਤੇਨਿਰਭੈਪਦੁਪਾਵੈ॥੨॥੧॥
ਨਾਨਕ ਆਖਦਾ ਹੈ- ਉਸ ਪਰਮਾਤਮਾ ਦੇ ਭਜਨ ਦੀ ਬਰਕਤਿ ਨਾਲ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਕੋਈ ਡਰ ਪੋਹ ਨਹੀਂ ਸਕਦਾ ॥੨॥੧॥
Says Nanak, by meditating and vibrating upon Him, you shall obtain the state of fearlessness. ||2||1||
कहु नानक तिह भजन ते निरभै पदु पावै ॥२॥१॥
LINE 35
ਤਿਲੰਗਮਹਲਾ
Tilang, Ninth Mahalaa:
तिलंग महला ९ ॥
LINE 36
ਜਾਗਿਲੇਹੁਰੇਮਨਾਜਾਗਿਲੇਹੁਕਹਾਗਾਫਲਸੋਇਆ
ਹੇ ਮਨ! ਹੋਸ਼ ਕਰ, ਹੋਸ਼ ਕਰ! ਤੂੰ ਕਿਉਂ (ਮਾਇਆ ਦੇ ਮੋਹ ਵਿਚ) ਬੇ-ਪਰਵਾਹ ਹੋ ਕੇ ਸੌਂ ਰਿਹਾ ਹੈਂ?
Wake up, O mind! Wake up! Why are you sleeping unaware?
जागि लेहु रे मना जागि लेहु कहा गाफल सोइआ ॥
LINE 37
ਜੋਤਨੁਉਪਜਿਆਸੰਗਹੀਸੋਭੀਸੰਗਿਹੋਇਆ॥੧॥ਰਹਾਉ
(ਵੇਖ,) ਜੇਹੜਾ (ਇਹ) ਸਰੀਰ (ਮਨੁੱਖ ਦੇ) ਨਾਲ ਹੀ ਪੈਦਾ ਹੁੰਦਾ ਹੈ; ਇਹ ਭੀ (ਆਖ਼ਰ) ਨਾਲ ਨਹੀਂ ਜਾਂਦਾ ॥੧॥ ਰਹਾਉ ॥
That body, which you were born with, shall not go along with you in the end. ||1||Pause||
जो तनु उपजिआ संग ही सो भी संगि न होइआ ॥१॥ रहाउ ॥
LINE 38
ਮਾਤਪਿਤਾਸੁਤਬੰਧਜਨਹਿਤੁਜਾਸਿਉਕੀਨਾ
ਹੇ ਮਨ! (ਵੇਖ,) ਮਾਂ, ਪਿਉ, ਪੁੱਤਰ, ਰਿਸ਼ਤੇਦਾਰ-ਜਿਨ੍ਹਾਂ ਨਾਲ ਮਨੁੱਖ (ਸਾਰੀ ਉਮਰ) ਪਿਆਰ ਕਰਦਾ ਰਹਿੰਦਾ ਹੈ,
Mother, father, children and relatives whom you love,
मात पिता सुत बंध जन हितु जा सिउ कीना ॥
LINE 39
ਜੀਉਛੂਟਿਓਜਬਦੇਹਤੇਡਾਰਿਅਗਨਿਮਹਿਦੀਨਾ॥੧॥
ਜਦੋਂ ਜਿੰਦ ਸਰੀਰ ਵਿਚੋਂ ਵੱਖ ਹੁੰਦੀ ਹੈ, ਤਦੋਂ (ਉਹ ਸਾਰੇ ਰਿਸ਼ਤੇਦਾਰ, ਉਸ ਦੇ ਸਰੀਰ ਨੂੰ) ਅੱਗ ਵਿਚ ਪਾ ਦੇਂਦੇ ਹਨ ॥੧॥
will throw your body into the fire, when your soul departs from it. ||1||
जीउ छूटिओ जब देह ते डारि अगनि महि दीना ॥१॥
ਅੰਗ 726 Santhya practice
0:00 / 0:00