LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਉਦਮੁਕਰਤਹੋਵੈਮਨੁਨਿਰਮਲੁਨਾਚੈਆਪੁਨਿਵਾਰੇ॥
(ਹੇ ਭਾਈ! ਪਰਮਾਤਮਾ ਦਾ ਭਗਤ ਜਿਉਂ ਜਿਉਂ ਸਿਫ਼ਤਿ-ਸਾਲਾਹ ਦਾ) ਉੱਦਮ ਕਰਦਾ ਹੈ ਉਸ ਦਾ ਮਨ ਪਵਿਤ੍ਰ ਹੁੰਦਾ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ (ਇਹ, ਮਾਨੋ, ਉਹ ਪਰਮਾਤਮਾ ਦੀ ਹਜ਼ੂਰੀ ਵਿਚ) ਨਾਚ ਕਰਦਾ ਹੈ।
Making the effort, the mind becomes pure; in this dance, the self is silenced.
उदमु करत होवै मनु निरमलु नाचै आपु निवारे ॥
LINE 03
ਪੰਚਜਨਾਲੇਵਸਗਤਿਰਾਖੈਮਨਮਹਿਏਕੰਕਾਰੇ੧॥॥
(ਪਰਮਾਤਮਾ ਦਾ ਸੇਵਕ) ਆਪਣੇ ਮਨ ਵਿਚ ਪਰਮਾਤਮਾ ਨੂੰ ਵਸਾਈ ਰੱਖਦਾ ਹੈ (ਇਸ ਤਰ੍ਹਾਂ) ਉਹ ਕਾਮਾਦਿਕ ਪੰਜਾਂ ਨੂੰ ਕਾਬੂ ਵਿਚ ਰੱਖਦਾ ਹੈ ॥੧॥
The five passions are kept under control, and the One Lord dwells in the mind. ||1||
पंच जना ले वसगति राखै मन महि एकंकारे ॥१॥
LINE 04
ਤੇਰਾਜਨੁਨਿਰਤਿਕਰੇਗੁਨਗਾਵੈ॥
ਹੇ ਪ੍ਰਭੂ! (ਦੇਵੀ ਦੇਵਤਿਆਂ ਦੇ ਭਗਤ ਆਪਣੇ ਇਸ਼ਟ ਦੀ ਭਗਤੀ ਕਰਨ ਵੇਲੇ ਉਸ ਦੇ ਅੱਗੇ ਨਾਚ ਕਰਦੇ ਹਨ, ਪਰ) ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ (ਇਹ, ਮਾਨੋ) ਉਹ ਨਾਚ ਕਰਦਾ ਹੈ।
Your humble servant dances and sings Your Glorious Praises.
तेरा जनु निरति करे गुन गावै ॥
LINE 05
ਰਬਾਬੁਪਖਾਵਜਤਾਲਘੁੰਘਰੂਅਨਹਦਸਬਦੁਵਜਾਵੈ੧॥॥ਰਹਾਉ॥
ਹੇ ਪ੍ਰਭੂ! ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ-ਰੂਪ ਵਾਜਾ (ਆਪਣੇ ਅੰਦਰ) ਲਗਾਤਾਰ ਵਜਾਂਦਾ ਰਹਿੰਦਾ ਹੈ (ਸ਼ਬਦ ਨੂੰ ਹਰ ਵੇਲੇ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ) ਇਹੀ ਹੈ ਉਸ ਦੇ ਵਾਸਤੇ ਰਬਾਬ ਤਬਲਾ ਛੈਣੇ ਘੁੰਘਰੂ (ਆਦਿਕ ਸਾਜ਼ਾਂ ਦਾ ਵੱਜਣਾ) ॥੧॥ ਰਹਾਉ ॥
He plays upon the guitar, tambourine and cymbals, and the unstruck sound current of the Shabad resounds. ||1||Pause||
रबाबु पखावज ताल घुंघरू अनहद सबदु वजावै ॥१॥ रहाउ ॥
LINE 06
ਪ੍ਰਥਮੇਮਨੁਪਰਬੋਧੈਅਪਨਾਪਾਛੈਅਵਰਰੀਝਾਵੈ॥
(ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਪਰਮਾਤਮਾ ਦਾ ਭਗਤ) ਪਹਿਲਾਂ ਆਪਣੇ ਮਨ ਨੂੰ (ਮੋਹ ਦੀ ਨੀਂਦ ਵਿਚੋਂ) ਜਗਾਂਦਾ ਹੈ, ਫਿਰ ਹੋਰਨਾਂ ਦੇ ਅੰਦਰ (ਸਿਫ਼ਤਿ-ਸਾਲਾਹ ਦੀ) ਰੀਝ ਪੈਦਾ ਕਰਦਾ ਹੈ।
First, he instructs his own mind, and then, he leads others.
प्रथमे मनु परबोधै अपना पाछै अवर रीझावै ॥
LINE 07
ਰਾਮਨਾਮਜਪੁਹਿਰਦੈਜਾਪੈਮੁਖਤੇਸਗਲਸੁਨਾਵੈ੨॥॥
ਪਹਿਲਾਂ ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ ਤੇ ਫਿਰ ਮੂੰਹ ਨਾਲ ਉਹ ਜਾਪ ਹੋਰਨਾਂ ਨੂੰ ਭੀ ਸੁਣਾਂਦਾ ਹੈ ॥੨॥
He chants the Lord's Name and meditates on it in his heart; with his mouth, he announces it to all. ||2||
राम नाम जपु हिरदै जापै मुख ते सगल सुनावै ॥२॥
LINE 08
ਕਰਸੰਗਿਸਾਧੂਚਰਨਪਖਾਰੈਸੰਤਧੂਰਿਤਨਿਲਾਵੈ॥
(ਪਰਮਾਤਮਾ ਦਾ ਸੇਵਕ) ਆਪਣੇ ਹੱਥਾਂ ਨਾਲ ਗੁਰਮੁਖਾਂ ਦੇ ਪੈਰ ਧੋਂਦਾ ਹੈ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਸਰੀਰ ਉੱਤੇ ਲਾਂਦਾ ਹੈ।
He joins the Saadh Sangat, the Company of the Holy, and washes their feet; he applies the dust of the Saints to his body
कर संगि साधू चरन पखारै संत धूरि तनि लावै ॥
LINE 09
ਮਨੁਤਨੁਅਰਪਿਧਰੇਗੁਰਆਗੈਸਤਿਪਦਾਰਥੁਪਾਵੈ੩॥॥
ਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਹੈ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਗੁਰੂ ਦੇ ਹਵਾਲੇ ਕਰਦਾ ਹੈ ਤੇ ਗੁਰੂ ਪਾਸੋਂ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਪ੍ਰਾਪਤ ਕਰਦਾ ਹੈ ॥੩॥
He surrenders his mind and body, and places them before the Guru; thus, he obtains the true wealth. ||3||
मनु तनु अरपि धरे गुर आगै सति पदारथु पावै ॥३॥
LINE 10
ਜੋਜੋਸੁਨੈਪੇਖੈਲਾਇਸਰਧਾਤਾਕਾਜਨਮਮਰਨਦੁਖੁਭਾਗੈ॥
ਹੇ ਨਾਨਕ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਇਕ ਐਸਾ ਨਾਚ ਹੈ ਕਿ) ਜੇਹੜਾ ਜੇਹੜਾ ਮਨੁੱਖ ਇਸ ਨੂੰ ਸਿਦਕ ਧਾਰ ਕੇ ਸੁਣਦਾ ਵੇਖਦਾ ਹੈ ਉਸ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ।
Whoever listens to, and beholds the Guru with faith, shall see his pains of birth and death taken away.
जो जो सुनै पेखै लाइ सरधा ता का जनम मरन दुखु भागै ॥
LINE 11
ਐਸੀਨਿਰਤਿਨਰਕਨਿਵਾਰੈਨਾਨਕਗੁਰਮੁਖਿਜਾਗੈ੪੪੪੩॥॥॥॥
ਅਜੇਹਾ ਨਾਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਨਰਕਾਂ ਤੋਂ ਬਚਾ ਲੈਂਦਾ ਹੈ (ਇਸ ਨਾਚ ਦੀ ਬਰਕਤਿ ਨਾਲ) ਉਹ (ਮੋਹ ਦੀ ਨੀਂਦ ਤੋਂ) ਜਾਗ ਪੈਂਦਾ ਹੈ ॥੪॥੪॥੪੩॥
Such a dance eliminates hell; O Nanak, the Gurmukh remains wakeful. ||4||4||43||
ऐसी निरति नरक निवारै नानक गुरमुखि जागै ॥४॥४॥४३॥
GURBANI.WORLD