LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਹਰਿਹਰਿਅਖਰਦੁਇਇਹਮਾਲਾ॥
(ਹੇ ਭਾਈ! ਮੇਰੇ ਪਾਸ ਤਾਂ) 'ਹਰਿ ਹਰਿ'-ਇਹ ਦੋ ਲਫ਼ਜ਼ਾਂ ਦੀ ਮਾਲਾ ਹੈ,
These two words, Har, Har, make up my maalaa.
हरि हरि अखर दुइ इह माला ॥
LINE 03
ਜਪਤਜਪਤਭਏਦੀਨਦਇਆਲਾ੧॥॥
ਇਸ ਹਰਿ-ਨਾਮ-ਮਾਲਾ ਨੂੰ ਜਪਦਿਆਂ ਜਪਦਿਆਂ ਕੰਗਾਲਾਂ ਉੱਤੇ ਭੀ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ॥੧॥
Continually chanting and reciting this rosary, God has become merciful to me, His humble servant. ||1||
जपत जपत भए दीन दइआला ॥१॥
LINE 04
ਕਰਉਬੇਨਤੀਸਤਿਗੁਰਅਪੁਨੀ॥
ਹੇ ਸਤਿਗੁਰੂ! ਮੈਂ ਤੇਰੇ ਅੱਗੇ ਆਪਣੀ ਇਹ ਅਰਜ਼ ਕਰਦਾ ਹਾਂ,
I offer my prayer to the True Guru.
करउ बेनती सतिगुर अपुनी ॥
LINE 05
ਕਰਿਕਿਰਪਾਰਾਖਹੁਸਰਣਾਈਮੋਕਉਦੇਹੁਹਰੇਹਰਿਜਪਨੀ੧॥॥ਰਹਾਉ॥
ਕਿ ਕਿਰਪਾ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖ ਤੇ ਮੈਨੂੰ 'ਹਰਿ ਹਰਿ' ਨਾਮ ਦੀ ਮਾਲਾ ਦੇਹ ॥੧॥ ਰਹਾਉ ॥
Shower Your Mercy upon me, and keep me safe in Your Sanctuary; please, give me the maalaa, the rosary of Har, Har. ||1||Pause||
करि किरपा राखहु सरणाई मो कउ देहु हरे हरि जपनी ॥१॥ रहाउ ॥
LINE 06
ਹਰਿਮਾਲਾਉਰਅੰਤਰਿਧਾਰੈ॥
ਜੇਹੜਾ ਮਨੁੱਖ ਹਰਿ-ਨਾਮ ਦੀ ਮਾਲਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਦਾ ਹੈ,
One who enshrines this rosary of the Lord's Name within his heart,
हरि माला उर अंतरि धारै ॥
LINE 07
ਜਨਮਮਰਣਕਾਦੂਖੁਨਿਵਾਰੈ੨॥॥
ਉਹ ਆਪਣੇ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਕਰ ਲੈਂਦਾ ਹੈ ॥੨॥
is freed of the pains of birth and death. ||2||
जनम मरण का दूखु निवारै ॥२॥
LINE 08
ਹਿਰਦੈਸਮਾਲੈਮੁਖਿਹਰਿਹਰਿਬੋਲੈ॥
ਜੇਹੜਾ ਮਨੁੱਖ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ ਤੇ ਮੂੰਹ ਨਾਲ ਹਰਿ-ਹਰਿ ਨਾਮ ਉਚਾਰਦਾ ਰਹਿੰਦਾ ਹੈ,
The humble being who contemplates the Lord within his heart, and chants the Lord's Name, Har, Har, with his mouth,
हिरदै समालै मुखि हरि हरि बोलै ॥
LINE 09
ਸੋਜਨੁਇਤਉਤਕਤਹਿਨਡੋਲੈ੩॥॥
ਉਹ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ ਕਿਤੇ ਭੀ (ਕਿਸੇ ਗੱਲੇ ਭੀ) ਨਹੀਂ ਡੋਲਦਾ ॥੩॥
never wavers, here or hereafter. ||3||
सो जनु इत उत कतहि न डोलै ॥३॥
LINE 10
ਕਹੁਨਾਨਕਜੋਰਾਚੈਨਾਇ॥
ਨਾਨਕ ਆਖਦਾ ਹੈ- ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ,
Says Nanak, one who is imbued with the Name,
कहु नानक जो राचै नाइ ॥
LINE 11
ਹਰਿਮਾਲਾਤਾਕੈਸੰਗਿਜਾਇ੪੧੯੭੦॥॥॥॥
ਹਰਿ-ਨਾਮ ਦੀ ਮਾਲਾ ਉਸ ਦੇ ਨਾਲ (ਪਰਲੋਕ ਵਿਚ ਭੀ) ਜਾਂਦੀ ਹੈ ॥੪॥੧੯॥੭੦॥
goes to the next world with the maalaa of the Lord's Name. ||4||19||70||
हरि माला ता कै संगि जाइ ॥४॥१९॥७०॥
GURBANI.WORLD