LINE 01
ਆਸਾਮਹਲਾ੫ਇਕਤੁਕੇ੨॥
Aasaa, Fifth Mahalaa, Ik-Tukas 2 :
आसा महला ५ इकतुके २ ॥
LINE 02
ਜੀਵਤਦੀਸੈਤਿਸੁਸਰਪਰਮਰਣਾ॥
(ਹੇ ਭਾਈ!) ਜੇਹੜਾ ਮਨੁੱਖ (ਮਾਇਆ ਦੇ ਮਾਣ ਦੇ ਆਸਰੇ) ਜੀਊਂਦਾ ਦਿੱਸਦਾ ਹੈ ਉਸ ਨੂੰ ਜ਼ਰੂਰ ਆਤਮਕ ਮੌਤ ਹੜੱਪ ਕਰੀ ਰੱਖਦੀ ਹੈ;
One who is seen to be alive, shall surely die.
जीवत दीसै तिसु सरपर मरणा ॥
LINE 03
ਮੁਆਹੋਵੈਤਿਸੁਨਿਹਚਲੁਰਹਣਾ੧॥॥
ਪਰ ਜੇਹੜਾ ਮਨੁੱਖ (ਮਾਇਆ ਦੇ ਮਾਣ ਵਲੋਂ) ਅਛੋਹ ਹੈ ਉਸ ਨੂੰ ਅਟੱਲ ਆਤਮਕ ਜੀਵਨ ਮਿਲਿਆ ਰਹਿੰਦਾ ਹੈ ॥੧॥
But he who is dead shall remain ever-lasting. ||1||
मुआ होवै तिसु निहचलु रहणा ॥१॥
LINE 04
ਜੀਵਤਮੁਏਮੁਏਸੇਜੀਵੇ॥
(ਹੇ ਭਾਈ!) ਜੇਹੜੇ ਮਨੁੱਖ ਮਾਇਆ ਦੇ ਮਨ ਵਿਚ ਮਸਤ ਰਹਿੰਦੇ ਹਨ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ। ਪਰ, ਜੇਹੜੇ ਮਨੁੱਖ ਮਾਇਆ ਦੇ ਮਾਣ ਵਲੋਂ ਅਛੋਹ ਹਨ ਉਹ ਆਤਮਕ ਜੀਵਨ ਵਾਲੇ ਹਨ।
Those who die while yet alive, shall through this death, live on.
जीवत मुए मुए से जीवे ॥
LINE 05
ਹਰਿਹਰਿਨਾਮੁਅਵਖਧੁਮੁਖਿਪਾਇਆਗੁਰਸਬਦੀਰਸੁਅੰਮ੍ਰਿਤੁਪੀਵੇ੧॥॥ਰਹਾਉ॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਦਾਰੂ ਆਪਣੇ ਮੂੰਹ ਵਿਚ ਰੱਖਿਆ (ਆਤਮਕ ਮੌਤ ਵਾਲਾ ਰੋਗ ਉਹਨਾਂ ਦੇ ਅੰਦਰੋਂ ਦੂਰ ਹੋ ਗਿਆ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ॥੧॥ ਰਹਾਉ ॥
They place the Name of the Lord, Har, Har, as medicine in their mouths, and through the Word of the Guru's Shabad, they drink in the Ambrosial Nectar. ||1||Pause||
हरि हरि नामु अवखधु मुखि पाइआ गुर सबदी रसु अंम्रितु पीवे ॥१॥ रहाउ ॥
LINE 06
ਕਾਚੀਮਟੁਕੀਬਿਨਸਿਬਿਨਾਸਾ॥
(ਹੇ ਭਾਈ! ਜਿਵੇਂ) ਕੱਚਾ ਘੜਾ ਜ਼ਰੂਰ ਨਾਸ ਹੋਣ ਵਾਲਾ ਹੈ (ਤਿਵੇਂ ਮਾਇਆ ਨਾਲੋਂ ਭੀ ਸਾਥ ਆਖ਼ਰ ਜ਼ਰੂਰ ਟੁੱਟਦਾ ਹੈ।
The clay pot of the body shall be broken.
काची मटुकी बिनसि बिनासा ॥
LINE 07
ਜਿਸੁਛੂਟੈਤ੍ਰਿਕੁਟੀਤਿਸੁਨਿਜਘਰਿਵਾਸਾ੨॥॥
ਮਾਇਆ ਦੇ ਮਾਣ ਤੇ ਦੂਜਿਆਂ ਨਾਲ ਖਿੱਝਣਾ ਮੂਰਖਤਾ ਹੈ) ਜਿਸ ਮਨੁੱਖ ਦੇ ਅੰਦਰੋਂ (ਮਾਇਆ ਦੇ ਮਾਣ ਦੇ ਕਾਰਨ ਪੈਦਾ ਹੋਈ) ਖਿੱਝ ਮੁੱਕੀ ਰਹਿੰਦੀ ਹੈ, ਉਸ ਦਾ ਨਿਵਾਸ (ਸਦਾ) ਪ੍ਰਭੂ-ਚਰਨਾਂ ਵਿਚ ਰਹਿੰਦਾ ਹੈ ॥੨॥
One who has eliminated the three qualities dwells in the home of his inner self. ||2||
जिसु छूटै त्रिकुटी तिसु निज घरि वासा ॥२॥
LINE 08
ਊਚਾਚੜੈਸੁਪਵੈਪਇਆਲਾ॥
(ਹੇ ਭਾਈ! ਮਾਇਆ ਦੇ ਵਿਚ) ਜੇਹੜਾ ਮਨੁੱਖ ਸਿਰ ਉੱਚਾ ਕਰੀ ਰੱਖਦਾ ਹੈ (ਆਕੜਿਆ ਫਿਰਦਾ ਹੈ) ਉਹ ਆਤਮਕ ਮੌਤ ਦੇ ਟੋਏ ਵਿਚ ਪਿਆ ਰਹਿੰਦਾ ਹੈ।
One who climbs high, shall fall into the nether regions of the underworld.
ऊचा चड़ै सु पवै पइआला ॥
LINE 09
ਧਰਨਿਪੜੈਤਿਸੁਲਗੈਨਕਾਲਾ੩॥॥
ਪਰ, ਜੇਹੜਾ ਮਨੁੱਖ ਸਦਾ ਨਿਮ੍ਰਤਾ ਧਾਰਦਾ ਹੈ ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ ॥੩॥
One who lies upon the ground, shall not be touched by death. ||3||
धरनि पड़ै तिसु लगै न काला ॥३॥
LINE 10
ਭ੍ਰਮਤਫਿਰੇਤਿਨਕਿਛੂਨਪਾਇਆ॥
(ਹੇ ਭਾਈ!) ਜੇਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਸਦਾ) ਭਟਕਦੇ ਫਿਰਦੇ ਹਨ (ਆਤਮਕ ਜੀਵਨ ਦੀ ਦਾਤਿ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ।
Those who continue to wander around, achieve nothing.
भ्रमत फिरे तिन किछू न पाइआ ॥
LINE 11
ਸੇਅਸਥਿਰਜਿਨਗੁਰਸਬਦੁਕਮਾਇਆ੪॥॥
ਪਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੇ ਜੀਵਨ ਵਿਚ) ਵਰਤਿਆ ਹੈ ਉਹ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਰਹਿੰਦੇ ਹਨ ॥੪॥
Those who practice the Guru's Teachings, become steady and stable. ||4||
से असथिर जिन गुर सबदु कमाइआ ॥४॥
LINE 12
ਜੀਉਪਿੰਡੁਸਭੁਹਰਿਕਾਮਾਲੁ॥
ਜਿਨ੍ਹਾਂ ਮਨੁੱਖਾਂ ਨੇ ਇਹ ਜਿੰਦ ਤੇ ਸਰੀਰ ਸਭ ਕੁਝ ਪਰਮਾਤਮਾ ਦੀ ਦਿੱਤੀ ਦਾਤਿ ਸਮਝਿਆ ਹੈ,
This body and soul all belong to the Lord.
जीउ पिंडु सभु हरि का मालु ॥
LINE 13
ਨਾਨਕਗੁਰਮਿਲਿਭਏਨਿਹਾਲ੫੧੩॥॥॥
ਹੇ ਨਾਨਕ! ਉਹ ਗੁਰੂ ਨੂੰ ਮਿਲ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ (ਉਹਨਾਂ ਦੀ ਤ੍ਰਿਕੁਟੀ ਮੁੱਕ ਜਾਂਦੀ ਹੈ) ॥੫॥੧੩॥
O Nanak, meeting the Guru, I am enraptured. ||5||13||
नानक गुर मिलि भए निहाल ॥५॥१३॥
GURBANI.WORLD