LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਹਰਿਜਨਲੀਨੇਪ੍ਰਭੂਛਡਾਇ॥
(ਹੇ ਭਾਈ!) ਪਰਮਾਤਮਾ ਆਪਣੇ ਭਗਤਾਂ ਨੂੰ (ਮਾਇਆ-ਡੈਣ ਦੇ ਪੰਜੇ ਤੋਂ) ਆਪ ਬਚਾ ਲੈਂਦਾ ਹੈ।
The Lord God has saved me, His slave.
हरि जन लीने प्रभू छडाइ ॥
LINE 03
ਪ੍ਰੀਤਮਸਿਉਮੇਰੋਮਨੁਮਾਨਿਆਤਾਪੁਮੁਆਬਿਖੁਖਾਇ੧॥॥ਰਹਾਉ॥
(ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਭੀ ਪ੍ਰੀਤਮ-ਪਰਮਾਤਮਾ ਨਾਲ ਗਿੱਝਿਆ ਹੈ, ਮੇਰਾ ਭੀ (ਮਾਇਆ ਦਾ) ਤਾਪ (ਇਉਂ) ਮੁੱਕ ਗਿਆ ਹੈ (ਜਿਵੇਂ ਕੋਈ ਪ੍ਰਾਣੀ) ਜ਼ਹਰ ਖਾ ਕੇ ਮਰ ਜਾਂਦਾ ਹੈ ॥੧॥ ਰਹਾਉ ॥
My mind has surrendered to my Beloved; my fever has taken poison and died. ||1||Pause||
प्रीतम सिउ मेरो मनु मानिआ तापु मुआ बिखु खाइ ॥१॥ रहाउ ॥
LINE 04
ਪਾਲਾਤਾਊਕਛੂਨਬਿਆਪੈਰਾਮਨਾਮਗੁਨਗਾਇ॥
(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ (ਮਨੁੱਖ ਦੇ) ਚਿੱਤ ਤੇ (ਮਾਇਆ-) ਡੈਣ ਦਾ ਕੋਈ ਜ਼ੋਰ ਨਹੀਂ ਚੜ੍ਹਦਾ।
Cold and heat do not touch me at all, when I sing the Glorious Praises of the Lord.
पाला ताऊ कछू न बिआपै राम नाम गुन गाइ ॥
LINE 05
ਡਾਕੀਕੋਚਿਤਿਕਛੂਨਲਾਗੈਚਰਨਕਮਲਸਰਨਾਇ੧॥॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਨਾਹ ਮਾਇਆ ਦਾ ਲਾਲਚ ਜ਼ੋਰ ਪਾ ਸਕਦਾ ਹੈ, ਨਾਹ ਮਾਇਆ ਦਾ ਸਹਮ ਦਬਾਉ ਪਾਂਦਾ ਹੈ ॥੧॥
My consciousness is not affected by the witch, Maya; I take to the Sanctuary of the Lord's Lotus Feet. ||1||
डाकी को चिति कछू न लागै चरन कमल सरनाइ ॥१॥
LINE 06
ਸੰਤਪ੍ਰਸਾਦਿਭਏਕਿਰਪਾਲਾਹੋਏਆਪਿਸਹਾਇ॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਮਾਇਆ ਡੈਣ ਤੋਂ ਬਚਣ ਲਈ ਮੇਰਾ) ਆਪ ਸਹਾਈ ਬਣਿਆ ਹੋਇਆ ਹੈ।
By the Grace of the Saints, the Lord has shown His Mercy to me; He Himself is my Help and Support.
संत प्रसादि भए किरपाला होए आपि सहाइ ॥
LINE 07
ਗੁਨਨਿਧਾਨਨਿਤਿਗਾਵੈਨਾਨਕੁਸਹਸਾਦੁਖੁਮਿਟਾਇ੨੩੧॥॥॥
ਹੁਣ (ਗੁਰੂ ਦੀ ਕਿਰਪਾ ਨਾਲ) ਨਾਨਕ (ਮਾਇਆ ਦਾ) ਸਹਮ ਤੇ ਦੁੱਖ ਦੂਰ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਗੁਣ ਸਦਾ ਗਾਂਦਾ ਰਹਿੰਦਾ ਹੈ ॥੨॥੩੧॥
Nanak ever sings the Praises of the Lord, the treasure of excellence; his doubts and pains are eliminated. ||2||31||
गुन निधान निति गावै नानकु सहसा दुखु मिटाइ ॥२॥३१॥
GURBANI.WORLD