ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 400
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਸੂਖਸਹਜਆਨਦੁਘਣਾਹਰਿਕੀਰਤਨੁਗਾਉ
(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ।
Peace, celestial poise and absolute bliss are obtained, singing the Kirtan of the Lord's Praises.
सूख सहज आनदु घणा हरि कीरतनु गाउ ॥
LINE 03
ਗਰਹਨਿਵਾਰੇਸਤਿਗੁਰੂਦੇਅਪਣਾਨਾਉ॥॥
ਗੁਰੂ ਨੇ ਮੈਨੂੰ ਉਹ ਹਰਿ-ਨਾਮ ਦੇ ਕੇ ਜੇਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉਤੋਂ (ਮਾਨੋ) ਨੌ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ ॥੧॥
Bestowing His Name, the True Guru removes the evil omens. ||1||
गरह निवारे सतिगुरू दे अपणा नाउ ॥१॥
LINE 04
ਬਲਿਹਾਰੀਗੁਰਆਪਣੇਸਦਸਦਬਲਿਜਾਉ
(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ, ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ,
I am a sacrifice to my Guru; forever and ever, I am a sacrifice to Him.
बलिहारी गुर आपणे सद सद बलि जाउ ॥
LINE 05
ਗੁਰੂਵਿਟਹੁਹਉਵਾਰਿਆਜਿਸੁਮਿਲਿਸਚੁਸੁਆਉ॥॥ਰਹਾਉ
ਕਿਉਂਕਿ ਉਸ (ਗੁਰੂ) ਨੂੰ ਮਿਲ ਕੇ ਹੀ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ (ਆਪਣੀ ਜ਼ਿੰਦਗੀ ਦਾ) ਮਨੋਰਥ ਬਣਾਇਆ ਹੈ ॥੧॥ ਰਹਾਉ ॥
I am a sacrifice to the Guru; meeting Him, I am absorbed into the True Lord. ||1||Pause||
गुरू विटहु हउ वारिआ जिसु मिलि सचु सुआउ ॥१॥ रहाउ ॥
LINE 06
ਸਗੁਨਅਪਸਗੁਨਤਿਸਕਉਲਗਹਿਜਿਸੁਚੀਤਿਆਵੈ
(ਹੇ ਭਾਈ! ਮੇਰੇ ਅੰਦਰ ਚੰਗੇ ਮੰਦੇ ਸਗਨਾਂ ਦਾ ਸਹਮ ਭੀ ਨਹੀਂ ਰਹਿ ਗਿਆ) ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿਚ ਪਰਮਾਤਮਾ ਨਹੀਂ ਵੱਸਦਾ।
Good omens and bad omens affect those who do not keep the Lord in the mind.
सगुन अपसगुन तिस कउ लगहि जिसु चीति न आवै ॥
LINE 07
ਤਿਸੁਜਮੁਨੇੜਿਆਵਈਜੋਹਰਿਪ੍ਰਭਿਭਾਵੈ॥॥
ਪਰ ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਵਿਚ (ਜੁੜ ਕੇ) ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ ॥੨॥
The Messenger of Death does not approach those who are pleasing to the Lord God. ||2||
तिसु जमु नेड़ि न आवई जो हरि प्रभि भावै ॥२॥
LINE 08
ਪੁੰਨਦਾਨਜਪਤਪਜੇਤੇਸਭਊਪਰਿਨਾਮੁ
(ਹੇ ਭਾਈ! ਮਿਥੇ ਹੋਏ) ਨੇਕ ਕਰਮ, ਦਾਨ, ਜਪ ਤੇ ਤਪ-ਇਹ ਜਿਤਨੇ ਭੀ ਹਨ ਪਰਮਾਤਮਾ ਦਾ ਨਾਮ ਜਪਣਾ ਇਹਨਾਂ ਸਭਨਾਂ ਤੋਂ ਸ੍ਰੇਸ਼ਟ ਕਰਮ ਹੈ।
Donations to charity, meditation and penance - above all of them is the Naam.
पुंन दान जप तप जेते सभ ऊपरि नामु ॥
LINE 09
ਹਰਿਹਰਿਰਸਨਾਜੋਜਪੈਤਿਸੁਪੂਰਨਕਾਮੁ॥॥
ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੩॥
One who chants with his tongue the Name of the Lord, Har, Har - his works are brought to perfect completion. ||3||
हरि हरि रसना जो जपै तिसु पूरन कामु ॥३॥
LINE 10
ਭੈਬਿਨਸੇਭ੍ਰਮਮੋਹਗਏਕੋਦਿਸੈਬੀਆ
ਉਹਨਾਂ ਮਨੁੱਖਾਂ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਉਹਨਾਂ ਦੇ ਮੋਹ ਤੇ ਭਰਮ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਮਨੁੱਖ ਬਿਗਾਨਾ ਨਹੀਂ ਦਿੱਸਦਾ,
His fears are removed, and his doubts and attachments are gone; he sees none other than God.
भै बिनसे भ्रम मोह गए को दिसै न बीआ ॥
LINE 11
ਨਾਨਕਰਾਖੇਪਾਰਬ੍ਰਹਮਿਫਿਰਿਦੂਖੁਥੀਆ੪੧੮੧੨੦॥॥॥॥
ਹੇ ਨਾਨਕ! ਜਿਨ੍ਹਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ ਹੈ ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ, ॥੪॥੧੮॥੧੨੦॥
O Nanak, the Supreme Lord God preserves him, and no pain or sorrow afflicts him any longer. ||4||18||120||
नानक राखे पारब्रहमि फिरि दूखु न थीआ ॥४॥१८॥१२०॥
GURBANI.WORLD