ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 398
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਪੂਰਿਰਹਿਆਸ੍ਰਬਠਾਇਹਮਾਰਾਖਸਮੁਸੋਇ
(ਹੇ ਭਾਈ!) ਸਾਡਾ ਉਹ ਖਸਮ-ਸਾਈਂ ਹਰੇਕ ਥਾਂ ਵਿਚ ਵਿਆਪਕ ਹੈ, (ਸਭ ਜੀਵਾਂ ਦਾ ਉਹ) ਇਕੋ ਮਾਲਕ ਹੈ।
He, my Lord Master, is fully pervading all places.
पूरि रहिआ स्रब ठाइ हमारा खसमु सोइ ॥
LINE 03
ਏਕੁਸਾਹਿਬੁਸਿਰਿਛਤੁਦੂਜਾਨਾਹਿਕੋਇ॥॥
(ਸਾਰੀ ਸ੍ਰਿਸ਼ਟੀ ਦੀ ਬਾਦਸ਼ਾਹੀ ਦਾ) ਛੱਤ੍ਰ (ਉਸੇ ਦੇ) ਸਿਰ ਉਤੇ ਹੈ, ਉਸ ਦੇ ਬਰਾਬਰ ਹੋਰ ਕੋਈ ਨਹੀਂ ॥੧॥
He is the One Lord Master, the roof over our heads; there is no other than Him. ||1||
एकु साहिबु सिरि छतु दूजा नाहि कोइ ॥१॥
LINE 04
ਜਿਉਭਾਵੈਤਿਉਰਾਖੁਰਾਖਣਹਾਰਿਆ
ਹੇ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰਥ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ।
As it pleases Your Will, please save me, O Savior Lord.
जिउ भावै तिउ राखु राखणहारिआ ॥
LINE 05
ਤੁਝਬਿਨੁਅਵਰੁਕੋਇਨਦਰਿਨਿਹਾਰਿਆ॥॥ਰਹਾਉ
ਮੈਂ ਤੈਥੋਂ ਬਿਨਾ ਅਜੇ ਤਕ ਕੋਈ ਹੋਰ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਜੋ ਤੇਰੇ ਵਰਗਾ ਹੋਵੇ ॥੧॥ ਰਹਾਉ ॥
Without You, my eyes see no other at all. ||1||Pause||
तुझ बिनु अवरु न कोइ नदरि निहारिआ ॥१॥ रहाउ ॥
LINE 06
ਪ੍ਰਤਿਪਾਲੇਪ੍ਰਭੁਆਪਿਘਟਿਘਟਿਸਾਰੀਐ
(ਹੇ ਭਾਈ!) ਹਰੇਕ ਸਰੀਰ ਵਿਚ ਬੈਠਾ ਪ੍ਰਭੂ ਹਰੇਕ ਦੀ ਸਾਰ ਲੈਂਦਾ ਹੈ, ਹਰੇਕ ਦੀ ਪਾਲਣਾ ਕਰਦਾ ਹੈ।
God Himself is the Cherisher; He takes care of each and every heart.
प्रतिपाले प्रभु आपि घटि घटि सारीऐ ॥
LINE 07
ਜਿਸੁਮਨਿਵੁਠਾਆਪਿਤਿਸੁਵਿਸਾਰੀਐ॥॥
ਜਿਸ ਮਨੁੱਖ ਦੇ ਮਨ ਵਿਚ ਉਹ ਪ੍ਰਭੂ ਆਪ ਵੱਸਦਾ ਹੈ, ਉਸ ਨੂੰ ਕਦੇ ਫਿਰ ਭੁਲਾਂਦਾ ਨਹੀਂ ॥੨॥
That person, within whose mind You Yourself dwell, never forgets You. ||2||
जिसु मनि वुठा आपि तिसु न विसारीऐ ॥२॥
LINE 08
ਜੋਕਿਛੁਕਰੇਸੁਆਪਿਆਪਣਭਾਣਿਆ
(ਹੇ ਭਾਈ! ਜਗਤ ਵਿਚ) ਜੋ ਕੁਝ ਕਰ ਰਿਹਾ ਹੈ ਪਰਮਾਤਮਾ ਆਪ ਹੀ ਆਪਣੀ ਰਜ਼ਾ ਅਨੁਸਾਰ ਕਰ ਰਿਹਾ ਹੈ,
He does that which is pleasing to Himself.
जो किछु करे सु आपि आपण भाणिआ ॥
LINE 09
ਭਗਤਾਕਾਸਹਾਈਜੁਗਿਜੁਗਿਜਾਣਿਆ॥॥
(ਜਗਤ ਵਿਚ) ਇਹ ਗੱਲ ਪ੍ਰਸਿੱਧ ਹੈ ਕਿ ਹਰੇਕ ਜੁਗ ਵਿਚ ਪਰਮਾਤਮਾ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ ॥੩॥
He is known as the help and support of His devotees, throughout the ages. ||3||
भगता का सहाई जुगि जुगि जाणिआ ॥३॥
LINE 10
ਜਪਿਜਪਿਹਰਿਕਾਨਾਮੁਕਦੇਝੂਰੀਐ
(ਹੇ ਭਾਈ!) ਪਰਮਾਤਮਾ ਦਾ ਨਾਮ ਜਪ ਜਪ ਕੇ ਫਿਰ ਕਦੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਕਰਨੀ ਪੈਂਦੀ।
Chanting and meditating upon the Lord's Name, the mortal never comes to regret anything.
जपि जपि हरि का नामु कदे न झूरीऐ ॥
LINE 11
ਨਾਨਕਦਰਸਪਿਆਸਲੋਚਾਪੂਰੀਐ੪੭੧੦੯॥॥॥॥
(ਹੇ ਪ੍ਰਭੂ! ਤੇਰੇ ਦਾਸ) ਨਾਨਕ ਨੂੰ ਤੇਰੇ ਦਰਸਨ ਦੀ ਪਿਆਸ ਹੈ (ਨਾਨਕ ਦੀ ਇਹ) ਤਾਂਘ ਪੂਰੀ ਕਰ ॥੪॥੭॥੧੦੯॥
O Nanak, I thirst for the Blessed Vision of Your Darshan; please, fulfill my desire, O Lord. ||4||7||109||
नानक दरस पिआस लोचा पूरीऐ ॥४॥७॥१०९॥
GURBANI.WORLD