ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 73
ਅੰਗ 73Preparing audio…
0:00 0:00
LINE 01
ਤੁਧੁਆਪੇਆਪੁਉਪਾਇਆ
ਹੇ ਪ੍ਰਭੂ! ਤੂੰ ਆਪਣੇ ਆਪ ਨੂੰ (ਜਗਤ-ਰੂਪ ਵਿਚ) ਆਪ ਹੀ ਪਰਗਟ ਕੀਤਾ ਹੈ,
You Yourself created the Universe;
तुधु आपे आपु उपाइआ ॥
LINE 02
ਦੂਜਾਖੇਲੁਕਰਿਦਿਖਲਾਇਆ
(ਇਹ ਤੈਥੋਂ ਵੱਖਰਾ ਦਿੱਸਦਾ) ਮਾਇਆ ਦਾ ਜਗਤ-ਤਮਾਸ਼ਾ ਤੂੰ ਆਪ ਹੀ ਬਣਾ ਕੇ ਵਿਖਾ ਦਿੱਤਾ ਹੈ।
You created the play of duality, and staged it.
दूजा खेलु करि दिखलाइआ ॥
LINE 03
ਸਭੁਸਚੋਸਚੁਵਰਤਦਾਜਿਸੁਭਾਵੈਤਿਸੈਬੁਝਾਇਜੀਉ॥੨੦॥
(ਹੇ ਭਾਈ!) ਹਰ ਥਾਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ। ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਸ ਨੂੰ (ਇਹ ਭੇਤ) ਸਮਝਾ ਦੇਂਦਾ ਹੈ ॥੨੦॥
The Truest of the True is pervading everywhere; He instructs those with whom He is pleased. ||20||
सभु सचो सचु वरतदा जिसु भावै तिसै बुझाइ जीउ ॥२०॥
LINE 04
ਗੁਰਪਰਸਾਦੀਪਾਇਆ
ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦੀ ਸਰਬ-ਵਿਆਪਕਤਾ ਦਾ ਭੇਦ) ਪਾ ਲਿਆ ਹੈ,
By Guru's Grace, I have found God.
गुर परसादी पाइआ ॥
LINE 05
ਤਿਥੈਮਾਇਆਮੋਹੁਚੁਕਾਇਆ
ਉਸ ਦੇ ਹਿਰਦੇ ਵਿਚੋਂ ਪ੍ਰਭੂ ਨੇ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ।
By His Grace, I have shed emotional attachment to Maya.
तिथै माइआ मोहु चुकाइआ ॥
LINE 06
ਕਿਰਪਾਕਰਿਕੈਆਪਣੀਆਪੇਲਏਸਮਾਇਜੀਉ॥੨੧॥
ਪ੍ਰਭੂ ਆਪਣੀ ਮਿਹਰ ਕਰ ਕੇ ਆਪ ਹੀ ਉਸ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ॥੨੧॥
Showering His Mercy, He has blended me into Himself. ||21||
किरपा करि कै आपणी आपे लए समाइ जीउ ॥२१॥
LINE 07
ਗੋਪੀਨੈਗੋਆਲੀਆ
ਹੇ ਪ੍ਰਭੂ! ਤੂੰ ਹੀ (ਗੋਕਲ ਦੀ) ਗੋਪੀ ਹੈਂ, ਤੂੰ ਆਪ ਹੀ (ਜਮਨਾ) ਨਦੀ ਹੈਂ, ਤੂੰ ਆਪ ਹੀ (ਗੋਕਲ ਦਾ) ਗੁਆਲਾ ਹੈਂ।
You are the Gopis, the milk-maids of Krishna; You are the sacred river Jamunaa; You are Krishna, the herdsman.
गोपी नै गोआलीआ ॥
LINE 08
ਤੁਧੁਆਪੇਗੋਇਉਠਾਲੀਆ
ਤੂੰ ਆਪ ਹੀ (ਕ੍ਰਿਸ਼ਨ-ਰੂਪ ਹੋ ਕੇ) ਧਰਤੀ (ਗੋਵਰਧਨ ਪਰਬਤ) ਚੁੱਕੀ ਸੀ।
You Yourself support the world.
तुधु आपे गोइ उठालीआ ॥
LINE 09
ਹੁਕਮੀਭਾਂਡੇਸਾਜਿਆਤੂੰਆਪੇਭੰਨਿਸਵਾਰਿਜੀਉ॥੨੨॥
ਤੂੰ ਆਪਣੇ ਹੁਕਮ ਵਿਚ ਆਪ ਹੀ ਜੀਵਾਂ ਦੇ ਸਰੀਰ ਸਾਜਦਾ ਹੈਂ, ਤੂੰ ਆਪ ਹੀ ਨਾਸ ਕਰਦਾ ਹੈਂ ਤੇ ਆਪ ਹੀ ਪੈਦਾ ਕਰਦਾ ਹੈਂ ॥੨੨॥
By Your Command, human beings are fashioned. You Yourself embellish them, and then again destroy them. ||22||
हुकमी भांडे साजिआ तूं आपे भंनि सवारि जीउ ॥२२॥
LINE 10
ਜਿਨਸਤਿਗੁਰਸਿਉਚਿਤੁਲਾਇਆ
ਜਿਨ੍ਹਾਂ (ਵਡ-ਭਾਗੀ) ਮਨੁੱਖਾਂ ਨੇ ਗੁਰੂ ਨਾਲ ਪਿਆਰ ਪਾਇਆ ਹੈ,
Those who have focused their consciousness on the True Guru
जिन सतिगुर सिउ चितु लाइआ ॥
LINE 11
ਤਿਨੀਦੂਜਾਭਾਉਚੁਕਾਇਆ
ਉਹਨਾਂ ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਲਿਆ ਹੈ।
have rid themselves of the love of duality.
तिनी दूजा भाउ चुकाइआ ॥
LINE 12
ਨਿਰਮਲਜੋਤਿਤਿਨਪ੍ਰਾਣੀਆਓਇਚਲੇਜਨਮੁਸਵਾਰਿਜੀਉ॥੨੩॥
ਉਹਨਾਂ ਬੰਦਿਆਂ ਦੀ ਆਤਮਕ ਜੋਤਿ ਪਵਿਤ੍ਰ ਹੋ ਜਾਂਦੀ ਹੈ, ਉਹ ਆਪਣਾ ਜਨਮ ਸੁਥਰਾ ਕਰ ਕੇ (ਜਗਤ ਤੋਂ) ਜਾਂਦੇ ਹਨ ॥੨੩॥
The light of those mortal beings is immaculate. They depart after redeeming their lives. ||23||
निरमल जोति तिन प्राणीआ ओइ चले जनमु सवारि जीउ ॥२३॥
LINE 13
ਤੇਰੀਆਸਦਾਸਦਾਚੰਗਿਆਈਆ
ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ-
Forever and ever, night and day,
तेरीआ सदा सदा चंगिआईआ ॥
LINE 14
ਮੈਰਾਤਿਦਿਹੈਵਡਿਆਈਆਂ
(ਤੇਰੀ ਮਿਹਰ ਨਾਲ) ਮੈਂ ਦਿਨੇ ਰਾਤ ਸਲਾਹੁੰਦਾ ਹਾਂ।
I praise the Greatness of Your Goodness.
मै राति दिहै वडिआईआं ॥
LINE 15
ਅਣਮੰਗਿਆਦਾਨੁਦੇਵਣਾਕਹੁਨਾਨਕਸਚੁਸਮਾਲਿਜੀਉ॥੨੪॥੧॥
ਨਾਨਕ ਆਖਦਾ ਹੈ- ਪ੍ਰਭੂ (ਜੀਵਾਂ ਦੇ) ਮੰਗਣ ਤੋਂ ਬਿਨਾ ਹੀ ਹਰੇਕ ਦਾਤ ਬਖ਼ਸ਼ਣ ਵਾਲਾ ਹੈ। (ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ ॥੨੪॥੧॥
You bestow Your Gifts, even if we do not ask for them. Says Nanak, contemplate the True Lord. ||24||1||
अणमंगिआ दानु देवणा कहु नानक सचु समालि जीउ ॥२४॥१॥
LINE 16
ਸਿਰੀਰਾਗੁਮਹਲਾ
Siree Raag, Fifth Mahalaa:
सिरीरागु महला ५ ॥
LINE 17
ਪੈਪਾਇਮਨਾਈਸੋਇਜੀਉ
(ਹੇ ਭਾਈ!) ਮੈਂ (ਗੁਰੂ ਦੀ) ਚਰਨੀਂ ਲੱਗ ਕੇ ਉਸ (ਪਰਮਾਤਮਾ) ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ।
I fall at His Feet to please and appease Him.
पै पाइ मनाई सोइ जीउ ॥
LINE 18
ਸਤਿਗੁਰਪੁਰਖਿਮਿਲਾਇਆਤਿਸੁਜੇਵਡੁਅਵਰੁਕੋਇਜੀਉ॥੧॥ਰਹਾਉ
ਗੁਰੂ-ਪੁਰਖ ਨੇ (ਮੈਨੂੰ) ਪਰਮਾਤਮਾ ਮਿਲਾਇਆ ਹੈਂ। (ਹੁਣ ਮੈਨੂੰ ਸਮਝ ਆਈ ਹੈ ਕਿ) ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥ ਰਹਾਉ ॥
The True Guru has united me with the Lord, the Primal Being. There is no other as great as He. ||1||Pause||
सतिगुर पुरखि मिलाइआ तिसु जेवडु अवरु न कोइ जीउ ॥१॥ रहाउ ॥
LINE 19
ਗੋਸਾਈਮਿਹੰਡਾਇਠੜਾ
ਸ੍ਰਿਸ਼ਟੀ ਦਾ ਮਾਲਕ ਮੇਰਾ (ਪ੍ਰਭੂ) ਬਹੁਤ ਪਿਆਰਾ ਹੈ,
The Lord of the Universe is my Sweet Beloved.
गोसाई मिहंडा इठड़ा ॥
LINE 20
ਅੰਮਅਬੇਥਾਵਹੁਮਿਠੜਾ
(ਮੈਨੂੰ ਆਪਣੇ) ਮਾਂ ਪਿਉ ਨਾਲੋਂ (ਭੀ) ਵਧੀਕ ਮਿੱਠਾ ਲੱਗ ਰਿਹਾ ਹੈ।
He is sweeter than my mother or father.
अंम अबे थावहु मिठड़ा ॥
LINE 21
ਭੈਣਭਾਈਸਭਿਸਜਣਾਤੁਧੁਜੇਹਾਨਾਹੀਕੋਇਜੀਉ॥੧॥
(ਹੇ ਪ੍ਰਭੂ!) ਭੈਣ ਭਰਾ ਤੇ ਹੋਰ ਸਾਰੇ ਸਾਕ-ਸੈਣ (ਮੈਂ ਵੇਖ ਲਏ ਹਨ), ਤੇਰੇ ਬਰਾਬਰ ਦਾ ਹੋਰ ਕੋਈ (ਹਿਤ ਕਰਨ ਵਾਲਾ) ਨਹੀਂ ਹੈ ॥੧॥
Among all sisters and brothers and friends, there is no one like You. ||1||
भैण भाई सभि सजणा तुधु जेहा नाही कोइ जीउ ॥१॥
LINE 22
ਤੇਰੈਹੁਕਮੇਸਾਵਣੁਆਇਆ
(ਹੇ ਪ੍ਰਭੂ!) ਤੇਰੇ ਹੁਕਮ ਵਿਚ ਹੀ (ਗੁਰੂ ਦਾ ਮਿਲਾਪ ਹੋਇਆ, ਮਾਨੋ, ਮੇਰੇ ਵਾਸਤੇ) ਸਾਵਣ ਦਾ ਮਹੀਨਾ ਆ ਗਿਆ,
By Your Command, the month of Saawan has come.
तेरै हुकमे सावणु आइआ ॥
LINE 23
ਮੈਸਤਕਾਹਲੁਜੋਆਇਆ
(ਗੁਰੂ ਦੀ ਕਿਰਪਾ ਨਾਲ) ਮੈਂ ਉੱਚ ਆਚਰਣ ਬਣਾਣ ਦਾ ਹਲ ਜੋਅ ਦਿੱਤਾ।
I have hooked up the plow of Truth,
मै सत का हलु जोआइआ ॥
LINE 24
ਨਾਉਬੀਜਣਲਗਾਆਸਕਰਿਹਰਿਬੋਹਲਬਖਸਜਮਾਇਜੀਉ॥੨॥
ਮੈਂ ਇਹ ਆਸ ਕਰ ਕੇ ਤੇਰਾ ਨਾਮ (ਆਪਣੇ ਹਿਰਦੇ-ਖੇਤ ਵਿਚ) ਬੀਜਣ ਲੱਗ ਪਿਆ ਕਿ ਤੇਰੀ ਬਖ਼ਸ਼ਸ਼ ਦਾ ਬੋਹਲ ਇਕੱਠਾ ਹੋ ਜਾਇਗਾ ॥੨॥
and I plant the seed of the Name in hopes that the Lord, in His Generosity, will bestow a bountiful harvest. ||2||
नाउ बीजण लगा आस करि हरि बोहल बखस जमाइ जीउ ॥२॥
LINE 25
ਹਉਗੁਰਮਿਲਿਇਕੁਪਛਾਣਦਾ
(ਹੇ ਪ੍ਰਭੂ!) ਗੁਰੂ ਨੂੰ ਮਿਲ ਕੇ ਮੈਂ ਸਿਰਫ਼ ਤੇਰੇ ਨਾਲ ਸਾਂਝ ਪਾਈ ਹੈ,
Meeting with the Guru, I recognize only the One Lord.
हउ गुर मिलि इकु पछाणदा ॥
LINE 26
ਦੁਯਾਕਾਗਲੁਚਿਤਿਜਾਣਦਾ
ਮੈਂ ਤੇਰੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ ਲਿਖਣਾ ਨਹੀਂ ਜਾਣਦਾ।
In my consciousness, I do not know of any other account.
दुया कागलु चिति न जाणदा ॥
LINE 27
ਹਰਿਇਕਤੈਕਾਰੈਲਾਇਓਨੁਜਿਉਭਾਵੈਤਿਂਵੈਨਿਬਾਹਿਜੀਉ॥੩॥
ਹੇ ਹਰੀ! ਤੂੰ ਮੈਨੂੰ (ਆਪਣਾ ਨਾਮ ਸਿਮਰਨ ਦੀ ਹੀ) ਇਕੋ ਕਾਰ ਵਿਚ ਜੋੜ ਦਿੱਤਾ ਹੈ। ਹੁਣ ਜਿਵੇਂ ਤੇਰੀ ਰਜ਼ਾ ਹੋਵੇ, ਇਸ ਕਾਰ ਨੂੰ ਸਿਰੇ ਚਾੜ੍ਹ ॥੩॥
The Lord has assigned one task to me; as it pleases Him, I perform it. ||3||
हरि इकतै कारै लाइओनु जिउ भावै तिंवै निबाहि जीउ ॥३॥
LINE 28
ਤੁਸੀਭੋਗਿਹੁਭੁੰਚਹੁਭਾਈਹੋ
ਹੇ ਮੇਰੇ ਸਤਸੰਗੀ ਭਰਾਵੋ! ਤੁਸੀ ਭੀ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਰਸ ਮਾਣੋ।
Enjoy yourselves and eat, O Siblings of Destiny.
तुसी भोगिहु भुंचहु भाईहो ॥
LINE 29
ਗੁਰਿਦੀਬਾਣਿਕਵਾਇਪੈਨਾਈਓ
ਮੈਨੂੰ ਗੁਰੂ ਨੇ ਪਰਮਾਤਮਾ ਦੀ ਦਰਗਾਹ ਵਿਚ ਸਿਰੋਪਾ ਪਹਿਨਾ ਦਿੱਤਾ ਹੈ (ਆਦਰ ਦਿਵਾ ਦਿੱਤਾ ਹੈ, ਕਿਉਂਕਿ)
In the Guru's Court, He has blessed me with the Robe of Honor.
गुरि दीबाणि कवाइ पैनाईओ ॥
LINE 30
ਹਉਹੋਆਮਾਹਰੁਪਿੰਡਦਾਬੰਨਿਆਦੇਪੰਜਿਸਰੀਕਜੀਉ॥੪॥
ਮੈਂ ਹੁਣ ਆਪਣੇ ਸਰੀਰ ਦਾ ਚੌਧਰੀ ਬਣ ਗਿਆ ਹਾਂ, (ਗੁਰੂ ਦੀ ਮਿਹਰ ਨਾਲ) ਮੈਂ (ਕਾਮਾਦਿਕ) ਪੰਜੇ ਹੀ ਵਿਰੋਧ ਕਰਨ ਵਾਲੇ ਕਾਬੂ ਕਰ ਕੇ ਲਿਆ ਬਿਠਾਏ ਹਨ ॥੪॥
I have become the Master of my body-village; I have taken the five rivals as prisoners. ||4||
हउ होआ माहरु पिंड दा बंनि आदे पंजि सरीक जीउ ॥४॥
LINE 31
ਹਉਆਇਆਸਾਮੑੈਤਿਹੰਡੀਆ
ਹੇ ਨਾਨਕ! (ਆਖ-ਹੇ ਮੇਰੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ।
I have come to Your Sanctuary.
हउ आइआ सामै तिहंडीआ ॥
LINE 32
ਪੰਜਿਕਿਰਸਾਣਮੁਜੇਰੇਮਿਹਡਿਆ
(ਤੇਰੀ ਮਿਹਰ ਨਾਲ ਪੰਜੇ (ਗਿਆਨ-ਇੰਦ੍ਰੇ) ਕਿਸਾਨ ਮੇਰੇ ਮੁਜ਼ਾਰੇ ਬਣ ਗਏ ਹਨ (ਮੇਰੇ ਕਹੇ ਵਿਚ ਤੁਰਦੇ ਹਨ)।
The five farm-hands have become my tenants;
पंजि किरसाण मुजेरे मिहडिआ ॥
LINE 33
ਕੰਨੁਕੋਈਕਢਿਹੰਘਈਨਾਨਕਵੁਠਾਘੁਘਿਗਿਰਾਉਜੀਉ॥੫॥
ਕੋਈ ਗਿਆਨ-ਇੰਦ੍ਰਾ ਕਿਸਾਨ ਮੈਥੋਂ ਆਕੀ ਹੋ ਕੇ) ਸਿਰ ਨਹੀਂ ਚੁੱਕ ਸਕਦਾ। ਹੁਣ ਮੇਰਾ ਸਰੀਰ-ਨਗਰ (ਭਲੇ ਗੁਣਾਂ ਦੀ) ਸੰਘਣੀ ਵਸੋਂ ਨਾਲ ਵੱਸ ਪਿਆ ਹੈ ॥੫॥
none dare to raise their heads against me. O Nanak, my village is populous and prosperous. ||5||
कंनु कोई कढि न हंघई नानक वुठा घुघि गिराउ जीउ ॥५॥
LINE 34
ਹਉਵਾਰੀਘੁੰਮਾਜਾਵਦਾ
(ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਸਦਕੇ ਜਾਂਦਾ ਹਾਂ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।
I am a sacrifice, a sacrifice to You.
हउ वारी घुंमा जावदा ॥
LINE 35
ਇਕਸਾਹਾਤੁਧੁਧਿਆਇਦਾ
ਮੈਂ ਸਿਰਫ਼ ਤੈਨੂੰ ਹੀ ਆਪਣੇ ਹਿਰਦੇ ਵਿਚ ਟਿਕਾਈ ਬੈਠਾ ਹਾਂ। (ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ,
I meditate on You continually.
इक साहा तुधु धिआइदा ॥
LINE 36
ਉਜੜੁਥੇਹੁਵਸਾਇਓਹਉਤੁਧਵਿਟਹੁਕੁਰਬਾਣੁਜੀਉ॥੬॥
ਤੂੰ ਮੇਰਾ ਉੱਜੜਿਆ ਹੋਇਆ ਥੇਹ ਹੋਇਆ ਹਿਰਦਾ-ਘਰ ਵਸਾ ਦਿੱਤਾ ਹੈ ॥੬॥
The village was in ruins, but You have re-populated it. I am a sacrifice to You. ||6||
उजड़ु थेहु वसाइओ हउ तुध विटहु कुरबाणु जीउ ॥६॥
LINE 37
ਹਰਿਇਠੈਨਿਤਧਿਆਇਦਾ
(ਹੇ ਭਾਈ!) ਮੈਂ ਹੁਣ ਸਦਾ ਸਦਾ ਪਿਆਰੇ ਹਰੀ ਨੂੰ ਹੀ ਸਿਮਰਦਾ ਹਾਂ,
O Beloved Lord, I meditate on You continually;
हरि इठै नित धिआइदा ॥
LINE 38
ਮਨਿਚਿੰਦੀਸੋਫਲੁਪਾਇਦਾ
ਅਪਣੇ ਮਨ ਵਿਚ ਮੈਂ ਜੋ ਇੱਛਾ ਧਾਰੀ ਬੈਠਾ ਸਾਂ, ਉਹ ਨਾਮ-ਫਲ ਹੁਣ ਮੈਂ ਪਾ ਲਿਆ ਹੈ।
I obtain the fruits of my mind's desires.
मनि चिंदी सो फलु पाइदा ॥
LINE 39
ਸਭੇਕਾਜਸਵਾਰਿਅਨੁਲਾਹੀਅਨੁਮਨਕੀਭੁਖਜੀਉ॥੭॥
ਉਸ (ਪ੍ਰਭੂ) ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ ॥੭॥
All my affairs are arranged, and the hunger of my mind is appeased. ||7||
सभे काज सवारिअनु लाहीअनु मन की भुख जीउ ॥७॥
LINE 40
ਮੈਛਡਿਆਸਭੋਧੰਧੜਾ
(ਹੇ ਭਾਈ! ਸਿਮਰਨ ਦੀ ਬਰਕਤਿ ਨਾਲ) ਮੈਂ ਦੁਨੀਆ ਵਾਲਾ ਸਾਰਾ ਲਾਲਚ ਛੱਡ ਦਿੱਤਾ ਹੈ।
I have forsaken all my entanglements;
मै छडिआ सभो धंधड़ा ॥
LINE 41
ਗੋਸਾਈਸੇਵੀਸਚੜਾ
ਮੈਂ ਸਦਾ-ਥਿਰ ਰਹਿਣ ਵਾਲੇ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹਾਂ।
I serve the True Lord of the Universe.
गोसाई सेवी सचड़ा ॥
LINE 42
ਨਉਨਿਧਿਨਾਮੁਨਿਧਾਨੁਹਰਿਮੈਪਲੈਬਧਾਛਿਕਿਜੀਉ॥੮॥
(ਹੁਣ) ਪਰਮਾਤਮਾ ਦਾ ਨਾਮ ਖ਼ਜ਼ਾਨਾ ਹੀ (ਮੇਰੇ ਵਾਸਤੇ) ਜਗਤ ਦੇ ਨੌ ਖ਼ਜਾਨੇ ਹੈ, ਮੈਂ ਉਸ ਨਾਮ-ਧਨ ਨੂੰ ਆਪਣੇ (ਹਿਰਦੇ ਦੇ) ਪੱਲੇ ਵਿਚ ਘੁੱਟ ਕੇ ਬੰਨ੍ਹ ਲਿਆ ਹੈ ॥੮॥
I have firmly attached the Name, the Home of the Nine Treasures to my robe. ||8||
नउ निधि नामु निधानु हरि मै पलै बधा छिकि जीउ ॥८॥
LINE 43
ਮੈਸੁਖੀਹੂੰਸੁਖੁਪਾਇਆ
(ਸ਼ਬਦ ਦੀ ਬਰਕਤਿ ਨਾਲ) ਮੈਂ (ਦੁਨੀਆ ਦੇ) ਸਾਰੇ ਸੁਖਾਂ ਤੋਂ ਵਧੀਆ ਆਤਮਕ ਸੁਖ ਲੱਭ ਲਿਆ ਹੈ।
I have obtained the comfort of comforts.
मै सुखी हूं सुखु पाइआ ॥
LINE 44
ਗੁਰਿਅੰਤਰਿਸਬਦੁਵਸਾਇਆ
ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਵਸਾ ਦਿੱਤਾ ਹੈ
The Guru has implanted the Word of the Shabad deep within me.
गुरि अंतरि सबदु वसाइआ ॥
LINE 45
ਸਤਿਗੁਰਿਪੁਰਖਿਵਿਖਾਲਿਆਮਸਤਕਿਧਰਿਕੈਹਥੁਜੀਉ॥੯॥
ਗੁਰੂ-ਪੁਰਖ ਨੇ ਮੇਰੇ ਸਿਰ ਉੱਤੇ ਆਪਣਾ (ਮਿਹਰ ਦਾ) ਹੱਥ ਰੱਖ ਕੇ ਮੈਨੂੰ (ਪਰਮਾਤਮਾ ਦਾ) ਦਰਸ਼ਨ ਕਰਾ ਦਿੱਤਾ ਹੈ ॥੯॥
The True Guru has shown me my Husband Lord; He has placed His Hand upon my forehead. ||9||
सतिगुरि पुरखि विखालिआ मसतकि धरि कै हथु जीउ ॥९॥
LINE 46
ਮੈਬਧੀਸਚੁਧਰਮਸਾਲਹੈ
ਗੁਰਸਿੱਖਾਂ ਦੀ ਸੰਗਤਿ ਵਿਚ ਬੈਠਣਾ ਮੈਂ ਧਰਮਸਾਲ ਬਣਾਈ ਹੈ, ਜਿਥੇ ਮੈਂ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹਾਂ।
I have established the Temple of Truth.
मै बधी सचु धरमसाल है ॥
LINE 47
ਗੁਰਸਿਖਾਲਹਦਾਭਾਲਿਕੈ
ਗੁਰੂ ਦੇ ਸਿੱਖਾਂ ਨੂੰ ਮੈਂ (ਜਤਨ ਨਾਲ) ਲੱਭ ਕੇ ਮਿਲਦਾ ਹਾਂ।
I sought out the Guru's Sikhs, and brought them into it.
गुरसिखा लहदा भालि कै ॥
LINE 48
ਪੈਰਧੋਵਾਪਖਾਫੇਰਦਾਤਿਸੁਨਿਵਿਨਿਵਿਲਗਾਪਾਇਜੀਉ॥੧੦॥
(ਜੇਹੜਾ ਗੁਰਸਿੱਖ ਮਿਲ ਪਏ) ਮੈਂ (ਲੋੜ ਅਨੁਸਾਰ) ਉਸ ਦੇ ਪੈਰ ਧੋਂਦਾ ਹਾਂ, ਉਸ ਨੂੰ ਪੱਖਾ ਝੱਲਦਾ ਹਾਂ, ਮੈਂ ਪੂਰੇ ਅਦਬ ਨਾਲ ਉਸ ਦੀ ਪੈਰੀਂ ਲੱਗਦਾ ਹਾਂ ॥੧੦॥
I wash their feet, and wave the fan over them. Bowing low, I fall at their feet. ||10||
पैर धोवा पखा फेरदा तिसु निवि निवि लगा पाइ जीउ ॥१०॥
ਅੰਗ 73 Santhya practice
0:00 / 0:00