ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 81
ਅੰਗ 81Preparing audio…
0:00 0:00
LINE 01
ਅੰਮ੍ਰਿਤੁਹਰਿਪੀਵਤੇਸਦਾਥਿਰੁਥੀਵਤੇਬਿਖੈਬਨੁਫੀਕਾਜਾਨਿਆ
ਭਗਤ-ਜਨ ਨਾਮ-ਅੰਮ੍ਰਿਤ ਸਦਾ ਪੀਂਦੇ ਹਨ ਤੇ (ਵਿਸ਼ਿਆਂ ਵਲੋਂ) ਸਦਾ ਅਡੋਲ-ਚਿੱਤ ਟਿਕੇ ਰਹਿੰਦੇ ਹਨ। (ਸਿਮਰਨ ਦੀ ਬਰਕਤਿ ਨਾਲ ਉਹਨਾਂ ਨੇ) ਵਿਸ਼ਿਆਂ ਦੇ ਪਾਣੀ ਨੂੰ ਬੇ-ਸੁਆਦ ਜਾਣ ਲਿਆ ਹੈ।
They drink in the Lord's Ambrosial Nectar, and become eternally stable. They know that the water of corruption is insipid and tasteless.
अंम्रितु हरि पीवते सदा थिरु थीवते बिखै बनु फीका जानिआ ॥
LINE 02
ਭਏਕਿਰਪਾਲਗੋਪਾਲਪ੍ਰਭਮੇਰੇਸਾਧਸੰਗਤਿਨਿਧਿਮਾਨਿਆ
ਭਗਤ ਜਨਾਂ ਉੱਤੇ ਗੋਪਾਲ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਸਾਧ ਸੰਗਤਿ ਵਿਚ ਰਹਿ ਕੇ ਉਹਨਾਂ ਦਾ ਮਨ ਪ੍ਰਭੂ ਦੇ ਨਾਮ-ਖ਼ਜ਼ਾਨੇ ਵਿਚ ਪਰਚਿਆ ਰਹਿੰਦਾ ਹੈ।
When my God, the Lord of the Universe became merciful, I came to look upon the Saadh Sangat as the treasure.
भए किरपाल गोपाल प्रभ मेरे साधसंगति निधि मानिआ ॥
LINE 03
ਸਰਬਸੋਸੂਖਆਨੰਦਘਨਪਿਆਰੇਹਰਿਰਤਨੁਮਨਅੰਤਰਿਸੀਵਤੇ
ਭਗਤ ਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਮਨ ਵਿਚ ਪ੍ਰੋਈ ਰੱਖਦੇ ਹਨ, (ਪ੍ਰਭੂ ਦਾ ਨਾਮ ਹੀ ਉਹਨਾਂ ਵਾਸਤੇ) ਸਭ ਤੋਂ ਸ੍ਰੇਸ਼ਟ ਧਨ ਹੈ, (ਨਾਮ ਵਿਚੋਂ ਹੀ) ਉਹ ਅਨੇਕਾਂ ਆਤਮਕ ਸੁਖ ਆਨੰਦ ਮਾਣਦੇ ਹਨ।
All pleasures and supreme ecstasy, O my Beloved, come to those who sew the Jewel of the Lord into their minds.
सरबसो सूख आनंद घन पिआरे हरि रतनु मन अंतरि सीवते ॥
LINE 04
ਇਕੁਤਿਲੁਨਹੀਵਿਸਰੈਪ੍ਰਾਨਆਧਾਰਾਜਪਿਜਪਿਨਾਨਕਜੀਵਤੇ॥੩॥
ਹੇ ਨਾਨਕ! ਭਗਤ ਜਨਾਂ ਨੂੰ ਪ੍ਰਾਣਾਂ ਦਾ ਆਸਰਾ ਪ੍ਰਭੂ-ਨਾਮ ਰਤਾ ਜਿਤਨਾ ਸਮਾ ਭੀ ਨਹੀਂ ਭੁੱਲਦਾ। ਪਰਮਾਤਮਾ ਦਾ ਨਾਮ (ਹਰ ਵੇਲੇ) ਜਪ ਜਪ ਕੇ ਉਹ ਆਤਮਕ ਜੀਵਨ ਹਾਸਲ ਕਰਦੇ ਹਨ ॥੩॥
They do not forget, even for an instant, the Support of the breath of life. They live by constantly meditating on Him, O Nanak. ||3||
इकु तिलु नही विसरै प्रान आधारा जपि जपि नानक जीवते ॥३॥
LINE 05
ਡਖਣਾ
Dakhanaa:
डखणा ॥
LINE 06
ਜੋਤਉਕੀਨੇਆਪਣੇਤਿਨਾਕੂੰਮਿਲਿਓਹਿ
(ਹੇ ਪ੍ਰਭੂ!) ਜਿਨ੍ਹਾਂ (ਵਡ-ਭਾਗੀਆਂ) ਨੂੰ ਤੂੰ ਆਪਣੇ (ਸੇਵਕ) ਬਣਾ ਲੈਂਦਾ ਹੈਂ, ਉਹਨਾਂ ਨੂੰ ਤੂੰ ਮਿਲ ਪੈਂਦਾ ਹੈਂ।
O Lord, You meet and merge with those whom you have made Your Own.
जो तउ कीने आपणे तिना कूं मिलिओहि ॥
LINE 07
ਆਪੇਹੀਆਪਿਮੋਹਿਓਹੁਜਸੁਨਾਨਕਆਪਿਸੁਣਿਓਹਿ॥੧॥
ਹੇ ਨਾਨਕ! (ਉਹਨਾਂ ਪਾਸੋਂ) ਤੂੰ (ਆਪਣਾ) ਜਸ ਆਪ ਹੀ ਸੁਣਦਾ ਹੈਂ, ਤੇ (ਸੁਣ ਕੇ) ਤੂੰ ਆਪ ਹੀ ਮਸਤ ਹੁੰਦਾ ਹੈਂ ॥੧॥
You Yourself are entranced, O Nanak, hearing Your Own Praises. ||1||
आपे ही आपि मोहिओहु जसु नानक आपि सुणिओहि ॥१॥
LINE 08
ਛੰਤੁ
Chhant:
छंतु ॥
LINE 09
ਪ੍ਰੇਮਠਗਉਰੀਪਾਇਰੀਝਾਇਗੋਬਿੰਦਮਨੁਮੋਹਿਆਜੀਉ
(ਹੇ ਭਾਈ! ਭਗਤ ਜਨਾਂ ਨੇ) ਪ੍ਰੇਮ ਦੀ ਠਗ-ਬੂਟੀ ਖਵਾ ਕੇ (ਤੇ ਇਸ ਤਰ੍ਹਾਂ ਖ਼ੁਸ਼ ਕਰ ਕੇ ਪਰਮਾਤਮਾ ਦਾ ਮਨ ਮੋਹ ਲਿਆ ਹੁੰਦਾ ਹੈ।
Administering the intoxicating drug of love, I have won over the Lord of the Universe; I have fascinated His Mind.
प्रेम ठगउरी पाइ रीझाइ गोबिंद मनु मोहिआ जीउ ॥
LINE 10
ਸੰਤਨਕੈਪਰਸਾਦਿਅਗਾਧਿਕੰਠੇਲਗਿਸੋਹਿਆਜੀਉ
ਭਗਤ ਜਨਾਂ ਦੀ ਹੀ ਕਿਰਪਾ ਨਾਲ (ਕੋਈ ਵਡ-ਭਾਗੀ ਮਨੁੱਖ) ਅਥਾਹ ਪ੍ਰਭੂ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ।
By the Grace of the Saints, I am held in the loving embrace of the Unfathomable Lord, and I am entranced.
संतन कै परसादि अगाधि कंठे लगि सोहिआ जीउ ॥
LINE 11
ਹਰਿਕੰਠਿਲਗਿਸੋਹਿਆਦੋਖਸਭਿਜੋਹਿਆਭਗਤਿਲਖੵਣਕਰਿਵਸਿਭਏ
ਜੇਹੜਾ ਮਨੁੱਖ ਹਰੀ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ, ਉਸ ਦੇ ਸਾਰੇ ਵਿਕਾਰ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਭਗਤੀ ਵਾਲੇ ਲੱਛਣ ਪੈਦਾ ਹੋ ਜਾਣ ਦੇ ਕਾਰਣ ਪ੍ਰਭੂ ਜੀ ਉਸ ਦੇ ਵੱਸ ਵਿਚ ਆ ਜਾਂਦੇ ਹਨ।
Held in the Lord's loving embrace, I look beautiful, and all my pains have been dispelled. By the loving worship of His devotees, the Lord has come under their power.
हरि कंठि लगि सोहिआ दोख सभि जोहिआ भगति लख्यण करि वसि भए ॥
LINE 12
ਮਨਿਸਰਬਸੁਖਵੁਠੇਗੋਵਿਦਤੁਠੇਜਨਮਮਰਣਾਸਭਿਮਿਟਿਗਏ
ਗੋਬਿੰਦ ਦੇ ਉਸ ਉੱਤੇ ਪ੍ਰਸੰਨ ਹੋਣ ਨਾਲ ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਤੇ ਉਸ ਦੇ ਸਾਰੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।
All pleasures have come to dwell in the mind; the Lord of the Universe is pleased and appeased. Birth and death have been totally eliminated.
मनि सरब सुख वुठे गोविद तुठे जनम मरणा सभि मिटि गए ॥
LINE 13
ਸਖੀਮੰਗਲੋਗਾਇਆਇਛਪੁਜਾਇਆਬਹੁੜਿਮਾਇਆਹੋਹਿਆ
ਸਤਸੰਗੀਆਂ ਨਾਲ ਮਿਲ ਕੇ ਜਿਉਂ ਜਿਉਂ ਉਹ ਪ੍ਰਭੂ ਸਿਫ਼ਤ-ਸਾਲਾਹ ਦੀ ਬਾਣੀ ਗਾਂਦਾ ਹੈ ਉਸ ਦੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦੇ ਮਨ ਦੇ ਫੁਰਨੇ ਮੁੱਕ ਜਾਂਦੇ ਹਨ), ਉਸ ਨੂੰ ਮੁੜ ਮਾਇਆ ਦੇ ਧੱਕੇ ਨਹੀਂ ਲੱਗਦੇ।
O my companions, sing the Songs of Joy. My desires have been fulfilled, and I shall never again be trapped or shaken by Maya.
सखी मंगलो गाइआ इछ पुजाइआ बहुड़ि न माइआ होहिआ ॥
LINE 14
ਕਰੁਗਹਿਲੀਨੇਨਾਨਕਪ੍ਰਭਪਿਆਰੇਸੰਸਾਰੁਸਾਗਰੁਨਹੀਪੋਹਿਆ॥੪॥
ਹੇ ਨਾਨਕ! ਪਿਆਰੇ ਪ੍ਰਭੂ ਨੇ ਜਿਨ੍ਹਾਂ ਦਾ ਹੱਥ ਫੜ ਲਿਆ ਹੈ, ਉਹਨਾਂ ਉੱਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਨਹੀ ਪਾ ਸਕਦਾ ॥੪॥
Taking hold of my hand, O Nanak, my Beloved God will not let me be swallowed up by the world-ocean. ||4||
करु गहि लीने नानक प्रभ पिआरे संसारु सागरु नही पोहिआ ॥४॥
LINE 15
ਡਖਣਾ
Dakhanaa:
डखणा ॥
LINE 16
ਸਾਈਨਾਮੁਅਮੋਲੁਕੀਮਕੋਈਜਾਣਦੋ
ਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ।
The Master's Name is Priceless; no one knows its value.
साई नामु अमोलु कीम न कोई जाणदो ॥
LINE 17
ਜਿਨਾਭਾਗਮਥਾਹਿਸੇਨਾਨਕਹਰਿਰੰਗੁਮਾਣਦੋ॥੧॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ (ਜਾਗਣ), ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੧॥
Those who have good destiny recorded upon their foreheads, O Nanak, enjoy the Love of the Lord. ||1||
जिना भाग मथाहि से नानक हरि रंगु माणदो ॥१॥
LINE 18
ਛੰਤੁ
Chhant:
छंतु ॥
LINE 19
ਕਹਤੇਪਵਿਤ੍ਰਸੁਣਤੇਸਭਿਧੰਨੁਲਿਖਤਂੀਕੁਲੁਤਾਰਿਆਜੀਉ
ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਉਚਾਰਦੇ ਹਨ, ਉਹ ਸੁਅੱਛ ਜੀਵਨ ਵਾਲੇ ਬਣ ਜਾਂਦੇ ਹਨ। ਜੇਹੜੇ ਬੰਦੇ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦੇ ਹਨ, ਉਹ ਸਾਰੇ ਚੰਗੇ ਭਾਗਾਂ ਵਾਲੇ ਹੋ ਜਾਂਦੇ ਹਨ। ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੀ ਹੱਥੀਂ) ਲਿਖਦੇ ਹਨ, ਉਹ (ਆਪਣੇ ਸਾਰੇ) ਖ਼ਾਨਦਾਨ ਨੂੰ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦੇ ਹਨ।
Those who chant are sanctified. All those who listen are blessed, and those who write save their ancestors.
कहते पवित्र सुणते सभि धंनु लिखतीं कुलु तारिआ जीउ ॥
LINE 20
ਜਿਨਕਉਸਾਧੂਸੰਗੁਨਾਮਹਰਿਰੰਗੁਤਿਨੀਬ੍ਰਹਮੁਬੀਚਾਰਿਆਜੀਉ
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ, ਉਹ ਪਰਮਾਤਮਾ ਦੇ ਨਾਮ (-ਸਿਮਰਨ) ਦਾ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਵਿਚ ਟਿਕਾ ਲੈਂਦੇ ਹਨ।
Those who join the Saadh Sangat are imbued with the Lord's Love; they reflect and meditate on God.
जिन कउ साधू संगु नाम हरि रंगु तिनी ब्रहमु बीचारिआ जीउ ॥
LINE 21
ਬ੍ਰਹਮੁਬੀਚਾਰਿਆਜਨਮੁਸਵਾਰਿਆਪੂਰਨਕਿਰਪਾਪ੍ਰਭਿਕਰੀ
ਜਿਸ ਉੱਤੇ ਪ੍ਰਭੂ ਨੇ ਪੂਰਨ ਕਿਰਪਾ ਕੀਤੀ, ਉਸ ਨੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ ਤੇ ਆਪਣਾ ਜੀਵਨ ਸੋਹਣਾ ਬਣਾ ਲਿਆ।
Contemplating God, their lives are reformed and redeemed; God has showered His Perfect Mercy upon them.
ब्रहमु बीचारिआ जनमु सवारिआ पूरन किरपा प्रभि करी ॥
LINE 22
ਕਰੁਗਹਿਲੀਨੇਹਰਿਜਸੋਦੀਨੇਜੋਨਿਨਾਧਾਵੈਨਹਮਰੀ
ਪ੍ਰਭੂ ਨੇ ਜਿਸ (ਵਡਭਾਗੀ ਮਨੁੱਖ) ਦਾ ਹੱਥ ਫੜ ਲਿਆ, ਉਸ ਨੂੰ ਉਸ ਨੇ ਆਪਣੀ ਸਿਫ਼ਤ-ਸਾਲਾਹ (ਦੀ ਦਾਤਿ) ਦਿੱਤੀ, ਉਹ ਮਨੁੱਖ ਫਿਰ ਜੂਨਾਂ ਵਿਚ ਨਹੀਂ ਦੌੜਿਆ ਫਿਰਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ।
Taking them by the hand, the Lord has blessed them with His Praises. They no longer have to wander in reincarnation, and they never have to die.
करु गहि लीने हरि जसो दीने जोनि ना धावै नह मरी ॥
LINE 23
ਸਤਿਗੁਰਦਇਆਲਕਿਰਪਾਲਭੇਟਤਹਰੇਕਾਮੁਕ੍ਰੋਧੁਲੋਭੁਮਾਰਿਆ
ਦਇਆ ਦੇ ਘਰ ਕਿਰਪਾ ਦੇ ਘਰ ਸਤਿਗੁਰੂ ਨੂੰ ਮਿਲਕੇ (ਤੇ ਖਸਮ-ਪ੍ਰਭੂ ਨੂੰ ਸਿਮਰ ਕੇ) ਜਿਨ੍ਹਾਂ ਨੇ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਮਾਰ ਲਿਆ ਹੈ, ਉਹਨਾਂ ਦੇ ਆਤਮਕ ਜੀਵਨ ਪ੍ਰਫੁਲਤ ਹੋ ਜਾਂਦੇ ਹਨ।
Through the Kind and Compassionate True Guru, I have met the Lord; I have conquered sexual desire, anger and greed.
सतिगुर दइआल किरपाल भेटत हरे कामु क्रोधु लोभु मारिआ ॥
LINE 24
ਕਥਨੁਜਾਇਅਕਥੁਸੁਆਮੀਸਦਕੈਜਾਇਨਾਨਕੁਵਾਰਿਆ॥੫॥੧॥੩॥
ਖਸਮ-ਪ੍ਰਭੂ ਅਕੱਥ ਹੈ (ਉਸ ਦਾ ਰੂਪ) ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਉਸ ਤੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ॥੫॥੧॥੩॥
Our Indescribable Lord and Master cannot be described. Nanak is devoted, forever a sacrifice to Him. ||5||1||3||
कथनु न जाइ अकथु सुआमी सदकै जाइ नानकु वारिआ ॥५॥१॥३॥
LINE 25
ਸਿਰੀਰਾਗੁਮਹਲਾਵਣਜਾਰਾ
Siree Raag, Fourth Mahalaa, Vanajaaraa ~ The Merchant:
सिरीरागु महला ४ वणजारा ॥
LINE 26
ਸਤਿਨਾਮੁਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. By Guru's Grace:
ੴ सति नामु गुर प्रसादि ॥
LINE 27
ਹਰਿਹਰਿਉਤਮੁਨਾਮੁਹੈਜਿਨਿਸਿਰਿਆਸਭੁਕੋਇਜੀਉ
ਜਿਸ ਹਰੀ ਨੇ (ਜਗਤ ਵਿਚ) ਹਰੇਕ ਜੀਵ ਨੂੰ ਪੈਦਾ ਕੀਤਾ ਹੈ, ਉਸ ਹਰੀ ਦਾ ਨਾਮ ਸ੍ਰੇਸ਼ਟ ਹੈ।
The Name of the Lord, Har, Har, is Excellent and Sublime. He created everyone.
हरि हरि उतमु नामु है जिनि सिरिआ सभु कोइ जीउ ॥
LINE 28
ਹਰਿਜੀਅਸਭੇਪ੍ਰਤਿਪਾਲਦਾਘਟਿਘਟਿਰਮਈਆਸੋਇ
ਉਹ ਹਰੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਉਹ ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ।
The Lord cherishes all beings. He permeates each and every heart.
हरि जीअ सभे प्रतिपालदा घटि घटि रमईआ सोइ ॥
LINE 29
ਸੋਹਰਿਸਦਾਧਿਆਈਐਤਿਸੁਬਿਨੁਅਵਰੁਕੋਇ
(ਹੇ ਭਾਈ!) ਉਸ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, ਉਸ ਤੋਂ ਬਿਨਾ (ਜੀਵ ਦਾ) ਕੋਈ ਹੋਰ (ਆਸਰਾ-ਪਰਨਾ) ਨਹੀਂ ਹੈ।
Meditate forever on that Lord. Without Him, there is no other at all.
सो हरि सदा धिआईऐ तिसु बिनु अवरु न कोइ ॥
LINE 30
ਜੋਮੋਹਿਮਾਇਆਚਿਤੁਲਾਇਦੇਸੇਛੋਡਿਚਲੇਦੁਖੁਰੋਇ
ਜੇਹੜੇ ਬੰਦੇ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਲਾਈ ਰੱਖਦੇ ਹਨ, ਉਹ (ਮੌਤ ਆਉਣ ਤੇ) ਕੀਰਨੇ ਕਰ ਕਰ ਕੇ (ਸਭ ਕੁਝ) ਛੱਡ ਕੇ ਜਾਂਦੇ ਹਨ।
Those who focus their consciousness on emotional attachment to Maya must leave; they depart crying out in despair.
जो मोहि माइआ चितु लाइदे से छोडि चले दुखु रोइ ॥
LINE 31
ਜਨਨਾਨਕਨਾਮੁਧਿਆਇਆਹਰਿਅੰਤਿਸਖਾਈਹੋਇ॥੧॥
(ਪਰ) ਹੇ ਦਾਸ ਨਾਨਕ! ਜਿਨ੍ਹਾਂ ਨੇ (ਜ਼ਿੰਦਗੀ ਵਿਚ) ਹਰੀ ਦਾ ਨਾਮ ਸਿਮਰਿਆ, ਹਰੀ ਉਹਨਾਂ ਦਾ ਜ਼ਰੂਰ ਮਦਦਗਾਰ ਬਣਦਾ ਹੈ ॥੧॥
Servant Nanak meditates on the Naam, the Name of the Lord, his only Companion in the end. ||1||
जन नानक नामु धिआइआ हरि अंति सखाई होइ ॥१॥
LINE 32
ਮੈਹਰਿਬਿਨੁਅਵਰੁਕੋਇ
(ਹੇ ਭਾਈ!) ਮੇਰਾ ਤਾਂ ਪਰਮਾਤਮਾ ਤੋਂ ਬਿਨਾ ਕੋਈ ਹੋਰ (ਆਸਰਾ) ਨਹੀਂ ਹੈ।
I have none other than You, O Lord.
मै हरि बिनु अवरु न कोइ ॥
LINE 33
ਹਰਿਗੁਰਸਰਣਾਈਪਾਈਐਵਣਜਾਰਿਆਮਿਤ੍ਰਾਵਡਭਾਗਿਪਰਾਪਤਿਹੋਇ॥੧॥ਰਹਾਉ
ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! (ਗੁਰੂ ਦੀ ਸਰਨ ਪਉ) ਗੁਰੂ ਦੀ ਸਰਨ ਪਿਆਂ ਹਰੀ (ਦਾ ਨਾਮ) ਮਿਲਦਾ ਹੈ, ਵੱਡੇ ਭਾਗਾਂ ਨਾਲ ਮਿਲਦਾ ਹੈ ॥੧॥ ਰਹਾਉ ॥
In the Guru's Sanctuary, the Lord is found, O my merchant friend; by great good fortune, He is obtained. ||1||Pause||
हरि गुर सरणाई पाईऐ वणजारिआ मित्रा वडभागि परापति होइ ॥१॥ रहाउ ॥
ਅੰਗ 81 Santhya practice
0:00 / 0:00