LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਕਰਿਕਿਰਪਾਹਰਿਪਰਗਟੀਆਇਆ॥
(ਹੇ ਵੀਰ!) ਪਰਮਾਤਮਾ ਕਿਰਪਾ ਕਰ ਕੇ ਉਸ ਮਨੁੱਖ ਦੇ ਅੰਦਰ ਆਪ ਆ ਪਰਤੱਖ ਹੁੰਦਾ ਹੈ,
Showing His Mercy, the Lord has revealed Himself to me.
करि किरपा हरि परगटी आइआ ॥
LINE 03
ਮਿਲਿਸਤਿਗੁਰਧਨੁਪੂਰਾਪਾਇਆ੧॥॥
ਜਿਸ ਨੇ ਸਤਿਗੁਰੂ ਨੂੰ ਮਿਲ ਕੇ ਕਦੇ ਨਾਹ ਘਟਣ ਵਾਲਾ ਨਾਮ-ਧਨ ਹਾਸਲ ਕਰ ਲਿਆ ॥੧॥
Meeting the True Guru, I have received the perfect wealth. ||1||
मिलि सतिगुर धनु पूरा पाइआ ॥१॥
LINE 04
ਐਸਾਹਰਿਧਨੁਸੰਚੀਐਭਾਈ॥
ਹੇ ਵੀਰ! ਇਹੋ ਜਿਹਾ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ,
Gather such a wealth of the Lord, O Siblings of Destiny.
ऐसा हरि धनु संचीऐ भाई ॥
LINE 05
ਭਾਹਿਨਜਾਲੈਜਲਿਨਹੀਡੂਬੈਸੰਗੁਛੋਡਿਕਰਿਕਤਹੁਨਜਾਈ੧॥॥ਰਹਾਉ॥
ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਜੋ ਪਾਣੀ ਵਿਚ ਡੁੱਬਦਾ ਨਹੀਂ ਅਤੇ ਜੋ ਸਾਥ ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦਾ ॥੧॥ ਰਹਾਉ ॥
It cannot be burned by fire, and water cannot drown it; it does not forsake society, or go anywhere else. ||1||Pause||
भाहि न जालै जलि नही डूबै संगु छोडि करि कतहु न जाई ॥१॥ रहाउ ॥
LINE 06
ਤੋਟਿਨਆਵੈਨਿਖੁਟਿਨਜਾਇ॥
(ਹੇ ਭਾਈ! ਪਰਮਾਤਮਾ ਦਾ ਨਾਮ ਐਸਾ ਧਨ ਹੈ ਜਿਸ ਵਿਚ) ਕਦੇ ਘਾਟਾ ਨਹੀਂ ਪੈਂਦਾ ਜੋ ਕਦੇ ਨਹੀਂ ਮੁੱਕਦਾ।
It does not run short, and it does not run out.
तोटि न आवै निखुटि न जाइ ॥
LINE 07
ਖਾਇਖਰਚਿਮਨੁਰਹਿਆਅਘਾਇ੨॥॥
ਇਹ ਧਨ ਆਪ ਵਰਤ ਕੇ ਹੋਰਨਾਂ ਨੂੰ ਵੰਡ ਕੇ (ਮਨੁੱਖ ਦਾ) ਮਨ (ਦੁਨੀਆ ਦੇ ਧਨ ਦੀ ਲਾਲਸਾ ਵਲੋਂ) ਰੱਜਿਆ ਰਹਿੰਦਾ ਹੈ ॥੨॥
Eating and consuming it, the mind remains satisfied. ||2||
खाइ खरचि मनु रहिआ अघाइ ॥२॥
LINE 08
ਸੋਸਚੁਸਾਹੁਜਿਸੁਘਰਿਹਰਿਧਨੁਸੰਚਾਣਾ॥
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਜਮ੍ਹਾਂ ਹੋ ਜਾਂਦਾ ਹੈ ਉਹੀ ਮਨੁੱਖ ਸਦਾ ਲਈ ਸਾਹੂਕਾਰ ਬਣ ਜਾਂਦਾ ਹੈ।
He is the true banker, who gathers the wealth of the Lord within his own home.
सो सचु साहु जिसु घरि हरि धनु संचाणा ॥
LINE 09
ਇਸੁਧਨਤੇਸਭੁਜਗੁਵਰਸਾਣਾ੩॥॥
ਉਸ ਦੇ ਇਸ ਧਨ ਤੋਂ ਸਾਰਾ ਜਗਤ ਲਾਭ ਉਠਾਂਦਾ ਹੈ ॥੩॥
With this wealth, the whole world profits. ||3||
इसु धन ते सभु जगु वरसाणा ॥३॥
LINE 10
ਤਿਨਿਹਰਿਧਨੁਪਾਇਆਜਿਸੁਪੁਰਬਲਿਖੇਕਾਲਹਣਾ॥
(ਪਰ, ਹੇ ਭਾਈ!) ਉਸ ਮਨੁੱਖ ਨੇ ਇਹ ਹਰਿ-ਨਾਮ-ਧਨ ਹਾਸਲ ਕੀਤਾ ਹੈ, ਜਿਸ ਦੇ ਭਾਗਾਂ ਵਿਚ ਪੂਰਬਲੇ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ।
He alone receives the Lord's wealth, who is pre-ordained to receive it.
तिनि हरि धनु पाइआ जिसु पुरब लिखे का लहणा ॥
LINE 11
ਜਨਨਾਨਕਅੰਤਿਵਾਰਨਾਮੁਗਹਣਾ੪੧੮॥॥॥
ਹੇ ਦਾਸ ਨਾਨਕ! (ਆਖ-) ਪਰਮਾਤਮਾ ਦਾ ਨਾਮ-ਧਨ (ਮਨੁੱਖ ਦੀ ਜਿੰਦ ਵਾਸਤੇ) ਅਖ਼ੀਰਲੇ ਵੇਲੇ ਦਾ ਗਹਣਾ ਹੈ ॥੪॥੧੮॥
O servant Nanak, at that very last moment, the Naam shall be your only decoration. ||4||18||
जन नानक अंति वार नामु गहणा ॥४॥१८॥
GURBANI.WORLD