LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਜਉਮੈਅਪੁਨਾਸਤਿਗੁਰੁਧਿਆਇਆ॥
(ਹੇ ਭਾਈ!) ਜਦੋਂ ਦਾ ਮੈਂ ਆਪਣੇ ਗੁਰੂ ਨੂੰ ਆਪਣੇ ਮਨ ਵਿਚ ਵਸਾ ਲਿਆ ਹੈ,
When I meditate on my True Guru,
जउ मै अपुना सतिगुरु धिआइआ ॥
LINE 03
ਤਬਮੇਰੈਮਨਿਮਹਾਸੁਖੁਪਾਇਆ੧॥॥
ਤਦੋਂ ਤੋਂ ਮੇਰੇ ਮਨ ਨੇ ਬੜਾ ਆਨੰਦ ਪ੍ਰਾਪਤ ਕੀਤਾ ਹੈ ॥੧॥
my mind becomes supremely peaceful. ||1||
तब मेरै मनि महा सुखु पाइआ ॥१॥
LINE 04
ਮਿਟਿਗਈਗਣਤਬਿਨਾਸਿਉਸੰਸਾ॥
(ਹੇ ਭਾਈ!) ਉਹਨਾਂ ਦੀ ਹਰੇਕ ਚਿੰਤਾ ਮਿਟ ਜਾਂਦੀ ਹੈ ਉਹਨਾਂ ਦਾ ਹਰੇਕ ਸਹਮ ਦੂਰ ਹੋ ਜਾਂਦਾ ਹੈ,
The record of my account is erased, and my doubts are dispelled.
मिटि गई गणत बिनासिउ संसा ॥
LINE 05
ਨਾਮਿਰਤੇਜਨਭਏਭਗਵੰਤਾ੧॥॥ਰਹਾਉ॥
ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਭਾਗਾਂ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥
Imbued with the Naam, the Name of the Lord, His humble servant is blessed with good fortune. ||1||Pause||
नामि रते जन भए भगवंता ॥१॥ रहाउ ॥
LINE 06
ਜਉਮੈਅਪੁਨਾਸਾਹਿਬੁਚੀਤਿ॥
ਜਦੋਂ ਦਾ ਮੈਂ ਆਪਣੇ ਮਾਲਕ ਨੂੰ ਆਪਣੇ ਚਿੱਤ ਵਿਚ (ਵਸਾਇਆ ਹੈ)
When I remember my Lord and Master,
जउ मै अपुना साहिबु चीति ॥
LINE 07
ਤਉਭਉਮਿਟਿਓਮੇਰੇਮੀਤ੨॥॥
ਹੇ ਮੇਰੇ ਮਿੱਤਰ! ਤਦੋਂ ਤੋਂ ਮੇਰਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ॥੨॥
my fears are dispelled, O my friend. ||2||
तउ भउ मिटिओ मेरे मीत ॥२॥
LINE 08
ਜਉਮੈਓਟਗਹੀਪ੍ਰਭਤੇਰੀ॥
ਹੇ ਪ੍ਰਭੂ! ਜਦੋਂ ਤੋਂ ਮੈਂ ਤੇਰੀ ਓਟ ਪਕੜੀ ਹੈ,
When I took to Your Protection, O God,
जउ मै ओट गही प्रभ तेरी ॥
LINE 09
ਤਾਂਪੂਰਨਹੋਈਮਨਸਾਮੇਰੀ੩॥॥
ਤਦੋਂ ਤੋਂ ਮੇਰੀ ਹਰੇਕ ਮਨੋ-ਕਾਮਨਾ ਪੂਰੀ ਹੋ ਰਹੀ ਹੈ ॥੩॥
my desires were fulfilled. ||3||
तां पूरन होई मनसा मेरी ॥३॥
LINE 10
ਦੇਖਿਚਲਿਤਮਨਿਭਏਦਿਲਾਸਾ॥
ਤੇਰੇ ਚਰਿਤ੍ਰ ਵੇਖ ਵੇਖ ਕੇ ਮੇਰੇ ਮਨ ਵਿਚ ਸਹਾਰਾ ਬਣਦਾ ਜਾਂਦਾ ਹੈ (ਕਿ ਸਰਨ ਪਿਆਂ ਦੀ ਤੂੰ ਸਹਾਇਤਾ ਕਰਦਾ ਹੈਂ।)
Gazing upon the wonder of Your play, my mind has become encouraged.
देखि चलित मनि भए दिलासा ॥
LINE 11
ਨਾਨਕਦਾਸਤੇਰਾਭਰਵਾਸਾ੪੨੯੮੦॥॥॥॥
ਹੇ ਨਾਨਕ! (ਆਖ-ਹੇ ਪ੍ਰਭੂ! ਮੈਨੂੰ ਤੇਰੇ) ਦਾਸ ਨੂੰ ਤੇਰਾ ਹੀ ਭਰਵਾਸਾ ਹੈ ॥੪॥੨੯॥੮੦॥
Servant Nanak relies on You alone. ||4||29||80||
नानक दास तेरा भरवासा ॥४॥२९॥८०॥
GURBANI.WORLD