LINE 01
ਆਸਾਮਹਲਾ੩ਅਸਟਪਦੀਆਘਰੁ੨॥
ਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Aasaa, Third Mahalaa, Ashtapadees, Second House:
आसा महला ३ असटपदीआ घरु २ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸਾਸਤੁਬੇਦੁਸਿੰਮ੍ਰਿਤਿਸਰੁਤੇਰਾਸੁਰਸਰੀਚਰਣਸਮਾਣੀ॥
ਹੇ ਪ੍ਰਭੂ! ਤੇਰਾ ਨਾਮ-ਸਰੋਵਰ (ਮੇਰੇ ਵਾਸਤੇ) ਸ਼ਾਸਤ੍ਰ ਵੇਦ ਸਿੰਮ੍ਰਿਤੀਆਂ (ਦੀ ਵਿਚਾਰ) ਹੈ, ਤੇਰੇ ਚਰਨਾਂ ਵਿਚ ਲੀਨਤਾ (ਮੇਰੇ ਵਾਸਤੇ) ਗੰਗਾ (ਆਦਿਕ ਤੀਰਥ ਦਾ ਇਸ਼ਨਾਨ) ਹੈ।
The Shaastras, the Vedas and the Simritees are contained in the ocean of Your Name; the River Ganges is held in Your Feet.
सासतु बेदु सिंम्रिति सरु तेरा सुरसरी चरण समाणी ॥
LINE 04
ਸਾਖਾਤੀਨਿਮੂਲੁਮਤਿਰਾਵੈਤੂੰਤਾਂਸਰਬਵਿਡਾਣੀ੧॥॥
ਹੇ ਪ੍ਰਭੂ! ਤੂੰ ਇਸ ਸਾਰੇ ਅਸਚਰਜ ਜਗਤ ਦਾ ਮਾਲਕ ਹੈਂ, ਤੂੰ ਤ੍ਰਿਗੁਣੀ ਮਾਇਆ ਦਾ ਕਰਤਾ ਹੈਂ। ਮੇਰੀ ਬੁੱਧੀ (ਤੇਰੀ ਯਾਦ ਦੇ ਅਨੰਦ ਨੂੰ ਹੀ) ਮਾਣਦੀ ਰਹਿੰਦੀ ਹੈ ॥੧॥
The intellect can understand the world of the three modes, but You, O Primal Lord, are totally astounding. ||1||
साखा तीनि मूलु मति रावै तूं तां सरब विडाणी ॥१॥
LINE 05
ਤਾਕੇਚਰਣਜਪੈਜਨੁਨਾਨਕੁਬੋਲੇਅੰਮ੍ਰਿਤਬਾਣੀ੧॥॥ਰਹਾਉ॥
(ਪ੍ਰਭੂ ਦਾ) ਦਾਸ ਨਾਨਕ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰੀ ਰੱਖਦਾ ਹੈ, ਆਤਮਕ ਜੀਵਨ ਦੇਣ ਵਾਲੀ ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥
Servant Nanak meditates on His Feet, and chants the Ambrosial Word of His Bani. ||1||Pause||
ता के चरण जपै जनु नानकु बोले अंम्रित बाणी ॥१॥ रहाउ ॥
LINE 06
ਤੇਤੀਸਕਰੋੜੀਦਾਸਤੁਮੑਾਰੇਰਿਧਿਸਿਧਿਪ੍ਰਾਣਅਧਾਰੀ॥
(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਤੇਤੀ ਕ੍ਰੋੜ ਦੇਵਤੇ ਵੀ ਤੇਰੇ ਦਾਸ ਹਨ ਤੇ ਰਿੱਧੀਆਂ ਸਿੱਧੀਆਂ ਤੇ ਪ੍ਰਾਣਾਂ ਦਾ ਵੀ ਤੂੰ ਹੀ ਆਸਰਾ ਹੈਂ।
Three hundred thirty million gods are Your servants. You bestow wealth, and the supernatural powers of the Siddhas; You are the Support of the breath of life.
तेतीस करोड़ी दास तुमारे रिधि सिधि प्राण अधारी ॥
LINE 07
ਤਾਕੇਰੂਪਨਜਾਹੀਲਖਣੇਕਿਆਕਰਿਆਖਿਵੀਚਾਰੀ੨॥॥
ਉਸ ਪਰਮਾਤਮਾ ਦੇ ਅਨੇਕਾਂ ਹੀ ਰੂਪਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਮੈਂ ਕੀਹ ਆਖ ਕੇ ਉਹਨਾਂ ਦਾ ਕੋਈ ਵਿਚਾਰ ਦੱਸਾਂ? ॥੨॥
His beauteous forms cannot be comprehended; what can anyone accomplish by discussing and debating? ||2||
ता के रूप न जाही लखणे किआ करि आखि वीचारी ॥२॥
LINE 08
ਤੀਨਿਗੁਣਾਤੇਰੇਜੁਗਹੀਅੰਤਰਿਚਾਰੇਤੇਰੀਆਖਾਣੀ॥
ਹੇ ਪ੍ਰਭੂ! ਇਸ ਜਗਤ ਵਿਚ (ਮਾਇਆ ਦੇ) ਤਿੰਨ ਗੁਣ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੇ (ਜਗਤ-ਉਤਪੱਤੀ ਦੀਆਂ) ਚਾਰ ਖਾਣੀਆਂ ਤੇਰੀਆਂ ਹੀ ਰਚੀਆਂ ਹੋਈਆਂ ਹਨ।
Throughout the ages, You are the three qualities, and the four sources of creation.
तीनि गुणा तेरे जुग ही अंतरि चारे तेरीआ खाणी ॥
LINE 09
ਕਰਮੁਹੋਵੈਤਾਪਰਮਪਦੁਪਾਈਐਕਥੇਅਕਥਕਹਾਣੀ੩॥॥
ਤੇਰੀ ਮੇਹਰ ਹੋਵੇ ਤਦੋਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ, ਤਦੋਂ ਹੀ ਕੋਈ ਤੇਰੇ ਅਕੱਥ ਸਰੂਪ ਦੀਆਂ ਕੋਈ ਗੱਲਾਂ ਕਰ ਸਕਦਾ ਹੈ ॥੩॥
If You show Your Mercy, then one obtains the supreme status, and speaks the Unspoken Speech. ||3||
करमु होवै ता परम पदु पाईऐ कथे अकथ कहाणी ॥३॥
LINE 10
ਤੂੰਕਰਤਾਕੀਆਸਭੁਤੇਰਾਕਿਆਕੋਕਰੇਪਰਾਣੀ॥
ਹੇ ਪ੍ਰਭੂ! ਤੂੰ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਤੇਰੇ ਹੁਕਮ ਤੋਂ ਬਿਨਾ ਕੋਈ ਜੀਵ ਕੁਝ ਨਹੀਂ ਕਰ ਸਕਦਾ।
You are the Creator; all are created by You. What can any mortal being do?
तूं करता कीआ सभु तेरा किआ को करे पराणी ॥
LINE 11
ਜਾਕਉਨਦਰਿਕਰਹਿਤੂੰਅਪਣੀਸਾਈਸਚਿਸਮਾਣੀ੪॥॥
ਜਿਸ ਜੀਵ-ਇਸਤ੍ਰੀ ਉੱਤੇ ਤੂੰ ਮੇਹਰ ਦੀ ਨਜ਼ਰ ਕਰਦਾ ਹੈਂ ਉਹ ਤੇਰੇ ਸਦਾ-ਥਿਰ ਨਾਮ ਵਿਚ ਲੀਨ ਰਹਿੰਦੀ ਹੈ ॥੪॥
He alone, upon whom You shower Your Grace, is absorbed into the Truth. ||4||
जा कउ नदरि करहि तूं अपणी साई सचि समाणी ॥४॥
LINE 12
ਨਾਮੁਤੇਰਾਸਭੁਕੋਈਲੇਤੁਹੈਜੇਤੀਆਵਣਜਾਣੀ॥
ਹੇ ਪ੍ਰਭੂ! ਜਿਤਨੀ ਭੀ ਆਵਾਗਵਨ ਵਿਚ ਪਈ ਹੋਈ ਸ੍ਰਿਸ਼ਟੀ ਹੈ ਇਸ ਵਿਚ ਹਰੇਕ ਜੀਵ (ਆਪਣੇ ਵਲੋਂ) ਤੇਰਾ ਹੀ ਨਾਮ ਜਪਦਾ ਹੈ,
Everyone who comes and goes chants Your Name.
नामु तेरा सभु कोई लेतु है जेती आवण जाणी ॥
LINE 13
ਜਾਤੁਧੁਭਾਵੈਤਾਗੁਰਮੁਖਿਬੂਝੈਹੋਰਮਨਮੁਖਿਫਿਰੈਇਆਣੀ੫॥॥
ਪਰ ਜਦੋਂ ਤੈਨੂੰ ਚੰਗਾ ਲੱਗਦਾ ਤਾਂ ਗੁਰੂ ਦੀ ਸਰਨ ਪਿਆ ਹੋਇਆ ਜੀਵ (ਇਸ ਭੇਦ ਨੂੰ) ਸਮਝਦਾ ਹੈ, ਆਪਣੇ ਮਨ ਦੇ ਪਿਛੇ ਤੁਰਨ ਵਾਲੀ ਹੋਰ ਮੂਰਖ ਲੁਕਾਈ ਤਾਂ ਭਟਕਦੀ ਹੀ ਫਿਰਦੀ ਹੈ ॥੫॥
When it is pleasing to Your Will, then the Gurmukh understands. Otherwise, the self-willed manmukhs wander in ignorance. ||5||
जा तुधु भावै ता गुरमुखि बूझै होर मनमुखि फिरै इआणी ॥५॥
LINE 14
ਚਾਰੇਵੇਦਬ੍ਰਹਮੇਕਉਦੀਏਪੜਿਪੜਿਕਰੇਵੀਚਾਰੀ॥
(ਬ੍ਰਹਮਾ ਇਤਨਾ ਵੱਡਾ ਦੇਵਤਾ ਮੰਨਿਆ ਗਿਆ ਹੈ, ਕਹਿੰਦੇ ਹਨ ਪਰਮਾਤਮਾ ਨੇ) ਚਾਰੇ ਵੇਦ ਬ੍ਰਹਮਾ ਨੂੰ ਦਿੱਤੇ (ਬ੍ਰਹਮਾ ਨੇ ਚਾਰੇ ਵੇਦ ਰਚੇ, ਉਹ ਇਹਨਾਂ ਨੂੰ) ਮੁੜ ਮੁੜ ਪੜ੍ਹਕੇ ਇਹਨਾਂ ਦੀ ਹੀ ਵਿਚਾਰ ਕਰਦਾ ਰਿਹਾ।
You gave the four Vedas to Brahma, for him to read and read continually, and reflect upon.
चारे वेद ब्रहमे कउ दीए पड़ि पड़ि करे वीचारी ॥
LINE 15
ਤਾਕਾਹੁਕਮੁਨਬੂਝੈਬਪੁੜਾਨਰਕਿਸੁਰਗਿਅਵਤਾਰੀ੬॥॥
ਉਹ ਵਿਚਾਰਾ ਇਹ ਨਾਹ ਸਮਝ ਸਕਿਆ ਕਿ ਪ੍ਰਭੂ ਦਾ ਹੁਕਮ ਮੰਨਣਾ ਸਹੀ ਜੀਵਨ-ਰਾਹ ਹੈ, ਉਹ ਨਰਕ ਸੁਰਗ ਦੀਆਂ ਵਿਚਾਰਾਂ ਵਿਚ ਹੀ ਟਿਕਿਆ ਰਿਹਾ ॥੬॥
The wretched one does not understand His Command, and is reincarnated into heaven and hell. ||6||
ता का हुकमु न बूझै बपुड़ा नरकि सुरगि अवतारी ॥६॥
LINE 16
ਜੁਗਹਜੁਗਹਕੇਰਾਜੇਕੀਏਗਾਵਹਿਕਰਿਅਵਤਾਰੀ॥
(ਪਰਮਾਤਮਾ ਨੇ ਰਾਮ ਕ੍ਰਿਸ਼ਨ ਆਦਿਕ) ਆਪੋ ਆਪਣੇ ਜੁਗ ਦੇ ਮਹਾਂ ਪੁਰਖ ਪੈਦਾ ਕੀਤੇ, ਲੋਕ ਉਹਨਾਂ ਨੂੰ (ਪਰਮਾਤਮਾ ਦਾ) ਅਵਤਾਰ ਮੰਨ ਕੇ ਸਲਾਹੁੰਦੇ ਚਲੇ ਆ ਰਹੇ ਹਨ।
In each and every age, He creates the kings, who are sung of as His Incarnations.
जुगह जुगह के राजे कीए गावहि करि अवतारी ॥
LINE 17
ਤਿਨਭੀਅੰਤੁਨਪਾਇਆਤਾਕਾਕਿਆਕਰਿਆਖਿਵੀਚਾਰੀ੭॥॥
ਉਹਨਾਂ ਨੇ ਭੀ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ, ਮੈਂ (ਵਿਚਾਰਾ) ਕੀਹ ਆਖ ਕੇ ਉਸ ਦੇ ਗੁਣਾਂ ਦਾ ਵਿਚਾਰ ਕਰ ਸਕਦਾ ਹਾਂ? ॥੭॥
Even they have not found His limits; what can I speak of and contemplate? ||7||
तिन भी अंतु न पाइआ ता का किआ करि आखि वीचारी ॥७॥
LINE 18
ਤੂੰਸਚਾਤੇਰਾਕੀਆਸਭੁਸਾਚਾਦੇਹਿਤਸਾਚੁਵਖਾਣੀ॥
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰਾ ਪੈਦਾ ਕੀਤਾ ਹੋਇਆ ਜਗਤ ਤੇਰੀ ਸਦਾ-ਥਿਰ ਹਸਤੀ ਦਾ ਸਰੂਪ ਹੈ। ਜੇ ਤੂੰ ਆਪ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਮੈਂ ਤੇਰਾ ਸਦਾ-ਥਿਰ ਨਾਮ ਉਚਾਰ ਸਕਦਾ ਹਾਂ।
You are True, and all that You do is True. If You bless me with the Truth, I will speak on it.
तूं सचा तेरा कीआ सभु साचा देहि त साचु वखाणी ॥
LINE 19
ਜਾਕਉਸਚੁਬੁਝਾਵਹਿਅਪਣਾਸਹਜੇਨਾਮਿਸਮਾਣੀ੮੧੨੩॥॥॥॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਸਦਾ-ਥਿਰ ਨਾਮ ਜਪਣ ਦੀ ਸੂਝ ਬਖ਼ਸ਼ਦਾ ਹੈਂ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ ॥੮॥੧॥੨੩॥
One whom You inspire to understand the Truth, is easily absorbed into the Naam. ||8||1||23||
जा कउ सचु बुझावहि अपणा सहजे नामि समाणी ॥८॥१॥२३॥
GURBANI.WORLD