LINE 01
ਆਸਾਮਹਲਾ੧॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
Aasaa, First Mahalaa:
आसा महला १ ॥
LINE 02
ਤਨੁਬਿਨਸੈਧਨੁਕਾਕੋਕਹੀਐ॥
ਜਦੋਂ ਮਨੁੱਖ ਦਾ ਸਰੀਰ ਬਿਨਸ ਜਾਂਦਾ ਹੈ ਤਦੋਂ (ਉਸ ਦਾ ਕਮਾਇਆ ਹੋਇਆ) ਧਨ ਉਸ ਦਾ ਨਹੀਂ ਕਿਹਾ ਜਾ ਸਕਦਾ (ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਮਨੁੱਖਾ ਸਰੀਰ ਦੇ ਨਾਸ ਹੋਣ ਪਿਛੋਂ ਭੀ ਆਪਣੇ ਨਾਲ ਲੈ ਜਾ ਸਕਦਾ ਹੈ, ਪਰ),
When the body perishes, whose wealth is it?
तनु बिनसै धनु का को कहीऐ ॥
LINE 03
ਬਿਨੁਗੁਰਰਾਮਨਾਮੁਕਤਲਹੀਐ॥
ਪਰਮਾਤਮਾ ਦਾ ਨਾਮ-ਧਨ ਗੁਰੂ ਤੋਂ ਬਿਨਾ ਕਿਸੇ ਹੋਰ ਪਾਸੋਂ ਨਹੀਂ ਮਿਲ ਸਕਦਾ।
Without the Guru, how can the Lord's Name be obtained?
बिनु गुर राम नामु कत लहीऐ ॥
LINE 04
ਰਾਮਨਾਮਧਨੁਸੰਗਿਸਖਾਈ॥
ਪਰਮਾਤਮਾ ਦਾ ਨਾਮ-ਧਨ ਹੀ ਮਨੁੱਖ ਦੇ ਨਾਲ ਅਸਲ ਸਾਥੀ ਹੈ।
The wealth of the Lord's Name is my Companion and Helper.
राम नाम धनु संगि सखाई ॥
LINE 05
ਅਹਿਨਿਸਿਨਿਰਮਲੁਹਰਿਲਿਵਲਾਈ੧॥॥
ਜੇਹੜਾ ਮਨੁੱਖ ਦਿਨ ਰਾਤ ਆਪਣੀ ਸੁਰਤਿ ਪ੍ਰਭੂ (-ਚਰਨਾਂ) ਵਿਚ ਜੋੜਦਾ ਹੈ ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ ॥੧॥
Night and day, center your loving attention on the Immaculate Lord. ||1||
अहिनिसि निरमलु हरि लिव लाई ॥१॥
LINE 06
ਰਾਮਨਾਮਬਿਨੁਕਵਨੁਹਮਾਰਾ॥
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ (ਜੀਵਾਂ ਦਾ) ਹੋਰ ਕੇਹੜਾ (ਸਦੀਵੀ ਮਿੱਤਰ) ਹੋ ਸਕਦਾ ਹੈ?
Without the Lord's Name, who is ours?
राम नाम बिनु कवनु हमारा ॥
LINE 07
ਸੁਖਦੁਖਸਮਕਰਿਨਾਮੁਨਛੋਡਉਆਪੇਬਖਸਿਮਿਲਾਵਣਹਾਰਾ੧॥॥ਰਹਾਉ॥
(ਸੁਖ ਤੇ ਦੁਖ ਉਸੇ ਪ੍ਰਭੂ ਦੀ ਰਜ਼ਾ ਵਿਚ ਆਉਂਦੇ ਹਨ, ਇਸ ਵਾਸਤੇ) ਸੁਖ ਤੇ ਦੁਖ ਨੂੰ ਇਕੋ ਜਿਹਾ (ਉਸ ਦੀ ਰਜ਼ਾ ਸਮਝ ਕੇ) ਮੈਂ (ਕਦੇ) ਉਸ ਦਾ ਨਾਮ ਨਹੀਂ ਛੱਡਾਂਗਾ। (ਮੈਨੂੰ ਨਿਸਚਾ ਹੈ ਕਿ) ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜਨ ਵਾਲਾ ਹੈ ॥੧॥ ਰਹਾਉ ॥
I look upon pleasure and pain alike; I shall not forsake the Naam, the Name of the Lord. The Lord Himself forgives me, and blends me with Himself. ||1||Pause||
सुख दुख सम करि नामु न छोडउ आपे बखसि मिलावणहारा ॥१॥ रहाउ ॥
LINE 08
ਕਨਿਕਕਾਮਨੀਹੇਤੁਗਵਾਰਾ॥
ਉਹ ਮੂਰਖ ਹਨ ਜੋ ਸੋਨੇ ਤੇ ਇਸਤ੍ਰੀ ਨਾਲ ਹੀ ਮੋਹ ਵਧਾ ਰਹੇ ਹਨ,
The fool loves gold and women.
कनिक कामनी हेतु गवारा ॥
LINE 09
ਦੁਬਿਧਾਲਾਗੇਨਾਮੁਵਿਸਾਰਾ॥
ਤੇ ਪਰਮਾਤਮਾ ਦਾ ਨਾਮ ਭੁਲਾ ਕੇ ਭਟਕਣਾ ਵਿਚ ਪਏ ਹੋਏ ਹਨ।
Attached to duality, he has forgotten the Naam.
दुबिधा लागे नामु विसारा ॥
LINE 10
ਜਿਸੁਤੂੰਬਖਸਹਿਨਾਮੁਜਪਾਇ॥
ਜਿਸ ਜੀਵ ਨੂੰ ਤੂੰ ਆਪਣਾ ਨਾਮ ਜਪਾ ਕੇ (ਨਾਮ ਦੀ ਦਾਤਿ) ਬਖ਼ਸ਼ਦਾ ਹੈਂ, ਉਹ ਤੇਰੇ ਗੁਣ ਗਾਂਦਾ ਹੈ,
O Lord, he alone chants the Naam, whom You have forgiven.
जिसु तूं बखसहि नामु जपाइ ॥
LINE 11
ਦੂਤੁਨਲਾਗਿਸਕੈਗੁਨਗਾਇ੨॥॥
ਤੇ ਜਮਦੂਤ ਉਸ ਦੇ ਨੇੜੇ ਨਹੀਂ ਢੁਕ ਸਕਦਾ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ ('ਕਨਿਕ ਕਾਮਨੀ ਹੇਤੁ' ਉਸ ਦੇ ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ) ॥੨॥
Death cannot touch one who sings the Glorious Praises of the Lord. ||2||
दूतु न लागि सकै गुन गाइ ॥२॥
LINE 12
ਹਰਿਗੁਰੁਦਾਤਾਰਾਮਗੁਪਾਲਾ॥
ਹੇ ਰਾਮ! ਹੇ ਹਰੀ! ਹੇ ਗੁਪਾਲ! ਤੂੰ ਹੀ ਸਭ ਤੋਂ ਵੱਡਾ ਦਾਤਾ ਹੈਂ।
The Lord, the Guru, is the Giver; the Lord, the Sustainer of the World.
हरि गुरु दाता राम गुपाला ॥
LINE 13
ਜਿਉਭਾਵੈਤਿਉਰਾਖੁਦਇਆਲਾ॥
ਜਿਵੇਂ ਤੈਨੂੰ ਚੰਗਾ ਲਗੇ ਤਿਵੇਂ, ਹੇ ਦਇਆਲ! ਮੈਨੂੰ ('ਕਨਿਕ ਕਾਮਨੀ ਹੇਤ' ਤੋਂ) ਬਚਾ ਲੈ।
If it is pleasing to Your Will, please preserve me, O Merciful Lord.
जिउ भावै तिउ राखु दइआला ॥
LINE 14
ਗੁਰਮੁਖਿਰਾਮੁਮੇਰੈਮਨਿਭਾਇਆ॥
ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦਾ ਨਾਮ) ਮੇਰੇ ਮਨ ਵਿਚ ਪਿਆਰਾ ਲੱਗਾ ਹੈ,
As Gurmukh, my mind is pleased with the Lord.
गुरमुखि रामु मेरै मनि भाइआ ॥
LINE 15
ਰੋਗਮਿਟੇਦੁਖੁਠਾਕਿਰਹਾਇਆ੩॥॥
ਮੇਰੇ (ਆਤਮਕ) ਰੋਗ ਮਿਟ ਗਏ ਹਨ (ਆਤਮਕ ਮੌਤ ਵਾਲਾ) ਦੁੱਖ ਮੈਂ ਰੋਕ ਲਿਆ ਹੈ ॥੩॥
My diseases are cured, and my pains are taken away. ||3||
रोग मिटे दुखु ठाकि रहाइआ ॥३॥
LINE 16
ਅਵਰੁਨਅਉਖਧੁਤੰਤਨਮੰਤਾ॥
('ਕਨਿਕ ਕਾਮਨੀ ਹੇਤ' ਦੇ ਰੋਗ ਤੋਂ ਬਚਾਣ ਵਾਲਾ ਪ੍ਰਭੂ-ਨਾਮ ਤੋਂ ਬਿਨਾ) ਹੋਰ ਕੋਈ ਦਾਰੂ ਨਹੀਂ ਹੈ, ਕੋਈ ਮੰਤ੍ਰ ਨਹੀਂ ਹੈ।
There is no other medicine, Tantric charm or mantra.
अवरु न अउखधु तंत न मंता ॥
LINE 17
ਹਰਿਹਰਿਸਿਮਰਣੁਕਿਲਵਿਖਹੰਤਾ॥
ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।
Meditative remembrance upon the Lord, Har, Har, destroys sins.
हरि हरि सिमरणु किलविख हंता ॥
LINE 18
ਤੂੰਆਪਿਭੁਲਾਵਹਿਨਾਮੁਵਿਸਾਰਿ॥
ਹੇ ਪ੍ਰਭੂ! (ਅਸੀਂ ਜੀਵ ਕੀਹ ਕਰ ਸਕਦੇ ਹਾਂ?) ਤੂੰ ਆਪ ਸਾਡੇ ਮਨਾਂ ਤੋਂ (ਆਪਣਾ) ਨਾਮ ਭੁਲਾ ਕੇ ਸਾਨੂੰ ਕੁਰਾਹੇ ਪਾਂਦਾ ਹੈਂ,
You Yourself cause us to stray from the path, and forget the Naam.
तूं आपि भुलावहि नामु विसारि ॥
LINE 19
ਤੂੰਆਪੇਰਾਖਹਿਕਿਰਪਾਧਾਰਿ੪॥॥
ਤੇ ਤੂੰ ਆਪ ਹੀ ਮੇਹਰ ਕਰ ਕੇ ਸਾਨੂੰ ਵਿਕਾਰਾਂ ਤੋਂ ਬਚਾਂਦਾ ਹੈਂ ॥੪॥
Showering Your Mercy, You Yourself save us. ||4||
तूं आपे राखहि किरपा धारि ॥४॥
LINE 20
ਰੋਗੁਭਰਮੁਭੇਦੁਮਨਿਦੂਜਾ॥
ਉਹਨਾਂ ਨੂੰ ਇਹ ਰੋਗ ਹੈ, ਭਟਕਣਾ ਹੈ, ਪ੍ਰਭੂ ਨਾਲੋਂ ਵਿੱਥ ਹੈ, ਮੇਰ-ਤੇਰ ਹੈ,
The mind is diseased with doubt, superstition and duality.
रोगु भरमु भेदु मनि दूजा ॥
LINE 21
ਗੁਰਬਿਨੁਭਰਮਿਜਪਹਿਜਪੁਦੂਜਾ॥
ਜੋ ਗੁਰੂ ਦੀ ਸਰਨ ਤੋਂ ਬਿਨਾ ਜੇਹੜੇ ਮਨੁੱਖ ਕੁਰਾਹੇ ਪੈ ਕੇ ਦੂਜਾ ਜਪ ਜਪਦੇ ਹਨ।
Without the Guru, it dwells in doubt, and contemplates duality.
गुर बिनु भरमि जपहि जपु दूजा ॥
LINE 22
ਆਦਿਪੁਰਖਗੁਰਦਰਸਨਦੇਖਹਿ॥
ਜੇਹੜੇ ਮਨੁੱਖ ਕਦੇ ਗੁਰੂ ਦਾ ਦਰਸ਼ਨ ਨਹੀਂ ਕਰਦੇ ਸਭ ਦੇ ਮੁੱਢ ਸਰਬ-ਵਿਆਪਕ ਦਾ ਦਰਸ਼ਨ ਨਹੀਂ ਕਰਦੇ,
The Guru reveals the Darshan, the Blessed Vision of the Primal Lord.
आदि पुरख गुर दरस न देखहि ॥
LINE 23
ਵਿਣੁਗੁਰਸਬਦੈਜਨਮੁਕਿਲੇਖਹਿ੫॥॥
ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਬਿਨਾ ਉਹਨਾਂ ਦਾ ਜਨਮ ਕਿਸੇ ਭੀ ਲੇਖੇ ਵਿਚ ਨਹੀਂ ਰਹਿ ਜਾਂਦਾ ॥੫॥
Without the Word of the Guru's Shabad, what use is human life? ||5||
विणु गुर सबदै जनमु कि लेखहि ॥५॥
LINE 24
ਦੇਖਿਅਚਰਜੁਰਹੇਬਿਸਮਾਦਿ॥
(ਹੇ ਪ੍ਰਭੂ!) ਤੈਨੂੰ ਅਚਰਜ-ਰੂਪ ਨੂੰ ਵੇਖ ਕੇ ਅਸੀਂ ਜੀਵ ਹੈਰਾਨ ਹੁੰਦੇ ਹਾਂ।
Beholding the Marvellous Lord, I am wonder-struck and astonished.
देखि अचरजु रहे बिसमादि ॥
LINE 25
ਘਟਿਘਟਿਸੁਰਨਰਸਹਜਸਮਾਧਿ॥
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਦੇਵਤਿਆਂ ਵਿਚ ਮਨੁੱਖਾਂ ਵਿਚ ਹਰੇਕ ਵਿਚ ਸੁਤੇ ਹੀ ਅਡੋਲ ਟਿਕਿਆ ਹੋਇਆ ਹੈਂ।
In each and every heart, of the angels and holy men, He dwells in celestial Samaadhi.
घटि घटि सुर नर सहज समाधि ॥
LINE 26
ਭਰਿਪੁਰਿਧਾਰਿਰਹੇਮਨਮਾਹੀ॥
ਤੂੰ ਹਰੇਕ ਜੀਵ ਦੇ ਮਨ ਵਿਚ ਭਰਪੂਰ ਹੈਂ, ਤੇ ਹਰੇਕ ਨੂੰ ਸਹਾਰਾ ਦੇ ਰਿਹਾ ਹੈਂ।
I have enshrined the All-pervading Lord within my mind.
भरिपुरि धारि रहे मन माही ॥
LINE 27
ਤੁਮਸਮਸਰਿਅਵਰੁਕੋਨਾਹੀ੬॥॥
ਤੇਰੇ ਬਰਾਬਰ ਹੋਰ ਕੋਈ ਨਹੀਂ ਹੈ ॥੬॥
There is no one else equal to You. ||6||
तुम समसरि अवरु को नाही ॥६॥
LINE 28
ਜਾਕੀਭਗਤਿਹੇਤੁਮੁਖਿਨਾਮੁ॥
ਪਰਮਾਤਮਾ ਉਹਨਾਂ ਸੰਤਾਂ ਭਗਤਾਂ ਦੀ ਸੰਗਤਿ ਵਿਚ ਮਿਲਦਾ ਹੈ ਜਿਨ੍ਹਾਂ ਦੇ ਮੂੰਹ ਵਿਚ (ਸਦਾ ਉਸ ਦਾ) ਨਾਮ ਟਿਕਿਆ ਰਹਿੰਦਾ ਹੈ।
For the sake of devotional worship, we chant Your Name.
जा की भगति हेतु मुखि नामु ॥
LINE 29
ਸੰਤਭਗਤਕੀਸੰਗਤਿਰਾਮੁ॥
ਉਹਨਾਂ ਸੰਤ ਜਨਾਂ ਦੇ ਹਿਰਦੇ ਵਿਚ ਉਸ ਪ੍ਰਭੂ ਦੀ ਭਗਤੀ ਵਾਸਤੇ ਪ੍ਰੇਮ ਹੈ ਖਿੱਚ ਹੈ।
The Lord's devotees dwell in the Society of the Saints.
संत भगत की संगति रामु ॥
LINE 30
ਬੰਧਨਤੋਰੇਸਹਜਿਧਿਆਨੁ॥
ਅਡੋਲ ਅਵਸਥਾ ਵਿਚ (ਟਿਕ ਕੇ, ਪ੍ਰਭੂ ਦਾ) ਧਿਆਨ (ਧਰ ਕੇ ਸੰਤ ਜਨ 'ਕਨਿਕ ਕਾਮਨੀ' ਵਾਲੇ) ਬੰਧਨ ਤੋੜ ਲੈਂਦੇ ਹਨ।
Breaking his bonds, one comes to meditate on the Lord.
बंधन तोरे सहजि धिआनु ॥
LINE 31
ਛੂਟੈਗੁਰਮੁਖਿਹਰਿਗੁਰਗਿਆਨੁ੭॥॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਜਿਸ ਦੇ ਅੰਦਰ ਗੁਰੂ ਦਾ ਦਿੱਤਾ ਰੱਬੀ ਗਿਆਨ ਪਰਗਟ ਹੁੰਦਾ ਹੈ ਉਹ ਭੀ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ॥੭॥
The Gurmukhs are emancipated, by the Guru-given knowledge of the Lord. ||7||
छूटै गुरमुखि हरि गुर गिआनु ॥७॥
LINE 32
ਨਾਜਮਦੂਤਦੂਖੁਤਿਸੁਲਾਗੈ॥
ਉਹ ਮਨੁੱਖ ਨੂੰ ਜਮਦੂਤਾਂ ਦਾ ਦੁੱਖ ਪੋਹ ਨਹੀਂ ਸਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ),
The Messenger of Death cannot touch him with pain;
ना जमदूत दूखु तिसु लागै ॥
LINE 33
ਜੋਜਨੁਰਾਮਨਾਮਿਲਿਵਜਾਗੈ॥
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਲਿਵ ਲਾ ਲਵੇ।
the Lord's humble servant remains awake to the Love of the Naam.
जो जनु राम नामि लिव जागै ॥
LINE 34
ਭਗਤਿਵਛਲੁਭਗਤਾਹਰਿਸੰਗਿ॥
ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਆਪਣੇ ਭਗਤਾਂ ਦੇ ਅੰਗ-ਸੰਗ ਰਹਿੰਦਾ ਹੈ।
The Lord is the Lover of His devotees; He dwells with His devotees.
भगति वछलु भगता हरि संगि ॥
LINE 35
ਨਾਨਕਮੁਕਤਿਭਏਹਰਿਰੰਗਿ੮੯॥॥॥
ਹੇ ਨਾਨਕ! ਪ੍ਰਭੂ ਦੇ ਭਗਤ ਪ੍ਰਭੂ ਦੇ ਪਿਆਰ-ਰੰਗ ਵਿਚ (ਰੰਗੀਜ ਕੇ, ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੮॥੯॥
O Nanak, they are liberated, through the Love of the Lord. ||8||9||
नानक मुकति भए हरि रंगि ॥८॥९॥
GURBANI.WORLD