LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਸਤਿਗੁਰੁਅਪਨਾਸਦਸਦਾਸਮੑਾਰੇ॥
ਹੇ ਮਨ! ਆਪਣੇ ਸਤਿਗੁਰੂ ਨੂੰ ਸਦਾ ਹੀ (ਆਪਣੇ ਅੰਦਰ) ਸਾਂਭ ਰੱਖ।
I contemplate, forever and ever, the True Guru;
सतिगुरु अपना सद सदा समारे ॥
LINE 03
ਗੁਰਕੇਚਰਨਕੇਸਸੰਗਿਝਾਰੇ੧॥॥
(ਹੇ ਭਾਈ!) ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਨਾਲ ਝਾੜਿਆ ਕਰ (ਗੁਰੂ-ਦਰ ਤੇ ਨਿਮ੍ਰਤਾ ਨਾਲ ਪਿਆ ਰਹੁ) ॥੧॥
with my hair, I dust the feet of the Guru. ||1||
गुर के चरन केस संगि झारे ॥१॥
LINE 04
ਜਾਗੁਰੇਮਨਜਾਗਨਹਾਰੇ॥
ਹੇ ਜਾਗਣ ਜੋਗੇ ਮਨ! (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋਹੁ।
Be wakeful, O my awakening mind!
जागु रे मन जागनहारे ॥
LINE 05
ਬਿਨੁਹਰਿਅਵਰੁਨਆਵਸਿਕਾਮਾਝੂਠਾਮੋਹੁਮਿਥਿਆਪਸਾਰੇ੧॥॥ਰਹਾਉ॥
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਪਦਾਰਥ) ਤੇਰੇ ਕੰਮ ਨਹੀਂ ਆਵੇਗਾ, (ਪਰਵਾਰ ਦਾ) ਮੋਹ ਤੇ (ਮਾਇਆ ਦਾ) ਖਿਲਾਰਾ ਇਹ ਕੋਈ ਭੀ ਸਾਥ ਨਿਬਾਹੁਣ ਵਾਲੇ ਨਹੀਂ ਹਨ ॥੧॥ ਰਹਾਉ ॥
Without the Lord, nothing else shall be of use to you; false is emotional attachment, and useless are worldly entanglements. ||1||Pause||
बिनु हरि अवरु न आवसि कामा झूठा मोहु मिथिआ पसारे ॥१॥ रहाउ ॥
LINE 06
ਗੁਰਕੀਬਾਣੀਸਿਉਰੰਗੁਲਾਇ॥
(ਹੇ ਭਾਈ!) ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ।
Embrace love for the Word of the Guru's Bani.
गुर की बाणी सिउ रंगु लाइ ॥
LINE 07
ਗੁਰੁਕਿਰਪਾਲੁਹੋਇਦੁਖੁਜਾਇ੨॥॥
ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ ॥੨॥
When the Guru shows His Mercy, pain is destroyed. ||2||
गुरु किरपालु होइ दुखु जाइ ॥२॥
LINE 08
ਗੁਰਬਿਨੁਦੂਜਾਨਾਹੀਥਾਉ॥
(ਹੇ ਭਾਈ!) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿਥੇ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਮਨ ਨੂੰ ਜਗਾਇਆ ਜਾ ਸਕੇ)।
Without the Guru, there is no other place of rest.
गुर बिनु दूजा नाही थाउ ॥
LINE 09
ਗੁਰੁਦਾਤਾਗੁਰੁਦੇਵੈਨਾਉ੩॥॥
ਗੁਰੂ (ਪਰਮਾਤਮਾ ਦਾ) ਨਾਮ ਬਖ਼ਸ਼ਦਾ ਹੈ, ਗੁਰੂ ਨਾਮ ਦੀ ਦਾਤਿ ਦੇਣ-ਜੋਗਾ ਹੈ (ਨਾਮ ਦੀ ਦਾਤਿ ਦੇ ਕੇ ਸੁੱਤੇ ਮਨ ਨੂੰ ਜਗਾ ਦੇਂਦਾ ਹੈ) ॥੩॥
The Guru is the Giver, the Guru gives the Name. ||3||
गुरु दाता गुरु देवै नाउ ॥३॥
LINE 10
ਗੁਰੁਪਾਰਬ੍ਰਹਮੁਪਰਮੇਸਰੁਆਪਿ॥
(ਹੇ ਭਾਈ!) ਗੁਰੂ ਪਾਰਬ੍ਰਹਮ (ਦਾ ਰੂਪ) ਹੈ ਗੁਰੂ ਪਰਮੇਸਰ (ਦਾ ਰੂਪ) ਹੈ।
The Guru is the Supreme Lord God; He Himself is the Transcendent Lord.
गुरु पारब्रहमु परमेसरु आपि ॥
LINE 11
ਆਠਪਹਰਨਾਨਕਗੁਰਜਾਪਿ੪੧੬੬੭॥॥॥॥
ਹੇ ਨਾਨਕ! (ਆਖ-) ਅੱਠੇ ਪਹਰ (ਹਰ ਵੇਲੇ) ਗੁਰੂ ਨੂੰ ਚੇਤੇ ਰੱਖ ॥੪॥੧੬॥੬੭॥
Twenty-four hours a day, O Nanak, meditate on the Guru. ||4||16||67||
आठ पहर नानक गुर जापि ॥४॥१६॥६७॥
GURBANI.WORLD