LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਕਿਆਸੋਵਹਿਨਾਮੁਵਿਸਾਰਿਗਾਫਲਗਹਿਲਿਆ॥
ਹੇ ਗ਼ਾਫ਼ਲ ਮਨ! ਹੇ ਬੇ-ਪਰਵਾਹ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਕਿਉਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈਂ?
Why are you sleeping, and forgetting the Name, O careless and foolish mortal?
किआ सोवहि नामु विसारि गाफल गहिलिआ ॥
LINE 03
ਕਿਤਂੀਇਤੁਦਰੀਆਇਵੰਞਨਿੑਵਹਦਿਆ੧॥॥
(ਵੇਖ, ਨਾਮ ਵਿਸਾਰ ਕੇ) ਅਨੇਕਾਂ ਹੀ ਜੀਵ ਇਸ (ਸੰਸਾਰ-) ਨਦੀ ਵਿਚ ਰੁੜ੍ਹਦੇ ਜਾ ਰਹੇ ਹਨ ॥੧॥
So many have been washed away and carried off by this river of life. ||1||
कितीं इतु दरीआइ वंञनि वहदिआ ॥१॥
LINE 04
ਬੋਹਿਥੜਾਹਰਿਚਰਣਮਨਚੜਿਲੰਘੀਐ॥
ਹੇ (ਮੇਰੇ) ਮਨ! ਪਰਮਾਤਮਾ ਦੇ ਚਰਨ ਇਕ ਸੋਹਣਾ ਜਿਹਾ ਜਹਾਜ਼ ਹਨ; (ਇਸ ਜਹਾਜ਼ ਵਿਚ) ਚੜ੍ਹ ਕੇ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਈਦਾ ਹੈ।
O mortal, get aboard the boat of the Lord's Lotus Feet, and cross over.
बोहिथड़ा हरि चरण मन चड़ि लंघीऐ ॥
LINE 05
ਆਠਪਹਰਗੁਣਗਾਇਸਾਧੂਸੰਗੀਐ੧॥॥ਰਹਾਉ॥
(ਇਸ ਵਾਸਤੇ, ਹੇ ਮਨ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ ॥੧॥ ਰਹਾਉ ॥
Twenty-four hours a day, sing the Glorious Praises of the Lord, in the Saadh Sangat, the Company of the Holy. ||1||Pause||
आठ पहर गुण गाइ साधू संगीऐ ॥१॥ रहाउ ॥
LINE 06
ਭੋਗਹਿਭੋਗਅਨੇਕਵਿਣੁਨਾਵੈਸੁੰਞਿਆ॥
(ਹੇ ਮਨ! ਮੋਹ ਦੀ ਨੀਂਦ ਵਿਚ ਸੁੱਤੇ ਹੋਏ ਜੀਵ ਦੁਨੀਆ ਦੇ) ਅਨੇਕਾਂ ਭੋਗ ਭੋਗਦੇ ਰਹਿੰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਜੀਵਨ ਵਲੋਂ ਖ਼ਾਲੀ ਰਹਿ ਜਾਂਦੇ ਹਨ।
You may enjoy various pleasures, but they are useless without the Name.
भोगहि भोग अनेक विणु नावै सुंञिआ ॥
LINE 07
ਹਰਿਕੀਭਗਤਿਬਿਨਾਮਰਿਮਰਿਰੁੰਨਿਆ੨॥॥
ਪਰਮਾਤਮਾ ਦੀ ਭਗਤੀ ਤੋਂ ਬਿਨਾ (ਅਜੇਹੇ ਜੀਵ) ਸਦਾ ਆਤਮਕ ਮੌਤ ਸਹੇੜ ਸਹੇੜ ਕੇ ਦੁੱਖੀ ਹੁੰਦੇ ਰਹਿੰਦੇ ਹਨ ॥੨॥
Without devotion to the Lord, you shall die in sorrow, again and again. ||2||
हरि की भगति बिना मरि मरि रुंनिआ ॥२॥
LINE 08
ਕਪੜਭੋਗਸੁਗੰਧਤਨਿਮਰਦਨਮਾਲਣਾ॥
(ਹੇ ਮਨ!) ਵੇਖ, ਜੀਵ (ਸੋਹਣੇ ਸੋਹਣੇ) ਕੱਪੜੇ ਪਹਿਨਦੇ ਹਨ, ਸੁਆਦਲੇ ਪਦਾਰਥ ਖਾਂਦੇ ਹਨ, ਸਰੀਰ ਉਤੇ ਸੁਗੰਧੀ ਵਾਲੇ ਵਟਣੇ ਆਦਿਕ ਮਲਦੇ ਹਨ,
You may dress and eat and apply scented oils to your body,
कपड़ भोग सुगंध तनि मरदन मालणा ॥
LINE 09
ਬਿਨੁਸਿਮਰਨਤਨੁਛਾਰੁਸਰਪਰਚਾਲਣਾ੩॥॥
ਪਰ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਉਹਨਾਂ ਦਾ ਇਹ ਸਰੀਰ ਸੁਆਹ (ਸਮਾਨ ਹੀ ਰਹਿੰਦਾ) ਹੈ, ਇਸ ਸਰੀਰ ਨੇ ਤਾਂ ਆਖ਼ਰ ਜ਼ਰੂਰ ਨਾਸ ਹੋ ਜਾਣਾ ਹੈ ॥੩॥
but without the meditative remembrance of the Lord, your body shall surely turn to dust, and you shall have to depart. ||3||
बिनु सिमरन तनु छारु सरपर चालणा ॥३॥
LINE 10
ਮਹਾਬਿਖਮੁਸੰਸਾਰੁਵਿਰਲੈਪੇਖਿਆ॥
ਕਿਸੇ ਵਿਰਲੇ (ਭਾਗਾਂ ਵਾਲੇ) ਨੇ ਵੇਖਿਆ ਹੈ ਕਿ ਇਹ ਸੰਸਾਰ-(ਸਮੁੰਦਰ) ਬੜਾ ਭਿਆਨਕ ਹੈ।
How very treacherous is this world-ocean; how very few realize this!
महा बिखमु संसारु विरलै पेखिआ ॥
LINE 11
ਛੂਟਨੁਹਰਿਕੀਸਰਣਿਲੇਖੁਨਾਨਕਲੇਖਿਆ੪੮੧੧੦॥॥॥॥
ਹੇ ਨਾਨਕ! (ਆਖ-) ਪਰਮਾਤਮਾ ਦੀ ਸਰਨ ਪਿਆਂ ਹੀ ਇਸ ਵਿਚੋਂ ਬਚਾਉ ਹੁੰਦਾ ਹੈ। (ਓਹੀ ਬਚਦਾ ਹੈ ਜਿਸ ਦੇ ਮੱਥੇ ਉੱਤੇ ਪ੍ਰਭੂ-ਨਾਮ ਦੇ ਸਿਮਰਨ ਦਾ) ਲੇਖ ਲਿਖਿਆ ਹੋਇਆ ਹੈ ॥੪॥੮॥੧੧੦॥
Salvation rests in the Lord's Sanctuary; O Nanak, this is your pre-ordained destiny. ||4||8||110||
छूटनु हरि की सरणि लेखु नानक लेखिआ ॥४॥८॥११०॥
GURBANI.WORLD