ਧਨਾਸਰੀ ਮਹਲਾ ੫ ਘਰੁ ੮ ਦੁਪਦੇ ॥

ਰਾਗੁ ਧਨਾਸਰੀ ਗੁਰੂ ਅਰਜਨ ਦੇਵ ਜੀ ਅੰਗ 679
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨਾਸਰੀਮਹਲਾਘਰੁਦੁਪਦੇ
ਰਾਗ ਧਨਾਸਰੀ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Dhanaasaree, Fifth Mahalaa, Eighth House, Du-Padas:
धनासरी महला ५ घरु ८ दुपदे ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸਿਮਰਉਸਿਮਰਿਸਿਮਰਿਸੁਖਪਾਵਉਸਾਸਿਸਾਸਿਸਮਾਲੇ
ਹੇ ਭਾਈ! (ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ) ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹਾਂ।
Remembering, remembering, remembering Him in meditation, I find peace; with each and every breath, I dwell upon Him.
सिमरउ सिमरि सिमरि सुख पावउ सासि सासि समाले ॥
LINE 04
ਇਹਲੋਕਿਪਰਲੋਕਿਸੰਗਿਸਹਾਈਜਤਕਤਮੋਹਿਰਖਵਾਲੇ॥॥
ਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ ॥੧॥
In this world, and in the world beyond, He is with me, as my help and support; wherever I go, He protects me. ||1||
इह लोकि परलोकि संगि सहाई जत कत मोहि रखवाले ॥१॥
LINE 05
ਗੁਰਕਾਬਚਨੁਬਸੈਜੀਅਨਾਲੇ
ਹੇ ਭਾਈ! (ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ।
The Guru's Word abides with my soul.
गुर का बचनु बसै जीअ नाले ॥
LINE 06
ਜਲਿਨਹੀਡੂਬੈਤਸਕਰੁਨਹੀਲੇਵੈਭਾਹਿਸਾਕੈਜਾਲੇ॥॥ਰਹਾਉ
(ਪਰਮਾਤਮਾ ਦਾ ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ ॥੧॥ ਰਹਾਉ ॥
It does not sink in water; thieves cannot steal it, and fire cannot burn it. ||1||Pause||
जलि नही डूबै तसकरु नही लेवै भाहि न साकै जाले ॥१॥ रहाउ ॥
LINE 07
ਨਿਰਧਨਕਉਧਨੁਅੰਧੁਲੇਕਉਟਿਕਮਾਤਦੂਧੁਜੈਸੇਬਾਲੇ
ਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦੁੱਧ ਹੈ (ਤਿਵੇਂ ਹਰਿ-ਨਾਮ ਮਨੁੱਖ ਦੀ ਆਤਮਾ ਵਾਸਤੇ ਹੈ)।
It is like wealth to the poor, a cane for the blind, and mother's milk for the infant.
निरधन कउ धनु अंधुले कउ टिक मात दूधु जैसे बाले ॥
LINE 08
ਸਾਗਰਮਹਿਬੋਹਿਥੁਪਾਇਓਹਰਿਨਾਨਕਕਰੀਕ੍ਰਿਪਾਕਿਰਪਾਲੇ੨੧੩੨॥॥॥॥
ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿਚ ਜਹਾਜ਼ ਹੈ ॥੨॥੧॥੩੨॥
In the ocean of the world, I have found the boat of the Lord; the Merciful Lord has bestowed His Mercy upon Nanak. ||2||1||32||
सागर महि बोहिथु पाइओ हरि नानक करी क्रिपा किरपाले ॥२॥१॥३२॥
GURBANI.WORLD