ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 379
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਕਾਮਕ੍ਰੋਧਮਾਇਆਮਦਮਤਸਰਖੇਲਤਸਭਿਜੂਐਹਾਰੇ
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਬੈਠਦਾ ਹੈ ਉਹ) ਕਾਮ, ਕ੍ਰੋਧ, ਮਾਇਆ ਦਾ ਮੋਹ, ਅਹੰਕਾਰ, ਈਰਖਾ-ਇਹਨਾਂ ਸਾਰੇ ਵਿਕਾਰਾਂ ਨੂੰ (ਮਾਨੋ) ਜੂਏ ਦੀ ਬਾਜ਼ੀ ਵਿਚ ਖੇਡ ਕੇ ਹਾਰ ਦੇਂਦਾ ਹੈ,
Sexual desire, anger, intoxication with Maya and jealousy - I have lost all of these in the game of chance.
काम क्रोध माइआ मद मतसर ए खेलत सभि जूऐ हारे ॥
LINE 03
ਸਤੁਸੰਤੋਖੁਦਇਆਧਰਮੁਸਚੁਇਹਅਪੁਨੈਗ੍ਰਿਹਭੀਤਰਿਵਾਰੇ॥॥
ਅਤੇ ਸਤ ਸੰਤੋਖ ਦਇਆ ਧਰਮ ਸੱਚ-ਇਹਨਾਂ ਗੁਣਾਂ ਨੂੰ ਆਪਣੇ ਹਿਰਦੇ-ਘਰ ਵਿਚ ਲੈ ਆਉਂਦਾ ਹੈ ॥੧॥
Purity, contentment, compassion, faith and truthfulness - I have ushered these into the home of my self. ||1||
सतु संतोखु दइआ धरमु सचु इह अपुनै ग्रिह भीतरि वारे ॥१॥
LINE 04
ਜਨਮਮਰਨਚੂਕੇਸਭਿਭਾਰੇ
(ਹੇ ਭਾਈ!) ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਉਸ ਦੀਆਂ (ਆਪਣੇ ਆਪ ਆਪਣੇ ਸਿਰ ਉਤੇ ਲਈਆਂ) ਜ਼ਿੰਮੇਵਾਰੀਆਂ ਮੁੱਕ ਗਈਆਂ।
All the loads of birth and death have been removed.
जनम मरन चूके सभि भारे ॥
LINE 05
ਮਿਲਤਸੰਗਿਭਇਓਮਨੁਨਿਰਮਲੁਗੁਰਿਪੂਰੈਲੈਖਿਨਮਹਿਤਾਰੇ॥॥ਰਹਾਉ
ਸਾਧ ਸੰਗਤਿ ਵਿਚ ਮਿਲ ਬੈਠਿਆਂ ਮਨ ਪਵਿਤ੍ਰ ਹੋ ਜਾਂਦਾ ਹੈ, (ਸਾਧ ਸੰਗਤਿ ਵਿਚ ਬੈਠਣ ਵਾਲੇ ਨੂੰ) ਪੂਰੇ ਗੁਰੂ ਨੇ ਇਕ ਖਿਨ ਵਿਚ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲਿਆ ॥੧॥ ਰਹਾਉ ॥
Joining the Saints' Society, my mind has become pure; the Perfect Guru has saved me in an instant. ||1||Pause||
मिलत संगि भइओ मनु निरमलु गुरि पूरै लै खिन महि तारे ॥१॥ रहाउ ॥
LINE 06
ਸਭਕੀਰੇਨੁਹੋਇਰਹੈਮਨੂਆਸਗਲੇਦੀਸਹਿਮੀਤਪਿਆਰੇ
(ਹੇ ਭਾਈ! ਜੇਹੜਾ ਮਨੁੱਖ ਸੰਗਤਿ ਵਿਚ ਬੈਠਦਾ ਹੈ ਉਸ ਦਾ) ਮਨ ਸਭਨਾਂ ਦੀ ਚਰਨ-ਧੂੜ ਬਣ ਜਾਂਦਾ ਹੈ ਉਸ ਨੂੰ (ਸ੍ਰਿਸ਼ਟੀ ਦੇ) ਸਾਰੇ ਜੀਵ ਪਿਆਰੇ ਮਿੱਤਰ ਦਿੱਸਦੇ ਹਨ।
My mind has become the dust of all, and everyone seems a sweet friend to me.
सभ की रेनु होइ रहै मनूआ सगले दीसहि मीत पिआरे ॥
LINE 07
ਸਭਮਧੇਰਵਿਆਮੇਰਾਠਾਕੁਰੁਦਾਨੁਦੇਤਸਭਿਜੀਅਸਮੑਾਰੇ॥॥
(ਉਸ ਨੂੰ ਪ੍ਰਤੱਖ ਦਿੱਸਦਾ ਹੈ ਕਿ) ਪਿਆਰਾ ਪਾਲਣਹਾਰ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ ਤੇ ਸਭ ਜੀਵਾਂ ਨੂੰ ਦਾਤਾਂ ਦੇ ਦੇ ਕੇ ਸਭ ਦੀ ਸੰਭਾਲ ਕਰ ਰਿਹਾ ਹੈ ॥੨॥
My Lord and Master is contained in all. He gives His Gifts to all beings, and cherishes them. ||2||
सभ मधे रविआ मेरा ठाकुरु दानु देत सभि जीअ समारे ॥२॥
LINE 08
ਏਕੋਏਕੁਆਪਿਇਕੁਏਕੈਏਕੈਹੈਸਗਲਾਪਾਸਾਰੇ
(ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆਉਂਦੇ ਹਨ ਉਹਨਾਂ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ ਸਾਰੇ ਸੰਸਾਰ ਵਿਚ) ਪਰਮਾਤਮਾ ਆਪ ਹੀ ਆਪ ਵੱਸ ਰਿਹਾ ਹੈ, ਇਹ ਸਾਰਾ ਜਗਤ ਉਸ ਇੱਕ ਪਰਮਾਤਮਾ ਦਾ ਹੀ ਖਿਲਾਰਾ ਹੈ।
He Himself is the One and only; from the One, the One and only, came the expanse of the entire creation.
एको एकु आपि इकु एकै एकै है सगला पासारे ॥
LINE 09
ਜਪਿਜਪਿਹੋਏਸਗਲਸਾਧਜਨਏਕੁਨਾਮੁਧਿਆਇਬਹੁਤੁਉਧਾਰੇ॥॥
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਸਾਰੇ ਮਨੁੱਖ ਗੁਰਮੁਖਿ ਬਣ ਜਾਂਦੇ ਹਨ, ਇਕ ਪਰਮਾਤਮਾ ਦੇ ਨਾਮ ਦਾ ਧਿਆਨ ਧਰ ਕੇ ਉਹ ਹੋਰ ਅਨੇਕਾਂ ਨੂੰ ਵਿਕਾਰਾਂ ਤੋਂ ਬਚਾ ਲੈਂਦੇ ਹਨ ॥੩॥
Chanting and meditating, all the humble beings have become Holy; meditating on the Naam, the Name of the Lord, so many have been saved. ||3||
जपि जपि होए सगल साध जन एकु नामु धिआइ बहुतु उधारे ॥३॥
LINE 10
ਗਹਿਰਗੰਭੀਰਬਿਅੰਤਗੁਸਾਈਅੰਤੁਨਹੀਕਿਛੁਪਾਰਾਵਾਰੇ
ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਹੇ ਬੇਅੰਤ ਗੁਸਾਈਂ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ।
The Lord of the Universe is deep, profound and infinite; He has no end or limitation.
गहिर गंभीर बिअंत गुसाई अंतु नही किछु पारावारे ॥
LINE 11
ਤੁਮੑਰੀਕ੍ਰਿਪਾਤੇਗੁਨਗਾਵੈਨਾਨਕਧਿਆਇਧਿਆਇਪ੍ਰਭਕਉਨਮਸਕਾਰੇ੪੩੬॥॥॥
ਹੇ ਨਾਨਕ! (ਆਖ-) ਜੇਹੜਾ ਭੀ ਕੋਈ ਜੀਵ ਤੇਰੇ ਗੁਣ ਗਾਂਦਾ ਹੈ, ਜੇਹੜਾ ਭੀ ਕੋਈ ਤੇਰਾ ਨਾਮ ਸਿਮਰ ਸਿਮਰ ਕੇ ਤੇਰੇ ਅੱਗੇ ਸਿਰ ਨਿਵਾਂਦਾ ਹੈ ਉਹ ਇਹ ਸਭ ਕੁਝ ਤੇਰੀ ਮੇਹਰ ਨਾਲ ਹੀ ਕਰਦਾ ਹੈ ॥੪॥੩੬॥
By Your Grace, Nanak sings Your Glorious Praises; meditating, meditating, he humbly bows to God. ||4||36||
तुमरी क्रिपा ते गुन गावै नानक धिआइ धिआइ प्रभ कउ नमसकारे ॥४॥३६॥
GURBANI.WORLD