LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਜਾਕਾਠਾਕੁਰੁਤੁਹੀਪ੍ਰਭਤਾਕੇਵਡਭਾਗਾ॥
ਹੇ ਪ੍ਰਭੂ! ਤੂੰ ਆਪ ਹੀ ਜਿਸ ਮਨੁੱਖ ਦੇ ਸਿਰ ਉੱਤੇ ਮਾਲਕ ਹੈਂ ਉਸ ਦੇ ਵੱਡੇ ਭਾਗ (ਸਮਝਣੇ ਚਾਹੀਦੇ) ਹਨ,
One who has You as His Master, O God, is blessed with great destiny.
जा का ठाकुरु तुही प्रभ ता के वडभागा ॥
LINE 03
ਓਹੁਸੁਹੇਲਾਸਦਸੁਖੀਸਭੁਭ੍ਰਮੁਭਉਭਾਗਾ੧॥॥
ਉਹ ਸਦਾ ਸੌਖਾ (ਜੀਵਨ ਬਿਤੀਤ ਕਰਦਾ) ਹੈ ਉਹ ਸਦਾ ਸੁਖੀ (ਰਹਿੰਦਾ) ਹੈ ਉਸ ਦਾ ਹਰੇਕ ਕਿਸਮ ਦਾ ਡਰ ਤੇ ਭਰਮ ਦੂਰ ਹੋ ਜਾਂਦਾ ਹੈ ॥੧॥
He is happy, and forever at peace; his doubts and fears are all dispelled. ||1||
ओहु सुहेला सद सुखी सभु भ्रमु भउ भागा ॥१॥
LINE 04
ਹਮਚਾਕਰਗੋਬਿੰਦਕੇਠਾਕੁਰੁਮੇਰਾਭਾਰਾ॥
(ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ,
I am the slave of the Lord of the Universe; my Master is the greatest of all.
हम चाकर गोबिंद के ठाकुरु मेरा भारा ॥
LINE 05
ਕਰਨਕਰਾਵਨਸਗਲਬਿਧਿਸੋਸਤਿਗੁਰੂਹਮਾਰਾ੧॥॥ਰਹਾਉ॥
ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ) ॥੧॥ ਰਹਾਉ ॥
He is the Creator, the Cause of causes; He is my True Guru. ||1||Pause||
करन करावन सगल बिधि सो सतिगुरू हमारा ॥१॥ रहाउ ॥
LINE 06
ਦੂਜਾਨਾਹੀਅਉਰੁਕੋਤਾਕਾਭਉਕਰੀਐ॥
(ਹੇ ਭਾਈ! ਜਗਤ ਵਿਚ) ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਦਾ ਡਰ ਮੰਨਿਆ ਜਾਏ।
There is no other whom I should fear.
दूजा नाही अउरु को ता का भउ करीऐ ॥
LINE 07
ਗੁਰਸੇਵਾਮਹਲੁਪਾਈਐਜਗੁਦੁਤਰੁਤਰੀਐ੨॥॥
(ਹੇ ਭਾਈ!) ਗੁਰੂ ਦੀ ਦੱਸੀ ਸੇਵਾ ਕੀਤਿਆਂ (ਪਰਮਾਤਮਾ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਤੇ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਜਾਈਦਾ ਹੈ ਜਿਸ ਤੋਂ (ਉਂਞ) ਪਾਰ ਲੰਘਣਾ ਬਹੁਤ ਹੀ ਔਖਾ ਹੈ ॥੨॥
Serving the Guru, the Mansion of the Lord's Presence is obtained, and the impassable world-ocean is crossed over. ||2||
गुर सेवा महलु पाईऐ जगु दुतरु तरीऐ ॥२॥
LINE 08
ਦ੍ਰਿਸਟਿਤੇਰੀਸੁਖੁਪਾਈਐਮਨਮਾਹਿਨਿਧਾਨਾ॥
ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਨਾਲ ਸੁਖ ਮਿਲਦਾ ਹੈ (ਜਿਨ੍ਹਾਂ ਉਤੇ ਤੇਰੀ ਮੇਹਰ ਹੋਵੇ ਉਹਨਾਂ ਦੇ) ਮਨ ਵਿਚ (ਤੇਰਾ ਨਾਮ-) ਖ਼ਜ਼ਾਨਾ ਆ ਵੱਸਦਾ ਹੈ।
By Your Glance of Grace, peace is obtained, and the treasure fills the mind.
द्रिसटि तेरी सुखु पाईऐ मन माहि निधाना ॥
LINE 09
ਜਾਕਉਤੁਮਕਿਰਪਾਲਭਏਸੇਵਕਸੇਪਰਵਾਨਾ੩॥॥
ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਦਇਆਵਾਨ ਹੁੰਦਾ ਹੈਂ ਉਹ ਤੇਰੇ ਸੇਵਕ ਤੇਰੇ ਦਰ ਤੇ ਕਬੂਲ ਹੁੰਦੇ ਹਨ ॥੩॥
That servant, unto whom You bestow Your Mercy, is approved and accepted. ||3||
जा कउ तुम किरपाल भए सेवक से परवाना ॥३॥
LINE 10
ਅੰਮ੍ਰਿਤਰਸੁਹਰਿਕੀਰਤਨੋਕੋਵਿਰਲਾਪੀਵੈ॥
ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਤਮਕ ਜੀਵਨ ਦੇਣ ਵਾਲਾ ਰਸ ਹੈ, ਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਇਹ (ਅੰਮ੍ਰਿਤ ਰਸ) ਪੀਂਦਾ ਹੈ।
How rare is that person who drinks in the Ambrosial Essence of the Lord's Kirtan.
अंम्रित रसु हरि कीरतनो को विरला पीवै ॥
LINE 11
ਵਜਹੁਨਾਨਕਮਿਲੈਏਕੁਨਾਮੁਰਿਦਜਪਿਜਪਿਜੀਵੈ੪੧੪੧੧੬॥॥॥॥
ਹੇ ਨਾਨਕ! (ਆਖ-ਜਿਸ ਨੌਕਰ ਨੂੰ) ਪਰਮਾਤਮਾ ਦਾ ਨਾਮ-ਵਜ਼ੀਫ਼ਾ ਮਿਲ ਜਾਂਦਾ ਹੈ ਉਹ ਆਪਣੇ ਹਿਰਦੇ ਵਿਚ ਇਹ ਨਾਮ ਸਦਾ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੪॥੧੪॥੧੧੬॥
Nanak has obtained the commodity of the One Name; he lives by chanting and meditating on it within his heart. ||4||14||116||
वजहु नानक मिलै एकु नामु रिद जपि जपि जीवै ॥४॥१४॥११६॥
GURBANI.WORLD