ਆਸਾ ਮਹਲਾ ੧ ॥

ਰਾਗੁ ਆਸਾ ਗੁਰੂ ਨਾਨਕ ਦੇਵ ਜੀ ਅੰਗ 421
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, First Mahalaa:
आसा महला १ ॥
LINE 02
ਰੂੜੋਠਾਕੁਰਮਾਹਰੋਰੂੜੀਗੁਰਬਾਣੀ
ਹੇ ਠਾਕੁਰ! ਤੂੰ ਸੁੰਦਰ ਹੈਂ, ਤੂੰ ਸਿਆਣਾ ਹੈਂ! ਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ (ਤੇਰੀ ਪ੍ਰਾਪਤੀ ਹੋ ਸਕਦੀ ਹੈ)।
Beautiful is the Supreme Lord and Master, and beautiful is the Word of the Guru's Bani.
रूड़ो ठाकुर माहरो रूड़ी गुरबाणी ॥
LINE 03
ਵਡੈਭਾਗਿਸਤਿਗੁਰੁਮਿਲੈਪਾਈਐਪਦੁਨਿਰਬਾਣੀ॥॥
ਵੱਡੀ ਕਿਸਮਤ ਨਾਲ ਗੁਰੂ ਮਿਲਦਾ ਹੈ, (ਤੇ ਗੁਰੂ ਦੇ ਮਿਲਣ ਦੇ ਨਾਲ) ਵਾਸਨਾ-ਰਹਿਤ ਆਤਮਕ ਅਵਸਥਾ ਮਿਲਦੀ ਹੈ ॥੧॥
By great good fortune, one meets the True Guru, and the supreme status of Nirvaanaa is obtained. ||1||
वडै भागि सतिगुरु मिलै पाईऐ पदु निरबाणी ॥१॥
LINE 04
ਮੈਓਲੑਗੀਆਓਲੑਗੀਹਮਛੋਰੂਥਾਰੇ
(ਹੇ ਪ੍ਰਭੂ!) ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰਾ ਛੋਟਾ ਜਿਹਾ ਸੇਵਕ ਹਾਂ।
I am the lowest slave of Your slaves; I am Your most humble servant.
मै ओलगीआ ओलगी हम छोरू थारे ॥
LINE 05
ਜਿਉਤੂੰਰਾਖਹਿਤਿਉਰਹਾਮੁਖਿਨਾਮੁਹਮਾਰੇ॥॥ਰਹਾਉ
(ਮੇਹਰ ਕਰ) ਮੈਂ ਉਸੇ ਤਰ੍ਹਾਂ ਜੀਵਾਂ ਜਿਵੇਂ ਤੇਰੀ ਰਜ਼ਾ ਹੋਵੇ। ਮੇਰੇ ਮੂੰਹ ਵਿਚ ਆਪਣਾ ਨਾਮ ਦੇਹ! ॥੧॥ ਰਹਾਉ ॥
As You keep me, I live. Your Name is in my mouth. ||1||Pause||
जिउ तूं राखहि तिउ रहा मुखि नामु हमारे ॥१॥ रहाउ ॥
LINE 06
ਦਰਸਨਕੀਪਿਆਸਾਘਣੀਭਾਣੈਮਨਿਭਾਈਐ
ਪ੍ਰਭੂ ਦੀ ਰਜ਼ਾ ਵਿਚ (ਜੀਵ ਦੇ ਅੰਦਰ) ਉਸ ਦੇ ਦਰਸ਼ਨ ਦੀ ਤੀਬਰ ਤਾਂਘ ਪੈਦਾ ਹੁੰਦੀ ਹੈ, ਉਸ ਦੀ ਰਜ਼ਾ ਅਨੁਸਾਰ ਹੀ ਉਹ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।
I have such a great thirst for the Blessed Vision of Your Darshan; my mind accepts Your Will, and so You are pleased with me.
दरसन की पिआसा घणी भाणै मनि भाईऐ ॥
LINE 07
ਮੇਰੇਠਾਕੁਰਹਾਥਿਵਡਿਆਈਆਭਾਣੈਪਤਿਪਾਈਐ॥॥
ਪਿਆਰੇ ਠਾਕੁਰ ਦੇ ਹੱਥ ਵਿਚ ਹੀ ਸਾਰੀਆਂ ਵਡਿਆਈਆਂ ਹਨ, ਉਸ ਦੀ ਰਜ਼ਾ ਅਨੁਸਾਰ ਹੀ (ਜੀਵ ਨੂੰ ਉਸ ਦੇ ਦਰ ਤੇ) ਇੱਜ਼ਤ ਮਿਲਦੀ ਹੈ ॥੨॥
Greatness is in the Hands of my Lord and Master; by His Will, honor is obtained. ||2||
मेरे ठाकुर हाथि वडिआईआ भाणै पति पाईऐ ॥२॥
LINE 08
ਸਾਚਉਦੂਰਿਜਾਣੀਐਅੰਤਰਿਹੈਸੋਈ
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਕਿਤੇ) ਦੂਰ (ਬੈਠਾ) ਨਹੀਂ ਸਮਝਣਾ ਚਾਹੀਦਾ, ਹਰੇਕ ਜੀਵ ਦੇ ਅੰਦਰ ਉਹ ਆਪ ਹੀ (ਵੱਸ ਰਿਹਾ) ਹੈ।
Do not think that the True Lord is far away; He is deep within.
साचउ दूरि न जाणीऐ अंतरि है सोई ॥
LINE 09
ਜਹਦੇਖਾਤਹਰਵਿਰਹੇਕਿਨਿਕੀਮਤਿਹੋਈ॥॥
ਮੈਂ ਜਿੱਧਰ ਤੱਕਦਾ ਹਾਂ, ਉਧਰ ਹੀ ਪ੍ਰਭੂ ਭਰਪੂਰ ਹੈ। ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ॥੩॥
Wherever I look, there I find Him pervading; how can I estimate His value? ||3||
जह देखा तह रवि रहे किनि कीमति होई ॥३॥
LINE 10
ਆਪਿਕਰੇਆਪੇਹਰੇਵੇਖੈਵਡਿਆਈ
ਪਰਮਾਤਮਾ ਆਪ ਹੀ ਉਸਾਰਦਾ ਹੈ ਆਪ ਹੀ ਢਾਂਹਦਾ ਹੈ, (ਆਪਣੀ ਇਹ) ਤਾਕਤ ਉਹ ਆਪ ਹੀ ਵੇਖ ਰਿਹਾ ਹੈ।
He Himself does, and He Himself undoes. He Himself beholds His glorious greatness.
आपि करे आपे हरे वेखै वडिआई ॥
LINE 11
ਗੁਰਮੁਖਿਹੋਇਨਿਹਾਲੀਐਇਉਕੀਮਤਿਪਾਈ॥॥
ਗੁਰੂ ਦੇ ਸਨਮੁਖ ਹੋ ਕੇ ਉਸ ਦਾ ਦਰਸ਼ਨ ਕਰ ਸਕੀਦਾ ਹੈ, ਤੇ ਇਸ ਤਰ੍ਹਾਂ ਉਸ ਦਾ ਮੁੱਲ ਪੈ ਸਕਦਾ ਹੈ (ਕਿ ਉਹ ਹਰ ਥਾਂ ਮੌਜੂਦ ਹੈ) ॥੪॥
Becoming Gurmukh, one beholds Him, and so, His value is appraised. ||4||
गुरमुखि होइ निहालीऐ इउ कीमति पाई ॥४॥
LINE 12
ਜੀਵਦਿਆਲਾਹਾਮਿਲੈਗੁਰਕਾਰਕਮਾਵੈ
ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ ਉਸ ਨੂੰ ਇਸੇ ਜੀਵਨ ਵਿਚ ਪਰਮਾਤਮਾ ਦਾ ਨਾਮ-ਲਾਭ ਮਿਲ ਜਾਂਦਾ ਹੈ।
So earn your profits while you are alive, by serving the Guru.
जीवदिआ लाहा मिलै गुर कार कमावै ॥
LINE 13
ਪੂਰਬਿਹੋਵੈਲਿਖਿਆਤਾਸਤਿਗੁਰੁਪਾਵੈ॥॥
ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਸੰਸਕਾਰ (ਅੰਦਰ) ਮੌਜੂਦ ਹੋਣ ॥੫॥
If it is so pre-ordained, then one finds the True Guru. ||5||
पूरबि होवै लिखिआ ता सतिगुरु पावै ॥५॥
LINE 14
ਮਨਮੁਖਤੋਟਾਨਿਤਹੈਭਰਮਹਿਭਰਮਾਏ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਆਤਮਕ ਗੁਣਾਂ ਵਿਚ ਨਿੱਤ ਕਮੀ ਹੁੰਦੀ ਰਹਿੰਦੀ ਹੈ, (ਮਾਇਆ ਦੇ) ਭਟਕਾਏ ਹੋਏ ਉਹ (ਨਿੱਤ) ਭਟਕਦੇ ਰਹਿੰਦੇ ਹਨ।
The self-willed manmukhs continually lose, and wander around, deluded by doubt.
मनमुख तोटा नित है भरमहि भरमाए ॥
LINE 15
ਮਨਮੁਖੁਅੰਧੁਚੇਤਈਕਿਉਦਰਸਨੁਪਾਏ॥॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਵਿਚ) ਅੰਨ੍ਹਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਉਸ ਨੂੰ ਪਰਮਾਤਮਾ ਦਾ ਦਰਸ਼ਨ ਕਿਵੇਂ ਹੋਵੇ? ॥੬॥
The blind manmukhs do not remember the Lord; how can they obtain the Blessed Vision of His Darshan? ||6||
मनमुखु अंधु न चेतई किउ दरसनु पाए ॥६॥
LINE 16
ਤਾਜਗਿਆਇਆਜਾਣੀਐਸਾਚੈਲਿਵਲਾਏ
ਤਦੋਂ ਹੀ ਕਿਸੇ ਨੂੰ ਜਗਤ ਵਿਚ ਜਨਮਿਆ ਸਮਝੋ, ਜੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜਦਾ ਹੋਵੇ।
One's coming into the world is judged worthwhile only if one lovingly attunes oneself to the True Lord.
ता जगि आइआ जाणीऐ साचै लिव लाए ॥
LINE 17
ਗੁਰਭੇਟੇਪਾਰਸੁਭਏਜੋਤੀਜੋਤਿਮਿਲਾਏ॥॥
ਜੇਹੜੇ ਮਨੁੱਖ ਗੁਰੂ ਨੂੰ ਮਿਲ ਪੈਂਦੇ ਹਨ ਉਹ ਪਾਰਸ ਬਣ ਜਾਂਦੇ ਹਨ, ਉਹਨਾਂ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੭॥
Meeting the Guru, one becomes invaluable; his light merges into the Light. ||7||
गुर भेटे पारसु भए जोती जोति मिलाए ॥७॥
LINE 18
ਅਹਿਨਿਸਿਰਹੈਨਿਰਾਲਮੋਕਾਰਧੁਰਕੀਕਰਣੀ
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜੇ ਹੋਏ ਬੰਦੇ ਸੰਤੋਖ ਵਾਲਾ ਜੀਵਨ ਗੁਜ਼ਾਰਦੇ ਹਨ, ਉਸ ਪਰਮਾਤਮਾ ਦੇ ਚਰਨਾਂ ਵਿਚ ਰੰਗੇ ਰਹਿੰਦੇ ਹਨ।
Day and night, he remains detached, and serves the Primal Lord.
अहिनिसि रहै निरालमो कार धुर की करणी ॥
LINE 19
ਨਾਨਕਨਾਮਿਸੰਤੋਖੀਆਰਾਤੇਹਰਿਚਰਣੀ੮੧੯॥॥॥
ਜੇਹੜਾ ਜੇਹੜਾ ਮਨੁੱਖ ਧੁਰੋਂ ਮਿਲੀ (ਸਿਮਰਨ ਦੀ) ਕਾਰ ਕਰਦਾ ਹੈ ਉਹ ਸਦਾ ਨਿਰਲੇਪ ਰਹਿੰਦਾ ਹੈ ॥੮॥੧੯॥
O Nanak, those who are imbued with the Lord's Lotus Feet, are content with the Naam, the Name of the Lord. ||8||19||
नानक नामि संतोखीआ राते हरि चरणी ॥८॥१९॥
GURBANI.WORLD