LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਜਉਸੁਪ੍ਰਸੰਨਹੋਇਓਪ੍ਰਭੁਮੇਰਾ॥
(ਹੇ ਭਾਈ!) ਜਦੋਂ ਮੇਰਾ ਪ੍ਰਭੂ (ਕਿਸੇ ਮਨੁੱਖ ਉਤੇ) ਬਹੁਤ ਪ੍ਰਸੰਨ ਹੁੰਦਾ ਹੈ,
When my God is totally pleased with me,
जउ सुप्रसंन होइओ प्रभु मेरा ॥
LINE 03
ਤਾਂਦੂਖੁਭਰਮੁਕਹੁਕੈਸੇਨੇਰਾ੧॥॥
ਤਦੋਂ ਦੱਸੋ, ਕੋਈ ਦੁਖ ਭਰਮ ਉਸ ਮਨੁੱਖ ਦੇ ਨੇੜੇ ਕਿਵੇਂ ਆ ਸਕਦਾ ਹੈ? ॥੧॥
then, tell me, how can suffering or doubt draw near me? ||1||
तां दूखु भरमु कहु कैसे नेरा ॥१॥
LINE 04
ਸੁਨਿਸੁਨਿਜੀਵਾਸੋਇਤੁਮੑਾਰੀ॥
(ਹੇ ਮੇਰੇ ਪ੍ਰਭੂ)! ਤੇਰੀ ਸੋਭਾ (-ਵਡਿਆਈ) ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
Continually listening to Your Glory, I live.
सुनि सुनि जीवा सोइ तुमारी ॥
LINE 05
ਮੋਹਿਨਿਰਗੁਨਕਉਲੇਹੁਉਧਾਰੀ੧॥॥ਰਹਾਉ॥
(ਹੇ ਮੇਰੇ ਪ੍ਰਭੂ! ਮੇਹਰ ਕਰ) ਮੈਨੂੰ ਗੁਣ-ਹੀਨ ਨੂੰ (ਦੁੱਖਾਂ-ਭਰਮਾਂ ਤੋਂ) ਬਚਾਈ ਰੱਖ ॥੧॥ ਰਹਾਉ ॥
I am worthless - save me, O Lord! ||1||Pause||
मोहि निरगुन कउ लेहु उधारी ॥१॥ रहाउ ॥
LINE 06
ਮਿਟਿਗਇਆਦੂਖੁਬਿਸਾਰੀਚਿੰਤਾ॥
(ਹੇ ਭਾਈ! ਮੇਰੇ) ਅੰਦਰੋਂ ਹਰੇਕ ਕਿਸਮ ਦਾ ਦੁਖ ਦੂਰ ਹੋ ਗਿਆ ਹੈ, ਮੈਂ (ਹਰੇਕ ਕਿਸਮ ਦੀ) ਚਿੰਤਾ ਭੁਲਾ ਦਿੱਤੀ ਹੈ
My suffering has been ended, and my anxiety is forgotten.
मिटि गइआ दूखु बिसारी चिंता ॥
LINE 07
ਫਲੁਪਾਇਆਜਪਿਸਤਿਗੁਰਮੰਤਾ੨॥॥
ਸਤਿਗੁਰੂ ਦੀ ਬਾਣੀ ਜਪ ਕੇ ਮੈਂ ਇਹ ਫਲ ਪ੍ਰਾਪਤ ਕਰ ਲਿਆ ਹੈ ॥੨॥
I have obtained my reward, chanting the Mantra of the True Guru. ||2||
फलु पाइआ जपि सतिगुर मंता ॥२॥
LINE 08
ਸੋਈਸਤਿਸਤਿਹੈਸੋਇ॥
(ਹੇ ਭਾਈ!) ਉਹ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ ਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ,
He is True, and True is His glory.
सोई सति सति है सोइ ॥
LINE 09
ਸਿਮਰਿਸਿਮਰਿਰਖੁਕੰਠਿਪਰੋਇ੩॥॥
ਉਸ ਨੂੰ ਸਦਾ ਸਿਮਰਦਾ ਰਹੁ ਉਸ (ਦੇ ਨਾਮ) ਨੂੰ ਆਪਣੇ ਗਲੇ ਵਿਚ ਪ੍ਰੋ ਕੇ ਰੱਖ (ਜਿਵੇਂ ਫੁੱਲਾਂ ਦਾ ਹਾਰ ਪ੍ਰੋ ਕੇ ਗਲ ਵਿਚ ਪਾਈਦਾ ਹੈ) ॥੩॥
Remembering, remembering Him in meditation, keep Him clasped to your heart. ||3||
सिमरि सिमरि रखु कंठि परोइ ॥३॥
LINE 10
ਕਹੁਨਾਨਕਕਉਨਉਹਕਰਮਾ॥
ਨਾਨਕ ਆਖਦਾ ਹੈ- (ਉਸ ਮਨੁੱਖ ਲਈ) ਹੋਰ ਉਹ ਕੇਹੜਾ (ਮਿਥਿਆ ਹੋਇਆ ਧਾਰਮਿਕ) ਕੰਮ (ਰਹਿ ਜਾਂਦਾ ਹੈ ਜੇਹੜਾ ਉਸ ਨੂੰ ਕਰਨਾ ਚਾਹੀਦਾ ਹੈ),
Says Nanak, what action is there left to do,
कहु नानक कउन उह करमा ॥
LINE 11
ਜਾਕੈਮਨਿਵਸਿਆਹਰਿਨਾਮਾ੪੨੧੭੨॥॥॥॥
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸੇ ॥੪॥੨੧॥੭੨॥
by one whose mind is filled with the Lord's Name? ||4||21||72||
जा कै मनि वसिआ हरि नामा ॥४॥२१॥७२॥
GURBANI.WORLD