ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 390
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਠਾਕੁਰਸਿਉਜਾਕੀਬਨਿਆਈ
(ਹੇ ਭਾਈ!) ਜਿਸ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ ਨਾਲ ਪੱਕੀ ਬਣ ਜਾਂਦੀ ਹੈ,
Those who are attuned to their Lord and Master
ठाकुर सिउ जा की बनि आई ॥
LINE 03
ਭੋਜਨਪੂਰਨਰਹੇਅਘਾਈ॥॥
ਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ) ਰੱਜਿਆ ਰਹਿੰਦਾ ਹੈ ॥੧॥
are satisfied and fulfilled with the perfect food. ||1||
भोजन पूरन रहे अघाई ॥१॥
LINE 04
ਕਛੂਥੋਰਾਹਰਿਭਗਤਨਕਉ
(ਹੇ ਭਾਈ! ਹਰੀ ਦੇ ਭਗਤਾਂ ਪਾਸ ਇਤਨਾ ਅਮੁੱਕ ਨਾਮ-ਖ਼ਜ਼ਾਨਾ ਹੁੰਦਾ ਹੈ ਕਿ) ਭਗਤ ਜਨਾਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਹੁੰਦੀ,
The Lord's devotees never run short of anything.
कछू न थोरा हरि भगतन कउ ॥
LINE 05
ਖਾਤਖਰਚਤਬਿਲਛਤਦੇਵਨਕਉ॥॥ਰਹਾਉ
ਉਹ ਉਸ ਖ਼ਜ਼ਾਨੇ ਨੂੰ ਆਪ ਵਰਤਦੇ ਹਨ ਹੋਰਨਾਂ ਨੂੰ ਵੰਡਦੇ ਹਨ, ਆਪ ਆਨੰਦ ਮਾਣਦੇ ਹਨ, ਤੇ ਹੋਰਨਾਂ ਨੂੰ ਭੀ ਆਨੰਦ ਦੇਣ-ਜੋਗੇ ਹੁੰਦੇ ਹਨ ॥੧॥ ਰਹਾਉ ॥
They have plenty to eat, spend, enjoy and give. ||1||Pause||
खात खरचत बिलछत देवन कउ ॥१॥ रहाउ ॥
LINE 06
ਜਾਕਾਧਨੀਅਗਮਗੁਸਾਈ
ਜਗਤ ਦਾ ਖਸਮ ਅਪਹੁੰਚ ਮਾਲਕ ਜਿਸ ਮਨੁੱਖ ਦਾ (ਰਾਖਾ) ਬਣ ਜਾਂਦਾ ਹੈ।
One who has the Unfathomable Lord of the Universe as his Master
जा का धनी अगम गुसाई ॥
LINE 07
ਮਾਨੁਖਕੀਕਹੁਕੇਤਚਲਾਈ॥॥
(ਹੇ ਭਾਈ!) ਦੱਸ, ਕਿਸੇ ਮਨੁੱਖ ਦਾ ਉਸ ਉੱਤੇ ਕੀਹ ਜ਼ੋਰ ਚੜ੍ਹ ਸਕਦਾ ਹੈ? ॥੨॥
- how can any mere mortal stand up to him? ||2||
मानुख की कहु केत चलाई ॥२॥
LINE 08
ਜਾਕੀਸੇਵਾਦਸਅਸਟਸਿਧਾਈ
(ਹੇ ਭਾਈ!) ਜਿਸ ਦੀ ਸੇਵਾ-ਭਗਤੀ ਕੀਤਿਆਂ ਤੇ ਅਠਾਰਾਂ (ਹੀ) ਕਰਾਮਾਤੀ ਤਾਕਤਾਂ ਮਿਲ ਜਾਂਦੀਆਂ ਹਨ,
One who is served by the eighteen supernatural powers of the Siddhas
जा की सेवा दस असट सिधाई ॥
LINE 09
ਪਲਕਦਿਸਟਿਤਾਕੀਲਾਗਹੁਪਾਈ॥॥
ਜਿਸ ਦੀ ਮੇਹਰ ਦੀ ਨਿਗਾਹ ਨਾਲ (ਇਹ ਸਭ ਪ੍ਰਾਪਤ ਹੁੰਦਾ ਹੈ) ਸਦਾ ਉਸ ਦੀ ਚਰਨੀਂ ਲੱਗੇ ਰਹੋ ॥੩॥
- grasp his feet, even for an instant. ||3||
पलक दिसटि ता की लागहु पाई ॥३॥
LINE 10
ਜਾਕਉਦਇਆਕਰਹੁਮੇਰੇਸੁਆਮੀ
ਹੇ ਮੇਰੇ ਸੁਆਮੀ! ਜਿਨ੍ਹਾਂ ਮਨੁੱਖਾਂ ਉਤੇ ਤੂੰ ਮੇਹਰ ਕਰਦਾ ਹੈਂ,
That one, upon whom You have showered Your Mercy, O my Lord Master
जा कउ दइआ करहु मेरे सुआमी ॥
LINE 11
ਕਹੁਨਾਨਕਨਾਹੀਤਿਨਕਾਮੀ੪੨੮੭੯॥॥॥॥
ਨਾਨਕ ਆਖਦਾ ਹੈ- ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ ॥੪॥੨੮॥੭੯॥
- says Nanak, he does not lack anything. ||4||28||79||
कहु नानक नाही तिन कामी ॥४॥२८॥७९॥
GURBANI.WORLD