LINE 01
ਆਸਾਮਹਲਾ੫ਇਕਤੁਕੇਚਉਪਦੇ॥
Aasaa, Fifth Mahalaa, Ik-Tukas, Chau-Padas:
आसा महला ५ इकतुके चउपदे ॥
LINE 02
ਇਕਘੜੀਦਿਨਸੁਮੋਕਉਬਹੁਤੁਦਿਹਾਰੇ॥
(ਹੇ ਭਾਈ!) ਦਿਨ ਦੀ ਇਕ ਘੜੀ ਭੀ (ਪ੍ਰਭੂ-ਪਤੀ ਦੇ ਵਿਛੋੜੇ ਵਿਚ) ਮੈਨੂੰ ਕਈ ਦਿਨਾਂ ਬਰਾਬਰ ਜਾਪਦੀ ਹੈ,
One moment, one day, is for me many days.
इक घड़ी दिनसु मो कउ बहुतु दिहारे ॥
LINE 03
ਮਨੁਨਰਹੈਕੈਸੇਮਿਲਉਪਿਆਰੇ੧॥॥
(ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ) ਮੇਰਾ ਮਨ ਧੀਰਜ ਨਹੀਂ ਫੜਦਾ (ਮੈਂ ਹਰ ਵੇਲੇ ਸੋਚਦੀ ਰਹਿੰਦੀ ਹਾਂ ਕਿ) ਪਿਆਰੇ ਨੂੰ ਕਿਵੇਂ ਮਿਲਾਂ ॥੧॥
My mind cannot survive - how can I meet my Beloved? ||1||
मनु न रहै कैसे मिलउ पिआरे ॥१॥
LINE 04
ਇਕੁਪਲੁਦਿਨਸੁਮੋਕਉਕਬਹੁਨਬਿਹਾਵੈ॥
(ਹੇ ਭਾਈ! ਪ੍ਰਭੂ-ਪਤੀ ਦੇ ਵਿਛੋੜੇ ਵਿਚ) ਇਕ ਪਲ ਭੀ ਇਕ ਦਿਨ ਭੀ ਮੈਨੂੰ (ਇਉਂ ਜਾਪਦਾ ਹੈ ਕਿ) ਕਦੇ ਮੁੱਕਦਾ ਹੀ ਨਹੀਂ।
I cannot endure one day, even one instant without Him.
इकु पलु दिनसु मो कउ कबहु न बिहावै ॥
LINE 05
ਦਰਸਨਕੀਮਨਿਆਸਘਨੇਰੀਕੋਈਐਸਾਸੰਤੁਮੋਕਉਪਿਰਹਿਮਿਲਾਵੈ੧॥॥ਰਹਾਉ॥
ਮੇਰੇ ਮਨ ਵਿਚ ਬੜੀ ਤਾਂਘ ਲੱਗੀ ਰਹਿੰਦੀ ਹੈ ਕਿ ਮੈਨੂੰ ਕੋਈ ਅਜੇਹਾ ਸੰਤ ਮਿਲ ਪਏ ਜੇਹੜਾ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਵੇ ॥੧॥ ਰਹਾਉ ॥
My mind's desire for the Blessed Vision of His Darshan is so great. Is there any Saint who can lead me to meet my Beloved? ||1||Pause||
दरसन की मनि आस घनेरी कोई ऐसा संतु मो कउ पिरहि मिलावै ॥१॥ रहाउ ॥
LINE 06
ਚਾਰਿਪਹਰਚਹੁਜੁਗਹਸਮਾਨੇ॥
(ਦਿਨ ਦੇ) ਚਾਰ ਪਹਰ (ਵਿਛੋੜੇ ਵਿਚ ਮੈਨੂੰ) ਚਾਰ ਜੁਗਾਂ ਦੇ ਬਰਾਬਰ ਜਾਪਦੇ ਹਨ,
The four watches of the day are like the four ages.
चारि पहर चहु जुगह समाने ॥
LINE 07
ਰੈਣਿਭਈਤਬਅੰਤੁਨਜਾਨੇ੨॥॥
ਜਦੋਂ ਰਾਤ ਆ ਪੈਂਦੀ ਹੈ ਤਦੋਂ ਤਾਂ ਉਹ ਮੁੱਕਣ ਵਿਚ ਨਹੀਂ ਆਉਂਦੀ ॥੨॥
And when night comes, I think that it shall never end. ||2||
रैणि भई तब अंतु न जाने ॥२॥
LINE 08
ਪੰਚਦੂਤਮਿਲਿਪਿਰਹੁਵਿਛੋੜੀ॥
(ਕਾਮਾਦਿਕ) ਪੰਜਾਂ ਵੈਰੀਆਂ ਨੇ ਮਿਲ ਕੇ (ਜਿਸ ਭੀ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਤੋਂ ਵਿਛੋੜਿਆ ਹੈ,
The five demons have joined together, to separate me from my Husband Lord.
पंच दूत मिलि पिरहु विछोड़ी ॥
LINE 09
ਭ੍ਰਮਿਭ੍ਰਮਿਰੋਵੈਹਾਥਪਛੋੜੀ੩॥॥
ਉਹ ਭਟਕ ਭਟਕ ਕੇ ਰੋਂਦੀ ਹੈ ਤੇ ਪਛੁਤਾਂਦੀ ਹੈ ॥੩॥
Wandering and rambling, I cry out and wring my hands. ||3||
भ्रमि भ्रमि रोवै हाथ पछोड़ी ॥३॥
LINE 10
ਜਨਨਾਨਕਕਉਹਰਿਦਰਸੁਦਿਖਾਇਆ॥
ਹੇ ਦਾਸ ਨਾਨਕ! (ਜਿਸ ਜੀਵ ਨੂੰ) ਪਰਮਾਤਮਾ ਨੇ ਦਰਸਨ ਦਿੱਤਾ,
The Lord has revealed the Blessed Vision of His Darshan to servant Nanak;
जन नानक कउ हरि दरसु दिखाइआ ॥
LINE 11
ਆਤਮੁਚੀਨਿੑਪਰਮਸੁਖੁਪਾਇਆ੪੧੫॥॥॥
ਉਸ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੪॥੧੫॥
realizing his own self, he has obtained supreme peace. ||4||15||
आतमु चीनि परम सुखु पाइआ ॥४॥१५॥
GURBANI.WORLD