ਆਸਾ ਮਹਲਾ ੩ ॥

ਰਾਗੁ ਆਸਾ ਗੁਰੂ ਅਮਰਦਾਸ ਜੀ ਅੰਗ 429
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Third Mahalaa:
आसा महला ३ ॥
LINE 02
ਸਬਦੌਹੀਭਗਤਜਾਪਦੇਜਿਨੑਕੀਬਾਣੀਸਚੀਹੋਇ
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਭਗਤ (ਜਗਤ ਵਿਚ) ਉਜਾਗਰ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦਾ ਹਰ ਵੇਲੇ ਦਾ ਬੋਲ-ਚਾਲ ਹੋ ਜਾਂਦਾ ਹੈ।
Through the Word of the Shabad, the devotees are known; their words are true.
सबदौ ही भगत जापदे जिन की बाणी सची होइ ॥
LINE 03
ਵਿਚਹੁਆਪੁਗਇਆਨਾਉਮੰਨਿਆਸਚਿਮਿਲਾਵਾਹੋਇ॥॥
(ਨਾਮ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਆਪਾ-ਭਾਵ ਦੂਰ ਹੋ ਜਾਂਦਾ ਹੈ, ਉਹਨਾਂ ਦਾ ਮਨ ਨਾਮ ਨੂੰ ਕਬੂਲ ਕਰ ਲੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ॥੧॥
They eradicate ego from within themselves; they surrender to the Naam, the Name of the Lord, and meet with the True One. ||1||
विचहु आपु गइआ नाउ मंनिआ सचि मिलावा होइ ॥१॥
LINE 04
ਹਰਿਹਰਿਨਾਮੁਜਨਕੀਪਤਿਹੋਇ
ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਇੱਜ਼ਤ ਹੈ,
Through the Name of the Lord, Har, Har, His humble servants obtain honor.
हरि हरि नामु जन की पति होइ ॥
LINE 05
ਸਫਲੁਤਿਨੑਾਕਾਜਨਮੁਹੈਤਿਨੑਮਾਨੈਸਭੁਕੋਇ॥॥ਰਹਾਉ
(ਨਾਮ ਜਪ ਕੇ) ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਹਰੇਕ ਜੀਵ ਉਹਨਾਂ ਦਾ ਆਦਰ-ਮਾਣ ਕਰਦਾ ਹੈ ॥੧॥ ਰਹਾਉ ॥
How blessed is their coming into the world! Everyone adores them. ||1||Pause||
सफलु तिना का जनमु है तिन मानै सभु कोइ ॥१॥ रहाउ ॥
LINE 06
ਹਉਮੈਮੇਰਾਜਾਤਿਹੈਅਤਿਕ੍ਰੋਧੁਅਭਿਮਾਨੁ
'ਮੈਂ ਮੈਂ, ਮੇਰੀ ਮੇਰੀ'-ਇਹ ਹੀ ਪਰਮਾਤਮਾ ਨਾਲੋਂ ਮਨੁੱਖ ਦਾ ਵਖੇਵਾਂ ਬਣਾ ਦੇਂਦਾ ਹੈ, ਇਸੇ ਕਾਰਨ ਮਨੁੱਖ ਦੇ ਅੰਦਰ ਕ੍ਰੋਧ ਅਤੇ ਅਹੰਕਾਰ ਪੈਦਾ ਹੋਇਆ ਰਹਿੰਦਾ ਹੈ।
Ego, self-centeredness, excessive anger and pride are the lot of mankind.
हउमै मेरा जाति है अति क्रोधु अभिमानु ॥
LINE 07
ਸਬਦਿਮਰੈਤਾਜਾਤਿਜਾਇਜੋਤੀਜੋਤਿਮਿਲੈਭਗਵਾਨੁ॥॥
ਜਦੋਂ ਗੁਰ-ਸ਼ਬਦ ਦੀ ਰਾਹੀਂ 'ਮੈਂ ਮੇਰੀ' ਦਾ ਅਭਾਵ ਹੋ ਜਾਂਦਾ ਹੈ ਤਾਂ ਵੱਖਰਾ-ਪਨ ਮੁੱਕ ਜਾਂਦਾ ਹੈ, ਹਰਿ-ਜੋਤਿ ਵਿਚ ਸੁਰਤਿ ਲੀਨ ਹੋ ਜਾਂਦੀ ਹੈ, ਰੱਬ ਮਿਲ ਪੈਂਦਾ ਹੈ ॥੨॥
If one dies in the Word of the Shabad, then he is rid of this, and his light is merged into the Light of the Lord God. ||2||
सबदि मरै ता जाति जाइ जोती जोति मिलै भगवानु ॥२॥
LINE 08
ਪੂਰਾਸਤਿਗੁਰੁਭੇਟਿਆਸਫਲਜਨਮੁਹਮਾਰਾ
ਜਦੋਂ (ਸਾਨੂੰ ਜੀਵਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਸਾਡੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ,
Meeting with the Perfect True Guru, my life has been blessed.
पूरा सतिगुरु भेटिआ सफल जनमु हमारा ॥
LINE 09
ਨਾਮੁਨਵੈਨਿਧਿਪਾਇਆਭਰੇਅਖੁਟਭੰਡਾਰਾ॥॥
ਸਾਨੂੰ ਹਰਿ-ਨਾਮ ਮਿਲ ਜਾਂਦਾ ਹੈ ਜੋ ਜਗਤ ਦੇ ਨੌ ਹੀ ਖ਼ਜ਼ਾਨੇ ਹੈ, ਨਾਮ-ਧਨ ਨਾਲ ਸਾਡੇ (ਹਿਰਦੇ ਦੇ) ਖ਼ਜ਼ਾਨੇ ਭਰ ਜਾਂਦੇ ਹਨ, ਇਹ ਖ਼ਜ਼ਾਨੇ ਕਦੀ ਖ਼ਾਲੀ ਨਹੀਂ ਹੋ ਸਕਦੇ ॥੩॥
I have obtained the nine treasures of the Naam, and my storehouse is inexhaustible, filled to overflowing. ||3||
नामु नवै निधि पाइआ भरे अखुट भंडारा ॥३॥
LINE 10
ਆਵਹਿਇਸੁਰਾਸੀਕੇਵਾਪਾਰੀਏਜਿਨੑਾਨਾਮੁਪਿਆਰਾ
ਇਸ ਨਾਮ-ਧਨ ਦੇ ਉਹੀ ਵਣਜਾਰੇ (ਗੁਰੂ ਦੇ ਕੋਲ) ਆਉਂਦੇ ਹਨ ਜਿਨ੍ਹਾਂ ਨੂੰ ਇਹ ਨਾਮ (-ਧਨ) ਪਿਆਰਾ ਲੱਗਦਾ ਹੈ।
Those who love the Naam come as dealers in the merchandise of the Naam.
आवहि इसु रासी के वापारीए जिना नामु पिआरा ॥
LINE 11
ਗੁਰਮੁਖਿਹੋਵੈਸੋਧਨੁਪਾਏਤਿਨੑਾਅੰਤਰਿਸਬਦੁਵੀਚਾਰਾ॥॥
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਹ ਨਾਮ-ਧਨ ਹਾਸਿਲ ਕਰ ਲੈਂਦਾ ਹੈ। ਅਜਿਹੇ ਮਨੁੱਖਾਂ ਦੇ ਅੰਦਰ ਗੁਰ-ਸ਼ਬਦ ਵੱਸ ਪੈਂਦਾ ਹੈ, ਪ੍ਰਭੂ ਦੇ ਗੁਣਾਂ ਦੀ ਵਿਚਾਰ ਆ ਵੱਸਦੀ ਹੈ ॥੪॥
Those who become Gurmukh obtain this wealth; deep within, they contemplate the Shabad. ||4||
गुरमुखि होवै सो धनु पाए तिना अंतरि सबदु वीचारा ॥४॥
LINE 12
ਭਗਤੀਸਾਰਜਾਣਨੑੀਮਨਮੁਖਅਹੰਕਾਰੀ
(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਹੰਕਾਰੀ ਹੋ ਜਾਂਦੇ ਹਨ ਉਹ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ,
The egotistical, self-willed manmukhs do not appreciate the value of devotional worship.
भगती सार न जाणनी मनमुख अहंकारी ॥
LINE 13
ਧੁਰਹੁਆਪਿਖੁਆਇਅਨੁਜੂਐਬਾਜੀਹਾਰੀ॥॥
ਐਸੇ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਧੁਰੋਂ ਆਪਣੇ ਹੁਕਮ ਨਾਲ ਕੁਰਾਹੇ ਪਾ ਦਿੱਤਾ ਹੈ, ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ (ਜਿਵੇਂ ਕੋਈ ਜੁਆਰੀਆ) ਜੂਏ ਵਿਚ (ਹਾਰ ਖਾਂਦਾ ਹੈ) ॥੫॥
The Primal Lord Himself has beguiled them; they lose their lives in the gamble. ||5||
धुरहु आपि खुआइअनु जूऐ बाजी हारी ॥५॥
LINE 14
ਬਿਨੁਪਿਆਰੈਭਗਤਿਹੋਵਈਨਾਸੁਖੁਹੋਇਸਰੀਰਿ
ਜੇ ਹਿਰਦੇ ਵਿਚ ਪ੍ਰਭੂ ਵਾਸਤੇ ਪਿਆਰ ਨਾਹ ਹੋਵੇ ਤਾਂ ਉਸ ਦੀ ਭਗਤੀ ਨਹੀਂ ਕੀਤੀ ਜਾ ਸਕਦੀ, (ਭਗਤੀ ਤੋਂ ਬਿਨਾ) ਸਰੀਰ ਨੂੰ ਆਤਮਕ ਆਨੰਦ ਭੀ ਨਹੀਂ ਮਿਲਦਾ।
Without loving affection, devotional worship is not possible, and the body cannot be at peace.
बिनु पिआरै भगति न होवई ना सुखु होइ सरीरि ॥
LINE 15
ਪ੍ਰੇਮਪਦਾਰਥੁਪਾਈਐਗੁਰਭਗਤੀਮਨਧੀਰਿ॥॥
ਪ੍ਰੇਮ ਦੀ ਦਾਤ (ਗੁਰੂ ਪਾਸੋਂ) ਮਿਲਦੀ ਹੈ, ਗੁਰੂ ਦੀ ਦੱਸੀ ਹੋਈ ਭਗਤੀ ਦੀ ਬਰਕਤਿ ਨਾਲ ਮਨ ਵਿਚ ਸ਼ਾਂਤੀ ਆ ਟਿਕਦੀ ਹੈ ॥੬॥
The wealth of love is obtained from the Guru; through devotion, the mind becomes steady. ||6||
प्रेम पदारथु पाईऐ गुर भगती मन धीरि ॥६॥
LINE 16
ਜਿਸਨੋਭਗਤਿਕਰਾਏਸੋਕਰੇਗੁਰਸਬਦਵੀਚਾਰਿ
ਗੁਰੂ ਦੇ ਸ਼ਬਦ ਦੀ ਵਿਚਾਰ ਕਰ ਕੇ ਉਹੀ ਮਨੁੱਖ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਜਿਸ ਪਾਸੋਂ ਪ੍ਰਭੂ ਆਪ ਭਗਤੀ ਕਰਾਂਦਾ ਹੈ,
He alone performs devotional worship, whom the Lord so blesses; he contemplates the Word of the Guru's Shabad.
जिस नो भगति कराए सो करे गुर सबद वीचारि ॥
LINE 17
ਹਿਰਦੈਏਕੋਨਾਮੁਵਸੈਹਉਮੈਦੁਬਿਧਾਮਾਰਿ॥॥
ਤਦ ਅੰਦਰੋਂ ਹਉਮੈ ਤੇ ਮੇਰ-ਤੇਰ ਮੁਕਾ ਜਾਂਦਾ ਹੈ ਤੇ ਹਿਰਦੇ ਵਿਚ ਇਕ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੭॥
The One Name abides in his heart, and he conquers his ego and duality. ||7||
हिरदै एको नामु वसै हउमै दुबिधा मारि ॥७॥
LINE 18
ਭਗਤਾਕੀਜਤਿਪਤਿਏਕੋੁਨਾਮੁਹੈਆਪੇਲਏਸਵਾਰਿ
ਪਰਮਾਤਮਾ ਦਾ ਨਾਮ ਭਗਤਾਂ ਵਾਸਤੇ ਨਾਮ ਹੀ ਉੱਚੀ ਜਾਤ ਤੇ ਕੁਲ ਹੈ, ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ।
The One Name is the social status and honor of the devotees; the Lord Himself adorns them.
भगता की जति पति एकुो नामु है आपे लए सवारि ॥
LINE 19
ਸਦਾਸਰਣਾਈਤਿਸਕੀਜਿਉਭਾਵੈਤਿਉਕਾਰਜੁਸਾਰਿ॥॥
ਭਗਤ ਸਦਾ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਉਹਨਾਂ ਦਾ ਹਰੇਕ ਕੰਮ ਸਿਰੇ ਚਾੜ੍ਹ ਦੇਂਦਾ ਹੈ ॥੮॥
They remain forever in the Protection of His Sanctuary. As it pleases His Will, He arranges their affairs. ||8||
सदा सरणाई तिस की जिउ भावै तिउ कारजु सारि ॥८॥
LINE 20
ਭਗਤਿਨਿਰਾਲੀਅਲਾਹਦੀਜਾਪੈਗੁਰਵੀਚਾਰਿ
ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਦੀ ਭਗਤੀ ਅਨੋਖੀ ਹੀ ਬਰਕਤਿ ਦੇਣ ਵਾਲੀ ਹੈ।
The worship of the Lord is unique - it is known only by reflecting upon the Guru.
भगति निराली अलाह दी जापै गुर वीचारि ॥
LINE 21
ਨਾਨਕਨਾਮੁਹਿਰਦੈਵਸੈਭੈਭਗਤੀਨਾਮਿਸਵਾਰਿ੯੧੪੩੬॥॥॥॥
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਪ੍ਰਭੂ ਦੀ ਭਗਤੀ ਉਸ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਨਾਮ ਵਿਚ ਜੋੜੀ ਰੱਖ ਕੇ ਉਸ ਦੇ ਆਤਮਕ ਜੀਵਨ ਨੂੰ ਸੋਹਣਾ ਬਣਾ ਦੇਂਦੀ ਹੈ ॥੯॥੧੪॥੩੬॥
O Nanak, one whose mind is filled with the Naam, through the Lord's Fear and devotion, is embellished with the Naam. ||9||14||36||
नानक नामु हिरदै वसै भै भगती नामि सवारि ॥९॥१४॥३६॥
GURBANI.WORLD