ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 373
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਜਉਮੈਕੀਓਸਗਲਸੀਗਾਰਾ
ਜੇ ਮੈਂ ਹਰੇਕ ਕਿਸਮ ਦਾ ਸਿੰਗਾਰ ਕੀਤਾ,
Even though I totally decorated myself,
जउ मै कीओ सगल सीगारा ॥
LINE 03
ਤਉਭੀਮੇਰਾਮਨੁਪਤੀਆਰਾ
ਤਾਂ ਭੀ ਮੇਰਾ ਮਨ ਸੰਤੁਸ਼ਟ ਨਾਹ ਹੋਇਆ।
still, my mind was not satisfied.
तउ भी मेरा मनु न पतीआरा ॥
LINE 04
ਅਨਿਕਸੁਗੰਧਤਤਨਮਹਿਲਾਵਉ
ਜੇ ਮੈਂ ਆਪਣੇ ਸਰੀਰ ਉਤੇ ਅਨੇਕਾਂ ਸੁਗੰਧੀਆਂ ਵਰਤਦੀ ਹਾਂ,
I applied various scented oils to my body,
अनिक सुगंधत तन महि लावउ ॥
LINE 05
ਓਹੁਸੁਖੁਤਿਲੁਸਮਾਨਿਨਹੀਪਾਵਉ
ਤਾਂ ਭੀ ਮੈਂ ਤਿਲ ਜਿਤਨਾ ਭੀ ਉਹ ਸੁਖ ਨਹੀਂ ਹਾਸਲ ਕਰ ਸਕਦੀ (ਜੋ ਸੁਖ ਪਿਆਰੇ ਪ੍ਰਭੂ-ਪਤੀ ਦੇ ਦਰਸ਼ਨ ਤੋਂ ਮਿਲਦਾ ਹੈ)।
and yet, I did not obtain even a tiny bit of pleasure from this.
ओहु सुखु तिलु समानि नही पावउ ॥
LINE 06
ਮਨਮਹਿਚਿਤਵਉਐਸੀਆਸਾਈ
ਹੇ ਮੇਰੀ ਮਾਂ! ਹੁਣ ਮੈਂ ਇਹੋ ਜਿਹੀਆਂ ਆਸਾਂ ਹੀ ਬਣਾਂਦੀ ਰਹਿੰਦੀ ਹਾਂ,
Within my mind, I hold such a desire,
मन महि चितवउ ऐसी आसाई ॥
LINE 07
ਪ੍ਰਿਅਦੇਖਤਜੀਵਉਮੇਰੀਮਾਈ॥॥
(ਕਿ ਕਿਵੇਂ ਪ੍ਰਭੂ-ਪਤੀ ਮਿਲੇ), ਪਿਆਰੇ ਪ੍ਰਭੂ-ਪਤੀ ਦਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ ॥੧॥
that I may live only to behold my Beloved, O my mother. ||1||
प्रिअ देखत जीवउ मेरी माई ॥१॥
LINE 08
ਮਾਈਕਹਾਕਰਉਇਹੁਮਨੁਧੀਰੈ
ਹੇ ਮਾਂ! ਮੈਂ ਕੀਹ ਕਰਾਂ? (ਪਿਆਰੇ ਤੋਂ ਬਿਨਾ) ਮੇਰਾ ਮਨ ਖਲੋਂਦਾ ਨਹੀਂ।
O mother, what should I do? This mind cannot rest.
माई कहा करउ इहु मनु न धीरै ॥
LINE 09
ਪ੍ਰਿਅਪ੍ਰੀਤਮਬੈਰਾਗੁਹਿਰੈ॥॥ਰਹਾਉ
ਪਿਆਰੇ ਪ੍ਰੀਤਮ ਦਾ ਪ੍ਰੇਮ ਖਿੱਚ ਪਾ ਰਿਹਾ ਹੈ ॥੧॥ ਰਹਾਉ ॥
It is bewitched by the tender love of my Beloved. ||1||Pause||
प्रिअ प्रीतम बैरागु हिरै ॥१॥ रहाउ ॥
LINE 10
ਬਸਤ੍ਰਬਿਭੂਖਨਸੁਖਬਹੁਤਬਿਸੇਖੈ
(ਸੋਹਣੇ) ਕੱਪੜੇ, ਗਹਣੇ, ਉਚੇਚੇ ਅਨੇਕਾਂ ਸੁਖ-
Garments, ornaments, and such exquisite pleasures
बसत्र बिभूखन सुख बहुत बिसेखै ॥
LINE 11
ਓਇਭੀਜਾਨਉਕਿਤੈਲੇਖੈ
ਮੈਂ ਸਮਝਦੀ ਹਾਂ ਕਿ ਉਹ ਸਾਰੇ ਭੀ (ਪ੍ਰਭੂ-ਪਤੀ ਤੋਂ ਬਿਨਾ) ਕਿਸੇ ਕੰਮ ਨਹੀਂ।
I look upon these as of no account.
ओइ भी जानउ कितै न लेखै ॥
LINE 12
ਪਤਿਸੋਭਾਅਰੁਮਾਨੁਮਹਤੁ
ਇੱਜ਼ਤ, ਸੋਭਾ, ਆਦਰ, ਵਡਿਆਈ (ਭੀ ਮਿਲ ਜਾਏ),
Likewise, honor, fame, dignity and greatness,
पति सोभा अरु मानु महतु ॥
LINE 13
ਆਗਿਆਕਾਰੀਸਗਲਜਗਤੁ
ਸਾਰਾ ਜਗਤ ਮੇਰੀ ਆਗਿਆ ਵਿਚ ਤੁਰਨ ਲੱਗ ਪਏ,
obedience by the whole world,
आगिआकारी सगल जगतु ॥
LINE 14
ਗ੍ਰਿਹੁਐਸਾਹੈਸੁੰਦਰਲਾਲ
ਬੜਾ ਸੋਹਣਾ ਤੇ ਕੀਮਤੀ ਘਰ (ਰਹਿਣ ਵਾਸਤੇ ਮਿਲਿਆ ਹੋਵੇ, ਤਾਂ ਭੀ)
and a household as beautiful as a jewel.
ग्रिहु ऐसा है सुंदर लाल ॥
LINE 15
ਪ੍ਰਭਭਾਵਾਤਾਸਦਾਨਿਹਾਲ॥॥
ਤਦੋਂ ਹੀ ਮੈਂ ਸਦਾ ਲਈ ਖ਼ੁਸ਼ ਰਹਿ ਸਕਦੀ ਹਾਂ ਜੇ ਪ੍ਰਭੂ-ਪਤੀ ਨੂੰ ਪਿਆਰੀ ਲੱਗਾਂ ॥੨॥
If I am pleasing to God's Will, then I shall be blessed, and forever in bliss. ||2||
प्रभ भावा ता सदा निहाल ॥२॥
LINE 16
ਬਿੰਜਨਭੋਜਨਅਨਿਕਪਰਕਾਰ
(ਹੇ ਮਾਂ!) ਜੇ ਅਨੇਕਾਂ ਕਿਸਮ ਦੇ ਸੁਆਦਲੇ ਖਾਣੇ ਮਿਲ ਜਾਣ,
With foods and delicacies of so many different kinds,
बिंजन भोजन अनिक परकार ॥
LINE 17
ਰੰਗਤਮਾਸੇਬਹੁਤੁਬਿਸਥਾਰ
ਜੇ ਬਹੁਤ ਤਰ੍ਹਾਂ ਦੇ ਰੰਗ ਤਮਾਸ਼ੇ (ਵੇਖਣ ਨੂੰ ਹੋਣ),
and such abundant pleasures and entertainments,
रंग तमासे बहुतु बिसथार ॥
LINE 18
ਰਾਜਮਿਲਖਅਰੁਬਹੁਤੁਫੁਰਮਾਇਸਿ
ਜੇ ਰਾਜ ਮਿਲ ਜਾਏ, ਭੁਇਂ ਦੀ ਮਾਲਕੀ ਹੋ ਜਾਏ ਅਤੇ ਬਹੁਤ ਹਕੂਮਤ ਮਿਲ ਜਾਏ,
power and property and absolute command
राज मिलख अरु बहुतु फुरमाइसि ॥
LINE 19
ਮਨੁਨਹੀਧ੍ਰਾਪੈਤ੍ਰਿਸਨਾਜਾਇਸਿ
ਤਾਂ ਭੀ ਇਹ ਮਨ ਕਦੇ ਰੱਜਦਾ ਨਹੀਂ, ਇਸ ਦੀ ਤ੍ਰਿਸ਼ਨਾ ਮੁੱਕਦੀ ਨਹੀਂ।
with these, the mind is not satisfied, and its thirst is not quenched.
मनु नही ध्रापै त्रिसना न जाइसि ॥
LINE 20
ਬਿਨੁਮਿਲਬੇਇਹੁਦਿਨੁਬਿਹਾਵੈ
(ਇਹ ਸਭ ਕੁਝ ਹੁੰਦਿਆਂ ਭੀ, ਹੇ ਮਾਂ! ਪ੍ਰਭੂ-ਪਤੀ ਨੂੰ) ਮਿਲਣ ਤੋਂ ਬਿਨਾ ਮੇਰਾ ਇਹ ਦਿਨ (ਸੁਖ ਨਾਲ) ਨਹੀਂ ਲੰਘਦਾ।
Without meeting Him, this day does not pass.
बिनु मिलबे इहु दिनु न बिहावै ॥
LINE 21
ਮਿਲੈਪ੍ਰਭੂਤਾਸਭਸੁਖਪਾਵੈ॥॥
ਜਦੋਂ (ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਮਿਲ ਪਏ ਤਾਂ ਉਹ (ਮਾਨੋ) ਸਾਰੇ ਸੁਖ ਹਾਸਲ ਕਰ ਲੈਂਦੀ ਹੈ ॥੩॥
Meeting God, I find peace. ||3||
मिलै प्रभू ता सभ सुख पावै ॥३॥
LINE 22
ਖੋਜਤਖੋਜਤਸੁਨੀਇਹਸੋਇ
ਭਾਲ ਕਰਦਿਆਂ ਕਰਦਿਆਂ (ਹੇ ਮਾਂ!) ਮੈਂ ਇਹ ਖ਼ਬਰ ਸੁਣ ਲਈ,
By searching and seeking, I have heard this news,
खोजत खोजत सुनी इह सोइ ॥
LINE 23
ਸਾਧਸੰਗਤਿਬਿਨੁਤਰਿਓਕੋਇ
ਕਿ ਸਾਧ ਸੰਗਤਿ ਤੋਂ ਬਿਨਾ (ਤ੍ਰਿਸ਼ਨਾ ਦੇ ਹੜ੍ਹ ਤੋਂ) ਕੋਈ ਜੀਵ ਕਦੇ ਪਾਰ ਨਹੀਂ ਲੰਘ ਸਕਿਆ।
that without the Saadh Sangat, the Company of the Holy, no one swims across.
साधसंगति बिनु तरिओ न कोइ ॥
LINE 24
ਜਿਸੁਮਸਤਕਿਭਾਗੁਤਿਨਿਸਤਿਗੁਰੁਪਾਇਆ
ਜਿਸ ਦੇ ਮੱਥੇ ਉਤੇ ਚੰਗਾ ਭਾਗ ਜਾਗਿਆ ਉਸ ਨੇ ਗੁਰੂ ਲੱਭ ਲਿਆ,
One who has this good destiny written upon his forehead, finds the True Guru.
जिसु मसतकि भागु तिनि सतिगुरु पाइआ ॥
LINE 25
ਪੂਰੀਆਸਾਮਨੁਤ੍ਰਿਪਤਾਇਆ
ਉਸ ਦੀ ਹਰੇਕ ਆਸ ਪੂਰੀ ਹੋ ਗਈ,
His hopes are fulfilled, and his mind is satisfied.
पूरी आसा मनु त्रिपताइआ ॥
LINE 26
ਪ੍ਰਭਮਿਲਿਆਤਾਚੂਕੀਡੰਝਾ
ਉਸ ਦਾ ਮਨ ਰੱਜ ਗਿਆ।
When one meets God, then his thirst is quenched.
प्रभ मिलिआ ता चूकी डंझा ॥
LINE 27
ਨਾਨਕਲਧਾਮਨਤਨਮੰਝਾ੪੧੧॥॥॥
ਹੇ ਨਾਨਕ! ਜਦੋਂ ਜੀਵ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਨੂੰ ਮਿਲ ਪਿਆ ਉਸ ਦੀ (ਅੰਦਰਲੀ ਤ੍ਰਿਸ਼ਨਾ ਦੀ) ਭੜਕੀ ਮੁੱਕ ਗਈ, ਉਸ ਨੇ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਵੱਸਦਾ) ਪ੍ਰਭੂ ਲੱਭ ਲਿਆ ॥੪॥੧੧॥
Nanak has found the Lord, within his mind and body. ||4||11||
नानक लधा मन तन मंझा ॥४॥११॥
GURBANI.WORLD