LINE 01
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 02
ਰਾਗੁਆਸਾਘਰੁ੭ਮਹਲਾ੫॥
ਰਾਗ ਆਸਾ, ਘਰ ੭ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ।
Raag Aasaa, Seventh House, Fifth Mahalaa:
रागु आसा घरु ७ महला ५ ॥
LINE 03
ਲਾਲੁਚੋਲਨਾਤੈਤਨਿਸੋਹਿਆ॥
(ਹੇ ਭੈਣ!) ਤੇਰੇ ਸਰੀਰ ਉਤੇ ਲਾਲ ਰੰਗ ਦਾ ਚੋਲਾ ਸੋਹਣਾ ਲੱਗ ਰਿਹਾ ਹੈ।
That red dress looks so beautiful on your body.
लालु चोलना तै तनि सोहिआ ॥
LINE 04
ਸੁਰਿਜਨਭਾਨੀਤਾਂਮਨੁਮੋਹਿਆ੧॥॥
(ਤੇਰੇ ਮੂੰਹ ਦੀ ਲਾਲੀ ਸੋਹਣੀ ਡਲ੍ਹਕ ਮਾਰ ਰਹੀ ਹੈ ਸ਼ਾਇਦ) ਤੂੰ ਸੱਜਣ-ਹਰੀ ਨੂੰ ਪਿਆਰੀ ਲੱਗ ਰਹੀ ਹੈਂ, ਤਾਹੀਏਂ ਤੂੰ ਮੇਰਾ ਮਨ (ਭੀ) ਮੋਹ ਲਿਆ ਹੈ ॥੧॥
Your Husband Lord is pleased, and His heart is enticed. ||1||
सुरिजन भानी तां मनु मोहिआ ॥१॥
LINE 05
ਕਵਨਬਨੀਰੀਤੇਰੀਲਾਲੀ॥
ਹੇ ਭੈਣ! (ਦੱਸ,) ਤੇਰੇ ਚੇਹਰੇ ਉਤੇ ਲਾਲੀ ਕਿਵੇਂ ਆ ਬਣੀ ਹੈ?
Whose handiwork is this red beauty of yours?
कवन बनी री तेरी लाली ॥
LINE 06
ਕਵਨਰੰਗਿਤੂੰਭਈਗੁਲਾਲੀ੧॥॥ਰਹਾਉ॥
ਕਿਸ ਰੰਗ ਦੀ ਬਰਕਤਿ ਨਾਲ ਤੂੰ ਸੋਹਣੇ ਗੂੜ੍ਹੇ ਰੰਗ ਵਾਲੀ ਬਣ ਗਈ ਹੈਂ? ॥੧॥ ਰਹਾਉ ॥
Whose love has rendered the poppy so red? ||1||Pause||
कवन रंगि तूं भई गुलाली ॥१॥ रहाउ ॥
LINE 07
ਤੁਮਹੀਸੁੰਦਰਿਤੁਮਹਿਸੁਹਾਗੁ॥
ਹੇ ਭੈਣ! ਤੂੰ ਬੜੀ ਸੋਹਣੀ ਦਿੱਸ ਰਹੀ ਹੈਂ, ਤੇਰਾ ਸੁਹਾਗ-ਭਾਗ ਉੱਘੜ ਆਇਆ ਹੈ।
You are so beautiful; you are the happy soul-bride.
तुम ही सुंदरि तुमहि सुहागु ॥
LINE 08
ਤੁਮਘਰਿਲਾਲਨੁਤੁਮਘਰਿਭਾਗੁ੨॥॥
(ਇਉਂ ਜਾਪਦਾ ਹੈ ਕਿ) ਤੇਰੇ ਹਿਰਦੇ-ਘਰ ਵਿਚ ਪ੍ਰੀਤਮ-ਪ੍ਰਭੂ ਆ ਵੱਸਿਆ ਹੈ; ਤੇਰੇ ਹਿਰਦੇ-ਘਰ ਵਿਚ ਕਿਸਮਤ ਜਾਗ ਪਈ ਹੈ ॥੨॥
Your Beloved is in your home; good fortune is in your home. ||2||
तुम घरि लालनु तुम घरि भागु ॥२॥
LINE 09
ਤੂੰਸਤਵੰਤੀਤੂੰਪਰਧਾਨਿ॥
ਹੇ ਭੈਣ! ਤੂੰ ਸੁੱਚੇ ਆਚਰਨ ਵਾਲੀ ਹੋ ਗਈ ਹੈਂ ਤੂੰ ਹੁਣ ਸਭ ਥਾਂ ਆਦਰ-ਮਾਣ ਪਾ ਰਹੀ ਹੈਂ।
You are pure and chaste, you are most distinguished.
तूं सतवंती तूं परधानि ॥
LINE 10
ਤੂੰਪ੍ਰੀਤਮਭਾਨੀਤੁਹੀਸੁਰਗਿਆਨਿ੩॥॥
(ਜੇ) ਤੂੰ ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਰਹੀ ਹੈਂ (ਤਾਂ) ਤੂੰ ਸ੍ਰੇਸ਼ਟ ਗਿਆਨ ਵਾਲੀ ਬਣ ਗਈ ਹੈਂ ॥੩॥
You are pleasing to Your Beloved, and you have sublime understanding. ||3||
तूं प्रीतम भानी तुही सुर गिआनि ॥३॥
LINE 11
ਪ੍ਰੀਤਮਭਾਨੀਤਾਂਰੰਗਿਗੁਲਾਲ॥
(ਹੇ ਭੈਣ! ਮੈਂ) ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਗਈ ਹਾਂ, ਤਾਹੀਏਂ, ਮੈਂ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀ ਗਈ ਹਾਂ।
I am pleasing to my Beloved, and so I am imbued with the deep red color.
प्रीतम भानी तां रंगि गुलाल ॥
LINE 12
ਕਹੁਨਾਨਕਸੁਭਦ੍ਰਿਸਟਿਨਿਹਾਲ੪॥॥
ਨਾਨਕ ਆਖਦਾ ਹੈ- ਉਹ ਪ੍ਰੀਤਮਪ੍ਰਭੂ ਮੈਨੂੰ ਚੰਗੀ (ਪਿਆਰ-ਭਰੀ) ਨਿਗਾਹ ਨਾਲ ਤੱਕਦਾ ਹੈ ॥੪॥
Says Nanak, I have been totally blessed with the Lord's Glance of Grace. ||4||
कहु नानक सुभ द्रिसटि निहाल ॥४॥
LINE 13
ਸੁਨਿਰੀਸਖੀਇਹਹਮਰੀਘਾਲ॥
(ਪਰ) ਹੇ ਸਹੇਲੀ! ਤੂੰ ਪੁੱਛਦੀ ਹੈਂ (ਮੈਂ ਕੇਹੜੀ ਮੇਹਨਤ ਕੀਤੀ, ਬੱਸ!) ਇਹੀ ਹੈ ਮੇਹਨਤ ਜੋ ਮੈਂ ਕੀਤੀ,
Listen, O companions: this is my only work;
सुनि री सखी इह हमरी घाल ॥
LINE 14
ਪ੍ਰਭਆਪਿਸੀਗਾਰਿਸਵਾਰਨਹਾਰ੧॥॥ਰਹਾਉਦੂਜਾ੧੫੨॥॥॥
ਕਿ ਉਸ ਸੁੰਦਰਤਾ ਦੀ ਦਾਤਿ ਦੇਣ ਵਾਲੇ ਪ੍ਰਭੂ ਨੇ ਆਪ ਹੀ ਮੈਨੂੰ (ਆਪਣੇ ਪਿਆਰ ਦੀ ਦਾਤਿ ਦੇ ਕੇ) ਸੋਹਣੀ ਬਣਾ ਲਿਆ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧॥੫੨॥
God Himself is the One who embellishes and adorns. ||1||Second Pause||1||52||
प्रभ आपि सीगारि सवारनहार ॥१॥ रहाउ दूजा ॥१॥५२॥
GURBANI.WORLD