LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਸਾਚਿਨਾਮਿਮੇਰਾਮਨੁਲਾਗਾ॥
(ਹੇ ਭਾਈ!) ਮੇਰਾ ਮਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਸਦਾ) ਜੁੜਿਆ ਰਹਿੰਦਾ ਹੈ,
My mind is attached to the True Name.
साचि नामि मेरा मनु लागा ॥
LINE 03
ਲੋਗਨਸਿਉਮੇਰਾਠਾਠਾਬਾਗਾ੧॥॥
ਦੁਨੀਆ ਦੇ ਲੋਕਾਂ ਨਾਲ ਮੇਰਾ ਉਤਨਾ ਕੁ ਹੀ ਵਰਤਣ-ਵਿਹਾਰ ਹੈ ਜਿਤਨੇ ਦੀ ਅੱਤ ਜ਼ਰੂਰੀ ਲੋੜ ਪੈਂਦੀ ਹੈ ॥੧॥
My dealings with other people are only superficial. ||1||
लोगन सिउ मेरा ठाठा बागा ॥१॥
LINE 04
ਬਾਹਰਿਸੂਤੁਸਗਲਸਿਉਮਉਲਾ॥
(ਹੇ ਭਾਈ!) ਦੁਨੀਆ ਨਾਲ ਵਰਤਣ-ਵਿਹਾਰ ਸਮੇ ਮੈਂ ਸਭਨਾਂ ਨਾਲ ਪਿਆਰ ਵਾਲਾ ਸੰਬੰਧ ਰੱਖਦਾ ਹਾਂ,
Outwardly, I am on good terms with all;
बाहरि सूतु सगल सिउ मउला ॥
LINE 05
ਅਲਿਪਤੁਰਹਉਜੈਸੇਜਲਮਹਿਕਉਲਾ੧॥॥ਰਹਾਉ॥
(ਪਰ ਦੁਨੀਆ ਨਾਲ ਵਰਤਦਾ ਹੋਇਆ ਭੀ ਦੁਨੀਆ ਨਾਲ ਇਉਂ) ਨਿਰਲੇਪ ਰਹਿੰਦਾ ਹਾਂ ਜਿਵੇਂ ਪਾਣੀ ਵਿਚ (ਟਿਕਿਆ ਹੋਇਆ ਭੀ) ਕੌਲ-ਫੁੱਲ (ਪਾਣੀ ਤੋਂ ਨਿਰਲੇਪ ਰਹਿੰਦਾ ਹੈ) ॥੧॥ ਰਹਾਉ ॥
but I remain detached, like the lotus upon the water. ||1||Pause||
अलिपतु रहउ जैसे जल महि कउला ॥१॥ रहाउ ॥
LINE 06
ਮੁਖਕੀਬਾਤਸਗਲਸਿਉਕਰਤਾ॥
(ਹੇ ਭਾਈ!) ਮੈਂ ਸਭ ਲੋਕਾਂ ਨਾਲ (ਲੋੜ ਅਨੁਸਾਰ) ਮੂੰਹੋਂ ਤਾਂ ਗੱਲਾਂ ਕਰਦਾ ਹਾਂ,
By word of mouth, I talk with everyone;
मुख की बात सगल सिउ करता ॥
LINE 07
ਜੀਅਸੰਗਿਪ੍ਰਭੁਅਪੁਨਾਧਰਤਾ੨॥॥
(ਪਰ ਕਿਤੇ ਮੋਹ ਵਿਚ ਆਪਣੇ ਮਨ ਨੂੰ ਫਸਣ ਨਹੀਂ ਦੇਂਦਾ) ਆਪਣੇ ਹਿਰਦੇ ਵਿਚ ਮੈਂ ਸਿਰਫ਼ ਆਪਣੇ ਪਰਮਾਤਮਾ ਨੂੰ ਹੀ ਟਿਕਾਈ ਰੱਖਦਾ ਹਾਂ ॥੨॥
but I keep God clasped to my heart. ||2||
जीअ संगि प्रभु अपुना धरता ॥२॥
LINE 08
ਦੀਸਿਆਵਤਹੈਬਹੁਤੁਭੀਹਾਲਾ॥
(ਹੇ ਭਾਈ! ਮੇਰੇ ਇਸ ਤਰ੍ਹਾਂ ਦੇ ਆਤਮਕ ਜੀਵਨ ਦੇ ਅੱਭਿਆਸ ਦੇ ਕਾਰਨ ਲੋਕਾਂ ਨੂੰ ਮੇਰਾ ਮਨ) ਬੜਾ ਰੁੱਖਾ ਕੋਰਾ ਦਿੱਸਦਾ ਹੈ;
I may appear utterly terrible,
दीसि आवत है बहुतु भीहाला ॥
LINE 09
ਸਗਲਚਰਨਕੀਇਹੁਮਨੁਰਾਲਾ੩॥॥
ਪਰ (ਅਸਲ ਵਿਚ ਮੇਰਾ) ਇਹ ਮਨ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ ॥੩॥
but my mind is the dust of all men's feet.
सगल चरन की इहु मनु राला ॥३॥
LINE 10
ਨਾਨਕਜਨਿਗੁਰੁਪੂਰਾਪਾਇਆ॥
ਹੇ ਨਾਨਕ! ਜਿਸ (ਭੀ) ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ,
Servant Nanak has found the Perfect Guru.
नानक जनि गुरु पूरा पाइआ ॥
LINE 11
ਅੰਤਰਿਬਾਹਰਿਏਕੁਦਿਖਾਇਆ੪੩੫੪॥॥॥॥
(ਗੁਰੂ ਨੇ ਉਸ ਨੂੰ) ਉਸ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇੱਕ ਪਰਮਾਤਮਾ ਹੀ ਵੱਸਦਾ ਵਿਖਾ ਦਿੱਤਾ ਹੈ (ਇਸ ਵਾਸਤੇ ਉਹ ਦੁਨੀਆ ਨਾਲ ਪਿਆਰ ਵਾਲਾ ਸਲੂਕ ਭੀ ਰੱਖਦਾ ਹੈ ਤੇ ਨਿਰਮੋਹ ਰਹਿ ਕੇ ਸੁਰਤਿ ਅੰਦਰ-ਵੱਸਦੇ ਪ੍ਰਭੂ ਵਿਚ ਹੀ ਜੋੜੀ ਰੱਖਦਾ ਹੈ) ॥੪॥੩॥੫੪॥
Inwardly and outwardly, He has shown me the One Lord. ||4||3||54||
अंतरि बाहरि एकु दिखाइआ ॥४॥३॥५४॥
GURBANI.WORLD