ਆਸਾ ਮਹਲਾ ੩ ॥

ਰਾਗੁ ਆਸਾ ਗੁਰੂ ਅਮਰਦਾਸ ਜੀ ਅੰਗ 428
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Third Mahalaa:
आसा महला ३ ॥
LINE 02
ਅੰਮ੍ਰਿਤੁਜਿਨੑਾਚਖਾਇਓਨੁਰਸੁਆਇਆਸਹਜਿਸੁਭਾਇ
ਜਿਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਰਮਾਤਮਾ ਨੇ (ਗੁਰੂ ਦੀ ਰਾਹੀਂ) ਆਪ ਚਖਾਇਆ, ਉਹਨਾਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ ਉਸ ਦਾ ਸੁਆਦ ਆ ਗਿਆ,
Those whom the Lord has caused to drink in the Ambrosial Nectar, naturally, intuitively, enjoy the sublime essence.
अंम्रितु जिना चखाइओनु रसु आइआ सहजि सुभाइ ॥
LINE 03
ਸਚਾਵੇਪਰਵਾਹੁਹੈਤਿਸਨੋਤਿਲੁਤਮਾਇ॥॥
(ਉਹਨਾਂ ਨੂੰ ਇਹ ਭੀ ਸਮਝ ਆ ਗਈ ਕਿ) ਉਹ ਸਦਾ-ਥਿਰ ਪ੍ਰਭੂ ਬੇ-ਮੁਥਾਜ ਹੈ ਉਸ ਨੂੰ ਰਤਾ ਭਰ ਭੀ (ਕਿਸੇ ਕਿਸਮ ਦਾ ਕੋਈ) ਲਾਲਚ ਨਹੀਂ ਹੈ ॥੧॥
The True Lord is care-free; he does not have even an iota of greed. ||1||
सचा वेपरवाहु है तिस नो तिलु न तमाइ ॥१॥
LINE 04
ਅੰਮ੍ਰਿਤੁਸਚਾਵਰਸਦਾਗੁਰਮੁਖਾਮੁਖਿਪਾਇ
ਸਦਾ-ਥਿਰ ਰਹਿਣ ਵਾਲਾ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹਰ ਥਾਂ) ਵਰ੍ਹ ਰਿਹਾ ਹੈ, ਪਰ ਇਹ ਪੈਂਦਾ ਹੈ ਉਹਨਾਂ ਮਨੁੱਖਾਂ ਦੇ ਮੂੰਹ ਵਿਚ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ।
The True Ambrosial Nectar rains down, and trickles into the mouths of the Gurmukhs.
अंम्रितु सचा वरसदा गुरमुखा मुखि पाइ ॥
LINE 05
ਮਨੁਸਦਾਹਰੀਆਵਲਾਸਹਜੇਹਰਿਗੁਣਗਾਇ॥॥ਰਹਾਉ
ਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾ ਗਾ ਕੇ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ॥੧॥ ਰਹਾਉ ॥
Their minds are forever rejuvenated, and they naturally, intuitively, sing the Glorious Praises of the Lord. ||1||Pause||
मनु सदा हरीआवला सहजे हरि गुण गाइ ॥१॥ रहाउ ॥
LINE 06
ਮਨਮੁਖਿਸਦਾਦੋਹਾਗਣੀਦਰਿਖੜੀਆਬਿਲਲਾਹਿ
ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਸਦਾ ਮੰਦ-ਭਾਗਣਾਂ ਰਹਿੰਦੀਆਂ ਹਨ ਉਹ ਪ੍ਰਭੂ ਦੇ ਦਰ ਤੇ ਖਲੋਤੀਆਂ (ਭੀ) ਵਿਲਕਦੀਆਂ ਹੀ ਹਨ।
The self-willed manmukhs are forever forsaken brides; they cry out and bewail at the Lord's Gate.
मनमुखि सदा दोहागणी दरि खड़ीआ बिललाहि ॥
LINE 07
ਜਿਨੑਾਪਿਰਕਾਸੁਆਦੁਆਇਓਜੋਧੁਰਿਲਿਖਿਆਸੋੁਕਮਾਹਿ॥॥
ਜਿਨ੍ਹਾਂ ਨੂੰ ਪ੍ਰਭੂ-ਪਤੀ ਦੇ ਮਿਲਾਪ ਦਾ ਕਦੇ ਸੁਆਦ ਨਹੀਂ ਆਇਆ ਉਹ ਉਹੀ ਮਨਮੁਖਤਾ ਵਾਲੇ ਕਰਮ ਕਮਾਂਦੀਆਂ ਰਹਿੰਦੀਆਂ ਹਨ ਜੋ ਧੁਰ ਦਰਗਾਹ ਤੋਂ ਉਹਨਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਉਹਨਾਂ ਦੇ ਮੱਥੇ ਤੇ ਲਿਖੇ ਪਏ ਹਨ ॥੨॥
Those who do not enjoy the sublime taste of their Husband Lord, act according to their pre-ordained destiny. ||2||
जिना पिर का सुआदु न आइओ जो धुरि लिखिआ सुो कमाहि ॥२॥
LINE 08
ਗੁਰਮੁਖਿਬੀਜੇਸਚੁਜਮੈਸਚੁਨਾਮੁਵਾਪਾਰੁ
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ-ਥਿਰ ਹਰਿ-ਨਾਮ (ਆਪਣਾ ਹਿਰਦਾ-ਖੇਤ ਵਿਚ) ਬੀਜਦਾ ਹੈ ਇਹ ਨਾਮ ਹੀ ਉਥੇ ਹੀ ਉੱਗਦਾ ਹੈ, ਸਦਾ-ਥਿਰ ਨਾਮ ਨੂੰ ਹੀ ਉਹ ਆਪਣਾ ਵਣਜ-ਵਪਾਰ ਬਣਾਂਦਾ ਹੈ।
The Gurmukh plants the seed of the True Name, and it sprouts. He deals in the True Name alone.
गुरमुखि बीजे सचु जमै सचु नामु वापारु ॥
LINE 09
ਜੋਇਤੁਲਾਹੈਲਾਇਅਨੁਭਗਤੀਦੇਇਭੰਡਾਰ॥॥
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਇਸ ਲਾਭਵੰਦੇ ਕੰਮ ਵਿਚ ਲਾਇਆ ਹੈ ਉਹਨਾਂ ਨੂੰ ਆਪਣੀ ਭਗਤੀ ਦੇ ਖ਼ਜ਼ਾਨੇ ਦੇ ਦੇਂਦਾ ਹੈ ॥੩॥
Those whom the Lord has attached to this profitable venture, are granted the treasure of devotional worship. ||3||
जो इतु लाहै लाइअनु भगती देइ भंडार ॥३॥
LINE 10
ਗੁਰਮੁਖਿਸਦਾਸੋਹਾਗਣੀਭੈਭਗਤਿਸੀਗਾਰਿ
ਗੁਰੂ ਦੇ ਸਨਮੁਖ ਰਹਿਣ ਵਾਲੀਆਂ ਜੀਵ-ਇਸਤ੍ਰੀਆਂ ਸਦਾ ਚੰਗੇ ਭਾਗਾਂ ਵਾਲੀਆਂ ਹਨ, ਉਹ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੀ ਭਗਤੀ ਦੀ ਰਾਹੀਂ ਆਪਣਾ ਆਤਮਕ ਜੀਵਨ ਸੋਹਣਾ ਬਣਾਂਦੀਆਂ ਹਨ,
The Gurmukh is forever the true, happy soul-bride; she adorns herself with the fear of God and devotion to Him.
गुरमुखि सदा सोहागणी भै भगति सीगारि ॥
LINE 11
ਅਨਦਿਨੁਰਾਵਹਿਪਿਰੁਆਪਣਾਸਚੁਰਖਹਿਉਰਧਾਰਿ॥॥
ਉਹ ਹਰ ਵੇਲੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀਆਂ ਹਨ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਦੀਆਂ ਹਨ ॥੪॥
Night and day, she enjoys her Husband Lord; she keeps Truth enshrined within her heart. ||4||
अनदिनु रावहि पिरु आपणा सचु रखहि उर धारि ॥४॥
LINE 12
ਜਿਨੑਾਪਿਰੁਰਾਵਿਆਆਪਣਾਤਿਨੑਾਵਿਟਹੁਬਲਿਜਾਉ
ਮੈਂ ਕੁਰਬਾਨ ਜਾਂਦਾ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਪ੍ਰਭੂ-ਪਤੀ ਦੇ ਮਿਲਾਪ ਨੂੰ ਸਦਾ ਮਾਣਿਆ ਹੈ,
I am a sacrifice to those who have enjoyed their Husband Lord.
जिना पिरु राविआ आपणा तिना विटहु बलि जाउ ॥
LINE 13
ਸਦਾਪਿਰਕੈਸੰਗਿਰਹਹਿਵਿਚਹੁਆਪੁਗਵਾਇ॥॥
ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ ॥੫॥
They dwell forever with their Husband Lord; they eradicate self-conceit from within. ||5||
सदा पिर कै संगि रहहि विचहु आपु गवाइ ॥५॥
LINE 14
ਤਨੁਮਨੁਸੀਤਲੁਮੁਖਉਜਲੇਪਿਰਕੈਭਾਇਪਿਆਰਿ
ਪ੍ਰਭੂ-ਪਤੀ ਦੇ ਪ੍ਰੇਮ ਵਿਚ ਪਿਆਰ ਵਿਚ ਰਹਿਣ ਵਾਲੀਆਂ ਦਾ ਮਨ ਤੇ ਹਿਰਦਾ ਠੰਢਾ-ਠਾਰ ਰਹਿੰਦਾ ਹੈ ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਜਾਂਦੇ ਹਨ।
Their bodies and minds are cooled and soothed, and their faces are radiant, from the love and affection of their Husband Lord.
तनु मनु सीतलु मुख उजले पिर कै भाइ पिआरि ॥
LINE 15
ਸੇਜਸੁਖਾਲੀਪਿਰੁਰਵੈਹਉਮੈਤ੍ਰਿਸਨਾਮਾਰਿ॥॥
ਆਪਣੇ ਅੰਦਰੋਂ ਹਉਮੈ ਨੂੰ ਤ੍ਰਿਸ਼ਨਾ ਨੂੰ ਮਾਰ ਕੇ ਉਹਨਾਂ ਦੀ ਹਿਰਦਾ-ਸੇਜ ਸੁਖਦਾਈ ਹੋ ਜਾਂਦੀ ਹੈ, ਪ੍ਰਭੂ-ਪਤੀ (ਉਸ ਸੇਜ ਉਤੇ) ਸਦਾ ਟਿਕਿਆ ਰਹਿੰਦਾ ਹੈ ॥੬॥
They enjoy their Husband Lord upon His cozy bed, having conquered their ego and desire. ||6||
सेज सुखाली पिरु रवै हउमै त्रिसना मारि ॥६॥
LINE 16
ਕਰਿਕਿਰਪਾਘਰਿਆਇਆਗੁਰਕੈਹੇਤਿਅਪਾਰਿ
ਗੁਰੂ ਦੀ ਅਪਾਰ ਮੇਹਰ ਦੀ ਬਰਕਤਿ ਨਾਲ ਪ੍ਰਭੂ ਕਿਰਪਾ ਕਰ ਕੇ ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਆ ਵੱਸਦਾ ਹੈ,
Granting His Grace, He comes into our homes, through our infinite Love for the Guru.
करि किरपा घरि आइआ गुर कै हेति अपारि ॥
LINE 17
ਵਰੁਪਾਇਆਸੋਹਾਗਣੀਕੇਵਲਏਕੁਮੁਰਾਰਿ॥॥
ਉਹ ਸੁਭਾਗਣ ਉਸ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ਜੋ ਆਪਣੇ ਵਰਗਾ ਇਕ ਆਪ ਹੀ ਹੈ ॥੭॥
The happy soul-bride obtains the One Lord as her Husband. ||7||
वरु पाइआ सोहागणी केवल एकु मुरारि ॥७॥
LINE 18
ਸਭੇਗੁਨਹਬਖਸਾਇਲਇਓਨੁਮੇਲੇਮੇਲਣਹਾਰਿ
ਮੇਲਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਨੇ (ਪਿਛਲੇ ਕੀਤੇ ਆਪਣੇ) ਸਾਰੇ ਪਾਪ ਬਖ਼ਸ਼ਵਾ ਲਏ ਤੇ ਆਪਣੇ ਚਰਨਾਂ ਵਿਚ ਮਿਲਾ ਲਿਆ (ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਦੇ ਕਾਰਨ)।
All of her sins are forgiven; the Uniter unites her with Himself.
सभे गुनह बखसाइ लइओनु मेले मेलणहारि ॥
LINE 19
ਨਾਨਕਆਖਣੁਆਖੀਐਜੇਸੁਣਿਧਰੇਪਿਆਰੁ੮੧੨੩੪॥॥॥॥
ਹੇ ਨਾਨਕ! ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਬੋਲ ਹੀ ਬੋਲਣਾ ਚਾਹੀਦਾ ਹੈ ਜਿਸ ਨੂੰ ਸੁਣ ਕੇ ਉਹ ਪ੍ਰਭੂ (ਸਾਡੇ ਨਾਲ) ਪਿਆਰ ਕਰੇ ॥੮॥੧੨॥੩੪॥
O Nanak, chant such chants, that hearing them, He may enshrine love for you. ||8||12||34||
नानक आखणु आखीऐ जे सुणि धरे पिआरु ॥८॥१२॥३४॥
GURBANI.WORLD