ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 78
ਅੰਗ 78Preparing audio…
0:00 0:00
LINE 01
ਇਹੁਮੋਹੁਮਾਇਆਤੇਰੈਸੰਗਿਚਾਲੈਝੂਠੀਪ੍ਰੀਤਿਲਗਾਈ
ਮਾਇਆ ਦਾ ਇਹ ਮੋਹ (ਜਿਸ ਵਿਚ ਤੂੰ ਫਸਿਆ ਪਿਆ ਹੈਂ) ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ।
This emotional attachment to Maya shall not go with you; it is false to fall in love with it.
इहु मोहु माइआ तेरै संगि न चालै झूठी प्रीति लगाई ॥
LINE 02
ਸਗਲੀਰੈਣਿਗੁਦਰੀਅੰਧਿਆਰੀਸੇਵਿਸਤਿਗੁਰੁਚਾਨਣੁਹੋਇ
(ਹੇ ਭਾਈ!) ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸਰਨ ਪਉ (ਤਾਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ) ਚਾਨਣ ਹੋ ਜਾਏ।
The entire night of your life has passed away in darkness; but by serving the True Guru, the Divine Light shall dawn within.
सगली रैणि गुदरी अंधिआरी सेवि सतिगुरु चानणु होइ ॥
LINE 03
ਕਹੁਨਾਨਕਪ੍ਰਾਣੀਚਉਥੈਪਹਰੈਦਿਨੁਨੇੜੈਆਇਆਸੋਇ॥੪॥
ਨਾਨਕ ਆਖਦਾ ਹੈ- ਹੇ ਪ੍ਰਾਣੀ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ (ਜਦੋਂ ਇਥੋਂ ਕੂਚ ਕਰਨਾ ਹੁੰਦਾ ਹੈ) ॥੪॥{77-78}
Says Nanak, O mortal, in the fourth watch of the night, that day is drawing near! ||4||
कहु नानक प्राणी चउथै पहरै दिनु नेड़ै आइआ सोइ ॥४॥
LINE 04
ਲਿਖਿਆਆਇਆਗੋਵਿੰਦਕਾਵਣਜਾਰਿਆਮਿਤ੍ਰਾਉਠਿਚਲੇਕਮਾਣਾਸਾਥਿ
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! ਜਦੋਂ ਪਰਮਾਤਮਾ ਵਲੋਂ (ਮੌਤ ਦਾ) ਲਿਖਿਆ ਹੋਇਆ (ਪਰਵਾਨਾ) ਆਉਂਦਾ ਹੈ, ਤਦੋਂ (ਇੱਥੇ) ਕਮਾਏ ਹੋਏ (ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵਾਤਮਾ ਦੇ) ਨਾਲ ਤੁਰ ਪੈਂਦੇ ਹਨ।
Receiving the summons from the Lord of the Universe, O my merchant friend, you must arise and depart with the actions you have committed.
लिखिआ आइआ गोविंद का वणजारिआ मित्रा उठि चले कमाणा साथि ॥
LINE 05
ਇਕਰਤੀਬਿਲਮਦੇਵਨੀਵਣਜਾਰਿਆਮਿਤ੍ਰਾਓਨੀਤਕੜੇਪਾਏਹਾਥ
ਉਸ ਵੇਲੇ ਉਹਨਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ, ਹੇ ਵਣਜਾਰੇ ਮਿਤ੍ਰ! ਉਹ ਰਤਾ ਭਰ ਸਮੇ ਦੀ ਢਿੱਲ-ਮਠ ਦੀ ਇਜਾਜ਼ਤ ਨਹੀਂ ਦੇਂਦੇ।
You are not allowed a moment's delay, O my merchant friend; the Messenger of Death seizes you with firm hands.
इक रती बिलम न देवनी वणजारिआ मित्रा ओनी तकड़े पाए हाथ ॥
LINE 06
ਲਿਖਿਆਆਇਆਪਕੜਿਚਲਾਇਆਮਨਮੁਖਸਦਾਦੁਹੇਲੇ
ਜਦੋਂ ਕਰਤਾਰ ਵਲੋਂ (ਮੌਤ ਦਾ) ਲਿਖਿਆ ਹੋਇਆ ਹੁਕਮ ਆਉਂਦਾ ਹੈ (ਉਹ ਜਮ ਜੀਵ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਫਿਰ) ਸਦਾ ਦੁਖੀ ਰਹਿੰਦੇ ਹਨ।
Receiving the summons, people are seized and dispatched. The self-willed manmukhs are miserable forever.
लिखिआ आइआ पकड़ि चलाइआ मनमुख सदा दुहेले ॥
LINE 07
ਜਿਨੀਪੂਰਾਸਤਿਗੁਰੁਸੇਵਿਆਸੇਦਰਗਹਸਦਾਸੁਹੇਲੇ
ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ, ਉਹ ਪਰਮਾਤਮਾ ਦੀ ਦਰਗਾਹ ਵਿਚ ਸਦਾ ਸੌਖੇ ਰਹਿੰਦੇ ਹਨ।
But those who serve the Perfect True Guru are forever happy in the Court of the Lord.
जिनी पूरा सतिगुरु सेविआ से दरगह सदा सुहेले ॥
LINE 08
ਕਰਮਧਰਤੀਸਰੀਰੁਜੁਗਅੰਤਰਿਜੋਬੋਵੈਸੋਖਾਤਿ
(ਹੇ ਵਣਜਾਰੇ ਮਿਤ੍ਰ!) ਮਨੁੱਖਾ ਜੀਵਨ ਵਿਚ (ਮਨੁੱਖ ਦਾ) ਸਰੀਰ ਕਰਮ ਕਮਾਣ ਲਈ ਧਰਤੀ (ਸਮਾਨ) ਹੈ, (ਜਿਸ ਵਿਚ) ਜਿਹੋ ਜਿਹਾ (ਕੋਈ) ਬੀਜਦਾ ਹੈ ਉਹੀ ਖਾਂਦਾ ਹੈ।
The body is the field of karma in this age; whatever you plant, you shall harvest.
करम धरती सरीरु जुग अंतरि जो बोवै सो खाति ॥
LINE 09
ਕਹੁਨਾਨਕਭਗਤਸੋਹਹਿਦਰਵਾਰੇਮਨਮੁਖਸਦਾਭਵਾਤਿ॥੫॥੧॥੪॥
ਨਾਨਕ ਆਖਦਾ ਹੈ- ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ , ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ ॥੫॥੧॥੪॥
Says Nanak, the devotees look beautiful in the Court of the Lord; the self-willed manmukhs wander forever in reincarnation. ||5||1||4||
कहु नानक भगत सोहहि दरवारे मनमुख सदा भवाति ॥५॥१॥४॥
LINE 10
ਸਿਰੀਰਾਗੁਮਹਲਾਘਰੁਛੰਤ
Siree Raag, Fourth Mahalaa, Second House, Chhant:
सिरीरागु महला ४ घरु २ छंत ॥
LINE 11
ਸਤਿਗੁਰਪ੍ਰਸਾਦਿ
One Universal Creator God. By The Grace Of The True Guru:
ੴ सतिगुर प्रसादि ॥
LINE 12
ਮੁੰਧਇਆਣੀਪੇਈਅੜੈਕਿਉਕਰਿਹਰਿਦਰਸਨੁਪਿਖੈ
ਜੇ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਅੰਞਾਣ ਹੀ ਟਿਕੀ ਰਹੇ, ਤਾਂ ਉਹ ਪਤੀ-ਪ੍ਰਭੂ ਦਾ ਦਰਸਨ ਕਿਵੇਂ ਕਰ ਸਕਦੀ ਹੈ? (ਦਰਸਨ ਨਹੀਂ ਕਰ ਸਕਦੀ)।
How can the ignorant soul-bride obtain the Blessed Vision of the Lord's Darshan, while she is in this world of her father's home?
मुंध इआणी पेईअड़ै किउ करि हरि दरसनु पिखै ॥
LINE 13
ਹਰਿਹਰਿਅਪਨੀਕਿਰਪਾਕਰੇਗੁਰਮੁਖਿਸਾਹੁਰੜੈਕੰਮਸਿਖੈ
ਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਤਾਂ (ਜੀਵ-ਇਸਤ੍ਰੀ) ਗੁਰੂ ਦੇ ਸਨਮੁਖ ਹੋ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਪਹੁੰਚਣ ਵਾਲੇ ਕੰਮ (ਕਰਨੇ) ਸਿੱਖਦੀ ਹੈ।
When the Lord Himself grants His Grace, the Gurmukh learns the duties of her Husband's Celestial Home.
हरि हरि अपनी किरपा करे गुरमुखि साहुरड़ै कंम सिखै ॥
LINE 14
ਸਾਹੁਰੜੈਕੰਮਸਿਖੈਗੁਰਮੁਖਿਹਰਿਹਰਿਸਦਾਧਿਆਏ
ਗੁਰੂ ਦੀ ਸਰਨ ਪੈ ਕੇ (ਜੀਵ-ਇਸਤ੍ਰੀ) ਉਹ ਕੰਮ ਸਿੱਖਦੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਪਤੀ-ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਸਕੇ (ਉਹ ਕੰਮ ਇਹ ਹਨ ਕਿ ਜੀਵ-ਇਸਤ੍ਰੀ) ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ।
The Gurmukh learns the duties of her Husband's Celestial Home; she meditates forever on the Lord, Har, Har.
साहुरड़ै कंम सिखै गुरमुखि हरि हरि सदा धिआए ॥
LINE 15
ਸਹੀਆਵਿਚਿਫਿਰੈਸੁਹੇਲੀਹਰਿਦਰਗਹਬਾਹਲੁਡਾਏ
ਸਹੇਲੀਆਂ ਵਿਚ (ਸਤ-ਸੰਗੀਆਂ ਵਿਚ ਰਹਿ ਕੇ ਇਸ ਲੋਕ ਵਿਚ) ਸੌਖੀ ਤੁਰੀ ਫਿਰਦੀ ਹੈ (ਸੌਖਾ ਜੀਵਨ ਬਿਤਾਂਦੀ ਹੈ, ਤੇ) ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਪਹੁੰਚਦੀ ਹੈ।
She walks happily among her companions, and in the Lord's Court, she swings her arms joyfully.
सहीआ विचि फिरै सुहेली हरि दरगह बाह लुडाए ॥
LINE 16
ਲੇਖਾਧਰਮਰਾਇਕੀਬਾਕੀਜਪਿਹਰਿਹਰਿਨਾਮੁਕਿਰਖੈ
ਉਹ ਜੀਵ-ਇਸਤ੍ਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮਰਾਜ ਦਾ ਲੇਖਾ, ਧਰਮਰਾਜ ਦੇ ਲੇਖੇ ਦੀ ਬਾਕੀ, ਮੁਕਾ ਲੈਂਦੀ ਹੈ।
Her account is cleared by the Righteous Judge of Dharma, when she chants the Name of the Lord, Har, Har.
लेखा धरम राइ की बाकी जपि हरि हरि नामु किरखै ॥
LINE 17
ਮੁੰਧਇਆਣੀਪੇਈਅੜੈਗੁਰਮੁਖਿਹਰਿਦਰਸਨੁਦਿਖੈ॥੧॥
ਭੋਲੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਗੁਰੂ ਦੀ ਸਰਨ ਪੈ ਕੇ ਪਰਮਾਤਮਾ-ਪਤੀ ਦਾ ਦਰਸਨ ਕਰ ਲੈਂਦੀ ਹੈ ॥੧॥
The ignorant soul-bride becomes Gurmukh, and gains the Blessed Vision of the Lord's Darshan, while she is still in her father's house. ||1||
मुंध इआणी पेईअड़ै गुरमुखि हरि दरसनु दिखै ॥१॥
LINE 18
ਵੀਆਹੁਹੋਆਮੇਰੇਬਾਬੁਲਾਗੁਰਮੁਖੇਹਰਿਪਾਇਆ
ਹੇ ਮੇਰੇ ਪਿਤਾ! (ਪ੍ਰਭੂ-ਪਤੀ ਨਾਲ) ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ।
My marriage has been performed, O my father. As Gurmukh, I have found the Lord.
वीआहु होआ मेरे बाबुला गुरमुखे हरि पाइआ ॥
LINE 19
ਅਗਿਆਨੁਅੰਧੇਰਾਕਟਿਆਗੁਰਗਿਆਨੁਪ੍ਰਚੰਡੁਬਲਾਇਆ
ਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ (-ਰੂਪ ਸੂਰਜ ਇਤਨਾ) ਤੇਜ਼ ਜਗ-ਮਗ ਕਰ ਉਠਿਆ ਹੈ ਕਿ (ਮੇਰੇ ਅੰਦਰੋਂ) ਬੇ-ਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ।
The darkness of ignorance has been dispelled. The Guru has revealed the blazing light of spiritual wisdom.
अगिआनु अंधेरा कटिआ गुर गिआनु प्रचंडु बलाइआ ॥
LINE 20
ਬਲਿਆਗੁਰਗਿਆਨੁਅੰਧੇਰਾਬਿਨਸਿਆਹਰਿਰਤਨੁਪਦਾਰਥੁਲਾਧਾ
ਗੁਰੂ ਦਾ ਦਿੱਤਾ ਗਿਆਨ (ਮੇਰੇ ਅੰਦਰ) ਚਮਕ ਪਿਆ ਹੈ (ਮਾਇਆ-ਮੋਹ ਦਾ) ਹਨੇਰਾ ਦੂਰ ਹੋ ਗਿਆ ਹੈ (ਉਸ ਚਾਨਣੀ ਦੀ ਬਰਕਤਿ ਨਾਲ ਮੈਨੂੰ) ਪਰਮਾਤਮਾ ਦਾ ਨਾਮ (-ਰੂਪ) ਕੀਮਤੀ ਰਤਨ ਲੱਭ ਪਿਆ ਹੈ।
This spiritual wisdom given by the Guru shines forth, and the darkness has been dispelled. I have found the Priceless Jewel of the Lord.
बलिआ गुर गिआनु अंधेरा बिनसिआ हरि रतनु पदारथु लाधा ॥
LINE 21
ਹਉਮੈਰੋਗੁਗਇਆਦੁਖੁਲਾਥਾਆਪੁਆਪੈਗੁਰਮਤਿਖਾਧਾ
ਗੁਰੂ ਦੀ ਮਤਿ ਤੇ ਤੁਰਿਆਂ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਹਉਮੈ ਦਾ ਦੁਖ ਮੁੱਕ ਗਿਆ ਹੈ, ਆਪੇ ਦੇ ਗਿਆਨ ਨਾਲ ਮੇਰਾ ਆਪਾ-ਭਾਵ ਖ਼ਤਮ ਹੋ ਗਿਆ ਹੈ।
The sickness of my ego has been dispelled, and my pain is over and done. Through the Guru's Teachings, my identity has consumed my identical identity.
हउमै रोगु गइआ दुखु लाथा आपु आपै गुरमति खाधा ॥
LINE 22
ਅਕਾਲਮੂਰਤਿਵਰੁਪਾਇਆਅਬਿਨਾਸੀਨਾਕਦੇਮਰੈਜਾਇਆ
(ਗੁਰੂ ਦੀ ਸਰਨ ਪਿਆਂ) ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ ਕਦੇ ਕਾਲ ਪੋਹ ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ।
I have obtained my Husband Lord, the Akaal Moorat, the Undying Form. He is Imperishable; He shall never die, and He shall never ever leave.
अकाल मूरति वरु पाइआ अबिनासी ना कदे मरै न जाइआ ॥
LINE 23
ਵੀਆਹੁਹੋਆਮੇਰੇਬਾਬੋਲਾਗੁਰਮੁਖੇਹਰਿਪਾਇਆ॥੨॥
ਹੇ ਮੇਰੇ ਪਿਤਾ! ਗੁਰੂ ਦੀ ਸਰਨ ਪੈ ਕੇ ਮੇਰਾ (ਪਰਮਾਤਮਾ-ਪਤੀ ਨਾਲ) ਵਿਆਹ ਹੋ ਗਿਆ ਹੈ, ਮੈਨੂੰ ਪਰਮਾਤਮਾ ਮਿਲ ਗਿਆ ਹੈ ॥੨॥
My marriage has been performed, O my father. As Gurmukh, I have found the Lord. ||2||
वीआहु होआ मेरे बाबोला गुरमुखे हरि पाइआ ॥२॥
LINE 24
ਹਰਿਸਤਿਸਤੇਮੇਰੇਬਾਬੁਲਾਹਰਿਜਨਮਿਲਿਜੰਞਸੁਹੰਦੀ
ਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ।
The Lord is the Truest of the True, O my father. Meeting with the humble servants of the Lord, the marriage procession looks beautiful.
हरि सति सते मेरे बाबुला हरि जन मिलि जंञ सुहंदी ॥
LINE 25
ਪੇਵਕੜੈਹਰਿਜਪਿਸੁਹੇਲੀਵਿਚਿਸਾਹੁਰੜੈਖਰੀਸੋਹੰਦੀ
(ਜੀਵ-ਇਸਤ੍ਰੀ ਇਹਨਾਂ ਸਤਸੰਗੀਆਂ ਵਿਚ ਰਹਿ ਕੇ) ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ, ਤੇ ਪਰਲੋਕ ਵਿਚ ਭੀ ਬਹੁਤ ਸੋਭਾ ਪਾਂਦੀ ਹੈ।
She who chants the Lord's Name is happy in this world of her father's home, and in the next world of her Husband Lord, she shall be very beautiful.
पेवकड़ै हरि जपि सुहेली विचि साहुरड़ै खरी सोहंदी ॥
LINE 26
ਸਾਹੁਰੜੈਵਿਚਿਖਰੀਸੋਹੰਦੀਜਿਨਿਪੇਵਕੜੈਨਾਮੁਸਮਾਲਿਆ
(ਇਹ ਯਕੀਨ ਜਾਣੋ ਕਿ) ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹ ਪਰਲੋਕ ਵਿਚ (ਜ਼ਰੂਰ) ਸੋਭਾ ਖੱਟਦੀ ਹੈ।
In her Husband Lord's Celestial Home, she shall be most beautiful, if she has remembered the Naam in this world.
साहुरड़ै विचि खरी सोहंदी जिनि पेवकड़ै नामु समालिआ ॥
LINE 27
ਸਭੁਸਫਲਿਓਜਨਮੁਤਿਨਾਦਾਗੁਰਮੁਖਿਜਿਨਾਮਨੁਜਿਣਿਪਾਸਾਢਾਲਿਆ
ਗੁਰੂ ਦੀ ਸਰਨ ਪੈ ਕੇ ਉਹਨਾਂ ਜੀਵ-ਇਸਤ੍ਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ (ਵੱਸ ਵਿਚ ਲਿਆ ਕੇ) ਚੌਪੜ-ਰੂਪ ਇਹ ਜੀਵਨ-ਖੇਡ ਖੇਡੀ ਹੈ।
Fruitful are the lives of those who, as Gurmukh, have conquered their minds-they have won the game of life.
सभु सफलिओ जनमु तिना दा गुरमुखि जिना मनु जिणि पासा ढालिआ ॥
LINE 28
ਹਰਿਸੰਤਜਨਾਮਿਲਿਕਾਰਜੁਸੋਹਿਆਵਰੁਪਾਇਆਪੁਰਖੁਅਨੰਦੀ
ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ-ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਤੇ ਆਨੰਦ ਦਾ ਸੋਮਾ ਖਸਮ-ਪ੍ਰਭੂ ਮਿਲ ਪੈਂਦਾ ਹੈ।
Joining with the humble Saints of the Lord, my actions bring prosperity, and I have obtained the Lord of Bliss as my Husband.
हरि संत जना मिलि कारजु सोहिआ वरु पाइआ पुरखु अनंदी ॥
LINE 29
ਹਰਿਸਤਿਸਤਿਮੇਰੇਬਾਬੋਲਾਹਰਿਜਨਮਿਲਿਜੰਞਸੋੁਹੰਦੀ॥੩॥
ਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ ॥੩॥
The Lord is the Truest of the True, O my father. Joining with the humble servants of the Lord, the marriage party has been embellished. ||3||
हरि सति सति मेरे बाबोला हरि जन मिलि जंञ सुोहंदी ॥३॥
LINE 30
ਹਰਿਪ੍ਰਭੁਮੇਰੇਬਾਬੁਲਾਹਰਿਦੇਵਹੁਦਾਨੁਮੈਦਾਜੋ
ਹੇ ਮੇਰੇ ਪਿਤਾ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ।
O my father, give me the Name of the Lord God as my wedding gift and dowry.
हरि प्रभु मेरे बाबुला हरि देवहु दानु मै दाजो ॥
ਅੰਗ 78 Santhya practice
0:00 / 0:00